ਨਵਜੋਤ ਕੌਰ ਲੰਬੀ ਦੇ ਭਾਸ਼ਣ ਦੌਰਾਨ ਹੁੱਲੜ ਬਾਜੀ ਕਰਨ ਵਾਲੇ ਮੁੰਡਿਆ ‘ਤੇ ਭੜਕਿਆ ਸਿੱਧੂ ਮੂਸੇ ਵਾਲਾ

ਖੇਤੀ ਬਿੱਲਾਂ ਵਿਰੁੱਧ ਕਿਸਾਨਾਂ ਦਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸੰਘਰਸ਼ ਅੱਜ ਸਿਖਰ ‘ਤੇ ਪਹੁੰਚ ਗਿਆ। ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ, ਹਰਿਆਣਾ ਸਮੇਤ ਦੇਸ਼ ਭਰ ‘ਚ ਦਿੱਤੇ ਬੰਦ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਮਿਲਿਆ। ਇਸ ਦੌਰਾਨ ਪੰਜਾਬ ਮੁਕੰਮਲ ਬੰਦ ਰਿਹਾ ਅਤੇ ਦੇਸ਼ ਦੇ ਬਹੁਤੇ ਹਿੱਸਿਆਂ, ਜਿਨ੍ਹਾਂ ‘ਚ ਦਿੱਲੀ, ਹਰਿਆਣਾ, ਬੰਗਾਲ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਕਰਨਾਟਕ, ਕੇਰਲ, ਤਾਮਿਲਨਾਡੂ, ਮਹਾਰਾਸ਼ਟਰ, ਰਾਜਸਥਾਨ ਸ਼ਾਮਿਲ ਹਨ ‘ਚ ਵੀ ਬੰਦ ਦਾ ਪ੍ਰਭਾਵਸ਼ਾਲੀ ਅਸਰ ਦੇਖਣ ਨੂੰ ਮਿਲਿਆ।

ਦੇਸ਼ ਭਰ ਦੀਆਂ 100 ਤੋਂ ਵੱਧ ਕਿਸਾਨ ਜਥੇਬੰਦੀਆਂ ਅਤੇ 2 ਦਰਜਨ ਤੋਂ ਵੱਧ ਸਿਆਸੀ ਪਾਰਟੀਆਂ ਨੇ ਬੰਦ ਦਾ ਸਮਰਥਨ ਕੀਤਾ। ਪੰਜਾਬ ਵਿਚ ਪਿੰਡਾਂ, ਛੋਟੇ ਕਸਬਿਆਂ ਤੋਂ ਲੈ ਕੇ ਵੱਡੇ ਸ਼ਹਿਰਾਂ ਤੱਕ ਇਸ ਦਾ ਅਸਰ ਰਿਹਾ। ਪੰਜਾਬ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਸਰਕਾਰੀ ਕਰਮਚਾਰੀ ਯੂਨੀਅਨਾਂ, ਗਾਇਕਾਂ, ਮਜ਼ਦੂਰਾਂ, ਆੜ੍ਹਤੀਆਂ ਸਮੇਤ ਸਮਾਜ ਸੇਵਕਾਂ ਵਲੋਂ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕੀਤੀ ਗਈ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬੇ ਦੇ ਵੱਖ-ਵੱਖ ਸਥਾਨਾਂ ‘ਤੇ ਚੱਕਾ ਜਾਮ ਕੀਤਾ ਗਿਆ। ਸੂਬੇ ਵਿਚ ਦੁਕਾਨਾਂ, ਵਪਾਰਕ ਅਦਾਰਿਆਂ ਸਮੇਤ ਸਬਜ਼ੀ ਮੰਡੀਆਂ ਤੱਕ ਬੰਦ ਰਹੀਆਂ।


ਪੰਜਾਬ ਦੇ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਹੈ ਕਿ ਵੱਡੀ ਗਿਣਤੀ ਪੰਜਾਬੀ ਗਾਇਕ ਖੁੱਲ੍ਹ ਕੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਨਿੱਤਰੇ ਹਨ ਅਤੇ ਪੰਜਾਬ ਅੰਦਰ ਅੱਜ ਦਰਜਨਾਂ ਥਾਵਾਂ ਉਪਰ ਪੰਜਾਬੀ ਗਾਇਕਾਂ ਨੇ ਗੀਤਾਂ ਰਾਹੀਂ ਕਿਸਾਨ ਸੰਘਰਸ਼ ਨਾਲ ਡੂੰਘੀ ਸਾਂਝ ਪਾਈ ਤੇ ਹੁਲਾਰਾ ਦਿੱਤਾ।

ਮਾਨਸਾ ਵਿਖੇ ਸਿੱਧੂ ਮੂਸੇਵਾਲਾ, ਆਰ. ਨੇਤ, ਅੰਮ੍ਰਿਤ ਮਾਨ, ਕੋਰਆਲਾ ਮਾਨ, ਗੁਰਵਿੰਦਰ ਬਰਾੜ ਵਰਗੇ ਨਵੇਂ ਗਾਇਕਾਂ ਦਾ ਪਤਾ ਲੱਗਣ ‘ਤੇ ਨੌਜਵਾਨ ਵਰਗ ਵੀ ਧਰਨੇ ਵੱਲ ਖਿੱਚਿਆ ਗਿਆ। ਫਗਵਾੜਾ ‘ਚ ਬੂਟਾ ਮੁਹੰਮਦ ਤੇ ਫ਼ਿਰੋਜ਼ ਖਾਨ ਕਿਸਾਨ ਸੰਘਰਸ਼ ‘ਚ ਸ਼ਮੂਲੀਅਤ ਕੀਤੀ ਜਦਕਿ ਜਲੰਧਰ ਦੇ ਪੀ.ਏ.ਪੀ. ਚੌਕ ‘ਚ ਲੱਗੇ ਵਿਸ਼ਾਲ ਧਰਨੇ ‘ਚ ਗਾਇਕ ਮੰਗੀ ਮਾਹਲ, ਸਿੰਘ ਹਰਜੋਤ ਤੇ ਰਾਏ ਜੁਝਾਰ ਨੇ ਸ਼ਾਮਿਲ ਹੋ ਕੇ ਕਿਸਾਨਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ।