ਪਠਾਨਕੋਟ: ਪਾਕਿਸਤਾਨੋਂ ਆਇਆ ਕਬੂਤਰ ‘ਗ੍ਰਿਫਤਾਰ’

ਪਠਾਨਕੋਟ: “ਪੰਛੀ ਨਦੀਆਂ ਹਵਾ ਕੇ ਝੋਕੇ, ਕੋਈ ਸਰਹੱਦ ਨਾ ਇਨ੍ਹੇ ਰੋਕੀ ਰੋਕੇ” ਇਹ ਲਾਈਨਾਂ ਉਸ ਸਮੇਂ ਸੱਚ ਸਾਬਤ ਹੋਈਆਂ ਜਦੋਂ ਸਰਹੱਦੀ ਖੇਤਰ ਬਮਿਆਲ ਦੇ ਕਰੀਬੀ ਪਿੰਡ ਖੋਜਕੀ ਚੱਕ ਵਿਖੇ ਗੁਆਂਂਢੀ ਦੇਸ਼ ਪਾਕਿਸਤਾਨ ਤੋਂ ਉਡਾਰੀ ਭਰ ਕੇ ਆਏ ਇੱਕ ਕਬੂਤਰ ਵੱਲੋਂ ਖੋਜਕੀ ਚੱਕ ਦੇ ਇੱਕ ਘਰ ਉਤੇ ਆਪਣਾ ਵਾਸ ਕਰ ਲਿਆ ਗਿਆ।

ਘਰ ਦੇ ਮਾਲਕ ਵੱਲੋਂ ਇਸ ਕਬੂਤਰ ਨੂੰ ਦੇਖਣ ਉਤੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਕਬੂਤਰ ਨੂੰ ਆਪਣੀ ਗ੍ਰਿਫਤ ਵਿਚ ਲੈ ਕੇ ਕੈਦ ਕਰ ਲਿਆ ਗਿਆ।ਪੁਲਿਸ ਵੱਲੋਂ ਦਿੱਤੀ

ਜਾਣਕਾਰੀ ਦੇ ਅਨੁਸਾਰ ਇਸ ਕਬੂਤਰ ਦੇ ਖੰਭਾਂ ਉੱਤੇ ਉਰਦੂ ਭਾਸ਼ਾ ਵਿੱਚ” ਸਿਆਲਕੋਟ ,ਬਚਪਨ ,ਸ਼ਿਲਾਂਗ ਜਿੰਮੀ ਗਰੁੱਪ ,ਲਿਖਿਆ ਹੋਇਆ ਹੈ।ਦੱਸਣਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਪਾਕਿਸਤਾਨ ਵੱਲੋਂ ਲਗਾਤਾਰ ਗੁਬਾਰੇ ਵੀ ਆ ਰਹੇ ਹਨ। ਦੇਸ਼ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਹਰ ਛੋਟੀ ਹਰਕਤ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ।ਜਿਸ ਦੇ ਚੱਲਦੇ ਇਸ ਕਬੂਤਰ ਨੂੰ ਵੀ ਪੁਲਿਸ ਵੱਲੋਂ ਕੈਦ ਕਰ ਲਿਆ ਗਿਆ ਹੈ।