Breaking News
Home / ਪੰਜਾਬ / ਸੈਲਫੀਆਂ ਲੈਣ ਲਈ ਪਾਗਲ ਹੋਏ ਨੌਜਵਾਨ, ਧਰਨੇ ‘ਚ ਕਿਸਾਨਾਂ ਨੂੰ ਛੱਡ ਭੱਜੇ ਸਿੰਗਰਾਂ ਪਿੱਛੇ

ਸੈਲਫੀਆਂ ਲੈਣ ਲਈ ਪਾਗਲ ਹੋਏ ਨੌਜਵਾਨ, ਧਰਨੇ ‘ਚ ਕਿਸਾਨਾਂ ਨੂੰ ਛੱਡ ਭੱਜੇ ਸਿੰਗਰਾਂ ਪਿੱਛੇ

ਕਿਸਾਨ ਵਿਰੋਧੀ ਬਿਲਾਂ ਖਿਲਾਫ਼ ਪੂਰੇ ਸੂਬੇ ਵਿਚ ਪ੍ਰਦਰਸ਼ਨ ਚੱਲ ਰਹੇ ਹਨ। ਕਿਸਾਨਾਂ ਦਾ ਸਾਥ ਦੇਣ ਲਈ ਨੌਜਵਾਨ, ਕਲਾਕਾਰ, ਸਿਆਸੀ ਨੇਤਾ ਅਤੇ ਹੋਰ ਵਰਗ ਦੇ ਲੋਕਾਂ ਨੇ ਵੀ ਇਹਨਾਂ ਧਰਨਿਆਂ ਵਿਚ ਸ਼ਮੂਲੀਅਤ ਕੀਤੀ। ਇਸ ਪ੍ਰਦਰਸ਼ਨ ਦੌਰਾਨ ਨੌਜਵਾਨਾਂ ਦੀ ਇਕ ਹੈਰਾਨੀਜਨਕ ਤਸਵੀਰ ਦੇਖਣ ਨੂੰ ਮਿਲੀ।

ਜਾਣ ਕੇ ਬੜਾ ਦੁੱਖ ਹੋਵੇਗਾ ਕਿ ਅਪਣੇ ਹੱਕਾਂ ਲਈ ਰੇਲਵੇ ਦੀਆਂ ਪਟੜੀਆਂ ਅਤੇ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਬਜ਼ੁਰਗਾਂ ਨੂੰ ਨਜ਼ਰ ਅੰਦਾਜ਼ ਕਰਕੇ ਨੌਜਵਾਨ ਕਲਾਕਾਰਾਂ ਨਾਲ ਸੈਲਫੀਆਂ ਲੈਣ ਲਈ ਪਾਗਲ ਹੋ ਗਏ। ਇਸ ਦੌਰਾਨ ਉਹ ਇਹ ਭੁੱਲ ਗਏ ਕਿ ਉਹ ਇੱਥੇ ਸਿੰਗਰਾਂ ਨਾਲ ਫੋਟੋਆਂ ਖਿਚਾਉਣ ਲਈ ਨਹੀਂ ਬਲਕਿ ਅਪਣੇ ਹੱਕ ਲੈਣ ਲਈ ਆਏ ਹਨ।

ਕੁਝ ਨੌਜਵਾਨਾਂ ਨੇ ਸਾਫ ਇਨਕਾਰ ਕਰ ਦਿੱਤਾ ਕਿ ਉਹ ਸੈਲਫੀਆਂ ਨਹੀਂ ਲੈ ਰਹੇ ਬਲਕਿ ਸਿੰਗਰਾਂ ਦੇ ਇੰਟਰਵਿਊ ਦੇਖ ਰਹੇ ਨੇ ਜਦਕਿ ਇਹ ਸਾਰੀ ਤਸਵੀਰ ਕੈਮਰੇ ਵਿਚ ਚੰਗੀ ਤਰ੍ਹਾਂ ਕੈਦ ਹੋਈ। ਵੱਡੀ ਗਿਣਤੀ ਵਿਚ ਨੌਜਵਾਨ ਕਲਾਕਾਰਾਂ ਨਾਲ ਸੈਲਫੀਆਂ ਲੈਂਦੇ ਨਜ਼ਰ ਆਏ ਜਦਕਿ ਕਈ ਸਿੰਗਰਾਂ ਨੇ ਉਹਨਾਂ ਨੂੰ ਮਨ੍ਹਾਂ ਵੀ ਕੀਤਾ।

ਰਣਜੀਤ ਬਾਵਾ ਨਾਲ ਸੈਲਫੀ ਲੈਣ ਲਈ ਕਈ ਨੌਜਵਾਨਾਂ ਨੇ ਤਾਂ ਆਪਸ ਵਿਚ ਧੱ ਕਾ-ਮੁੱ ਕੀ ਵੀ ਕੀਤੀ। ਨੌਜਵਾਨਾਂ ਦੀ ਭੀੜ ਦੇਖ ਕੇ ਸਿੰਗਰ ਵੀ ਤੇਜ਼ੀ ਨਾਲ ਉੱਥੋਂ ਨਿਕਲ ਗਏ। ਇਹ ਹਾਲ ਉਸ ਨੌਜਵਾਨ ਪੀੜੀ ਦਾ ਹੈ, ਜਿਸ ‘ਤੇ ਸਾਡੇ ਬਜ਼ੁਰਗਾਂ ਅਤੇ ਦੇਸ਼ ਨੂੰ ਮਾਣ ਹੈ।

ਇਸ ਦੌਰਾਨ ਇਕ ਨੌਜਵਾਨ ਨੇ ਸੈਲਫੀਆਂ ਲੈਂਦੇ ਨੌਜਵਾਨਾਂ ਨੂੰ ਲਾਹਣਤਾਂ ਪਾਈਆਂ ਤੇ ਕਿਹਾ ਕਿ ਇਹਨਾਂ ਨੌਜਵਾਨਾਂ ਨੂੰ ਸ਼ ਰ ਮ ਆਉਣੀ ਚਾਹੀਦੀ ਹੈ। ਉੱਥੇ ਮੌਜੂਦ ਕਈ ਲੋਕਾਂ ਨੇ ਨੌਜਵਾਨਾਂ ਦੇ ਅਜਿਹੇ ਵਰਤਾਅ ‘ਤੇ ਸ਼ ਰ ਮਿੰ ਦ ਗੀ ਜ਼ਾਹਿਰ ਕੀਤੀ। ਸੈਲਫੀਆਂ ਲੈਂਦੇ ਨੌਜਵਾਨ ਪੱਤਰਕਾਰ ‘ਤੇ ਵੀ ਔਖੇ ਹੋ ਗਏ।

ਅੱਜ ਬੜੇ ਮਾਣ ਨਾਲ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਸੰਘਰਸ਼ ਵਿਚ ਨੌਜਵਾਨ ਉਹਨਾਂ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਪਰ ਸੱਚਾਈ ਕੁਝ ਹੋਰ ਹੀ ਹੈ। ਜ਼ਿਆਦਾਤਰ ਨੌਜਵਾਨ ਕਿਸਾਨਾਂ ਦੇ ਹੱਕ ਲੈਣ ਨਹੀਂ ਬਲਕਿ ਸਿੰਗਰਾਂ ਨਾਲ ਸੈਲਫੀਆਂ ਲੈਣ ਆਏ। ਨੌਜਵਾਨਾਂ ਦਾ ਅਜਿਹਾ ਵਰਤਾਅ ਦੇਸ਼ ਦੇ ਭਵਿੱਖ ਲਈ ਖ ਤ ਰ ਨਾ ਕ ਸਾਬਿਤ ਹੋ ਸਕਦਾ ਹੈ।

