ਹੰਸ ਰਾਜ ਹੰਸ ਵਲੋਂ ਨਰਿੰਦਰ ਮੋਦੀ ਦੀ ਤੁਲਨਾ ਭਗਤ ਕਬੀਰ ਨਾਲ ਕਰਨ ਦੀ ਨਿੰਦਾ

ਜਲੰਧਰ, 24 ਸਤੰਬਰ (ਹਰਵਿੰਦਰ ਸਿੰਘ ਫੁੱਲ)- ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਵਲੋਂ ਸ਼੍ਰੋਮਣੀ ਭਗਤ ਕਬੀਰ ਦੀ ਤੁਲਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਨ ਦੀ ਸਿੱਖ ਤਾਲਮੇਲ ਕਮੇਟੀ ਨੇ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਹੈ ਕਿ ਅਜਿਹਾ ਕਰ ਕੇ ਜਿੱਥੇ ਘੋ ਰ ਪਾ ਪ ਕੀਤਾ ਹੈ, ਉੱਥੇ ਭਗਤ ਕਬੀਰ ਨੂੰ ਮੰਨਣ ਵਾਲੇ ਕਰੋੜਾਂ ਸ਼ਰਧਾਲੂਆਂ ਦਾ ਦਿਲ ਦੁਖਾਇਆ ਹੈ |

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਪਰਮਿੰਦਰ ਸਿੰਘ ਦਸਮੇਸ਼ ਨਗਰ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ ਤੇ ਗੁਰਿੰਦਰ ਸਿੰਘ ਮਝੈਲ ਨੇ ਹੰਸ ਰਾਜ ਹੰਸ ਨੂੰ ਕਿਹਾ ਕਿ ਸਮੁੱਚੇ ਕਬੀਰ ਸਾਹਿਬ ਦੇ ਸ਼ਰਧਾਲੂਆਂ ਤੇ ਸਿੱਖ ਕੌਮ ਤੋਂ ਤੁਰੰਤ ਮਾਫ਼ੀ ਮੰਗਣ |

ਇਸ ਮੌਕੇ ਇਲਾਵਾ ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਗਤਕਾ ਮਾਸਟਰ, ਗੁਰਜੀਤ ਸਿੰਘ ਸਤਨਾਮੀਆਂ, ਹਰਪ੍ਰੀਤ ਸਿੰਘ ਰੌਬਿਨ, ਹਰਪ੍ਰੀਤ ਸਿੰਘ ਸੋਨੰੂ,ੰ ਹਰਪਾਲ ਸਿੰਘ ਪਾਲੀ, ਬਾਬਾ ਹਰਜੀਤ ਸਿੰਘ, ਸਰਬਜੀਤ ਸਿੰਘ ਖ਼ਾਲਸਾ, ਪ੍ਰਭਜੋਤ ਸਿੰਘ ਖ਼ਾਲਸਾ, ਜਤਿੰਦਰਪਾਲ ਸਿੰਘ ਕੋਹਲੀ, ਭੁਪਿੰਦਰ ਸਿੰਘ ਬੜਿੰਗ, ਲਖਬੀਰ ਸਿੰਘ ਲੱਕੀ, ਗੁਰਦੀਪ ਸਿੰਘ ਲੱਖੀਂ, ਮਨਮਿੰਦਰ ਸਿੰਘ ਭਾਟੀਆ ਆਦਿ ਹਾਜ਼ਰ ਸਨ

ਜਗਬਾਣੀ ਅਖਬਾਰ ਦੀ ਖਬਰ ਅਨੁਸਾਰ