Breaking News
Home / ਤਾਜ਼ਾ ਖਬਰਾਂ / ਅਡਾਨੀ ਨੇ ਪਾਏ ਪੰਜਾਬ ਨੂੰ ਚਾਲੇ- ਬੀਰਦਵਿੰਦਰ ਅਨੁਸਾਰ ਪ੍ਰੋਜੈਕਟ ਚ ਬਾਦਲਾਂ ਦਾ 20 ਪ੍ਰਤੀਸ਼ਤ ਹਿੱਸਾ?

ਅਡਾਨੀ ਨੇ ਪਾਏ ਪੰਜਾਬ ਨੂੰ ਚਾਲੇ- ਬੀਰਦਵਿੰਦਰ ਅਨੁਸਾਰ ਪ੍ਰੋਜੈਕਟ ਚ ਬਾਦਲਾਂ ਦਾ 20 ਪ੍ਰਤੀਸ਼ਤ ਹਿੱਸਾ?

ਫ਼ਿਰੋਜ਼ਪੁਰ-ਲੁਧਿਆਣਾ ਸੜਕ ‘ਤੇ, ਡਰੋਲੀ ਭਾਈ ਲਾਗੇ ਅਡਾਨੀ ਐਗਰੀ ਲੌਜਿਸਟਿਕਸ ਦੇ ਵੱਡੇ-ਵੱਡੇ ਸਟੋਰੇਜ ਬਣ ਚੁੱਕੇ ਹਨ, ਅਜਿਹੇ ਸਾਰੇ ਪੰਜਾਬ ‘ਚ ਬਣਨੇ ਹਨ। ਫ਼ੂਡ ਕਾਰਪੋਰੇਸ਼ਨ ਨਾਲ ਉਸਦਾ ਕਰਾਰ ਹੋ ਚੁੱਕਾ ਹੈ।

ਕੋਈ ਵੱਡਾ ਤੇ ਕਾਰਗਰ ਸੰਘਰਸ਼ ਹੀ ਇਸ ਲੁੱ ਟ ਨੂੰ ਰੋਕ ਸਕੇਗਾ।

ਜਲੰਧਰ, 24 ਸਤੰਬਰ (ਮੇਜਰ ਸਿੰਘ)-ਖੇਤੀ ਬਿੱਲ ਪਾਸ ਹੁੰਦਿਆਂ ਹੀ ਅਨਾਜ ਦੇ ਭੰਡਾਰ ਦੀ ਸਭ ਤੋਂ ਵੱਡੀ ਨਿੱਜੀ ਕਾਰਪੋਰੇਟ ਕੰਪਨੀ ਅਡਾਨੀ ਗਰੁੱਪ ਨੇ ਪੰਜਾਬ ਵੱਲ ਵਹੀਰ ਘੱਤ ਲਈ ਹੈ ਤੇ ਐੱਫ਼.ਸੀ.ਆਈ. ਨਾਲ ਹੋਏ ਸਮਝੌਤੇ ਤਹਿਤ 80 ਕਰੋੜ ਦੀ ਲਾਗਤ ਨਾਲ 75 ਹਜ਼ਾਰ ਟਨ ਅਨਾਜ ਭੰਡਾਰ ਵਾਲੇ ਸਟੀਲ ਗੁਦਾਮ (ਸਿਲੋਸ) ਉਸਾਰੇ ਜਾਣੇ ਹਨ | ਪੰਜਾਬ ‘ਚ ਕੋਟਕਪੂਰਾ ਵਿਖੇ 25 ਹਜ਼ਾਰ ਟਨ ਸਮਰੱਥਾ ਵਾਲਾ ਸਟੀਲ ਗੁਦਾਮ 35 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਜਦਕਿ ਬਿਹਾਰ ਸੂਬੇ ਵਿਚ 45 ਕਰੋੜ ਰੁਪਏ ਦੀ ਲਾਗਤ ਨਾਲ 50 ਹਜ਼ਾਰ ਟਨ ਸਮਰੱਥਾ ਵਾਲਾ ਗੁਦਾਮ ਉਸਾਰਿਆ ਜਾਵੇਗਾ |

