Breaking News
Home / ਪੰਜਾਬ / ਅਕਾਲੀ ਬਸਪਾ ਗੱਠਜੋੜ ਤੇ ਮਾਨ ਦੇ ਇਸ ਬਿਆਨ ਬਾਰੇ ਤੁਹਾਡੀ ਰਾਇ? ਪੜੋ ਪੂਰਾ ਬਿਆਨ

ਅਕਾਲੀ ਬਸਪਾ ਗੱਠਜੋੜ ਤੇ ਮਾਨ ਦੇ ਇਸ ਬਿਆਨ ਬਾਰੇ ਤੁਹਾਡੀ ਰਾਇ? ਪੜੋ ਪੂਰਾ ਬਿਆਨ

ਸਤੀਸ ਚੰਦਰ ਮਿਸਰਾ ਬ੍ਰਾਹਮਣ ਹਨ, ਦੂਸਰੇ ਪਾਸੇ ਬਾਦਲ ਪਰਿਵਾਰ ਵੀ ਪੰਜਾਬ ਦਾ ਬ੍ਰਾਹਮਣ ਹੈ। ਦੋਵਾਂ ਬ੍ਰਾਹਮਣਾਂ ਦਾ ਸਮਝੋਤਾ ਹੋਇਆ ਹੈ, ਨਾ ਕਿ ਪੰਜਾਬੀਆ ਦਾ : ਮਾਨ

ਫ਼ਤਹਿਗੜ੍ਹ ਸਾਹਿਬ, 12 ਜੂਨ – “ਜੋ ਅੱਜ ਬਾਦਲ ਦਲ ਅਤੇ ਬੀ.ਐਸ.ਪੀ. ਪਾਰਟੀਆਂ ਦਾ ਸਿਆਸੀ ਸਮਝੋਤਾ ਹੋਇਆ ਹੈ, ਇਹ ਪੰਜਾਬ ਸੂਬੇ ਦੇ ਨਿਵਾਸੀਆ ਜਾਂ ਮਨੁੱਖਤਾ ਪੱਖੀ ਸਮਝੋਤਾ ਨਹੀਂ, ਕੇਵਲ ਤੇ ਕੇਵਲ ਦੋ ਸਾਤਰ ਬ੍ਰਾਹਮਣਾਂ ਦਾ ਸਮਝੋਤਾ ਹੋਇਆ ਹੈ । ਕਿਉਂਕਿ ਸ੍ਰੀ ਸਤੀਸ ਚੰਦਰ ਮਿਸਰਾ ਮੰਨੂੰਸਮ੍ਰਿਤੀ ਦੇ ਸਿਧਾਤ ਨੂੰ ਮੰਨਣ ਵਾਲੇ ਬ੍ਰਾਹਮਣ ਹਨ ਅਤੇ ਦੂਸਰੇ ਪਾਸੇ ਬਾਦਲ ਪਰਿਵਾਰ ਪੰਜਾਬ ਦਾ ਬ੍ਰਾਹਮਣ ਹੈ ਜੋ ਮੁਕਾਰਤਾ, ਚਲਾਕੀ ਨਾਲ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਕਰਨ ਦੇ ਆਦੀ ਹਨ । ਇਨ੍ਹਾਂ ਦੇ ਬ੍ਰਾਹਮਣ ਹੋਣ ਦੇ ਪ੍ਰਤੱਖ ਸਬੂਤ ਇਹ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਟਿੱਕਾ ਲਗਾਕੇ, ਮੁਕਟ ਪਹਿਨਕੇ ਹਵਨ ਕਰ ਰਹੇ ਹਨ । ਫਿਰ ਬੀਬੀ ਹਰਸਿਮਰਤ ਕੌਰ ਬਾਦਲ ਸਿਵਲਿਗ ਦੀ ਪੂਜਾ ਕਰ ਰਹੀ ਹੈ । ਸੁਖਬੀਰ ਸਿੰਘ ਬਾਦਲ ਸਿਰਸੇਵਾਲੇ ਸਾਧ ਦੇ ਡੇਰੇ ਵਿਚ ਚੌਕੀ ਭਰ ਰਹੇ ਹਨ । ਸਿੱਖ ਕੌਮ ਦੇ ਕਾ ਤ ਲ ਕਮਲਨਾਥ ਨੂੰ ਗੁਲਦਸਤੇ ਭੇਟ ਕਰ ਰਹੇ ਹਨ । ਇਹ ਫੋਟੋ ਪ੍ਰਕਾਸਿ਼ਤ ਕੀਤੇ ਜਾ ਰਹੇ ਹਨ । ਇਸ ਲਈ ਇਸਨੂੰ ਕਿਸੇ ਤਰ੍ਹਾਂ ਵੀ ਸਮਾਜਿਕ ਅਤੇ ਸਿਧਾਤਿਕ ਸਮਝੋਤਾ ਨਹੀਂ ਕਿਹਾ ਜਾ ਸਕਦਾ । ਕੇਵਲ ਪੰਜਾਬ ਦੀ ਸਤ੍ਹਾ ਉਤੇ ਕਾਬਜ ਹੋਣ ਦਾ ਸੁਪਨਾ ਲੈ ਰਹੇ ਹਨ, ਜਿਸ ਨਾਲ ਇਹ ਦੋਵੇ ਪੰਜਾਬ ਸੂਬੇ ਦੇ ਨਿਵਾਸੀਆ ਦੀ ਕੋਈ ਬਿਹਤਰੀ ਨਹੀਂ ਕਰ ਸਕਣਗੇ । ਕਿਉਂਕਿ ਮੰਨੂੰਸਮ੍ਰਿਤੀ ਦੇ ਗ੍ਰੰਥ ਨੂੰ ਮੰਨਣ ਵਾਲੇ ਬ੍ਰਾਹਮਣਾਂ ਨੇ ਪਹਿਲੋ ਹੀ ਸਮਾਜ ਨੂੰ ਬ੍ਰਾਹਮਣ, ਕਛੱਤਰੀ, ਵੈਸ ਅਤੇ ਸੂਦਰ ਵਿਚ ਵੰ ਡ ਕੇ ਨਫ਼ਰਤ ਦੀ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਅਧੀਨ ਰਾਜਭਾਗ ਹ ਥਿ ਆ ਉਣ ਦੀਆਂ ਸਾ ਜਿ਼ ਸਾਂ ਰਚਦੇ ਆਏ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਮਾਇਆਵਤੀ ਵੱਲੋਂ ਬਾਦਲ ਦਲੀਆ ਨਾਲ ਸਮਝੋਤਾ ਕਰਨ ਭੇਜੇ ਸਤੀਸ ਚੰਦਰ ਮਿਸਰਾ ਅਤੇ ਬਾਦਲ ਪਰਿਵਾਰ ਦੋਵਾਂ ਨੂੰ ਬ੍ਰਾਹਮਣ ਕਰਾਰ ਦਿੰਦੇ ਹੋਏ ਅਤੇ ਪੰਜਾਬੀਆ ਜਾਂ ਸਿੱਖ ਕੌਮ ਦੇ ਪੱਖ ਵਿਚ ਕੋਈ ਵੀ ਅਮਲ ਨਾ ਕਰਨ ਦੀ ਸਮਰੱਥਾਂ ਵਾਲੇ ਗਰੁੱਪਾਂ ਦੇ ਹੋਏ ਸਮਝੋਤੇ ਉਤੇ ਸਿਆਸੀ ਅਤੇ ਖਟਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬੀਬੀ ਮਾਇਆਵਤੀ ਨੇ ਪਹਿਲੇ ਯੂ.ਪੀ. ਵਿਚ ਘੱਟ ਗਿਣਤੀ ਰੰਘਰੇਟੇ, ਦਲਿਤ ਮਾਰੂ ਫਿਰਕੂ ਜਮਾਤ ਬੀਜੇਪੀ ਨਾਲ ਸਮਝੋਤਾ ਕਰਕੇ ਉਥੇ ਸਰਕਾਰ ਬਣਵਾਈ ਸੀ । ਉਸ ਸਮੇਂ ਤੋਂ ਬਾਅਦ ਬੀ.ਐਸ.ਪੀ. ਨਿਘਾਰ ਵੱਲ ਹੀ ਗਈ ਹੈ ਨਾ ਕਿ ਬਾਬੂ ਕਾਂਸੀ ਰਾਮ ਜੀ ਦੇ ਵੱਡੇ ਮਨੁੱਖਤਾ ਪੱਖੀ ਅੱਛੇ ਮਿਸ਼ਨ ਵੱਲ ਵੱਧ ਸਕੀ ਹੈ । ਜਦੋਂਕਿ ਬਾਬੂ ਕਾਂਸੀ ਰਾਮ ਜੀ ਨੇ ਲੰਮੀ ਮਿਹਨਤ ਕਰਕੇ ਮਨੁੱਖਤਾ ਪੱਖੀ ਸੋਚ ਉਤੇ ਅਮਲੀ ਰੂਪ ਵਿਚ ਪਹਿਰਾ ਦੇ ਕੇ ਬੀ.ਐਸ.ਪੀ. ਪਾਰਟੀ ਦੀ ਸਮੁੱਚੇ ਮੁਲਕ ਵਿਚ ਇਕ ਵਿਸ਼ੇਸ਼ ਸਤਿਕਾਰਿਤ ਛਬੀ ਬਣਾਈ ਸੀ । ਜਿਸਨੂੰ ਬੀਬੀ ਮਾਇਆਵਤੀ ਨੇ ਆਪਣੇ ਮਾਲੀ ਅਤੇ ਸਿਆਸੀ ਸਵਾਰਥੀ ਹਿੱਤਾ ਦੀ ਪੂਰਤੀ ਲਈ ਤ ਹਿ ਸ-ਨ ਹਿ ਸ ਕਰਕੇ ਰੱਖ ਦਿੱਤਾ ਹੈ ।

ਅਸੀਂ ਕਦੀ ਵੀ ਇਹ ਉਮੀਦ ਨਹੀਂ ਸੀ ਕੀਤੀ ਕਿ ਮ ਜ ਲੂ ਮਾਂ, ਗਰੀਬਾਂ, ਲ ਤਾ ੜੇ ਵਰਗਾਂ, ਰੰਘਰੇਟਿਆ ਦੇ ਹੱਕ-ਹਕੂਕਾ ਦੀ ਗੱਲ ਕਰਨ ਵਾਲੀ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਚੋਣ ਮਨੋਰਥ ਮੰਨਣ ਵਾਲੀ ਬੀ.ਐਸ.ਪੀ. ਪਾਰਟੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਵਾਉਣ ਵਾਲੀ, 328 ਪਾਵਨ ਸਰੂਪਾਂ ਨੂੰ ਸਾਜਿ਼ਸ ਅਧੀਨ ਲਾਪਤਾ ਕਰਨ ਵਾਲੀ, ਸ੍ਰੀ ਦਰਬਾਰ ਸਾਹਿਬ, ਉਤੇ ਬਲਿਊ ਸਟਾਰ ਦੇ ਫ਼ੌ ਜੀ ਹ ਮ ਲੇ ਨੂੰ ਪ੍ਰਵਾਨਗੀ ਦੇਣ ਵਾਲੀ, ਪੰਜਾਬ ਵਿਚ ਸਿੱਖ ਨੌਜ਼ਵਾਨੀ ਦਾ ਸਾਜ਼ਸੀ ਢੰਗ ਨਾਲ ਹੁਕਮਰਾਨਾਂ ਤੋਂ ਅਤੇ ਖੁਦ ਝੂਠੇ ਮੁਕਾਬਲੇ ਬਣਾਉਣ ਵਾਲੀ, ਪੰਜਾਬ ਦੇ ਸੋਮਿਆ ਪਾਣੀਆ, ਬਿਜਲੀ, ਦਰਿਆਵਾ, ਪੰਜਾਬੀ ਬੋਲੀ ਵਾਲੇ ਇਲਾਕਿਆ, ਰਾਜਧਾਨੀ ਚੰਡੀਗੜ੍ਹ ਨੂੰ ਸਾਜਿਸ ਅਧੀਨ ਲੁਟਾਉਣ ਵਾਲੀ ਜਮਾਤ ਅਤੇ ਐਸ.ਜੀ.ਪੀ.ਸੀ. ਵਰਗੀ ਧਾਰਮਿਕ ਸੰਸਥਾਂ ਵਿਚ ਵੱਡੀਆ ਖਾਮੀਆ ਨੂੰ ਜਨਮ ਦੇਣ ਵਾਲੇ ਬਾਦਲ ਦਲ ਵਰਗੇ ਪੰਜਾਬੀ ਬ੍ਰਾਹਮਣਾਂ ਨਾਲ ਬੀ.ਐਸ.ਪੀ. ਪਾਰਟੀ ਸਮਝੋਤਾ ਕਰ ਲਵੇਗੀ ? ਬਾਬੂ ਕਾਂਸੀ ਰਾਮ ਜੀ ਨੇ ਜੋ ਉੱਚੇ ਇਖਲਾਕ ਵਾਲੀ ਮਜ਼ਬੂਤ ਬੀ.ਐਸ.ਪੀ. ਪਾਰਟੀ ਦਾ ਕਿਲ੍ਹਾ ਬਣਾਇਆ ਸੀ ਉਸਨੂੰ ਬੀਬੀ ਮਾਇਆਵਤੀ ਅਤੇ ਸਤੀਸ ਚੰਦਰ ਮਿਸਰਾ ਵਰਗੇ ਮੁਕਾਰਤਾ ਨਾਲ ਭਰੇ ਬ੍ਰਾਹਮਣ ਢਹਿ-ਢੇਰੀ ਕਰ ਦੇਣਗੇ ।

ਉਨ੍ਹਾਂ ਕਿਹਾ ਕਿ ਬਾਬੂ ਕਾਂਸੀ ਰਾਮ ਜੀ ਦਾ ਸਾਡੇ ਨਾਲ ਦੋ ਵਾਰੀ ਇਖਲਾਕ ਤੇ ਪੰਜਾਬ ਪੱਖੀ ਸਮਝੋਤਾ ਹੋਇਆ । ਜਦੋਂ ਉਹ ਹੁਸਿਆਰਪੁਰ ਤੋਂ ਐਮ.ਪੀ. ਬਣਕੇ ਪਾਰਲੀਮੈਟ ਵਿਚ ਗਏ ਤਾਂ ਉਥੇ ਪੱਤਰਕਾਰਾਂ ਵੱਲੋਂ ਜਦੋਂ ਪੁੱਛਿਆ ਗਿਆ ਕਿ ਤੁਹਾਡਾ ਚੋਣ ਮੈਨੀਫੈਸਟੋ ਕੀ ਹੈ ਤਾਂ ਉਨ੍ਹਾਂ ਦਾ ਦ੍ਰਿੜਤਾ ਪੂਰਵਕ ਸਪੱਸਟ ਜੁਆਬ ਸੀ ”ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ”। ਉਨ੍ਹਾਂ ਦੀ ਉੱਚੇ ਤੇ ਵੱਡਮੁੱਲੀ ਸੋਚ ਨੂੰ ਮੰਨੂੰਸਮ੍ਰਿਤੀ ਅਤੇ ਬ੍ਰਾਹਮਣਾਂ ਦੀਆਂ ਸਾਜਿ਼ਸਾਂ ਵਿਚ ਉਲਝਕੇ ਬੀਬੀ ਮਾਇਆਵਤੀ ਨੇ ਰੱਦ ਕਰਕੇ ਵੱਡੀ ਗੁਸਤਾਖੀ ਕੀਤੀ ਹੈ, ਰੰਘਰੇਟਿਆ, ਕੰਮਜੋਰ ਵਰਗਾਂ, ਘੱਟ ਗਿਣਤੀ ਕੌਮਾਂ, ਮਜ਼ਦੂਰ ਵਰਗ ਨਾਲ ਬਹੁਤ ਵੱਡਾ ਧੋ ਖਾ ਕੀਤਾ ਹੈ । ਬਾਦਲ ਵਰਗੇ ਧਨਾਢ ਬ੍ਰਾਹਮਣ ਨਾਲ ਸਿਆਸੀ ਸਮਝੋਤਾ ਕਰਕੇ ਬੀ.ਐਸ.ਪੀ. ਪਾਰਟੀ ਦੇ ਮਨੁੱਖਤਾ ਪੱਖੀ ਵੱਡੇ ਮਿਸ਼ਨ ਨੂੰ ਦਫ਼ਨ ਕਰਕੇ ਸਾਬਤ ਕਰ ਦਿੱਤਾ ਹੈ ਕਿ ਇਹ ਲੋਕ ਅਜਿਹੇ ਦਿਸ਼ਾਹੀਣ ਅਤੇ ਗੈਰ-ਸਿਧਾਤਕ ਸਮਝੋਤੇ ਕਰਕੇ ਪੰਜਾਬ ਨਿਵਾਸੀਆ ਦੀਆਂ ਭਾਵਨਾਵਾਂ ਉਤੇ ਕਦੇ ਵੀ ਨਾ ਤਾਂ ਖਰੇ ਉਤਰ ਸਕਣਗੇ ਅਤੇ ਨਾ ਹੀ ਅਜਿਹੇ ਸਮਝੋਤੇ ਪੰਜਾਬ ਸੂਬੇ ਅਤੇ ਪੰਜਾਬੀਆਂ ਨੂੰ ਕੋਈ ਉਸਾਰੂ ਅਗਵਾਈ ਦੇ ਸਕਣਗੇ । ਸ. ਮਾਨ ਨੇ ਬਾਬੂ ਕਾਂਸੀ ਰਾਮ ਜੀ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੋਣ ਮੈਨੀਫੈਸਟੋ ਵੱਲ ਧਿਆਨ ਦਿਵਾਉਦੇ ਹੋਏ ਬੀ.ਐਸ.ਪੀ. ਨਾਲ ਜੁੜੇ ਸਭ ਵਰਗਾਂ ਅਤੇ ਮਨੁੱਖਤਾ ਨੂੰ ਸੰਜ਼ੀਦਾ ਅਪੀਲ ਕਰਦੇ ਹੋਏ ਕਿਹਾ ਕਿ ਜੋ ਆਗੂ ਬਾਬੂ ਕਾਂਸੀ ਰਾਮ ਜੀ ਦੇ ਵੱਡਮੁੱਲੇ ਮਨੁੱਖਤਾ ਪੱਖੀ ਸਪਨੇ ਅਤੇ ਸੋਚ ਨੂੰ ਢਾਹ ਲਗਾ ਰਹੇ ਹਨ, ਇਨ੍ਹਾਂ ਵਰਗਾਂ ਨੂੰ ਉਨ੍ਹਾਂ ਦੀ ਸਵਾਰਥੀ ਸੋਚ ਨੂੰ ਸਮਝਦਿਆ ਇਸ ਕੀਤੀ ਗਈ ਬੀਬੀ ਮਾਇਆਵਤੀ ਅਤੇ ਬਾਦਲ ਪਰਿਵਾਰ ਦੀ ਸਿਆਸੀ ਸੌਦੇਬਾਜੀ ਨੂੰ ਪੂਰਨ ਰੂਪ ਵਿਚ ਨਕਾਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਵਾਲੀ ਸੋਚ ਨੂੰ ਮਜ਼ਬੂਤੀ ਬਖਸਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਸਭ ਪੰਜਾਬ ਨਿਵਾਸੀ ਪੰਜਾਬ ਵਿਚ ਅਮਲੀ ਰੂਪ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਅਨੁਸਾਰ ਸਭ ਖਾਮੀਆ ਤੋਂ ਰਹਿਤ ਮਨੁੱਖਤਾ ਦਾ ਭਲਾ ਕਰਨ ਵਾਲਾ ਸਾਂਝਾ ਰਾਜ ਪ੍ਰਬੰਧ ਕਾਇਮ ਕਰ ਸਕੀਏ ਅਤੇ ਇਨ੍ਹਾ ਸਵਾਰਥੀ ਅਤੇ ਸਾਜ਼ਸੀ ਤਾਕਤਾਂ ਨੂੰ ਗੁਰੂ ਸਾਹਿਬ ਜੀ ਦੀ ਇਸ ਪਵਿੱਤਰ ਧਰਤੀ ਤੋਂ ਖਦੇੜ ਸਕੀਏ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: