Sukhbir Badal ਦਾ ਲੋਕਾਂ ਨੇ ਕੀਤਾ ਵਿਰੋਧ
‘ਜਿਹੜੇ ਪੰਜਾਬ ਤੇ ਪੰਥ ਵੇਚ ਕੇ ਖਾ ਗਏ,
ਉਨ੍ਹਾਂ ਦਾ ਪੈਸਾ ਨਹੀਂ ਲੈਣਾ’
ਸੁਖਬੀਰ ਬਾਦਲ ਦਾ ਲੋਕਾਂ ਨੇ ਕੀਤਾ ਵਿਰੋਧ
ਪਠਾਨਕੋਟ ਜ਼ਿਲ੍ਹੇ ਦੇ ਪਿੰਡ ਕਠਲੋਰ, ਜਿੱਥੇ ਤਕਰੀਬਨ 100 ਦੁਕਾਨਾਂ ਅਤੇ ਇੱਕ ਮਸਜਿਦ ਰਾਵੀ ਦਰਿਆ ਵਿੱਚ ਆਏ ਹੜ੍ਹ ਵਿੱਚ ਰੁੜ੍ਹ ਗਈਆਂ, ਵਿਖੇ ਜਾ ਕੇ ਪੀੜ੍ਹਤ ਸੰਗਤ ਨਾਲ ਦੁੱਖ ਵੰਡਾਇਆ। ਸ਼੍ਰੋਮਣੀ ਅਕਾਲੀ ਦਲ ਆਪਣੇ ਪੰਜਾਬੀਆਂ ਨਾਲ ਹਰ ਮੌਕੇ ਖੜ੍ਹਾ ਹੈ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਨ੍ਹਾਂ ਹੜ੍ਹ ਪੀੜ੍ਹਤਾਂ ਨੂੰ ਦੁਬਾਰਾ ਆਪਣੇ ਪੈਰਾਂ ਸਿਰ ਖੜ੍ਹਾ ਹੋਣ ਤੱਕ ਅਸੀਂ ਹਰ ਲੋੜੀਂਦੀ ਮਦਦ ਲਈ ਹਮੇਸ਼ਾ ਹਾਜ਼ਰ ਹਾਂ।
ਅੱਜ ਹੜ੍ਹਾਂ ਨਾਲ ਲੱਖਾਂ ਲੋਕ ਪ੍ਰਭਾਵਿਤ ਹਨ ਪਰ ਸੂਬੇ ਦੀ ਆਮ ਆਦਮੀ ਪਾਰਟੀ ਵਾਲੀ ਨਿਕੰਮੀ ਸਰਕਾਰ ਕਿਸੇ ਵੀ ਤਰ੍ਹਾਂ ਦੀ ਮਦਦ ਦੇਣ ‘ਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਚਮਕੌਰ ਸਾਹਿਬ ਵਿਖੇ ਸਤਲੁਜ ਬੰਨ੍ਹ ‘ਤੇ ਮਿਲੀਆਂ ਇਹਨਾਂ ਬੀਬੀਆਂ ਦੀ ਗੱਲਬਾਤ ਤੋਂ ਸਾਰੀ ਅਸਲੀਅਤ ਸਪਸ਼ਟ ਹੈ।
ਮੈਂ ਵਾਅਦਾ ਕਰਦਾ ਹਾਂ ਕਿ (ਪ੍ਰਮਾਤਮਾ ਮਿਹਰ ਕਰੇ) ਸੂਬੇ ਵਿੱਚ ਆਪਣੀ ਸਰਕਾਰ ਬਣਦਿਆਂ ਸਾਰ ਹੀ ਸਾਰੇ ਦਰਿਆਵਾਂ ਦੇ ਬੰਨ੍ਹ ਪੱਕੇ ਕਰਨ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇਗਾ ਤਾਂ ਜੋ ਪੰਜਾਬੀਆਂ ਨੂੰ ਇਸ ਉਜਾੜੇ ਤੋਂ ਹਮੇਸ਼ਾ ਲਈ ਸੁਰੱਖਿਅਤ ਕੀਤਾ ਜਾ ਸਕੇ।