ਦੀਪ ਸਿੱਧੂ ਦਾ ਸ਼ੰਭੂ ਧਰਨੇ ‘ਚ ਗੁੰਮ ਹੋਇਆ iPhone,ਲੱਭ ਕੇ ਦੇਣ ਵਾਲੇ ਲਈ ਰੱਖਿਆ ਇਨਾਮ

ਚੰਡੀਗੜ੍ਹ,25 ਸਤੰਬਰ,2020: ਸ਼ੰਭੂ ਵਿਖੇ ਦਿੱਤੇ ਧਰਨੇ ‘ਚ ਦੀਪ ਸਿੱਧੂ ਦਾ ਆਈ ਫੋਨ ਗੁੰਮ ਗਿਆ। ਇਸ ਦੀ ਜਾਣਕਾਰੀ ਦੀਪ ਸਿੱਧੂ ਨੇ ਇਕ ਫੇਸਬੁੱਕ ਪੋਸਟ ਰਾਹੀਂ ਦਿੱਤੀ ਹੈ। ਦੀਪ ਸਿੱਧੂ ਨੇ ਮੋਬਾਇਲ ਲੱਭ ਕੇ ਦੇਣ ਵਾਲੇ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ। ਦੀਪ ਸਿੱਧੂ ਨੇ ਲਿਖਿਆ ਮੇਰੇ ਆਈ ਫੋਨ ‘ਚ ਬਹੁਤ ਸਾਰੀ ਰਿਸਰਚ ਹੈ। ਜੋ ਵੀ ਫੋਨ ਲੱਭ ਕੇ ਵਾਪਸ ਕਰੇਗਾ ਉਸ ਨੂੰ 20 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।

ਦਰਅਸਲ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਦੇ ਖ਼ਿਲਾਫ਼ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨਾਂ ਦੇ ਹੱਕ ‘ਚ ਪੰਜਾਬ ਦੇ ਕਈ ਕਲਾਕਾਰ ਵੀ ਖੜੇ ਹੋਏ। ਸ਼ੰਭੂ ਵਿਖੇ ਧਰਨੇ ‘ਚ ਵੀ ਕਈ ਕਲਾਕਾਰ ਪਹੁੰਚੇ ਸੀ।

ਕਿਸਾਨਾਂ ਵੱਲੋਂ ਦਿੱਤੇ ਬੰਦ ਦੇ ਸੱਦੇ ਦੌਰਾਨ ਜਿੱਥੇ ਕਿਸਾਨ ਜਥੇਬੰਦੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਇਸ ਵਿਚ ਭੰਡਾਰੀ ਪੁਲ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਫ਼ਿਲਮ ਅਤੇ ਟੀ ਵੀ ਅਤੇ ਥੀਏਟਰ ਕਲਾਕਾਰ ਜੋੜੀ ਦੀਪ ਗਿੱਲ ਅਤੇ ਅਨੀਤਾ ਦੇਵਗਨ ਵੀ ਕਿਸਾਨਾਂ ਦੇ ਹੱਕ ਵਿਚ ਰੋਸ ਧਰਨੇ ਵਿਚ ਸ਼ਾਮਲ ਹੋਏ।