Breaking News
Home / ਪੰਜਾਬ / ਗੁਰਦਾਸਪੁਰ – ਸੰਨੀ ਦਿਉਲ ਦਾ ਕੀਤਾ ਗਿਆ ਮੂੰਹ ਕਾਲਾ

ਗੁਰਦਾਸਪੁਰ – ਸੰਨੀ ਦਿਉਲ ਦਾ ਕੀਤਾ ਗਿਆ ਮੂੰਹ ਕਾਲਾ

ਯੂਥ ਕਾਂਗਰਸ ਦੇ ਮੈਂਬਰਾਂ ਨੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਖਿਲਾਫ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਦੀ ਹਮਾਇਤ ਕਰਨ ਲਈ ਵਿਰੋਧ ਪ੍ਰਦਰਸ਼ਨ ਕੀਤਾ।

Members of Youth Congress protested against Member of Parliament from Gurdaspur Sunny Deol for supporting the anti farmer laws passed by the Modi Government.

ਖੇਤੀ ਆਰਡੀਨੈਂਸ ਦੀ ਹਮਾਇਤ ਕਰਨ ਤੋਂ ਬਾਅਦ ਗੁਰਦਾਸਪੁਰ ਦੇ MP ਸਨੀ ਦਿਓਲ ਦਾ ਵਿਰੋਧ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਅਤੇ ਸਨੀ ਦਿਓਲ ਕਿਸਾਨਾਂ ਦਾ ਦੁਸ਼ਮਣ ਦੇ ਹੋਲਡਿੰਗ ਵੀ ਲਗਾਏ ਗਏ ਹਨ ਅਤੇ ਪੋਸਟਰਾਂ ਕਾਲਖ ਵੀ ਗਈ । ਕਈ ਥਾਵੀਂ ਸਨੀ ਦਿਓਲ ਦੇ ਪੋਸਟਰਾਂ ਉੱਤੇ ਆਂਡੇ ਵੀ ਵਰਸਾਏ ਗਏ।

ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਅੱਜ ਗੁਰਦਾਸਪੁਰ ਵਿੱਚ ਸੰਨੀ ਦਿਓਲ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਉਹਨਾਂ ਨੇ ਪੋਸਟਰ ਵੀ ਪਾੜੇ ਗਏ ।

ਕੰਵਰ ਪ੍ਰਤਾਪ ਬਾਜਵਾ ਨੇ ਕਿਹਾ ਕਿ ਸੰਨੀ ਦਿਓਲ ਕਿਸਾਨ ਦਾ ਪੁੱਤ ਅਖਵਾਦੇ ਹਨ ਪਰ ਉਹਨਾਂ ਨੂੰ ਕਿਸਾਨਾਂ ਨਾਲ ਥੋੜੀ ਜਿਹੀ ਵੀ ਹਮਦਰਦੀ ਨਹੀਂ ਹੈ । ਉਹਨਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਨਹੀਂ ਚਾਹੁੰਦੇ ਕਿ ਇਹ ਬਿਲ ਲਾਗੂ ਹੋਵੇ ।

ਬਾਜਵਾ ਨੇ ਸਨੀ ਦਿਓਲ ਦੇ ਢਾਈ ਕਿੱਲੋ ਦੀ ਹੱਥ ਵਾਲੇ ਡਾਇਲੌਗ ਦਾ ਮਜ਼ਾਕ ਵੀ ਉਡਾਇਆ ਅਤੇ ਕਿਹਾ ਕਿ ਅੱਜ ਉਹਨਾਂ ਨੇ ਸਨੀ ਦਿਓਲ ਨੂੰ ਢਾਈ ਕਿਲੋ ਆਂਡੇ ਅਤੇ ਟਮਾਟਰ ਜ਼ਰੂਰ ਖਿਲਾ ਦਿੱਤੇ ਨੇ

ਪੰਜਾਬ ਵਿੱਚ ਖੇਤੀ ਸੋਧ ਬਿਲਾਂ ਖਿਲਾਫ਼ ਸੰਘਰਸ਼ ਕਰ ਰਹੀਆਂ 31 ਕਿਸਾਨ ਜਥੇਬੰਦੀਆਂ ਨੇ 24 ਤੇ 26 ਸਤੰਬਰ ਵਿਚਕਾਰ ਰੇਲਾਂ ਰੋਕਣ ਅਤੇ 25 ਸਤੰਬਰ ਦੇ ‘ਪੰਜਾਬ ਬੰਦ’ ਤੋਂ ਬਾਅਦ ਪਹਿਲੀ ਅਕਤੂਬਰ ਤੋਂ ‘ਰੇਲਾਂ ਦਾ ਚੱਕਾ’ ਅਣਮਿਥੇ ਸਮੇਂ ਲਈ ਜਾਮ ਕਰਨ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਅੱਜ ਮੋਗਾ ’ਚ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਹੈ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: