ਸਮਾਜ ਸੇਵਕਾਂ ਦਾ ਸੱਚ- ਦੇਖੋ ਕਿਵੇਂ ਪੂਰੀ ਐਕਟਿੰਗ ਕਰਕੇ ਵੀਡੀਉ ਤਿਆਰ ਕਰਦੇ

ਨਵੇਂ ਸਮਾਜ ਸੇਵਕ
ਪਿਛਲੇ ਕੁਝ ਦਿਨ ਪੰਜਾਬ ਪੁਲਸ ਦੇ ਨਵੇਂ ਉਭਰੇ ਸਮਾਜ ਸੇਵਕਾਂ ਦੀ ਚਰਚਾ ਫੇਸ ਬੁਕ ਬਹੁਤ ਚੱਲਦੀ ਰਹੀ ,ਮੈਂ ਕੱਲ੍ਹ ਇਹਨਾਂ ਚੋਂ ਇਕ ਗੋਲਡੀ ਦੇ ਪੇਜ ਤੇ ਜਾ ਕੇ ਪੁਰਾਣੀਆਂ ਸਰਗਰਮੀਆਂ ਦੇਖੀਆਂ ਤੇ ਜੋ ਮੈਂ ਅੰਦਾਜਾ ਲਾਇਆ ਸੀ ਤਕਰੀਬਨ ਸਹੀ ਨਿਕਲਿਆ

ਇਹਨਾਂ ਨੂੰ ਲੋਕ ਫੇਸ ਬੁਕ ਤੇ ਕਾਫੀ ਕੁਸ਼ ਕਹਿ ਰਹੇ ਸੀ ਤੇ ਕਾਫੀ ਦੂਸ਼ਣ ਵੀ ਇਹਨਾਂ ਤੇ ਲਾਏ ਜਾ ਰਹੇ ਸੀ,ਓਹ ਸਭ ਸੁਣਿਆ ਪੜ੍ਹਿਆ ਪਰ ਮੈਂ ਸਮਝਦਾਂ ਕੇ ਪੁਲਿਸ ਦੇ ਇਹ ਦੋਹੇਂ ਮੁਲਾਜਮ ਇਸ ਕੰਮ ‘ਚ ਸਿਰਫ ਮੋਹਰੇ ਹਨ ਹੋਰ ਕੁਸ਼ ਨਹੀਂ,N.G.O ਚਲਾਉਣ ਦੀ ਅਸਲੀ ਯੋਜਨਾ ਤਾਂ ਸਾਰੀ ਇਹਨਾਂ ਦੇ ਪਿੱਛੇ ਸੀਨੀਅਰ ਪੁਲਿਸ ਅਫਸਰਾਂ ਦੀ ਹੈ ਤੇ ਇਹ ਮੁਲਾਜਮ ਤਾਂ ਓਹਨਾਂ ਦੇ ਅਦੇਸ਼ਾਂ ਤੇ ਹੀ ਚੱਲ ਰਹੇ ਹਨ
ਅਜੈਬ ਸਿੰਘ ਗੋਲਡੀ ਪਿਛਲੇ ਸਾਲ ਜੁਲਾਈ ਦੀ ਇਕ ਇੰਟਰਵਿਊ ਦੌਰਾਨ ਇਸ ਗੱਲ ਦੀ ਸਾਰੀ ਜਾਣਕਾਰੀ ਇਕ ਵੀਡੀਓ ‘ਚ ਦਿੰਦੈ ਤੇ ਓਹ ਨਾਮ ਲੈ ਕੇ ਦੱਸਦੈ ਕੇ ਪੁਲਿਸ ਦੇ ਇਕ ਅਫਸਰ ਵੱਲੋਂ ਸ਼ੁਰੂ ‘ਚ ਗਰੀਬਾਂ ਦੇ ਘਰੇ ਰਾਸ਼ਨ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਬਾਅਦ ‘ਚ ਇਹ ਪੰਜਾਬ ਪੁਲਸ ਹੈਲਪਿੰਗ ਹੈਂਡ N.G.O ਤੱਕ ਪਹੁੰਚ ਗਿਆ ,ਗੋਲਡੀ ਅਨੁਸਾਰ ਓਹਨਾਂ ਦੇ ਸਮੁੱਚੇ ਕੰਮ ਦੀ ਦੇਖਰੇਖ ਦੋ ਵੱਡੇ ਅਫਸਰ ਕਰਦੇ ਹਨ ,ਓਹ ਅਸ਼ਵਨੀ ਕਪੂਰ ਤੇ ਦੀਪਕ ਪਾਰੇਖ ਦਾ ਨਾਮ ਲੈਂਦੈ ,ਇਕ ਹੋਰ ਵੀਡੀਓ ਚ ਗੋਲਡੀ ਕਹਿੰਦੈ ਕੇ ਓਹ ਅਪਣੇ ਅਫਸਰਾਂ ਬਿਨਾਂ ਕੋਈ ਵੀ ਕੰਮ ਨਹੀਂ ਕਰਦਾ,ਓਹ ਇਹ ਵੀ ਦੱਸਦੈ ਕੇ ਓਹ ਪੁਲਿਸ ਮਹਿਕਮੇ ‘ਚ ਰਾਤ ਦੀ ਡਿਊਟੀ ਕਰਦਾ ਹੈ

ਸੋ ਇਹ ਗੱਲ ਕਲੀਅਰ ਹੈ ਗੋਲਡੀ ਤੇ ਪੁਨੀਤ ਪੰਜਾਬ ਪੁਲਿਸ ਵੱਲੋਂ ਬਣਾਈ ਗਈ N.G.O ਦੇ ਥੱਲੇ ਹੀ ਕੰਮ ਕਰਦੇ ਹਨ ਤੇ ਇਹਨਾਂ ਦੇ ਅਕਾਉਂਟ ਵਗੈਰਾ ਵੀ ਅਫਸਰ ਹੀ ਚੈਕ ਕਰਦੇ ਹੋਣਗੇ ,ਇਹਨਾਂ ਨੂੰ ਮਹਿੰਗੀਆਂ ਗੱਡੀਆਂ ਵੀ ਅਫਸਰਾਂ ਨੇ ਹੀ ਦਵਾਈਆਂ ਹੋਣਗੀਆਂ ,ਕਿਸੇ ਬਿਜਨਸਮੈਨ ਨੂੰ ਕਹਿ ਕੇ ਜਾਂ ਕਿਵੇਂ ਇਹ ਓਹ ਹੀ ਜਾਨਣ,ਇਹ ਵੀ ਸੰਭਵ ਹੈ ਕਿ ਰਾਤ ਦੀ ਡਿਊਟੀ ਇਹਨਾਂ ਦੀ ਹਾਜਰੀ ਲਾ ਕੇ ਹੀ ਕੰਮ ਚੱਲਦਾ ਹੋਵੇ ,ਸੋ ਮੁਕਦੀ ਗੱਲ ਇਹ ਹਨ ਪੰਜਾਬ ਪੁਲਿਸ ਦੇ ਮਿਸ਼ਨ ਤੇ ਹਨ ਦੋਹੇਂ ਜਾਣੇ ਤੇ ਬਾਕੀ ਇਹਨਾਂ ਨੂੰ ਬਣਾ ਕੇ ਦਿੱਤੀ ਗਈ ਟੀਮ

ਹੁਣ ਗੱਲ ਇਹ ਕੇ ਇਹ ਸਮਾਜ ਸੇਵਾ ਪੰਜਾਬ ਪੁਲਿਸ ਨੇ ਕਿਉਂ ਸ਼ੁਰੂ ਕੀਤੀ ,ਇਸਦੇ ਦੋ ਕਾਰਣ ਹੋ ਸਕਦੇ ਹਨ ਇਕ ਤਾਂ ਪੁਲਿਸ ਦੀ ਇਮੇਜ ਲੋਕਾਂ ਅੰਦਰ ਸੁਧਾਰਣੀ ਤੇ ਦੂਜੀ ਤੇ ਅਹਿਮ ਇਸ ਕੰਮ ਲਈ ਆ ਰਹੇ ਐਨ.ਆਰ.ਆਈਜ਼ ਦੇ ਫੰਡ ਨੂੰ ਅਪਣੇ ਵੱਲ ਖਿੱਚਣਾ ਜੋ ਕੇ ਪਹਿਲਾਂ ਖਾਲਸਾ ਏਡ ਵਰਗੀਆਂ ਸੰਸਥਾਵਾਂ ਵੱਲ ਜਾ ਰਿਹਾ ਸੀ
ਹੁਣ ਦੇਖਣ ਆਲੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਦੇ ਇਹ ਜੁਆਨ ਜੋ ਸਮਾਜ ਸੇਵਾ ਲਈ ਐਨ.ਆਰ.ਆਈਜ਼ ਨੂੰ ਫੰਡ ਭੇਜਣ ਦੀਆਂ ਅਪੀਲਾਂ ਕਰਦੇ ਹਨ ਕੀ ਇਹਨਾਂ ਨੂੰ ਇਹ ਨਹੀਂ ਚਾਹੀਦਾ ਕੇ ਓਹ ਪੰਜਾਬ ਪੁਲਿਸ ਦੇ ਲੱਖਾਂ ਮੁਲਾਜਮਾਂ ਤੇ ਹਜਾਰਾਂ ਅਫਸਰਾਂ ਤੋਂ ਵੀ ਇਸ ਕੰਮ ਚ ਮਾਇਕ ਮੱਦਦ ਲੈਣ ਤੇ ਓਹਨਾਂ ਦਾ ਵੀ ਹਿੱਸਾ ਪਵਾਉਣ ਅਤੇ ਖੁਦ ਆਪ ਵੀ ਦਸਵੰਦ ਕੱਢਣ ,ਸਿਰਫ ਐਨ .ਆਰ.ਆਈ ਵੱਲ ਹੀ ਝਾਕ ਕਿਉਂ

ਦੂਜੀ ਗੱਲ ਪੰਜਾਬ ਪੁਲਿਸ ਦੇ ਇਮੇਜ ਕੇਵਲ ਇਉਂ ਨਹੀਂ ਸੁਧਰਣੀ ,ਜੋ ਪਹਿਲਾ ਕੰਮ ਹੈ ਓਹ ਲੋਕਾਂ ਨੂੰ ਇਨਸਾਫ ਦੇਣ ਦਾ ਕਰਣ ,ਮਹਿਕਮੇ ਨੂੰ ਰਿਸ਼ਵਤਖੋਰੀ ਤੋਂ ਮੁਕਤ ਕਰਣ ਤੇ ਲੋਕਾਂ ਨਾਲ ਡਿਊਟੀ ਵਕਤ ਸਭਿਅਕ ਤਰੀਕੇ ਨਾਲ ਪੇਸ਼ ਆਉਣ ,ਬੰਦੇ ਦੀ ਹੈਸੀਅਤ ਦੇਖ ਕੇ ਅਪਣਾ ਵਰਤਾਵ ਨਾ ਕਰਣ ,ਇਹ ਇਮੇਜ ਫੇਰ ਹੀ ਸੁਧਰ ਸਕਦੀ ਹੈ
ਪਰ ਗੋਲਡੀ ਅਪਣੀਆਂ ਵੀਡੀਓਜ਼ ਚ ਕਹਿ ਰਿਹੈ ਕੇ ਪੰਜਾਬ ਪੁਲਿਸ ਨੇ ਕਦੇ ਵੀ ਨਾ ਕੁਝ ਗਲਤ ਕੀਤਾ ਹੈ ਤੇ ਨਾ ਹੀ ਕਰਦੀ ਐ ,ਜੋ ਪੰਜਾਬ ਪੁਲਸ ਤੇ ਇਲਜ਼ਾਮ ਲਾਉਂਦੇ ਹਨ ਓਹ ਹੀ ਮਾੜੇ ਬੰਦੇ ਹਨ ,ਇਹ ਤਾਂ ਇਕ ਪਾਸੜ ਸੋਚ ਹੈ ਸਿਰਫ ਮਹਿਕਮੇ ਦੀ ਬੋਲੀ ਹੈ ਹੋਰ ਕੁਸ਼ ਨਹੀਂ

ਆਖਰ ਤੇ ਜੇ ਇਹ ਸਮਾਜ ਸੇਵਾ ਕਰਦੇ ਹਨ ,ਲੋਕਾਂ ਦੇ ਪੈਸੇ ਹਨ ਤੇ ਅੱਗੇ ਲੋਕਾਂ ਚ ਲਾਉਂਦੇ ਹਨ ਤਾਂ ਇਹ ਸਿਰਫ ਇਕ ਮੈਨੇਜਮੈਂਟ ਦਾ ਕੰਮ ਕਰਦੇ ਹਨ ,ਐਨੀ ਫੂਕ ਨਾ ਛੱਕਣ ,ਜਿਵੇਂ ਇਹਨਾਂ ਨੂੰ ਧਰਤੀ ਤੇ ਰੱਬ ,ਮਸੀਹੇ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ
ਜੋ ਵਿਦੇਸ਼ਾਂ ਚ ਬੈਠੇ ਲੋਕ ਹੱਡ ਭੰਨਵੀਂ ਮਿਹਨਤ ਕਰਕੇ ਜੋੜੇ ਪੈਸਿਆਂ ਚੋਂ ਪੈਸੇ ਭੇਜਦੇ ਹਨ ਓਹਨਾਂ ਦੇ ਗੁਣ ਗਾਉਣ

ਗੁਰਸੇਵਕ ਸਿੰਘ ਚਹਿਲ