ਸ਼ੰਬੂ ਬਾਰਡਰ ਕਿਸਾਨਾਂ ਦੇ ਹੱਕਾਂ ਲਈ ਪਹੁੰਚੇ ਰੇਸ਼ਮ ਅਨਮੋਲ, ਹਰਫ ਚੀਮਾ ਤੇ ਹਿੰਮਤ ਸੰਧੂ
ਜਦੋਂ ਇੱਕ ਸੰਘਰਸ਼ ਲਹਿਰ ਬਣਦੀ ਆ ਤਾਂ ਸਰਕਾਰਾਂ ਨੂੰ ਮੱਥਾ ਟੇਕਣਾ ਪੈਂਦਾ

‘ਜਦੋਂ ਵੋਟਾਂ ਸਮੇਂ ਸਹਿਮਤੀ ਲੈਂਦੇ ਹੋ ਤਾਂ ਇਹਨਾਂ ਬਿੱਲਾਂ ਵੇਲੇ ਵੀ ਲੈਣੀ ਚਾਹੀਦੀ ਹੈ’ – ਰਣਜੀਤ ਬਾਵਾ

ਦਿੱਲੀ ਜਾਣਾ ਤਾਂ ਔਖਾ ਇੱਥੇ ਤਾਂ ਨਾਭਾ ਸਾਰਾ ਬੰਦ ਪਿਆ – ਰਣਜੀਤ ਬਾਵਾ

ਦੇਖ ਨ੍ਹੀ ਸਕਦਾ ਪਰ ਫਿਰ ਵੀ ਕਿਸਾਨਾਂ ਮੋਰਚੇ ‘ਚ ਹੋਇਆ ਸ਼ਾਮਲ,ਦੇਖੋ ਇਸ ਵੀਰ ਦਾ ਜਜ਼ਬਾ!

ਖੂੰਜੇ ਲਾਦਾਂਗੇ, ਬੀਬਾ ਦੋ ਪਰਸੈਂਟ ਨਾ ਜਾਣੀ ਕੰਨਾਂ ਨੂੰ ਹੱਥ ਲਵਾ ਦਾਂਗੇ, ਮੁੰਡੇ ਨੇ ਗੀਤ ਨਾਲ ਠੋਕਤੇ ਸਾਰੇ!

ਸ਼ੰਬੂ ਬਾਰਡਰ ਤੇ ਕਿਸਾਨਾਂ ਦੇ ਹੱਕ ਚ ਡੱਟ ਗਏ ਕਲਾਕਾਰ, ਹਰ ਇੱਕ ਗੱਲ ਸੁਣਨ ਵਾਲੀ
ਐਕਟਰ, ਧਾਰਮਿਕ ਆਗੂ, ਗਾਇਕਾਂ ਸਭ ਨੇ ਘੇਰੀ ਸਰਕਾਰ…

”ਦੁੱਖ ਹੋ ਗਏ ਜਰਨੇ ਔਖੇ ਅਪਮਾਨਾਂ ਦੇ, ਸੜਕਾਂ ‘ਤੇ ਰੁਲ਼ਦੇ ਫਿਰਦੇ ਪੁੱਤ ਕਿਸਾਨਾਂ ਦੇ”

Jass Bajwa, Kanwar Grewal ਤੇ Preet Harpal ਦੀ ਸ਼ੰਭੂ ਬਾਰਡਰ ਤੋਂ ਦਹਾੜ

ਧਰਮ ‘ਚ ਰਾਜਨੀਤੀ ਵਾੜ ਤੀ, ਸਾਡਾ ਇੱਟ ਕੁੱਤੇ ਦਾ ਵੈਰ ਪਵਾਇਆ ਹੋਇਐ
ਹੋਸ਼ ਤੇ ਜੋਸ਼ ਬਰਾਬਰ ਨਾ ਚੱਲੇ ਤਾਂ ਫਿਰ ਖ ਤ ਰਾ ਵੀ ਬਹੁਤ ਆ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: