ਹੁਣ ਤੈਨੂੰ ਚੰਗਾ ਨਹੀਂ ਲੱਗਦਾ ਮੈਂ- ਹੁਣ ਭਾਜਪਾਈਆਂ ਤੇ ਸੰਘੀਆਂ ਨੂੰ ਸੁਖਬੀਰ ਮਾੜਾ ਲੱਗਣ ਲੱਗ ਪਿਆ-

ਸੁਖਬੀਰ ਸਿੰਘ ਬਾਦਲ ਨੇ ਆਵਦੇ ਸੂਬੇ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਚੁੱਕੀ ਤਾਂ ਹੁਣ ਸੰਘੀਆਂ ਨੂੰ ਇਹ ਵੀ ਮਾੜਾ ਲਗਣ ਲੱਗ ਪਿਆ ।

ਸੁਖਬੀਰ ਐਗਰੋ ਨਾਲ ਸੁਖਬੀਰ ਤਾਂ ਕੀ ਬਾਦਲ ਪਰਿਵਾਰ ਦਾ ਵੀ ਕੋਈ ਵਾਹ ਵਾਸਤਾ ਨਹੀਂ ਪਰ ਇਹਨਾਂ ਨਾਲ ਦੀ ਨਾਲ ਕੂੜ ਪਰਚਾਰ ਸ਼ੁਰੂ ਕਰ ਦਿੱਤਾ ।

ਇਹਦੇ ਤੋਂ ਅਕਾਲੀ ਦਲ ਬਾਦਲ ਨੂੰ ਸਿੱਖਿਆ ਲੈਣ ਦੀ ਲੋੜ ਹੈ ਤੁਸੀਂ ਇਹਨਾਂ ਦੀ unconditional support ਕੀਤੀ 96 ਤੋਂ ।ਪਹਿਲੀ ਵਾਰ ਇਹਨਾਂ ਦਾ ਵਿਰੋਧ ਕੀਤਾ ਆਵਦੇ ਲਈ ਇਹਨਾਂ ਤੁਹਾਨੂੰ ਵੀ ਨਹੀਂ ਬਖਸ਼ਿਆ ।

Ajaypal Singh

ਸਾਲ 2017 ਦੇ ਸੰਸ਼ੋਧਿਤ ਸੂਬਾ ਏਪੀਐਮਸੀ ਐਕਟ ਨੂੰ ਰੱਦ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਇੱਕ ਵਿਸ਼ੇਸ਼ ਅਸੈਂਬਲੀ ਰੱਖਣਾ ਚਾਹੀਦਾ ਹੈ। ਕਿਸਾਨਾਂ ਦੀ ਤਬਾਹੀ ਹੁੰਦੀ ਦੇਖ ਉਹ ਮਗਰਮੱਛ ਦੇ ਹੰਝੂ ਵਹਾ ਰਹੇ ਹਨ, ਪਰ ਅਸਲ ‘ਚ ਕਿਸਾਨ ਵਿਰੋਧੀ ਐਕਟ ਦਾ ਸਮਰਥਨ ਕਰਦੇ ਹਨ। ਉਨ੍ਹਾਂ ਨੂੰ ਕਾਂਗਰਸ ਦੇ ਸਾਲ 2019 ਦੇ ਮੈਨੀਫ਼ੈਸਟੋ ਦਾ ਲਾਜ਼ਮੀ ਤੌਰ ‘ਤੇ ਖੰਡਨ ਕਰਦੇ ਹੋਏ, ਖੇਤੀਬਾੜੀ ਖੇਤਰ ਦੇ ਨਿਜੀਕਰਨ ਦਾ ਪੱਖ ਪੂਰਨ ਲਈ ਮਾਫ਼ੀ ਮੰਗਣੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ, ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦੀ ਵਚਨਬੱਧਤਾ ਤਹਿਤ 25 ਸਤੰਬਰ ਤੋਂ ਪੰਜਾਬ ਭਰ ਵਿੱਚ ਸੰਘਰਸ਼ ਪ੍ਰੋਗਰਾਮਾਂ ਨੂੰ ਹੋਰ ਤਿੱਖਾ ਕਰਨ ਜਾ ਰਿਹਾ ਹੈ, ਤਾਂ ਜੋ ਕੇਂਦਰ ਸਰਕਾਰ ਨੂੰ ਤਿੰਨਾਂ ਖੇਤੀਬਾੜੀ ਬਿਲਾਂ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ। ਅਸੀਂ ਕਿਸਾਨਾਂ ਦੇ ਹੱਕ ‘ਚ ਉਦੋਂ ਤੱਕ ਸੰਘਰਸ਼ਸ਼ੀਲ ਰਹਾਂਗੇ, ਜਦੋਂ ਤੱਕ ਕਿ ਉਹ ਖ਼ੁਦ ਇਸ ਗੱਲ ਬਾਰੇ ਸੰਤੁਸ਼ਟ ਨਹੀਂ ਹੁੰਦੇ, ਕਿ ਉਨ੍ਹਾਂ ਦੇ ਹੱਕ ਪੂਰੀ ਤਰ੍ਹਾਂ ਸੁਰੱਖਿਅਤ ਹਨ।

Punjab CM Captain Amarinder Singh must immediately hold a sspecial Assembly session to revoke the amended state APMC Act of 2017. He is shedding crocodile tears at farners’ fate but is lending support to anti-farmer Acts. He must disassociate himself from #Congress 2019 manifesto & apologise for encouraging corporatisation of farm sector.
Shiromani Akali Dal stands by farmers & is committed to ensuring justice for them for which it is launching programmes in Punjab starting September 25 to force the Centre to rescind the three #AgricultureBills. We will rally behind farmers till they are satisfied that their rights are secure.