Breaking News
Home / ਪੰਥਕ ਖਬਰਾਂ / ਬੇਅਦਬੀ ਦੇ ਮੁਲਜ਼ਮ ਡੇਰਾ ਪ੍ਰੇਮੀ ਦਾ ਕ ਤ ਲ

ਬੇਅਦਬੀ ਦੇ ਮੁਲਜ਼ਮ ਡੇਰਾ ਪ੍ਰੇਮੀ ਦਾ ਕ ਤ ਲ

ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੂੰਦੜ ਵਿਖੇ ਅੱਜ ਸ਼ਾਮ ਸਮੇਂ ਇਕ ਵਿਅਕਤੀ ਦਾ ਪਿੰਡ ‘ਚ ਹੀ ਅ ਣ ਪ ਛਾ ਤਿਆਂ ਵੱਲੋਂ ਗੋ ਲੀ ਆਂ ਮਾਰ ਕੇ ਕ ਤ ਲ ਕਰ ਦਿੱਤਾ ਗਿਆ। ਚਰਨਦਾਸ ਨਾਂ ਦਾ ਇਹ ਵਿਅਕਤੀ ਡੇਰਾ ਸਿਰਸਾ ਨਾਲ ਸਬੰਧਿਤ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸ਼ਾਮ ਜਦ ਇਹ ਵਿਅਕਤੀ ਪਿੰਡ ‘ਚ ਕਰਿਆਨਾ ਦੀ ਦੁਕਾਨ ‘ਤੇ ਬੈਠਾ ਸੀ ਤਾਂ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਇਸ ਨੂੰ ਗੋਲੀਆਂ ਮਾਰ ਦਿੱਤੀਆਂ। ਉਸ ਨੂੰ ਗੰਭੀਰ ਜ਼ ਖ ਮੀ ਹਾਲਤ ‘ਚ ਇਲਾਜ ਲਈ ਬਠਿੰਡਾ ਲਿਜਾਇਆ ਗਿਆ ਪਰ ਰਸਤੇ ‘ਚ ਉਸ ਦੀ ਮੌਤ ਹੋ ਗਈ।

ਸੂਤਰਾਂ ਮੁਤਾਬਕ ਬੀਤੇ ਸਮੇਂ ਦੌਰਾਨ ਪਿੰਡ ਭੂੰਦੜ ‘ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ‘ਚ ਵੀ ਇਸ ਵਿਅਕਤੀ ਦੀ ਸ਼ਮੂਲੀਅਤ ਸੀ। 2018 ‘ਚ ਪਿੰਡ ਭੂੰਦੜ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਹੋਈ ਸੀ।

ਜਦ ਕਥਿਤ ਤੌਰ ‘ਤੇ ਚਰਨਦਾਸ ਅਤੇ ਉਸ ਦੀ ਭਰਜਾਈ ਗੁਰਦੁਆਰਾ ਸਾਹਿਬ ‘ਚੋਂ ਸਰੂਪ ਚੁੱਕ ਕੇ ਲਿਜਾ ਰਹੇ ਸਨ ਅਤੇ ਇਨ੍ਹਾਂ ਨੂੰ ਗ੍ਰੰਥੀ ਸਿੰਘ ਨੇ ਦੇਖ ਲਿਆ ਸੀ। ਦੋਵਾਂ ‘ਤੇ ਬੇਅਦਬੀ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਚਰਨਦਾਸ ਹੁਣ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਸੀ। ਪੁਲਸ ਪਾਰਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Check Also

ਬੁੜੇਲ ਜੇਲ ਮਾਮਲੇ ‘ਚ ਅਦਾਲਤ ਨੇ ਭਾਈ ਤਾਰਾ ਨੂੰ ਐਲਾਨਿਆ ਦੋਸ਼ੀ

ਭਾਈ ਤਾਰਾ ਨੇ ਜੱਜ ਨੂੰ ਲਿਖੀ ਚਿੱਠੀ ਜੱਜ ਸਾਹਿਬ ਜਦੋ ਵੀ ਕਿਸੇ ਕੌਮ ਉੱਤੇ ਜਬਰ …

%d bloggers like this: