ਕੰਗਨਾ ਨੇ ਉਰਮੀਲਾ ਮੈਤੋਂਡਕਰ ਨੂੰ ਸਾਫਟ ਪੋ ਰ ਨ ਸਟਾਰ ਆਖਿਆ

ਕਲ੍ਹ ਮੈਂ ਕੰਗਨਾ ਦੇ ਕਹੇ ਸ਼ਬਦ ਪੜ੍ਹ ਰਿਹਾ ਸੀ ਜਿਸਦੇ ਚ ਉਸਨੇ ਉਰਮੀਲਾ ਮੈਤੋਂਡਕਰ ਨੂੰ ਸਾਫਟ ਪੋ ਰ ਨ ਸਟਾਰ ਆਖਿਆ ਹੋਇਆ….ਵੈਸੇ ਤਾਂ ਕੰਗਨਾ ਏਨਾ ਕੁਛ ਬੋਲਦੀ ਰਹਿੰਦੀ ਹੈ ਕਿ ਉਸਦੇ ਕਿਸੇ ਬਿਆਨ ਉਪਰ ਕੁਛ ਵੀ ਰੀਐਕਸ਼ਨ ਦੇਣਾ ਸਮਾਂ ਬਰਬਾਦ ਕਰਨਾ ਹੀ ਹੁੰਦਾ ਹੈ….

ਪਰ ਹਾਂ ਗੱਲ ਜਦੋਂ ਉਰਮੀਲਾ ਦੀ ਆਉਂਦੀ ਹੈ ਤਾਂ ਮੈਨੂੰ ਯਾਦ ਹੈ ਉਦੋਂ ਮੈਂ ਨੌਵੀਂ ਜਮਾਤ ਸੀ ਸ਼ਾਇਦ ਜਦੋਂ ਰੰਗੀਲਾ ਫਿਲਮ ਆਈ ਸੀ….ਉਦੋਂ ਉਰਮੀਲਾ ਨੂੰ ‘ ਰੰਗੀਲਾ ਰੇ ‘ ਗਾਣੇ ਉਪਰ ਡਾਂਸ ਕਰਦੇ ਵੇਖਣਾ ਬਹੁਤ ਮਜ਼ੇਦਾਰ ਲਗਦਾ ਸੀ…..ਤੇ ਆਪਾਂ ਦੋਸਤਾਂ ਨੇ ਮਿਲ ਕੇ ਇਹ ਫ਼ਿਲਮ ਸਿਰਫ ਤੇ ਸਿਰਫ ਉਰਮੀਲਾ ਵਾਸਤੇ ਵੇਖੀ ਸੀ…..ਉਸ ਤੋੰ ਬਾਦ ‘ ਦੌੜ ‘ ਅਤੇ ‘ ਜੁਦਾਈ ‘ ਚ ਉਰਮੀਲਾ ਨੂੰ ਦੇਖਣਾ ਹੋਰ ਵੀ ਵਧੀਆ ਲਗਿਆ ਸੀ….’ ਪਿਆਰ ਤੁਨੇ ਕਯਾ ਕੀਆ ‘ ਦੇ ਗੀਤ ‘ ਕ ਮ ਬ ਖ਼ ਤ ਇਸ਼ਕ ‘ ਸਮੇਤ ਬਹੁਤ ਸਾਰੇ ਹੋਰ ਡਾਂਸ ਨੰਬਰਾਂ ਨੇ ਉਰਮੀਲਾ ਨੂੰ ਉਹਨਾਂ ਹੀਰੋਇਨਾਂ ਦੀ ਸ਼੍ਰੇਣੀ ਚ ਲਿਆ ਦਿੱਤਾ ਸੀ ਜਿੰਨਾ ਦਾ ਡਾਂਸ ਮੈਨੂੰ ਆਪਣੇ ਵੱਲ ਖਿੱਚਦਾ ਹੈ….’ ਚਾਈਨਾ ਗੇਟ ‘ ਦੇ ਗੀਤ ‘ ਛਮਾ ਛਮਾ ‘ ਚ ਉਰਮੀਲਾ ਦੇ ਦਿਖਾਏ ਚੇਹਰੇ ਦੇ ਹਾਵ ਭਾਵ ਨਹੀਂ ਭੂਲੇ ਜਾ ਸਕਦੇ….

ਪਿੰਜਰ ਫਿਲਮ ਚ ਸਿੱਧੀ ਸਾਦੀ ਕੁੜੀ ਦੇ ਰੋਲ ਚ ਉਸਨੇ ਜ਼ਰਾ ਵੀ ਨਿ ਰਾ ਸ਼ ਨਹੀਂ ਕੀਤਾ….’ ਏਕ ਹਸੀਨਾ ਥੀ ‘ ਚ ਉਸਦਾ ਆਪਣੇ ਬੇ ਵ ਫਾ ਪ੍ਰੇਮੀ ਕੋਲੋਂ ਬ ਦ ਲਾ ਲੈਣਾ ਵੀ ਬਹੁਤ ਰੋਮਾਂਚਕ ਸੀ….’ ਕੌਨ ‘ ਫਿਲਮ ਚ ਉਰਮੀਲਾ ਸਿਖਰ ਤੇ ਸੀ…..ਪਰ ਮੈਂ ਸੱਚੀ ਨਹੀਂ ਜਾਣ ਸਕਿਆ ਕਿ ਏਨਾ ਸਾਰੀਆਂ ਫ਼ਿਲਮਾਂ ਚ ਉਸਨੇ ਕਿਥੇ ਕੁਛ ਏਦਾਂ ਦਾ ਦਿਖਾਇਆ ਕਿ ਉਸਨੂੰ ਕੋਈ ਪੋ ਰ ਨ ਸ ਟਾ ਰ ਆਖ ਦਵੇ….ਉਰਮੀਲਾ ਨੂੰ ਜੇ ਕੰਗਨਾ ਨਾਲ ਕੋਮਪੇਅਰ ਕਰਿਆ ਜਾਵੇ ਤਾਂ ਉਰਮੀਲਾ ਬਹੁਤ ਬੇਹਤਰੀਨ ਹੈ….ਉਹ ਨਾ ਸਿਰਫ ਐਕਟਿੰਗ ਦੇ ਮਾਮਲੇ ਚ ਬੇਹਤਰੀਨ ਹੈ ਬਲਕਿ ਉਸਨੇ ਕਦੀ ਵੀ ਮੀਡੀਆ ਚ ਆ ਕੇ ਫਾਲਤੂ ਦਾ ਕੁਛ ਵੀ ਪੋਸਟ ਨਹੀਂ ਕੀਤਾ….

ਕੰਗਨਾ ਸਮੇਤ ਬਹੁਤ ਲੋਕ ਸਿਰਫ ਤੇ ਸਿਰਫ ਮੀਡਿਆ ਦੇ ਸਿਰ ਉਪਰ ਖੁਦ ਦੀ ਹੋਂਦ ਬਣਾਈ ਰੱਖੇ ਬੈਠੇ ਹੁੰਦੇ ਨੇ…..ਸ਼ਾਇਦ ਅੱਜ ਦੇ ਸਮੇਂ ਚ ਓਹੀ ਮਹਾਨ ਹੈ ਜੋ ਹਰ ਮੁੱਦੇ ਉਪਰ ਕੁਛ ਬੋਲ ਦਵੇ….ਇਹ ਨਵੀਂ ਰੀਤ ਹੈ….ਜਿਥੇ ਬੜ ਬੋ ਲੇ ਹੋਣ ਨੂੰ ਕਿਸੇ ਹੁਨਰ ਵਾਂਗ ਵਰਤਿਆ ਜਾਂਦਾ ਹੈ…..ਤੇ ਜਿਹੜਾ ਬੰਦਾ ਆਪਣੇ ਬੋਲਣ ਨਾਲ ਵਿ ਵਾ ਦ ਪੈਦਾ ਕਰਨਾ ਜਾਣਦਾ ਹੋਵੇ ਉਸਦੇ ਲਈ ਅੱਜ ਦੇ ਸਮੇਂ ਚ ਬਹੁਤ ਮੌਕੇ ਨੇ….ਉਸਨੂੰ ਝਟ ਕੋਈ ਇਕ ਧਿਰ ਸਿਰ ਉਪਰ ਚੁੱਕ ਲੈਂਦੀ ਹੈ….ਤੇ ਬੜਬੋਲੇ ਸ਼ਖਸ ਨੂੰ ਏਦਾਂ ਪੇਸ਼ ਕੀਤਾ ਜਾਂਦਾ ਹੈ ਜਿਦਾਂ ਸਾਰੀ ਕ੍ਰਾਂਤੀ ਹੁਣ ਏਹੀ ਬੜਬੋਲਾ ਹੀ ਲੈ ਕੇ ਆਵੇਗਾ…..ਪਰ ਹੁੰਦਾ ਕੀ ਹੈ….ਜਿਆਦਾ ਬੋਲਣ ਵਾਲਾ ਬੋਲਦੇ ਬੋਲਦੇ ਜਰੂਰੀ ਗੱਲਾਂ ਤੋੰ ਬਾਦ ਗੈਰ ਜਰੂਰੀ ਗੱਲਾਂ ਵਲ ਆਉਂਦਾ ਹੈ….ਤੇ ਫੇਰ ਇਕ ਦਿਨ ਉਹ ਅ ਨਾ ਪ ਸ਼ ਨਾ ਪ ਬੋਲਣ ਲੱਗ ਜਾਂਦਾ ਹੈ…..ਹਰ ਮੁੱਦੇ ਉਪਰ ਧੱ ਕੇ ਨਾਲ ਆਪਣੇ ਵਿਚਾਰ ਵਾੜ ਦੇਣੇ ਇਕ ਆਦਤ ਬਣ ਜਾਂਦੀ ਹੈ….ਇਕ ਖਰਾਬ ਆਦਤ…..

ਕੰਗਨਾ ਇਕ ਚੰਗੀ ਅਭਿਨੇਤਰੀ ਹੈ ਪਰ ਉਸਨੂੰ ਅਕਸਰ ਏਦਾਂ ਪ੍ਰਚਾਰਿਆ ਜਾਂਦਾ ਹੈ ਜਿਵੇਂ ਉਸ ਨਾਲੋਂ ਬੇਹਤਰ ਕੋਈ ਹੋਰ ਨਹੀਂ….ਪਰ ਕੰਗਨਾ ਦੀ ਝਾਂਸੀ ਕੀ ਰਾਨੀ ਫਿਲਮ ਨੂੰ ਜੇ ਯਾਦ ਕਰੋਗੇ ਤਾਂ ਤੂਹਾਨੂੰ ਇਲਮ ਹੋਵੇਗਾ ਕਿ ਉਸਨੇ ਵੀ ਸਿਰਫ ਤੇ ਸਿਰਫ ਆਪਣੇ ਰੋਲ ਨੂੰ ਤਕੜਾ ਕਰਨ ਵਾਸਤੇ ਨਾ ਸਿਰਫ ਕਹਾਣੀ ਨੂੰ ਬਦਲਿਆ….ਬਲਕਿ ਆਪਣੇ ਨਾਲ ਕੰਮ ਕਰ ਰਹੇ ਅਦਾਕਾਰਾਂ ਦੇ ਰੋਲ ਉਪਰ ਕੈਂਚੀ ਵੀ ਚਲਾਈ…ਪਰ ਅਸੀਂ ਲੋਕ ਇਕ ਮਾਇਆ ਜਾਲ ਚ ਫੱਸੇ ਹੋਏ ਬੜਬੋਲੇ ਇਨਸਾਨ ਦੀ ਹਰ ਗੱਲ ਨੂੰ ਹੀ ਇਕਲੌਤਾ ਸੱਚ ਸਮਝਦੇ ਹੋਏ ਉਸਨੂੰ ਏਦਾਂ ਮੰਨ ਕੇ ਚਲਦੇ ਹਾਂ ਜਿਦਾਂ ਦੁਨੀਆਂ ਦੇ ਸਾਰੇ ਧੱਕੇ ਬਸ ਇਸੇ ਨਾਲ ਹੋਏ ਹੋਣਗੇ….ਤੇ ਇਸਨੇ ਕਦੀ ਕੋਈ ਧੱਕਾ ਕੀਤਾ ਹੀ ਨਹੀਂ ਹੋਵੇਗਾ…

ਫਿਲਮ ਇੰਡਸਟਰੀ ਚ ਸਿਰਫ ਕੰਮ ਹੀ ਯਾਦ ਰੱਖਿਆ ਜਾਂਦਾ ਹੈ…ਬਾਕੀ ਚੀਜ਼ਾਂ ਨਾਲ ਹਾਸਲ ਹੋਈ ਮਸ਼ਹੂਰੀ ਬਸ ਵਕਤੀ ਹੁੰਦੀ ਹੈ…..ਜੋ ਇਕ ਸਮੇਂ ਬਾਅਦ ਤੁਹਾਨੂੰ ਜਾਂ ਤਾਂ ਰਾਜਨੀਤੀ ਵਲ ਲੈ ਜਾਵੇਗੀ ਜਾਂ ਭੁਲਾ ਦਿੱਤੇ ਜਾਓਗੇ….

#ਹਰਪਾਲਸਿੰਘ