ਮੋਦੀ ਤੋਂ ਵੀ ਉੱਤੇ ਬੈਠਾ ਹੈ ਨਵੇਂ ਖੇਤੀ ਬਿੱਲਾਂ ਪਿਛਲਾ ਖਿਡਾਰੀ ?

ਲਓ ਜੀ ! ਕਿਸਾਨਾਂ ਦੇ ਉਜਾੜੇ ਦੀ ਜ਼ਾ ਲ ਮ ਖੇਡ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੱਚ ਤੁਹਾਡੇ ਸਾਹਮਣੇ !
ਨੋਟ : ਕਈ ਦਿਨ ਦੀ ਮਿਹਨਤ ਜੇਕਰ ਹੱਕਦਾਰ ਹੋਵੇ ਤਾਂ ਸ਼ੇਅਰ ਕਰ ਦੇਣਾ !- Mintu Gurusaria

ਮੀਡੀਆ ਦੀ ਭੂਮਿਕਾ ਲਈ ਅਪੀਲ ;
-ਕਲਾਕਾਰਾਂ, ਨੇਤਾਵਾਂ, ਬੁੱਧੀਜੀਵੀਆਂ ਨੂੰ ਬਣਦੀ ਕਵਰੇਜ਼ ਦਿਓ ਜੀ-ਸਦਕੇ ਪਰ ਇਕੱਠਾਂ ਵਿਚ ਜਿਥੇ ਵੀ ਕੋਈ ਵਿਜ਼ਨਰੀ ਨੌਜਵਾਨ ਨਜ਼ਰ ਪੈਂਦੈ ਤਾਂ ਉਸ ਨੂੰ ਵੀ ਲੋਕਾਂ ਵਿਚ ਲਿਆਓ ਤਾਂ ਜੋ ਨਵੀਂ ਲੀਡਰਸ਼ਿਪ ਦੀ ਫਸਲ ਵੀ ਤਿਆਰ ਹੋ ਸਕੇ।

-ਵੱਧ ਤੋਂ ਵੱਧ ਖੋਜ ਕਰਕੇ ਰਵਾਇਤੀ ਪਾਰਟੀਆਂ ਨੂੰ ਕਾਊਂਟਰ ਸਵਾਲਤ ਕਰਦਿਆਂ 1992 ਤੋਂ ਨਵ-ਉਦਾਰਵਾਦੀ ਨੀਤੀਆਂ ਤੋਂ ਲੈ ਕੇ ਹੁਣ ਤੱਕ ਕੀਤੇ ਕਾਰਪੋਰੇਟ ਪੱਖੀ ਫੈਸਲਿਆਂ ਪ੍ਰਤੀ ਜੁਆਬਦੇਹ ਬਣਾਉਣ ਦੇ ਨਾਲ਼ ਬਾਹਰਲੇ ਰਾਜਾਂ ਨਾਲ ਤਾਲਮੇਲ ਤੇ ਲਾਮਬੰਦੀ ਬਾਬਤ ਦਬਾਅ ਹੇਠ ਲਿਆਓ।
-ਰਵਾਇਤੀ ਤੇ ਕੁਦਰਤੀ ਖੇਤੀ ਮਾਡਲ ਅਤੇ ਸਾਂਝੀ ਖੇਤੀ ਜਿਹੇ ਵਿਸ਼ੇ ਬਹਿਸ ਦਾ ਹਿੱਸਾ ਬਣਾਓ ਤਾਂ ਜੋ ਅਸੀਂ ਬਾਜ਼ਾਰੂ-ਨਿਰਭਰਤਾ ਅਤੇ ਲਾਗਤ ਘਟਾਉਣ ਤੋਂ ਇਲਾਵਾ ਆਵਦਾ ਪੌਣ-ਪਾਣੀ ਵੀ ਬਚਾ ਸਕੀਏ।

-ਖੇਤੀ ਕਾਨੂੰਨ ਕਿਵੇਂ ਪੰਜਾਬੀ ਬਾਜ਼ਾਰ ਨੂੰ ਲੈ ਡੁੱਬੇਗਾ ਇਸ ਲਈ ਕਾਮੇ ਤੋਂ ਲੈ ਕੇ ਬਿਲਡਰ ਤੱਕ ਨੂੰ ਕਵਰੇਜ ਵਿਚ ਲਿਆ ਜਾਵੇ।

-ਉੱਤੋਂ ਕੋਈ ਏਜੰਡਾ ਆਉਂਦਾ ਹੈ ਕਿ ਇਸ ਸੰਘਰਸ਼ ਨੂੰ ਫੇਲ੍ਹ ਕਰਨ ਲਈ ਤਾਂ ਫਿਰ ਉੱਥੇ ਅਦਾਰੇ ਨਾਲ਼ ਖਲੋਣ ਦੀ ਥਾਂ ਪੰਜਾਬ ਨਾਲ਼ ਖੜ੍ਹਿਓ , ਪੰਜਾਬ ਥੋਡੇ ਨਾਲ਼ ਖਲੋਵੇਗਾ।
-ਕਲਮਾਂ ਵਾਲ਼ੇ ਯੋਧਿਆਂ ਤੋਂ ਉਮੀਦ ਕਰਦੇ ਹਾਂ ਕਿ ਉਹ ਇਸ ਸੇਵਾ ਨੂੰ ਬਾਖੂਬੀ ਨਿਭਾਉਣਗੇ, ਤੁਹਾਡੇ ਹਿੱਸੇ ਇਹੋ ਸੇਵਾ ਆਈ ਹੈ। ਗਰਮੀ ਵਿਚ ਦਿਨ – ਰਾਤ ਕੰਮ ਕਰ ਰਹੇ ਮੀਡੀਆ ਕਰਮੀਆਂ ਨੂੰ ਨਿੱਘੀ ਗਲਵੱਕੜੀ।

– ਮਿੰਟੂ ਗੁਰੂਸਰੀਆ