Breaking News

ਭਗਵੰਤ ਮਾਨ ਜੀ ਭਵਿਸ਼ ਮੇਂ ਜੇਲ੍ਹ ਜਾਏਂਗੇ ਔਰ ਲੰਬਾ ਜੇਲ੍ਹ ਜਾਏਂਗੇ – ਵਿਵੇਕ ਤ੍ਰਿਪਾਠੀ

“ਭਗਵੰਤ ਮਾਨ ਜੀ ਭਵਿਸ਼ ਮੇਂ ਜੇਲ੍ਹ ਜਾਏਂਗੇ ਔਰ ਲੰਬਾ ਜੇਲ੍ਹ ਜਾਏਂਗੇ। ਭਗਵੰਤ ਮਾਨ ਜੀ ਕਾ ਸਿਗਨੇਚਰ ਹੈ ਆਪ ਜਰੂਰ ਦਿਖਾਈਏਗਾ। ਭਗਵਤ ਮਾਨ ਕਾ ਜੋ ਸਿਗਨੇਚਰ ਹੈ ਵੋ ਜੇਲ ਜਾਨੇ ਵਾਲਾ ਹੈ ਔਰ ਬਹੁਤ ਜਲਦੀ ਜੇਲ੍ਹ ਜਾਏਂਗੇ।” – ਵਿਵੇਕ ਤ੍ਰਿਪਾਠੀ

ਇਹ ਭਵਿੱਖਬਾਣੀ ਸਿਗਨੇਚਰ ਐਸਟਰੋਲੋਜਿਸਟ ਵਿਵੇਕ ਤ੍ਰਿਪਾਠੀ ਨੇ ਸ਼ਾਲੀਨੀ ਕਪੂਰ ਨਾਲ ਇੱਕ ਪਾਡਕਾਸਟ ਵਿੱਚ ਕੀਤੀ ਹੈ।

ਸਾਡੀ ਇਸ ਭਵਿੱਖਬਾਣੀ ਨਾਲ ਅਸਹਿਮਤੀ ਹੈ।

ਸਾਡੀ ਭਵਿੱਖਬਾਣੀ ਇਹ ਹੈ ਕਿ ਭਗਵੰਤ ਮਾਨ ਆਪਣਾ ਕਾਰਜਕਾਲ ਪੂਰਾ ਨਹੀਂ ਕਰੇਗਾ।

ਉਹ ਜੇਲ੍ਹ ਨਹੀਂ ਜਾਏਗਾ ਕਿਉਂਕਿ ਉਹ ਕੁਰਸੀ ਗੁਆਉਣ ਤੋਂ ਬਾਅਦ ਛੇਤੀ ਵਿਦੇਸ਼ ਦੌੜ ਜਾਵੇਗਾ।

ਜੇ ਜੇਲ੍ਹ ਚਲਾ ਵੀ ਗਿਆ ਤਾਂ ਲੰਬਾ ਚਿਰ ਜੇਲ੍ਹ ਵਿੱਚ ਕੱਟ ਨਹੀਂ ਸਕਦਾ,‌ ਕਾਰਨ ਉਸ ਦੀ ਸ਼ਰਾਬ ਦਾ ਪੱਕਾ ਨਸ਼ੇੜੀ ਹੋਣਾ ਅਤੇ ਸਿਹਤ ਦਾ ਕਾਫੀ ਖਰਾਬ ਹੋਣਾ। ਜੇਲ੍ਹ ਉਸ ਲਈ ਘਾਤਕ ਹੋ ਸਕਦੀ ਹੈ।
ਜੇ ਉਹ ਜੇਲ੍ਹ ਗਿਆ ਵੀ ਤਾਂ ਲੰਬਾ ਚਿਰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਰਹੇਗਾ।

ਤ੍ਰਿਪਾਠੀ ਜੀ ਨੇ ਦਾਅਵਾ ਇਕੱਲਾ ਜੇਲ ਜਾਣ ਦਾ ਨਹੀਂ ਕੀਤਾ, ਇਹ ਵੀ ਕਿਹਾ ਹੈ ਕਿ ਉਹ ਜਲਦੀ ਜਾਏਗਾ।

ਤ੍ਰਿਪਾਠੀ ਜੀ ਦੀ ਭਵਿੱਖਬਾਣੀ ਦਾ ਇਹ ਹਿੱਸਾ ਸਿਰਫ ਇੱਕੋ ਸੂਰਤ ਵਿੱਚ ਠੀਕ ਸਿੱਧ ਹੋ ਸਕਦੀ ਹੈ ਜੇ ਕੇਜਰੀਵਾਲ ਉਸ ਨੂੰ ਗੱਦੀਓਂ ਲਾਹ ਕੇ ਉਸ ਉੱਤੇ ਕੇਸ ਦਰਜ ਕਰਾ ਕੇ ਜੇਲ੍ਹ ਭਿਜਵਾ ਦੇਵੇ।

ਵੈਸੇ ਕੇਜਰੀਵਾਲ ਹਾਲੇ ਤੱਕ ਸਕਾ ਕਿਸੇ ਦਾ ਵੀ ਨਹੀਂ ਨਿਕਲਿਆ। ਉਹ ਆਪਣੇ ਸਵਾਰਥ ਲਈ ਕਿਸੇ ਦੀ ਵੀ ਤੇ ਕਿਸੇ ਵੀ ਹੱਦ ਤੱਕ ਬਲੀ ਦੇ ਸਕਦਾ। ਪਰ ਫਿਰ ਵੀ ਇਹ ਨਹੀਂ ਜਾਪਦਾ ਕਿ ਉਹ ਭਗਵੰਤ ਮਾਨ ਨੂੰ ਜੇਲ੍ਹ ਭਿਜਵਾਏਗਾ।

ਤ੍ਰਿਪਾਠੀ ਜੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਊਧਵ ਠਾਕਰੇ ਦੀ ਸਰਕਾਰ ਡਿੱਗਣ ਅਤੇ ਉਸਦੇ ਵਕਤ ਬਾਰੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ। ਹੁਣ ਇਹ ਦਾਅਵਾ ਵੀ ਕੀਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਆਪਣਾ ਤੀਜਾ ਕਾਰਜਕਾਲ ਪੂਰਾ ਨਹੀਂ ਕਰਨਗੇ ਤੇ ਪਹਿਲਾਂ ਹਟਾ ਦਿੱਤੇ ਜਾਣਗੇ।

ਵੈਸੇ ਸਾਡੀ ਇੱਛਾ ਇਹੀ ਹੈ ਕਿ ਸਾਡੀ ਭਵਿੱਖਬਾਣੀ ਗਲਤ ਸਾਬਤ ਹੋਵੇ ਤੇ ਤ੍ਰਿਪਾਠੀ ਜੀ ਦੀ ਠੀਕ। ਸਾਡੀ ਦੁਆ ਇਹੀ ਹੈ ਕਿ ਭਗਵੰਤ ਮਾਨ ਦੀ ਸਿਹਤ ਠੀਕ ਹੋਵੇ ਅਤੇ ਉਸਦੀ ਲੰਬੀ ਉਮਰ ਹੋਵੇ।

ਉਸਦੇ ਪਰਿਵਾਰ ਨੂੰ ਉਸ ਦੀ ਬਹੁਤ ਲੋੜ ਹੈ। ਉਹ ਸਿਹਤਯਾਬ ਹੋਵੇ ਤੇ ਪੰਜਾਬ ਨਾਲ ਕੀਤੀ ਨੰਗੀ ਚਿੱਟੀ ਗਦਾਰੀ ਕਰਕੇ ਹੋਣ ਵਾਲੀ ਜਲਾਲਤ ਚੰਗੀ ਤਰ੍ਹਾਂ ਝੱਲੇ।

#Unpopular_Opinions
#Unpopular_Ideas
#Unpopular_Facts