ਅਕਾਲੀ ਦਲ ਦੇ ਇੱਕ ਬੰ ਬ ਨੇ ਮੋਦੀ ਨੂੰ ਹਿਲਾ ਤਾ- ਸੁਖਬੀਰ ਬਾਦਲ

ਧਰਤੀ ਦੇ ਲਾਲਾਂ ਨੇ ਬਾਦਲ ਦੇ ਲਾਲ ਨੂੰ ਮਰਸਡੀਜ਼ ਤੋਂ ਟਰੈਕਟਰ ’ਤੇ ਬੈਠਣ ਲਈ ਕੀਤਾ ਮਜਬੂਰ

ਖੇਤੀ ਬਿੱਲਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਟਰੈਕਟਰ ‘ਤੇ ਸਵਾਰ ਹੋ ਕੇ ਲੰਬੀ ਨੇੜੇ ਚੱਕਾ ਜਾਮ ਧਰਨੇ ਵਿਚ ਸ਼ਾਮਲ ਹੋਏ। ਟਰੈਕਟਰ ਨੂੰ ਸੁਖਬੀਰ ਬਾਦਲ ਚਲਾ ਰਹੇ ਸਨ ਜਦ ਕਿ ਊਨ੍ਹਾਂ ਦੀ ਪਤਨੀ ਨਾਲ ਬੈਠੀ ਸੀ। ਦੋਵੇਂ ਆਗੂ ਪਿੰਡ ਬਾਦਲ ਰਿਹਾਇਸ਼ ਤੋਂ ਟਰੈਕਟਰਾਂ ਜ਼ਰੀਏ ਵੱਡੇ ਕਾਫਲੇ ਦੀ ਸ਼ਕਲ ਵਿੱਚ ਧਰਨੇ ਵਿਚ ਪੁੱਜੇ। ਅਕਾਲੀ ਦਲ ਨੇ ਲੰਬੀ ਨੇੜੇ ਡੱਬਵਾਲੀ -ਮਲੋਟ ਕੌਮੀ ਸ਼ਾਹ ਰੋਡ ‘ਤੇ ਚੱਕਾ ਜਾਮ ਤਹਿਤ ਧਰਨਾ ਲਗਾਇਆ ਹੋਇਆ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਵਜ਼ੀਰ ਤੇ ਕਾਂਗਰਸੀ ਵਿਧਾਇਕ ਅੱਜ ਕਿਸਾਨਾਂ ਨੂੰ ਮੈਦਾਨ ਏ ਜੰਗ ਵਿਚ ਇਕੱਠਾ ਛੱਡ ਕੇ ਭੱਜ ਗਏ ਹਨ ਅਤੇ ਬਹੁ ਗਿਣਤੀ ਕਾਂਗਰਸੀ ਆਗੂ ਅੱਜ ਦੇ ਕਿਸਾਨੀ ਸੰਘਰਸ਼ ਵਿਚ ਕਿਸੇ ਵੀ ਧਰਨੇ ’ਤੇ ਨਜ਼ਰ ਨਹੀਂ ਆਏ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਡਾ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਸਿਰਫ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਵਿਚ ਕਿਸਾਨਾਂ ਨੇ ਆਪਣੇ ਨਾਲ ਹੋ ਰਹੇ ਅਨਿਆਂ ਵਾਸਤੇ ਸੰਘਰਸ਼ ਕੀਤਾ ਜਿਸਦਾ ਐਲਾਨ ਬਹੁਤ ਪਹਿਲਾਂ ਹੀ ਹੋ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਸੰਘਰਸ਼ ਵਿਚ ‘ਚੱਕਾ ਜਾਮ’ ਪ੍ਰੋਗਰਾਮ ਰਾਹੀਂ ਹਿੱਸਾ ਪਾਇਆ ਤੇ ਕਿਸਾਨਾਂ ਦੇ ਹੱਕ ਵਿਚ ਡਟਿਆ ਪਰ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਦੇ ਮੰਤਰੀ ਮੰਡਲ ਦੇ ਸਾਥੀ ਅਤੇ ਕਾਂਗਰਸ ਦੇ ਵਿਧਾਇਕ ਅੱਜ ਦੇ ਕਿਸਾਨ ਧਰਨਿਆਂ ਤੇ ਮੁਜ਼ਾਹਰਿਆਂ ਤੋਂ ਪਾਸੇ ਰਹੇ, ਜੋ ਬੇਹੱਦ ਨਿੰਦਣਯੋਗ ਗੱਲ ਹੈ।

ਡਾ. ਚੀਮਾ ਨੇ ਕਿਹਾ ਕਿ ਮੈਦਾਨ ਏ ਜੰਗ ਵਿਚੋਂ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਭੱਜਣਾ ਕੋਈ ਹੈਰਾਨੀ ਜਨਕ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਸੰਸਦ ਵਿਚ ਉਹਨਾਂ ਦੀ ਕੌਮੀ ਲੀਡਰਸ਼ਿਪ ਤੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਖੇਤੀ ਬਿੱਲਾਂ ਖਿਲਾਫ ਵੋਟਿੰਗ ਤੋਂ ਭੱਜ ਗਏ ਸਨ। ਉਹਨਾਂ ਕਿਹਾ ਕਿ ਸੰਸਦ ਵਿਚ ਵੀ ਇਹਨਾਂ ਦੇ ਕੌਮੀ ਪੱਧਰ ਦੇ ਜਿਹਨਾਂ ਵਿਚ ਸ੍ਰੀਮਤੀ ਸੋਨੀਆ ਗਾਂਧੀ, ਸ੍ਰੀ ਰਾਹੁਲ ਗਾਂਧੀ, ਸ੍ਰੀ ਕਪਿਲ ਸਿੱਬਲ, ਸ੍ਰੀ ਪੀ ਚਿੰਦਬਰਮ ਤੇ ਹੋਰਨਾਂ ਮੁੱਖ ਆਗੂਆਂ ਨੇ ਬਿੱਲਾਂ ਖਿਲਾਫ ਬੋਲਣ ਤੋਂ ਗੁਰੇਜ਼ ਕੀਤਾ ਤੇ ਸਿਰਫ ਪੰਜਾਬ ਦੇ ਸੰਸਦ ਮੈਂਬਰ ਹੀ ਬਿੱਲਾਂ ਖਿਲਾਫ ਬੋਲੇ ਪਰ ਵੋਟਿੰਗ ਵੇਲੇ ਸਦਨ ਵਿਚੋਂ ਭੱਜ ਗਏ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਕਾਂਗਰਸ ਨੇ ਆਪਣੀ ਮਹਾਰਾਸ਼ਟਰ ਦੀ ਗਠਜੋੜ ਦੀ ਭਾਈਵਾਲ ਸ਼ਿਵ ਸੈਨਾ ਕੋਲੋਂ ਇਹਨਾਂ ਬਿੱਲਾਂ ਦੇ ਹੱਕ ਵਿਚ ਵੋਟਾਂ ਪੁਆਈਆਂ। ਉਹਨਾਂ ਕਿਹਾ ਕਿ ਸ਼ਿਵ ਸੈ ਨਾ ਨੇ ਕਾਂਗਰਸ ਦੇ ਕਹੇ ਮੁਤਾਬਕ ਹੀ ਵੋਟਾਂ ਪਾਈਆਂ ਸਨ ਅਤੇ ਜੇਕਰ ਇਹਨਾਂ ਨੂੰ ਪੁੱਛ ਕੇ ਵੋਟਾਂ ਨਹੀਂ ਪਾਈਆਂ ਤਾਂ ਫਿਰ ਕਾਂਗਰਸ ਨੂੰ ਮਹਾਰਾਸ਼ਟਰ ਵਿਚ ਸ਼ਿਵ ਸੈ ਨਾ ਤੋਂ ਸਮਰਥਨ ਵਾਪਸ ਲੈਣਾ ਚਾਹੀਦਾ ਸੀ।