ਸਰਕਾਰੀ ਸੂਤਰਾਂ ਮੁਤਾਬਿਕ ਇਨ੍ਹਾਂ ਗੁਦਾਮਾਂ ਨੂੰ 30 ਸਾਲ ਲਗਾਤਾਰ ਭੰਡਾਰ ਲਈ ਅਨਾਜ ਦੀ ਗਾਰੰਟੀ ਐੱਫ਼.ਸੀ.ਆਈ. ਵਲੋਂ ਦਿੱਤੀ ਗਈ ਹੈ | ਅਹਿਮ ਗੱਲ ਇਹ ਹੈ ਕਿ ਇਨ੍ਹਾਂ ਗੁਦਾਮਾਂ ਵਿਚ ਸਰਕਾਰੀ ਜਿਣਸਾਂ ਦੇ ਭੰਡਾਰ ਦਾ ਕਿਰਾਇਆ ਕਾਫ਼ੀ ਵੱਧ 97 ਰੁਪਏ ਕਵਿੰਟਲ ਪ੍ਰਤੀ ਮਹੀਨਾ ਮਿੱਥਿਆ ਹੈ | ਅਹਿਮ ਗੱਲ ਇਹ ਹੈ ਕਿ ਹੁਣ ਜਿਸ ਤਰ੍ਹਾਂ ਕਣਕ ਜਾਂ ਝੋਨੇ ਦਾ ਪੰਜਾਬ ‘ਚ ਕੀਤਾ ਭੰਡਾਰ ਚੁੱਕਣ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਕੋਲ ਵਾਰ-ਵਾਰ ਮਿੰਨਤਾਂ ਕਰਨੀਆਂ ਪੈਂਦੀਆਂ ਹਨ ਅਤੇ ਭੰਡਾਰ ਤੇ ਢੋਆ-ਢੁਆਈ ਦੇ ਵਾਧੂ ਖਰਚਿਆਂ ਦਾ ਜਿਸ ਤਰ੍ਹਾਂ ਪੰਜਾਬ ਨੂੰ ਪਿਛਲੇ 16-17 ਸਾਲ ਦਾ 31 ਹਜ਼ਾਰ ਕਰੋੜ ਰੁਪਏ ਬੈਂਕਾਂ ਤੋਂ ਕਰਜ਼ਾ ਚੁੱਕ ਕੇ ਕੇਂਦਰ ਸਰਕਾਰ ਨੂੰ ਦੇਣਾ ਪਿਆ ਹੈ |

ਇਸ ਦੇ ਉਲਟ ਅਡਾਨੀ ਦੇ ਗੁਦਾਮਾਂ ‘ਚ ਪਿਆ ਅਨਾਜ ਭੰਡਾਰ ਤਾਂ ਸਗੋਂ ਉਸ ਦੇ ਮੁਨਾਫ਼ੇ ‘ਚ ਵੱਡਾ ਵਾਧਾ ਕਰਨ ਵਾਲਾ ਹੋਵੇਗਾ | ਜਿਵੇਂ ਬਾਦਲ ਸਰਕਾਰ ਸਮੇਂ ਨਿੱਜੀ ਥਰਮਲ ਪਲਾਂਟਾਂ ਤੋਂ ਬਿਜਲੀ ਨਾ ਲੈਣ ਸਮੇਂ ਵੀ ਅਰਬਾਂ ਰੁਪਏ ਦੇ ਬੱਝਵੇਂ ਖਰਚੇ ਦੇਣ ਦੇ ਸਮਝੌਤੇ ਕੀਤੇ ਗਏ ਸਨ | ਜਾਣਕਾਰਾਂ ਦਾ ਕਹਿਣਾ ਹੈ ਕਿ ਉਸ ਤਰ੍ਹਾਂ ਅਡਾਨੀ ਦੇ ਖ਼ਾਲੀ ਪਏ ਗੁਦਾਮਾਂ ਦਾ ਕਿਰਾਇਆ ਵੀ ਐੱਫ਼.ਸੀ.ਆਈ. ਕੀਤੇ ਸਮਝੌਤੇ ਅਨੁਸਾਰ ਦੇਵੇਗੀ | ਪੰਜਾਬ ‘ਚ ਇਸ ਤੋਂ ਪਹਿਲਾਂ ਅਡਾਨੀ ਗਰੁੱਪ ਦਾ ਸਟੀਲ ਗੁਦਾਮ ਮੋਗਾ ਜ਼ਿਲ੍ਹੇ ਵਿਚ ਚੱਲ ਰਿਹੈ ਹੈ | ਵਰਨਣਯੋਗ ਹੈ ਕਿ ਨਵੇਂ ਸਮਝੌਤੇ ਤਹਿਤ ਉਸਰਨ ਵਾਲੇ ਗੁਦਾਮਾਂ ਦੇ ਡਿਜ਼ਾਇਨ, ਉਸਾਰੀ ਤੇ ਵਿੱਤੀ ਖ਼ਰਚਾ ਨਿੱਜੀ ਭਾਈਵਾਲ ਕਰਨਗੇ ਤੇ ਉਹੀ ਇਸ ਨੂੰ ਚਲਾਉਣਗੇ ਪਰ ਸਰਕਾਰੀ ਸਰਪ੍ਰਸਤੀ ਦੇਣ ਲਈ ਇਨ੍ਹਾਂ ਦੀ ਮਾਲਕੀ ਐੱਫ਼.ਸੀ.ਆਈ. ਕੋਲ ਰਹੇਗੀ |

ਅਡਾਨੀ ਗਰੁੱਪ ਵਲੋਂ ਅਨਾਜ ਭੰਡਾਰ ਉੱਪਰ ਕਬਜ਼ਾ ਜਮਾਉਣ ਲਈ ਕਈ ਸਾਲਾਂ ਤੋਂ ਵਿਉਂਤਬੰਦੀ ਕੀਤੀ ਜਾ ਰਹੀ ਦੱਸੀ ਜਾਂਦੀ ਹੈ | ਇਸ ਗਰੁੱਪ ਵਲੋਂ ਵੇਲਣਾ ਆਕਾਰ ਦੇ ਸਟੀਲ ਗੁਦਾਮ ਬਣਾਏ ਜਾਂਦੇ ਹਨ | ਇਨ੍ਹਾਂ ਗੁਦਾਮਾਂ ‘ਚ ਭੰਡਾਰ ਲਈ ਬਾਰਦਾਨੇ ਦੀ ਲੋੜ ਨਹੀਂ, ਸਗੋਂ ਬੜੀ ਮਸ਼ੀਨੀ ਤਕਨੀਕ ਨਾਲ ਗੇਟ ਉੱਪਰ ਕਿਸਾਨ ਦੀ ਆਈ ਟਰਾਲੀ ਜਾਂ ਟਰੱਕ ਦੀ ਤੁਲਾਈ ਸਫ਼ਾਈ ਮਿੰਟਾਂ ਵਿਚ ਹੀ ਹੋ ਜਾਂਦੀ ਹੈ | ਹਾਲ ਦੀ ਘੜੀ ਤਾਂ ਇਹ ਗੁਦਾਮ ਐੱਫ਼.ਸੀ.ਆਈ. ਨੂੰ ਕਿਰਾਏ ਉੱਪਰ ਦਿੱਤੇ ਹਨ ਪਰ ਨਵੇਂ ਖੇਤੀ ਕਾਨੂੰਨਾਂ ਅਨੁਸਾਰ ਜਦ ਖੇਤੀ ਪੈਦਾਵਾਰ ਤੇ ਵਪਾਰ ਦੀ ਖੁੱਲ੍ਹ ਵੀ ਉਨ੍ਹਾਂ ਨੂੰ ਮਿਲ ਗਈ, ਫਿਰ ਕਿਸਾਨਾਂ ਦੀ ਸਿੱਧੀ ਫ਼ਸਲ ਇਨ੍ਹਾਂ ਗੁਦਾਮਾਂ ‘ਚ ਜਾਵੇਗੀ ਤੇ ਆੜ੍ਹਤ, ਮਜ਼ਦੂਰੀ ਤੇ ਢੋਆ-ਢੁਆਈ ਦੀ ਵਿਵਸਥਾ ਦਾ ਮੁਕੰਮਲ ਸਫ਼ਾਇਆ ਹੋ ਜਾਵੇਗਾ ਤੇ ਰਾਜ ਸਰਕਾਰ ਤੇ ਮੰਡੀ ਬੋਰਡ ਨੂੰ ਫੀਸ ਤੇ ਪੇਂਡੂ ਵਿਕਾਸ ਫੰਡ ਤੋਂ ਹੀ ਹੱਥ ਧੋਣੇ ਪੈ ਜਾਣਗੇ |

