Breaking News
Home / ਪੰਥਕ ਖਬਰਾਂ / ਹਿੰਦੂਵਾਦ ਚਾਹੁੰਦਾ ਹੈ ਕਿ ਸਿੱਖਾਂ ਦੀ ਹੋਂਦ-ਹਸਤੀ ਹੀ ਖ਼ ਤ ਮ ਕਰ ਦਿੱਤੀ ਜਾਵੇ

ਹਿੰਦੂਵਾਦ ਚਾਹੁੰਦਾ ਹੈ ਕਿ ਸਿੱਖਾਂ ਦੀ ਹੋਂਦ-ਹਸਤੀ ਹੀ ਖ਼ ਤ ਮ ਕਰ ਦਿੱਤੀ ਜਾਵੇ

“ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ”
ਲੜਾਈ ਦਿੱਲੀ ਅਤੇ ਪੰਜਾਬ ਦੀ ਹੈ। ਜਦੋਂ ਰਾਜਨੀਤਿਕ ਪਾਰਟੀਆਂ ਆਪਣੇ ਸਿਆਸੀ ਲਾਹੇ ਲਈ ਧਰਨਿਆਂ’ਚ ਆਪਣੀ ਪਾਰਟੀ ਦੇ ਝੰਡੇ ਚੁੱਕ ਕੇ ਸ਼ਾਮਲ ਹੁੰਦੀਆਂ ਹਨ ਤਾਂ ਇਸ ਨਾਲ ਸੰਘਰਸ਼ ਨੂੰ ਢਾਅ ਲੱਗਦੀ ਹੈ। ਜਿਹੜੀਆਂ ਪਾਰਟੀਆਂ ਪਹਿਲਾਂ ਹੀ ਸਟੇਟ ਦੀ ਅਧੀਨਗੀ ਕਬੂਲੀ ਬੈਠੀਆਂ ਹਨ ਅਤੇ ਉਹ ਕਦੇ ਵੀ ਸਟੇਟ ਤੋਂ ਬਾਹਰ ਨਹੀਂ ਜਾ ਸਕਦੀਆਂ ਇਹਨਾਂ ਵੱਲੋਂ ਸਿਰਫ਼ ਦਿਖਾਵਾ ਕਰਕੇ ਲੋਕਾਂ ਦੇ ਰੋਹ ਤੋਂ ਫ਼ਾਇਦਾ ਚੁੱਕਿਆ ਜਾ ਰਿਹਾ ਹੈ।

ਹੈਰਾਨੀ ਇਸ ਗੱਲ ਤੋਂ ਵੀ ਹੁੰਦੀ ਹੈ ਕਿ ਕਈ ਕਿਸਾਨ ਜੱਥੇਬੰਦੀਆਂ ਧਰਨੇ’ਚ ਤਿਰੰਗਾਂ ਝੰਡਾ ਚੱਕੀ ਫਿਰਦੀਆਂ ਹਨ। ਜਿਨ੍ਹਾਂ ਨੂੰ ਹਲੇ ਤੱਕ ਇਹ ਸਾਫ਼ ਨਹੀਂ ਕਿ ਸਾਡੀ ਲੜਾਈ ਕਿਸ ਦੇ ਖਿਲਾਫ਼ ਹੈ ਉਹ ਕਿਸਾਨਾਂ ਨੂੰ ਕੀ ਹੱਕ ਲੈ ਕੇ ਦੇਣਗੇ।

ਇਹ ਸਾਡੀ ਹੋਂਦ ਦੀ ਲੜਾਈ ਹੈ। ਸਾਡੇ ਲਈ ਜ਼ਰੂਰੀ ਹੈ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ ਇੱਕ ਝੰਡੇ ਥੱਲੇ ਇੱਕਠੇ ਹੋਈਏ। ਬਿਨ੍ਹਾਂ ਕੋਈ ਰਸਤਾ ਅਖ਼ਤਿਆਰ ਕੀਤੇ ਸੰਘਰਸ਼ ਬਹੁਤੇ ਦਿਨ ਨਹੀੰ ਚੱਲਣਾ।

ਸਾਰੀਆਂ ਧਿਰਾਂ ਇੱਕਠੇ ਹੋ ਕੇ “ਪੰਜਾਬ ਦਾ ਝੰਡਾ” ਜਾਰੀ ਕਰੋ ਜਿਹੜਾ ਤਿਰੰਗੇ ਖਿਲਾਫ਼ ਸਾਰੇ ਪੰਜਾਬੀਆਂ ਦੀ ਪ੍ਰਤੀਨਿੱਧਤਾ/ਨੁਮਾਇੰਦਗੀ ਕਰੇ। ਪੰਜਾਬ ਦੀਆਂ ਸਾਰੀਆਂ ਮੰਗਾਂ/ਹੱਕ ਉਸ ਝੰਡੇ ਨਾਲ ਜੋੜ ਦਵੋ। ਜਿਹੜਾ ਉਸ ਝੰਡੇ ਦਾ ਵਿਰੋਧੀ ਉਹ ਪੰਜਾਬ ਦਾ ਵਿਰੋਧੀ। ਫਿਰ ਇਸ ਧਰਤੀ ਤੇ ਆਪਣਾ ਝੰਡਾ ਝੁਲਾਉਣ ਲਈ ਸੰਘਰਸ਼ ਕਰੋ।
– ਸਤਵੰਤ ਸਿੰਘ

About admin

Check Also

SGPC ਦੇ RSS ਖਿਲਾਫ਼ ਮਤਾ ਪਾਸ ਕਰਨ ‘ਤੇ ਭੜਕੇ ਹਿੰਦੂ ਨੇਤਾ ਨੇ ਪੰਜਾਬ ਡੀਜੀਪੀ ਨੂੰ ਕੀਤੀ ਸ਼ਿਕਾਇਤ

ਸ਼ਰੋਮਣੀ ਕਮੇਟੀ ਦੇ ਜਨਰਲ ਹਾਊਸ ‘ਚ ਮਤਾ ਪਾ ਕੇ ਆਰਐਸਐਸ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ …

%d bloggers like this: