ਰਣਜੀਤ ਬਾਵਾ ਨੂੰ ਕੰਗਨਾ ਨੇ ਕੀਤਾ ਬਲੋਕ, ਹਿਮਾਂਸ਼ੀ ਖੁਰਾਣਾ ਨੇ ਵੀ ਕੰਗਨਾ ਨੂੰ ਪਾਈਆਂ ਲਾਹਣਤਾਂ

ਮਾਮਲਾ ਕਿਸਾਨਾਂ ਨੂੰ ਅੱ ਤ ਵਾ ਦੀ ਕਹਿਣ ਦਾ- ਅਦਾਕਾਰਾ ਕੰਗਨਾ ਰਣੌਤ ਤੇ ਗਾਇਕ ਰਣਜੀਤ ਬਾਵਾ ਵਿਚਾਲੇ ਨਵਾਂ ਵਿਵਾਦ ਛਿੜ ਗਿਆ ਹੈ । ਸੋਸ਼ਲ ਮੀਡੀਆ ’ਤੇ ਰਣਜੀਤ ਬਾਵਾ ਨੇ ਕੰਗਨਾ ਨੂੰ ਲੰਮੇ ਹੱਥੀਂ ਲਿਆ ਹੈ । ਦਰਅਸਲ ਕੰਗਨਾ ਨੇ ਇੱਕ ਟਵੀਟ ਕਰਕੇ ਖੇਤੀ ਬਿੱਲਾਂ ਦਾ ਵਿਰੋਧ ਕਰਨ ਵਾਲਿਆਂ ਨੂੰ ‘ਅੱਤਵਾਦੀ’ ਦੱਸਿਆ ਸੀ । ਜਿਸ ਤੋਂ ਬਾਅਦ ਕੰਗਨਾ ਦੇ ਇਸ ਟਵੀਟ ਦਾ ਪੰਜਾਬੀ ਕਲਾਕਾਰਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਰਣਜੀਤ ਬਾਵਾ ਨੇ ਵੀ ਕੰਗਨਾ ਰਣੌਤ ਨੂੰ ਉਸ ਦੇ ਟਵੀਟ ਦਾ ਠੋਕਵਾਂ ਜਵਾਬ ਦਿੰਦੇ ਹੋਏ ਲਿਖਿਆ ਲਿਖਿਆ “ਮੈਡਮ ਜੀ ਕਿੰਨਾ ਨੂੰ ਕਹਿ ਰਹੇ ਹੋ..ਜਿਹੜੇ ਹੱਕ ਮੰਗ ਰਹੇ ਜਾਂ ਕੌਣ? ਅੱਤਵਾਦੀ ਪਤਾ ਵੀ ਆ ਕੌਣ ਹੁੰਦੇ, ਕਾਸ਼ ਤੁਹਾਡੇ ਵੀ ਦੋ ਚਾਰ ਵਿਘੇ ਹੁੰਦੇ ਫੇਰ ਪਤਾ ਚਲਦਾ ਕਾਹਤੋਂ ਇਹ ਲੜ ਮਰ ਰਹੇ ਸੜਕਾਂ ‘ਤੇ … ਜੈ ਜਵਾਨ ਜੈ ਮਜ਼ਦੂਰ ਕਿਸਾਨ”

ਰਣਜੀਤ ਬਾਵਾ ਦੇ ਇਸ ਟਵੀਟ ਤੋਂ ਬਾਅਦ ਕੰਗਨਾ ਰਣੌਤ ਨੇ ਉਨ੍ਹਾਂ ਨੂੰ ਟਵਿੱਟਰ ਤੋਂ ਬਲੋਕ ਕਰ ਦਿੱਤਾ।

ਅਦਾਕਾਰਾ ਕੰਗਨਾ ਰਣੌਤ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਲਿਖਿਆ ਸੀ, ‘ਪ੍ਰਧਾਨ ਮੰਤਰੀ ਜੀ ਕੋਈ ਸੌਂ ਰਿਹਾ ਹੋਵੇ ਤਾਂ ਉਸ ਨੂੰ ਜਗਾਇਆ ਜਾ ਸਕਦਾ ਹੈ, ਜਿਸ ਨੂੰ ਗਲਤਫਹਿਮੀ ਹੋਵੇ ਉਸ ਨੂੰ ਸਮਝਾਇਆ ਜਾ ਸਕਦਾ ਹੈ ਪਰ ਜੋ ਸੌਣ ਦੀ ਐਕਟਿੰਗ ਕਰੇ, ਨਾ ਸਮਝਣ ਦੀ ਐਕਟਿੰਗ ਕਰੇ ਉਸ ਨੂੰ ਤੁਹਾਡੇ ਸਮਝਾਉਣ ਨਾਲ ਕੀ ਫਰਕ ਪਵੇਗਾ?

ਮੈਨੂੰ ਸਮਝ ਨਹੀ ਆਉਦੀ ਇਹਨਾਂ ਦਾ ਲੈਣ ਦੇਣ ਹੀ ਨਹੀ ਜਦ ਫਿਰ ਕਿਉ ਜਖਮਾਂ ਤੇ ਲੂਣ ਪਾਉਦੇਂ । ਭਰਾਵਾ ਇਹ ਫਿਲਮ ਨਹੀ ਚੱਲ ਰਹੀ , ਗਰਾਉਡ ਲੈਵਲ ਤੇ ਸਮਝੋ , ਪੰਜਾਬ ਦਾ ਨਾ ਨਾਸ ਮਾਰੋ 😡ਹੋਰ ਬਥੇਰੇ ਮਸਲੇ ਹੋਣਗੇ ਉਹਨਾ ਤੇ ਕਰਲੋ ਚਮਚਾਗਿਰੀ 🙏🏻

ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ

25 ਨੂੰ ਪੰਜਾਬ ਦੇ ਕਿਸ ਸ਼ਹਿਰ ਵਿੱਚ ਇਕੱਠੇ ਹੋਵਾਂਗੇ ਸ਼ਾਮ ਤੱਕ ਦੱਸਦੇ ,,ਸੋ ਤਿਆਰੀ ਰੱਖਿਉ ਖਾਸ ਕਰਕੇ ਨੋਜਵਾਨ ਵਰਗ ਕਿਉਕਿ ਆਪਾਂ ਕੋਈ ਹੁੱਲੜਬਾਜੀ ਨਹੀ ਕਰਨੀ , ਸਿਅਣੀ ਗੱਲ ਕਰਾਂਗੇ ਠੋਕ ਕੇ , ਕਿਸੇ ਪਾਰਟੀ ਦਾ ਝੰਡਾ ਨਾ ਚੱਕਿਉ , ਕਿਸਾਨ ਮਜਦੂਰ ਏਕਤਾ ਦੇ ਝੰਡੇ ਬਣਾਉ । ਅਸੀ ਕਲਾਕਾਰ ਸਟੇਜ ਤੇ ਹਾਂ ਉਸ ਤੋ ਇਲਾਵਾ ਅਸੀ ਸਾਰੇ ਕਿਸਾਨ ਦੇ ਪੁੱਤਰ ਹਾਂ ਤੇ ਆਮ ਘਰਾਂ ਦੇ ਹਾਂ , ਸੋ ਆਮ ਬਣਕੇ ਇਸ ਵਿੱਚ ਸ਼ਾਮਿਲ ਹੋਣਾ ਨਾ ਕਿ ਕਿਸੇ ਕਲਾਕਾਰ ਕਰਕੇ , ਇਹ ਸਾਡੇ ਹੱਕਾਂ ਦੀ ਗੱਲ ਹੈ ਦੋਸਤੋ ਸੋ ਤਗੜੇ ਹੋਜੋ ਵੱਡਾ ਇਕੱਠ ਕਰਨਾ ਆਪਾਂ , ਸੋ ਆਪਣੇ ਸ਼ੋਸਲ ਮੀਡੀਆ ਤੇ ਵਿਰੋਧ ਕਰੋ ਦੱਬ ਕੇ ਅਤੇ 25 ਨੂੰ ਇਕੱਠੇ ਹੋਣ ਦਾ ਹੰਮਬਲਾ ਮਾਰੋ ।ਇਹ ਲ਼ੜਾਈ ਸਾਡੀ ਹੋਂਦ ਦੀ ਤੇ ਸਾਡੀ ਕਿਸਾਨੀ ਦੇ ਨਾਲ ਸਾਡੀ ਬੋਲੀ ਦੀ ਵੀ ਹੈ ।
ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🏻🙏🏻
ਮਿੱਟੀ ਦਾ ਬਾਵਾ

ਇਸ ਤੋਂ ਬਾਅਦ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਵੀ ਅਦਾਕਾਰਾ ‘ਤੇ ਗੁੱਸਾ ਜ਼ਾਹਿਰ ਕੀਤਾ ਹੈ ਤੇ ਕਿਹਾ ਕਿ ਤੁਸੀਂ ਪਹਿਲਾਂ ਇੰਸੀਪ੍ਰੇਸ਼ਨ ਸੀ ਪਰ ਹੁਣ ਤੁਸੀਂ ਗਲਤ ਹੈ।