ਹੋਰ ਅਹਿਮ ਗੱਲ ਇਹ ਹੈ ਕਿ ਅਡਾਨੀ ਦੇ ਗੁਦਾਮਾਂ ‘ਚ ਰੇਲ ਗੱਡੀਆਂ ਦੀਆਂ ਲਾਈਨਾਂ ਵੀ ਜਾਂਦੀਆਂ ਹਨ ਤੇ ਨਵੇਂ ਢੰਗ ਨਾਲ ਰੇਲ ਗੱਡੀਆਂ ਦੇ ਅੰਦਰ ਹੀ ਲਦਾਈ ਤੇ ਲੁਹਾਈ ਦਾ ਕੰਮ ਵੀ ਹੋ ਜਾਂਦਾ ਹੈ | ਹਰਿਆਣਾ ਦੇ ਕੈਥਲ ਜ਼ਿਲ੍ਹੇ ‘ਚ ਸੋਲੂਮਾਜਰਾ ‘ਚ ਅਡਾਨੀ ਦੇ ਸਥਾਪਿਤ ਸਟੀਲ ਗੁਦਾਮ ‘ਚ 2 ਲੱਖ ਟਨ ਕਣਕ ਭੰਡਾਰ ਕਰਨ ਦੀ ਸਮਰੱਥਾ ਹੈ | ਹੁਣ ਇਸ ਗੁਦਾਮ ‘ਚ 1,60,000 ਟਨ ਕਣਕ ਦਾ ਭੰਡਾਰ ਮੌਜੂਦ ਦੱਸਿਆ ਜਾਂਦਾ ਹੈ | ਇਹ ਵੀ ਦੱਸਿਆ ਜਾਂਦਾ ਹੈ ਕਿ ਅਡਾਨੀ ਗਰੁੱਪ ਦੇਸ਼ ਵਿਚ 7 ਵੱਡੇ ਫੀਲਡ ਡੀਪੂ ਸਥਾਪਿਤ ਕਰਨ ਜਾ ਰਿਹਾ ਹੈ | ਅਡਾਨੀ ਗਰੱੁਪ ਨੇ ਖੇਤੀ ਨਾਲ ਜੁੜੀਆਂ 3 ਕੰਪਨੀਆਂ ਅਡਾਨੀ ਵਿਲਮਾਰ ਲਿਮਟਿਡ, ਅਡਾਨੀ ਐਗਰੀ ਲਾਜਿਸਟਿਕ ਲਿਮਟਿਡ ਅਤੇ ਅਡਾਨੀ ਐਗਰੀ ਫਰੈਸ਼ ਲਿਮਟਿਡ ਖੜ੍ਹੀਆਂ ਕੀਤੀਆਂ ਹਨ |

About admin

Check Also

ਅੰਮ੍ਰਿਤਸਰ ‘ਚ ਕੋਰੋਨਾ ਦੇ 400 ਕੇਸ ਆਏ ਸਾਹਮਣੇ, 5 ਹੋਰ ਮਰੀਜ਼ ਨੇ ਤੋੜਿਆ ਦਮ

ਜ਼ਿਲ੍ਹਾ ਅੰਮ੍ਰਿਤਸਰ ‘ਚ ਅੱਜ ਕੋਰੋਨਾ ਦੇ 400 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ …

%d bloggers like this: