ਗਾਇਕਾਂ ਦੀ ਹਮਾਇਤ ਨੇ ਕਿਸਾਨ ਧਰਨਿਆਂ ਨੂੰ ਦਿੱਤਾ ਹੁ ਲਾ ਰਾ

ਕੰਵਰ ਗਰੇਵਾਲ, ਜੱਸ ਬਾਜਵਾ, ਪ੍ਰੀਤ ਹਰਪਾਲ, ਗੁਰੂ ਰੰਧਾਵਾ, ਸਿੱਪੀ ਗਿੱਲ, ਦੀਪ ਸਿੱਧੂ, ਹਰਫ਼ ਚੀਮਾ, ਹਰਭਜਨ ਮਾਨ, ਹਰਜੀਤ ਹਰਮਨ, ਕੁਲਵਿੰਦਰ ਬਿੱਲਾ, ਰਣਜੀਤ ਬਾਵਾ, ਸ਼ਿਵਜੋਤ, ਅਵਕਾਸ਼ ਮਾਨ, ਸਿੱਧੂ ਮੂਸੇਵਾਲਾ, ਆਰ. ਨੇਤ, ਅੰਮ੍ਰਿਤ ਮਾਨ, ਕੋਰਆਲਾ ਮਾਨ, ਗੁਰਵਿੰਦਰ ਬਰਾੜ, ਬੂਟਾ ਮੁਹੰਮਦ, ਫ਼ਿਰੋਜ਼ ਖਾਨ, ਸੱਤੀ ਖੋਖੋਵਾਲੀਆ, ਮੰਗੀ ਮਾਹਲ, ਸਿੰਘ ਹਰਜੋਤ ਤੇ ਰਾਏ ਜੁਝਾਰ ਨੇ ਕੀਤੀ ਸ਼ਮੂਲੀਅਤ

ਪੰਜਾਬ ਦੇ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਹੈ ਕਿ ਵੱਡੀ ਗਿਣਤੀ ਪੰਜਾਬੀ ਗਾਇਕ ਖੁੱਲ੍ਹ ਕੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਨਿੱਤਰੇ ਹਨ ਅਤੇ ਪੰਜਾਬ ਅੰਦਰ ਅੱਜ ਦਰਜਨਾਂ ਥਾਵਾਂ ਉਪਰ ਪੰਜਾਬੀ ਗਾਇਕਾਂ ਨੇ ਗੀਤਾਂ ਰਾਹੀਂ ਕਿਸਾਨ ਸੰ ਘ ਰ ਸ਼ ਨਾਲ ਡੂੰਘੀ ਸਾਂਝ ਪਾਈ ਤੇ ਹੁਲਾਰਾ ਦਿੱਤਾ।

ਪਹਿਲਾਂ ਕਦੇ ਵੀ ਗਾਇਕਾਂ ਵਲੋਂ ਇਕ ਸੁਰ ਹੋ ਕੇ ਕਿਸੇ ਸੰਘਰਸ਼ ਦੀ ਹਮਾਇਤ ਦੀ ਮਿਸਾਲ ਨਹੀਂ ਮਿਲਦੀ। ਸ਼ੰਭੂ ਬਾਰਡਰ (ਹਰਿਆਣਾ ਹੱਦ) ਉਪਰ ਹਜ਼ਾਰਾਂ ਕਿਸਾਨਾਂ ਦੇ ਇਕੱਠ ਵਿਚ ਕੰਵਰ ਗਰੇਵਾਲ, ਜੱਸ ਬਾਜਵਾ, ਪ੍ਰੀਤ ਹਰਪਾਲ, ਗੁਰੂ ਰੰਧਾਵਾ, ਸਿੱਪੀ ਗਿੱਲ, ਦੀਪ ਸਿੱਧੂ ਤੇ ਹਰਫ ਚੀਮਾ ਧਰਨੇ ‘ਚ ਖਿੱਚ ਦਾ ਕੇਂਦਰ ਬਣੇ। ਜੱਸ ਬਾਜਵਾ ਤੇ ਪ੍ਰੀਤ ਹਰਪਾਲ ਨੇ ਤਾਂ ਖੇਤੀ ਬਿੱਲਾਂ ਬਾਰੇ ਬਣਾਏ ਗੀਤ ਵੀ ਗਾਏ।

ਨਾਭਾ ‘ਚ ਲੱਗੇ ਕਿਸਾਨ ਧਰਨੇ ‘ਚ ਹਰਭਜਨ ਮਾਨ, ਹਰਜੀਤ ਹਰਮਨ, ਕੁਲਵਿੰਦਰ ਬਿੱਲਾ, ਰਣਜੀਤ ਬਾਵਾ, ਸ਼ਿਵਜੋਤ ਤੇ ਅਵਕਾਸ਼ ਮਾਨ ਵਰਗੇ ਹੰ ਢੇ ਵਰਤੇ ਤੇ ਸੱਭਿਅਕ ਗਾਉਣ ਵਾਲੇ ਗਾਇਕਾਂ ਨੇ ਸ਼ਿਰਕਤ ਕੀਤੀ ਤੇ ਗਾਇਕੀ ਨਾਲ ਕਿਸਾਨਾਂ ਦੇ ਹੌਸਲੇ ਵਧਾਏ। ਮਾਨਸਾ ਵਿਖੇ ਸਿੱਧੂ ਮੂਸੇਵਾਲਾ, ਆਰ. ਨੇਤ, ਅੰਮ੍ਰਿਤ ਮਾਨ, ਕੋਰਆਲਾ ਮਾਨ, ਗੁਰਵਿੰਦਰ ਬਰਾੜ ਵਰਗੇ ਨਵੇਂ ਗਾਇਕਾਂ ਦਾ ਪਤਾ ਲੱਗਣ ‘ਤੇ ਨੌਜਵਾਨ ਵਰਗ ਵੀ ਧਰਨੇ ਵੱਲ ਖਿੱਚਿਆ ਗਿਆ।

ਫਗਵਾੜਾ ‘ਚ ਬੂਟਾ ਮੁਹੰਮਦ ਤੇ ਫ਼ਿਰੋਜ਼ ਖਾਨ ਕਿਸਾਨ ਸੰਘਰਸ਼ ‘ਚ ਸ਼ਮੂਲੀਅਤ ਕੀਤੀ ਜਦਕਿ ਜਲੰਧਰ ਦੇ ਪੀ.ਏ.ਪੀ. ਚੌਕ ‘ਚ ਲੱਗੇ ਵਿਸ਼ਾਲ ਧਰਨੇ ‘ਚ ਗਾਇਕ ਮੰਗੀ ਮਾਹਲ, ਸਿੰਘ ਹਰਜੋਤ ਤੇ ਰਾਏ ਜੁਝਾਰ ਨੇ ਸ਼ਾਮਿਲ ਹੋ ਕੇ ਕਿਸਾਨਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ।