Breaking News
Home / ਦੇਸ਼ / ਮੁੰਬਈ ਏਅਰਪੋਰਟ ਅਡਾਨੀ ਦੇ ਹਵਾਲੇ

ਮੁੰਬਈ ਏਅਰਪੋਰਟ ਅਡਾਨੀ ਦੇ ਹਵਾਲੇ

ਮੁੰਬਈ ਕੌਮਾਂਤਰੀ ਹਵਾਈ ਅੱਡੇ ਦਾ ਪ੍ਰਬੰਧਕੀ ਕੰਟਰੋਲ ਅਦਾਨੀ ਗਰੁੱਪ ਹੱਥ

ਗਾਂਧੀਨਗਰ, 13 ਜੁਲਾਈ -ਅਦਾਨੀ ਇੰਟਰਪ੍ਰਾਈਜ਼ਜ਼ ਦੀ ਸਹਾਇਕ ਕੰਪਨੀ ਅਦਾਨੀ ਏਅਰਪੋਰਟ ਹੋਲਡਿੰਗਜ਼ ਲਿਮਟਡ (ਏਏਐੱਚਐੱਲ) ਨੇ ਮੰਗਲਵਾਰ ਨੂੰ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਡ (ਐੱਮਆਈਏਐੱਲ) ਦੇ ਬੋਰਡ ਦੀ ਮੀਟਿੰਗ ਮਗਰੋਂ ਜੀਵੀਕੇ ਗਰੁੱਪ ਤੋਂ ਐੱਮਆਈਏਐੱਲ ਦਾ ਪ੍ਰਬੰਧਕੀ ਕੰਟਰੋਲ ਆਪਣੇ ਹੱਥ ਲੈ ਲਿਆ। ਅਦਾਨੀ ਗਰੁੱਪ ਨੇ ਭਾਰਤ ਸਰਕਾਰ, ਮਹਾਰਾਸ਼ਟਰ ਦੇ ਸ਼ਹਿਰੀ ਅਤੇ ਉਦਯੋਗਿਕ ਵਿਕਾਸ ਨਿਗਮ (ਸੀਆਈਡੀਸੀਓ) ਅਤੇ ਮਹਾਰਾਸ਼ਟਰ ਸਰਕਾਰ ਦੀ ਪ੍ਰਵਾਨਗੀ ਮਗਰੋਂ ਬੋਰਡ ਦੀ ਪ੍ਰਬੰਧਕੀ ਦਾ ਚਾਰਜ ਆਪਣੇ ਹੱਥ ਲੈ ਲਿਆ। ਮੁੰਬਈ ਇੰਟਰਨੈਸ਼ਨਲ ਏਅਰਪੋਰਟ ਯਾਤਰੀਆਂ ਅਤੇ ਢੋਅ-ਢੁਆਈ ਦੇ ਮਾਮਲੇ ਵਿੱਚ ਭਾਰਤ ਦਾ ਦੂਜਾ ਸਭ ਤੋਂ ਰੁਝੇਵਿਆਂ ਵਾਲਾ ਹਵਾਈ ਅੱਡਾ ਹੈ।

ਅਡਾਨੀ ਨੇ ਟਵਿਟਰ ਤੇ ਲਿਖਿਆ- We are delighted to take over management of the world class Mumbai International Airport. We promise to make Mumbai proud. The Adani Group will build an airport ecosystem of the future for business, leisure and entertainment. We will create thousands of new local jobs.

About admin

Check Also

ਸ਼ਿਵ ਸੈ ਨਾ ਅਤੇ ਹੋਰ ਜੱਥੇਬੰਦੀਆਂ ਵਲੋਂ ਹਾਈ ਵੋਲਟੇਜ ਡਰਾਮਾ

ਸ਼ਿਵ ਸੈ ਨਾ ਅਤੇ ਹੋਰ ਕੱ ਟ ੜ ਵਾ ਦੀ ਹਿੰਦੂ ਜੱਥੇਬੰਦੀਆਂ ਵਲੋਂ ਹਾਈ ਵੋਲਟੇਜ …

%d bloggers like this: