Breaking News
Home / ਪੰਜਾਬ / ਆਰਡੀਨੈਂਸਾਂ ਦੀ ਇਬਾਰਤ ਲਿਖਵਾਉਣ ਵਾਲ਼ਾ ਕੌਣ ਹੈ ?

ਆਰਡੀਨੈਂਸਾਂ ਦੀ ਇਬਾਰਤ ਲਿਖਵਾਉਣ ਵਾਲ਼ਾ ਕੌਣ ਹੈ ?

ਪਰਸੋਂ ਤੀਕ ਇਹ ਵੀ ਦੱਸ ਦਿਆਂਗੇ ਕਿ ਆਰਡੀਨੈਂਸਾਂ ਦੀ ਇਬਾਰਤ ਲਿਖਵਾਉਣ ਵਾਲ਼ਾ ਕੌਣ ਹੈ ; ਪਰ ਅੱਜ ਤੁਹਾਡਾ ਭਰਾ ਹੋਣ ਕਰਕੇ ਇਕ ਗੱਲ ਸਾਂਝੀ ਕਰਨੀ ਚਾਹਾਂਗਾ । ਕਹਾਣੀ ਇਹ ਹੈ ਕਿ ਪਰਸੋਂ-ਚੌਥ ਯੂਥ ਕਾਂਗਰਸੀ ਦਿੱਲੀ ਨੂੰ ਕੂਚ ਕਰਦੇ ਨੇ ਪਰ ਕਮਾਲ ਦੀ ਗੱਲ ਕਿਸੇ ਕੋਲ ਕੋਈ ਲੀੜਾ-ਲੱਤਾ (ਬੈਗ) ਨਹੀਂ। ਮਹਿੰਗੇ ਟਰੈਕਟਰ ਛੱਡ ਕੇ ਇੱਕ ਟੁੱਟਾ ਜਿਹਾ ‘ਆਸ਼ਾ’ ਟ੍ਰੈਕਟ ਪੰਜਾਬ ਦੇ ਬੈਰੀਕੇਡ ਤੋਂ ਅੱਗੇ ਜਾਂਦਾ ਹੈ ਤੇ ਉਸੇ ਨੂੰ ਅੱਗ ਲਾਈ ਜਾਂਦੀ ਹੈ (ਕਿਸੇ ਫ਼ਿਲਮੀ ਸੀਨ ਦੀ ਤਰ੍ਹਾਂ)। ਅੱਜ ਬੈਂਸ ਸਾਬ੍ਹ ਬੰਬੂਕਾਟ-ਕਾਫ਼ਲਾ ਲੈ ਦਿੱਲੀ ਨੂੰ ਚੜ੍ਹਾਈ ਕਰਦੇ ਨੇ, ਇਨ੍ਹਾਂ ਕੋਲ ਮੋਟਰ ਸਾਈਕਲਾਂ ‘ਤੇ ਕਿਹੜੇ ਟਰੰਕ ਸਨ? ਕੀ ਇੱਕੋ ਝੱਗੇ-ਪਜਾਮੇ ਨਾਲ ਦਿੱਲੀ ਮੋਰਚੇ ਲਾ ਲਵੋਗੇ ? ਜੇ ਹਾਂ ਤਾਂ ਬੜੇ ਚੀੜ੍ਹੇ ਹੋ ਯਾਰ ਪਰ ਹਰਿਆਣੇ ਆਲ਼ੇ ਕੰਬਖ਼ਤ ਤਾਹਨੂੰ ਅੱਗੇ ਨਹੀਂ ਜਾਣ ਦੇਂਦੇ ; ਫਿਰ ਇਹਦਾ ਹੱਲ ਵੀ ਹੈ।

ਮੋਦੀ ਕਹਿੰਦੈ ਕਿ ਦੇਸ਼ ਓਪਨ ਮਾਰਕੀਟ ਹੈ , ਸੋ ਤੁਸੀਂ ਇਉਂ ਕਰੋ ਕਿ ਟਰਾਲੀਆਂ ਵਿਚ ਮਣ-ਮਣ ਰੱਖੋ ਕਣਕ ਤੇ ਇਕ ਟ੍ਰੈਕਟ ਸੁਖਬੀਰ ਸਿਹੁੰ ਦਾ ਫੋਰਡ ਜਾਵੇ ਛੂਕਦਾ ਤੇ ਪਿੱਛੇ ਕੈਪਟਨ 5911 ‘ਤੇ ਆਵੇ ਪੈਲ ਪਾਉਂਦਾ; ਮਾਨ ਸਾਬ੍ਹ ਸਵਰਾਜ ਖਿੱਚੇ ਤੇ ਬੈਂਸ, ਸਿੱਧੂ ਤੇ ਖੈਹਰਾ ਭਾਵੇਂ ਇੱਕੋ ਹਿੰਦੋਸਤਾਨ ‘ਤੇ ਬਹਿ ਜਾਣ, ਜਦੋਂ ਕੋਈ ਰੋਕੇ ਤਾਂ ਕਹੋ ਕਿ ਅਸੀਂ ਤਾਂ ਕਿਸਾਨ ਹਾਂ ਤੇ ਓਪਨ ਮਾਰਕੀਟ ਤਹਿਤ ਦਿੱਲੀ ‘ਚ ਕਣਕ ਵੇਚਣ ਚੱਲੇ ਆਂ। ਇਹ ਕੰਮ ਤੁਸੀਂ ਕਰੋ, ਤੁਸੀਂ ਪਾਵਰ ਵਿਚ ਹੋ/ਸੀ ਜਾਂ ਤੁਸੀਂ ਵੋਟ ਲੈਂਦੇ ਹੋ ਕਿਸਾਨ ਦੀ, ਫਿਰ ਹੁਣ ਸਾਡੇ ਮੁੰਡੇ ਡੰਡੇ ਕਿਉਂ ਖਾਣ ? ਤੁਸੀਂ ਤਾਂ ਅੱਡੋ-ਅੱਡ ਡੱਫਲੀ ਵਜਾ ਕੇ ਕੇਂਦਰ ਗੌਰਮਿੰਟ ਦੇ ਹੱਕ ਵਿਚ ਭੁਗਤ ਰਹੇ ਹੋ ਜੋ ਸਾਨੂੰ ਪੱਕਿਆਂ ਹੀ ਭੁਗਤਾਉਣ ਨੂੰ ਫਿਰਦੀ ਐ । ਮੈਂ ਲਿਖ ਕੇ ਦਿੰਨਾਂ ਕੰਮ ਚੱਲਣ ਦਿਓ , ਤੁਹਾਡੇ ਵਿੱਚੋਂ ਅੱਧੇ ਏਥੇ ਪੰਜਾਬ ਨੂੰ ਲੁੱਟਣ ਦੇ ਕਾਰੋਬਾਰ ‘ਚ ਹਿੱਸੇਦਾਰ ਹੋਣਗੇ !!!!!
-ਮਿੰਟੂ ਗੁਰੂਸਰੀਆ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: