Breaking News

Amitabh Bachchan: ਅਮਿਤਾਭ ਬੱਚਨ ਦੀ ਕਰੋੜਾਂ ਦੀ ਜਾਇਦਾਦ ‘ਤੇ ਅਭਿਸ਼ੇਕ ਦਾ ਨਹੀਂ ਹੋਏਗਾ ਕੋਈ ਹੱਕ!

Amitabh Bachchan: ਅਮਿਤਾਭ ਬੱਚਨ ਦੀ ਕਰੋੜਾਂ ਦੀ ਜਾਇਦਾਦ ‘ਤੇ ਅਭਿਸ਼ੇਕ ਦਾ ਨਹੀਂ ਹੋਏਗਾ ਕੋਈ ਹੱਕ! ਜਾਣੋ ਕੌਣ ਬਣੇਗਾ ਵਾਰਿਸ ?

Amitabh Bachchan property: ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ 85 ਸਾਲ ਦੀ ਉਮਰ ਵਿੱਚ ਵੀ ਫਿਲਮਾਂ ਵਿੱਚ ਜਲਵਾ ਦਿਖਾਉਂਦੇ ਨਜ਼ਰ ਆਉਂਦੇ ਹਨ।

Recently, Bachchan gifted his Mumbai abode Prateeksha to his daughter Shweta, which reportedly costs around Rs 50 crore. As per a report by Money Control, a gift deed was signed on November 8, and Rs 50.65 lakh was paid as stamp duty

Amitabh Bachchan property: ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ 85 ਸਾਲ ਦੀ ਉਮਰ ਵਿੱਚ ਵੀ ਫਿਲਮਾਂ ਵਿੱਚ ਜਲਵਾ ਦਿਖਾਉਂਦੇ ਨਜ਼ਰ ਆਉਂਦੇ ਹਨ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੇ ਹਨ। ਸਦੀ ਦੇ ਮੈਗਾਸਟਾਰ ਵਜੋਂ ਮਸ਼ਹੂਰ ਅਮਿਤਾਭ ਬੱਚਨ ਨੇ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਆਪਣੀ ਮਿਹਨਤ ਅਤੇ ਲਗਨ ਦੇ ਦਮ ‘ਤੇ ਅੱਜ ਅਮਿਤਾਭ ਬੱਚਨ ਕਰੋੜਾਂ ਰੁਪਏ ਦੇ ਮਾਲਕ ਹਨ।

ਅਮਿਤਾਭ ਬੱਚਨ ਦਾ ਲਗਜ਼ਰੀ ਲਾਈਫਸਟਾਈਲ

ਦੇਸ਼ ਦਾ ਸਭ ਤੋਂ ਮਹਿੰਗਾ ਸੂਬਾ ਕਿਹਾ ਜਾਣ ਵਾਲਾ ਮੁੰਬਈ ਵਿੱਚ ਅਮਿਤਾਭ ਬੱਚਨ ਦੇ ਕੋਲ 8 ਤੋਂ 10 ਬੰਗਲੇ ਅਤੇ ਪੈਲੇਸ ਹਨ। ਇੰਨਾ ਹੀ ਨਹੀਂ ਅਮਿਤਾਭ ਬੱਚਨ ਕੋਲ ਕਈ ਲਗਜ਼ਰੀ ਕਾਰਾਂ ਵੀ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਵੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਨ। ਦਰਅਸਲ, ਹਾਲ ਹੀ ਵਿੱਚ ਅਮਿਤਾਭ ਬੱਚਨ ਨੇ ਆਪਣੀ ਜਾਇਦਾਦ ਦੇ ਵਾਰਸ ਦਾ ਐਲਾਨ ਕੀਤਾ ਹੈ।

ਅਮਿਤਾਭ ਬੱਚਨ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਹੋਣ ਤੋਂ ਇਲਾਵਾ ਇੱਕ ਚੰਗੇ ਪਤੀ ਅਤੇ ਪਿਤਾ ਵੀ ਮੰਨੇ ਜਾਂਦੇ ਹਨ। ਉਨ੍ਹਾਂ ਦੀ ਵਜ੍ਹਾ ਨਾਲ ਅਭਿਸ਼ੇਕ ਬੱਚਨ ਵੀ ਬਾਲੀਵੁੱਡ ‘ਚ ਵੱਡਾ ਨਾਂਅ ਹੈ। ਅਭਿਸ਼ੇਕ ਬੱਚਨ ਨੂੰ ਬਾਲੀਵੁੱਡ ‘ਚ ਜੂਨੀਅਰ ਬੱਚਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਅਭਿਸ਼ੇਕ ਬੱਚਨ ਦਾ ਵਿਆਹ ਦੇਸ਼ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨਾਲ ਹੋਇਆ ਹੈ। ਅਭਿਸ਼ੇਕ ਅਤੇ ਐਸ਼ਵਰਿਆ ਰਾਏ ਬੱਚਨ ਦੀ ਇੱਕ ਬੇਟੀ ਵੀ ਹੈ ਜੋ ਅਭਿਸ਼ੇਕ ਦੇ ਪਿਤਾ ਅਮਿਤਾਭ ਬੱਚਨ ਦੀ ਬਹੁਤ ਪਿਆਰੀ ਹੈ।

ਪੋਤੀ ਦੇ ਨਾਂਅ ਕਰ ਸਕਦੇ ਵੱਧ ਜਾਇਦਾਦ

ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਅਮਿਤਾਭ ਬੱਚਨ ਦੀ ਇੱਕ ਬੇਟੀ ਵੀ ਹੈ। ਜਿਸ ਦਾ ਨਾਂਅ ਸ਼ਵੇਤਾ ਬੱਚਨ ਹੈ। ਅਮਿਤਾਭ ਬੱਚਨ ਆਪਣੀ ਜਾਇਦਾਦ ਦਾ ਕੁਝ ਹਿੱਸਾ ਅਭਿਸ਼ੇਕ ਬੱਚਨ ਅਤੇ ਸ਼ਵੇਤਾ ਬੱਚਨ ਦੋਵਾਂ ਨੂੰ ਦੇਣਗੇ। ਇੰਨਾ ਹੀ ਨਹੀਂ ਉਹ ਆਪਣੀ ਅੱਧੀ ਤੋਂ ਜ਼ਿਆਦਾ ਜਾਇਦਾਦ ਆਪਣੀ ਪੋਤੀ ਆਰਾਧਿਆ ਬੱਚਨ ਨੂੰ ਦੇ ਸਕਦੇ ਹਨ। ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਦਾਦਾ ਅਤੇ ਪੋਤੀ ਵਿੱਚ ਕਿੰਨਾ ਪਿਆਰ ਹੁੰਦਾ ਹੈ। ਹਾਲਾਂਕਿ ਅਜੇ ਤੱਕ ਅਮਿਤਾਭ ਬੱਚਨ ਨੇ ਆਪਣੀ ਜਾਇਦਾਦ ਨੂੰ ਲੈ ਕੇ ਕੋਈ ਖਾਸ ਖੁਲਾਸਾ ਨਹੀਂ ਕੀਤਾ ਹੈ।

Amitabh Bachchan is not just another actor but a legend of a stature not matched by anyone else. Even after being more than 80 years old, Big B continues to rule the hearts of countless fans. Recently, his daughter Shweta Bachchan dropped a photograph from Amitabh Bachchan’s 81st birthday bash.