Landing ਸਮੇਂ ਏਅਰਪੋਰਟ ‘ਤੇ ਜਹਾਜ਼ ਹੋਇਆ ਬਲਾਸਟ, 60 ਤੋਂ ਵੱਧ ਲੋਕਾਂ ਦੀ ਮੌਤ, ਹਾ*ਦਸੇ ਦੀ ਵੀਡੀਓ ਦੇਖ ਕੰਬ ਜਾਉ ਰੂਹ
Azerbaijan’s president says crashed jetliner was shot down by Russia, albeit not intentionally
ਮਾਸਕੋ, 29 ਦਸੰਬਰ
ਅਜ਼ਰਬਾਇਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਪਿਛਲੇ ਹਫ਼ਤੇ ਹਾਦਸੇ ਦਾ ਸ਼ਿਕਾਰ ਹੋਏ ਅਜ਼ਰਬਾਇਜਾਨੀ ਹਵਾਈ ਜਹਾਜ਼ ’ਤੇ ਰੂਸ ਨੇ ਨਿਸ਼ਾਨਾ ਸੇਧਿਆ ਸੀ। ਹਾਲਾਂਕਿ ਰਾਸ਼ਟਰਪਤੀ ਅਲੀਯੇਵ ਨੇ ਕਿਹਾ ਕਿ ਭਾਵੇਂ ਰੂਸ ਨੇ ਅਣਜਾਣੇ ’ਚ ਜਹਾਜ਼ ਨੂੰ ਨਿਸ਼ਾਨਾ ਬਣਾਇਆ ਪਰ ਜਹਾਜ਼ ਰੂਸ ਦੀ ਹਵਾਈ ਰੱਖਿਆ ਪ੍ਰਣਾਲੀ ਦੇ ਹਮਲੇ ਕਾਰਨ ਹੀ ਹਾਦਸਾਗ੍ਰਸਤ ਹੋਇਆ ਸੀ।
ਅਲੀਯੇਵ ਨੇ ਅਜ਼ਰਬਾਇਜਾਨੀ ਸਰਕਾਰੀ ਟੈਲੀਵਿਜ਼ਨ ’ਤੇ ਦੱਸਿਆ ਕਿ ਰੂਸ ਦੇ ਉੱਪਰ ਜਹਾਜ਼ ਜ਼ਮੀਨ ਤੋਂ ਉੱਠ ਰਹੀਆਂ ਅੱਗ ਦੀਆਂ ਲਪਟਾਂ ਦੀ ਲਪੇਟ ’ਚ ਆਉਣ ਕਾਰਨ ਬੇਕਾਬੂ ਹੋ ਗਿਆ ਸੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਰਾਸ਼ਟਰਪਤੀ ਨੇ ਕਿਹਾ ਕਿ ਭਾਵੇਂ ਜਹਾਜ਼ ਅਣਜਾਣੇ ’ਚ ਰੂਸੀ ਹਵਾਈ ਰੱਖਿਆ ਪ੍ਰਣਾਲੀ ਦੇ ਹਮਲੇ ਦਾ ਸ਼ਿਕਾਰ ਹੋਇਆ ਪਰ ਰੂਸ ਕਈ ਦਿਨਾਂ ਤੋਂ ਇਸ ਮੁੱਦੇ ਨੂੰ ‘ਛੁਪਾਉਣ’ ਦੀ ਕੋਸ਼ਿਸ਼ ਕਰ ਰਿਹਾ ਹੈ।
ਬੁੱਧਵਾਰ ਨੂੰ ਹੋਏ ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 67 ਵਿੱਚੋਂ 38 ਲੋਕਾਂ ਦੀ ਮੌਤ ਹੋ ਗਈ ਸੀ। ਕ੍ਰੈਮਲਿਨ ਨੇ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀ ਚੇਚਨੀਆ ਦੇ ਰੂਸੀ ਗਣਰਾਜ ਦੀ ਖੇਤਰੀ ਰਾਜਧਾਨੀ ਗਰੋਜ਼ਨੀ ਦੇ ਨੇੜੇ ਗੋਲੀਬਾਰੀ ਕਰ ਰਹੀ ਸੀ, ਜਿੱਥੇ ਜਹਾਜ਼ ਨੇ ਯੂਕਰੇਨੀ ਡਰੋਨ ਹਮਲੇ ਨੂੰ ਟਾਲਣ ਲਈ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਸੀ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸ਼ਨਿਚਰਵਾਰ ਨੂੰ ਆਪਣੇ ਅਜ਼ਬਾਇਜਾਨੀ ਹਮਰੁਤਬਾ ਇਲਹਾਮ ਅਲੀਯੇਵ ਤੋਂ ਮੁਆਫੀ ਮੰਗੀ, ਉਨ੍ਹਾਂ ਇਸ ਨੂੰ ‘ਦੁਖਦਾਈ ਘਟਨਾ’ ਕਿਹਾ ਪਰ ਹਾਦਸੇ ਲਈ ਮਾਸਕੋ ਤਰਫ਼ੋਂ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ।
Plane crashes in South Korea ਦੱਖਣੀ ਕੋਰੀਆ ’ਚ ਜਹਾਜ਼ ਹਾਦਸਾਗ੍ਰਸਤ, 179 ਮੌਤਾਂ
ਜੇਜੂ ਏਅਰ ਦੇ ਜਹਾਜ਼ ਵਿਚ ਸਵਾਰ ਸਨ 181 ਵਿਅਕਤੀ; ਜਹਾਜ਼ ਲੈਂਡਿੰਗ ਮੌਕੇ ਰਨਵੇਅ ਤੋਂ ਤਿਲਕ ਕੇ ਬੈਰੀਅਰ ਨਾਲ ਟਕਰਾਇਆ; ਲੈਂਡਿੰਗ ਗਿਅਰ ਖ਼ਰਾਬ ਹੋਣ ਦਾ ਦਾਅਵਾ
ਸਿਓਲ, 29 ਦਸੰਬਰ
ਦੱਖਣੀ ਕੋਰੀਆ ਦੇ ਦੱਖਣ-ਪੱਛਮ ਵਿਚ ਮੁਆਨ ਕਾਊਂਟੀ ਵਿਚ ਅੱਜ ਸਵੇਰੇ ਮੁਆਨ ਕੌਮਾਂਤਰੀ ਹਵਾਈ ਅੱਡੇ ਉੱਤੇ ਲੈਂਡਿੰਗ ਮੌਕੇ ਜੇਜੂ ਏਅਰ ਦਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ 179 ਵਿਅਕਤੀਆਂ ਦੀ ਮੌਤ ਹੋ ਗਈ। ਜਹਾਜ਼ ਵਿਚ ਅਮਲੇ ਸਣੇ 181 ਵਿਅਕਤੀ ਸਵਾਰ ਸਨ। ਜਹਾਜ਼ ਵਿੱਚ ਸਵਾਰ ਸਿਰਫ਼ ਦੋ ਯਾਤਰੀ ਹੀ ਜ਼ਿੰਦਾ ਮਿਲੇ ਹਨ।
ਲੈਂਡਿੰਗ ਮਗਰੋਂ ਜਹਾਜ਼ ਰਨਵੇਅ ਤੋਂ ਤਿਲਕ ਕੇ ਇਕ ਬੈਰੀਅਰ (ਕੰਧ) ਨਾਲ ਜਾ ਟਕਰਾਇਆ ਤੇ ਇਸ ਨੂੰ ਅੱਗ ਲੱਗ ਗਈ। ਹਾਦਸਾ ਸਵੇਰੇ 9:07 ਵਜੇ ਦੇ ਕਰੀਬ ਹੋਇਆ। ਮੁਆਨ ਕਾਊਂਟੀ ਸਿਓਲ ਤੋਂ 280 ਕਿਲੋਮੀਟਰ ਦੱਖਣ-ਪੱਛਮ ਵਿਚ ਹੈ। ਦੇਸ਼ ਦੇ ਹੰਗਾਮੀ ਹਾਲਾਤ ਬਾਰੇ ਦਫ਼ਤਰ ਨੇ ਕਿਹਾ ਕਿ ਜਹਾਜ਼ ਦਾ ਲੈਂਡਿੰਗ ਗਿਅਰ ਖਰਾਬ ਹੋ ਗਿਆ ਸੀ। -ਏਪੀ
ਰਾਸ਼ਟਰਪਤੀ ਵੱਲੋਂ ਸੱਤ ਦਿਨ ਦੇ ਕੌਮੀ ਸੋਗ ਦਾ ਐਲਾਨ
ਸਿਓਲ: ਦੱਖਣੀ ਕੋਰੀਆ ਦੇ ਕਾਰਜਕਾਰੀ ਰਾਸ਼ਟਰਪਤੀ ਚੋਈ ਸਾਂਗ-ਮੋਕ ਨੇ ਮੁਆਨ ਕੌਮਾਂਤਰੀ ਹਵਾਈ ਅੱਡੇ ’ਤੇ ਜਹਾਜ਼ ਹਾਦਸੇ ਮਗਰੋਂ ਦੇਰ ਸ਼ਾਮ ਐਮਰਜੈਂਸੀ ਮੀਟਿੰਗ ਸੱਦੀ, ਜਿਸ ਵਿੱਚ ਉਨ੍ਹਾਂ ਦੇਸ਼ ਵਿੱਚ ਚਾਰ ਜਨਵਰੀ ਤੱਕ ਸੱਤ ਦਿਨ ਦੇ ਕੌਮੀ ਸੋਗ ਦਾ ਐਲਾਨ ਕੀਤਾ ਹੈ।
ਕੈਨੇਡਾ: ਪਾਲ ਏਅਰਲਾਈਨ ਦੇ ਜਹਾਜ਼ ਨੂੰ ਲੈਂਡਿੰਗ ਮੌਕੇ ਅੱਗ ਲੱਗੀ; ਜਾਨੀ ਨੁਕਸਾਨ ਤੋਂ ਬਚਾਅ
ਲੈਂਡਿੰਗ ਗੇਅਰ ’ਚ ਤਕਨੀਕੀ ਨੁਕਸ ਕਰਕੇ ਖੱਬੇ ਪਾਸੇ ਵਾਲੇ ਪਹੀਏ ਨਹੀਂ ਖੁੱਲ੍ਹੇ
ਵੈਨਕੂਵਰ, 29 ਦਸੰਬਰ
ਕੈਨੇਡਾ ਦੇ ਹੈਲੀਫੈਕਸ ਹਵਾਈ ਅੱਡੇ ’ਤੇ ਕੈਨੇਡਾ ਦੀ ਪਾਲ ਏਅਰਲਾਈਨ ਦਾ ਜਹਾਜ਼ ਲੈਂਡਿੰਗ ਮੌਕੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦੇ ਇੱਕ ਹਿੱਸੇ ਨੂੰ ਅੱਗ ਲੱਗ ਗਈ, ਪਰ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਕਰਕੇ ਹੈਲੀਫੈਕਸ ਹਵਾਈ ਅੱਡੇ ਨੂੰ ਸ਼ਨਿੱਚਰਵਾਰ ਰਾਤੀਂ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ। ਇਹ ਹਾਦਸਾ ਦੱਖਣੀ ਕੋਰੀਆ ਦੇ ਮੁਆਨ ਕੌਮਾਂਤਰੀ ਹਵਾਈ ਅੱਡੇ ’ਤੇ ਹੋਏ ਮਿਲਦੇ ਜੁਲਦੇ ਹਾਦਸੇ, ਜਿਸ ਵਿਚ 179 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ, ਤੋੋਂ ਕੋਈ ਦੋ ਘੰਟੇ ਬਾਅਦ ਹੋਇਆ।
ਜਾਣਕਾਰੀ ਅਨੁਸਾਰ ਏਅਰ ਕੈਨੇਡਾ ਦੀ ਫਲਾਈਟ ਨੰਬਰ 2259, ਜਿਸ ਦਾ ਸੰਚਾਲਣ ਪਾਲ ਏਅਰਲਾਈਨ ਵਲੋਂ ਕੀਤਾ ਜਾ ਰਿਹਾ ਸੀ, ਨਿਊ ਫਾਊਂਡਲੈਂਡ ਤੋਂ ਉਡਾਣ ਭਰਕੇ ਸਵਾਰੀਆਂ ਸਮੇਤ ਹੈਰੀਫੈਕਸ ਹਵਾਈ ਅੱਡੇ ਉੱਤੇ ਪਹੁੰਚੀ ਸੀ। ਇਸ ਦੌਰਾਨ ਉਤਰਨ ਮੌਕੇ ਜਹਾਜ਼ ਦੇ ਲੈਂਡਿੰਗ ਗੇਅਰ ਵਿਚ ਪਏ ਤਕਨੀਕੀ ਨੁਕਸ ਕਰਕੇ ਉਡਾਣ ਜ਼ਮੀਨ ’ਤੇ ਨਾ ਲੱਗ ਸਕੀ। ਜਹਾਜ਼ ਹਵਾਈ ਪੱਟੀ ਤੋਂ ਖਿਸਕ ਕੇ ਮਿੱਟੀ ਵਿੱਚ ਜਾ ਫਸਿਆ ਤੇ ਉਸ ਦੇ ਇੱਕ ਹਿੱਸੇ ਨੂੰ ਅੱਗ ਲੱਗ ਗਈ। ਪਾਇਲਟ ਵੱਲੋਂ ਪਹਿਲਾਂ ਹੀ ਸੁਚੇਤ ਕੀਤੇ ਅੱਗ ਬੁਝਾਊ ਤੇ ਬਚਾਅ ਅਮਲੇ ਨੇ ਅੱਗ ’ਤੇ ਕਾਬੂ ਪਾ ਲਿਆ ਤੇ ਸਾਰੇ ਯਾਤਰੀਆਂ ਤੇ ਅਮਲਾ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਏਅਰ ਕੈਨੇਡਾ ਦੀ ਉਡਾਣ ਦੇ ਇੱਕ ਯਾਤਰੀ ਅਨੁਸਾਰ ਜਹਾਜ਼ ਜਿਵੇਂ ਹੀ ਹਵਾਈ ਪੱਟੀ ’ਤੇ ਉਤਰਿਆ ਤਾਂ ਉਸ ਦਾ ਉਲਾਰ ਖੱਬੇ ਪਾਸੇ ਹੋ ਗਿਆ ਤੇ ਉਸ ਦਾ ਇੰਜਣ ਸਮੇਤ ਖੱਬਾ ਖੰਭ ਜ਼ਮੀਨ ’ਤੇ ਘਿਸਰਣ ਲੱਗਾ ਤੇ ਉਸ ਨੂੰ ਅੱਗ ਲੱਗ ਗਈ। ਬਚਾਅ ਦਲ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਤੇ ਯਾਤਰੀਆਂ ਨੂੰ ਜਲਦੀ ਨਾਲ ਸੱਜੇ ਪਾਸੇ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਹੈਲੀਫੈਕਸ ਹਵਾਈ ਅੱਡਾ ਅਧਿਕਾਰੀ ਨੇ ਐਕਸ ’ਤੇ ਦੱਸਿਆ ਕਿ ਪਾਇਲਟ ਵਲੋਂ ਲੈਂਡਿੰਗ ਗੇਅਰ ਖੋਲ੍ਹਣ ਦੇ ਯਤਨਾਂ ਦੌਰਾਨ ਖੱਬੇ ਪਾਸੇ ਵਾਲਾ ਪਹੀਆ ਖੁੱਲ੍ਹ ਕੇ ਬਾਹਰ ਨਾ ਆ ਸਕਿਆ, ਜੋ ਹਾਦਸੇ ਦਾ ਕਾਰਨ ਬਣਿਆ। ਪਤਾ ਲੱਗਾ ਹੈ ਕਿ ਜਹਾਜ਼ ਵਿੱਚ ਤੇਲ ਏਨਾ ਘੱਟ ਸੀ ਕਿ ਪਾਇਲਟ ਨੇ 100 ਫੁੱਟ ਦੀ ਉਚਾਈ ਤੋਂ ਫਿਰ ਉਡਾਣ ਭਰਨ ਦਾ ਖਤਰਾ ਮੁੱਲ ਲੈਣਾ ਵਾਜਬ ਨਾ ਸਮਝਿਆ ਤੇ ਪਹੀਆ ਖੋਲ੍ਹਣ ਦੇ ਯਤਨਾਂ ਦੌਰਾਨ ਜਹਾਜ਼ ਧਰਤੀ ਨਾਲ ਖਹਿ ਗਿਆ। ਹਾਦਸੇ ਦੇ ਕਾਰਣਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।