Breaking News
Home / ਵਿਦੇਸ਼ / ਦੋਵੇਂ ਟੀਕੇ ਲੱਗੇ ਹੋਣ ‘ਤੇ ਕੈਨੇਡਾ ‘ਚ ਹੋਟਲ ‘ਚ ਨਹੀਂ ਰਹੇਗੀ ਰੁਕਣ ਦੀ ਲੋੜ

ਦੋਵੇਂ ਟੀਕੇ ਲੱਗੇ ਹੋਣ ‘ਤੇ ਕੈਨੇਡਾ ‘ਚ ਹੋਟਲ ‘ਚ ਨਹੀਂ ਰਹੇਗੀ ਰੁਕਣ ਦੀ ਲੋੜ

ਟੋਰਾਂਟੋ, 11 ਜੂਨ (ਸਤਪਾਲ ਸਿੰਘ ਜੌਹਲ)-ਕੈਨੇਡਾ ਸਰਕਾਰ ਵਲੋਂ ਬੀਤੇ ਕੱਲ੍ਹ• ਐਲਾਨ ਕੀਤਾ ਗਿਆ ਕਿ ਦੇਸ਼ ਵਿਚ ਵਿਦੇਸ਼ਾਂ ਤੋਂ ਪਹੁੰਚ ਰਹੇ ਮੁਸਾਫਿਰਾਂ ਨੂੰ 3 ਦਿਨ ਹੋਟਲ ਵਿਚ ਰੁਕਣ ਤੋਂ ਛੋਟ ਦਿੱਤੀ ਜਾਵੇਗੀ | ਸਰਕਾਰੀ ਮਾਮਲਿਆਂ ਦੇ ਮੰਤਰੀ ਡੁਮੀਨਿਕ ਲੇਬਲਾਂਕ ਨੇ ਦੱਸਿਆ ਕਿ ਕੈਨੇਡਾ ਦੇ ਉਹ ਨਾਗਰਿਕ, ਪੀ.ਆਰ. ਤੇ ਕੈਨੇਡਾ ਵਿਚ ਦਾਖਲ ਹੋਣ ਦੀ ਇਜਾਜ਼ਤ ਵਾਲੇ ਮੁਸਾਫਿਰ ਜਿਨ੍ਹ•ਾਂ ਨੂੰ ਕੋਵਿਡ ਵੈਕਸੀਨ ਦੇ ਦੋਵੇਂ ਟੀਕੇ ਲੱਗ ਚੁੱਕੇ ਹੋਣਗੇ ਉਨ੍ਹ•ਾਂ ਨੂੰ ਅਗਲੇ ਮਹੀਨੇ ਦੇ ਸ਼ੁਰੂ ਤੋਂ ਇਹ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ |

ਸਿਹਤ ਮੰਤਰੀ ਪੈਟੀ ਹਾਦਜੂ ਨੇ ਆਖਿਆ ਇਹ ਛੋਟ ਉਹੀ ਲੋਕ ਪ੍ਰਾਪਤ ਕਰ ਸਕਣਗੇ ਜਿਨ੍ਹ•ਾਂ ਨੇ ਵੈਕਸੀਨ ਦੀ ਦੂਸਰੀ ਖੁਰਾਕ ਉਡਾਣ ਤੋਂ ਘੱਟੋ ਘੱਟ 14 ਦਿਨ ਪਹਿਲਾਂ ਲਗਵਾਈ ਹੋਵੇਗੀ | ਪਰ ਕੈਨੇਡਾ ਜਾਣ ਵਾਲੇ ਜਹਾਜ਼ ਵਿਚ ਬੈਠਣ ਤੋਂ ਪਹਿਲਾਂ ਕੋਵਿਡ ਟੈਸਟ ਕਰਾਉਣਾ ਅਤੇ ਕੈਨੇਡੀਅਨ ਹਵਾਈ ਅੱਡੇ ਅੰਦਰ ਪੁੱਜ ਕੇ ਟੈਸਟ ਕਰਾਉਣਾ ਲਾਜ਼ਮੀ ਰਹੇਗਾ | ਇਸ ਦੇ ਨਾਲ ਹੀ 21 ਜੂਨ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਵਿਚਕਾਰ ਵੀ ਸਰਹੱਦ ਪੜਾਅਵਾਰ ਖੁੱਲ•ਣ ਦੀ ਸੰਭਾਵਨਾ ਬਣੀ ਹੋਈ ਹੈ

About admin

Check Also

ਅਫਵਾਹਾ ਤੋਂ ਜ਼ਰਾ ਬਚਕੇ … ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਰਟ ਦੀਆਂ ਖਬਰਾ ਹਨ ਮਹਿਜ ਅਫਵਾਹਾਂ

ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਟੇਸ਼ਨ ਦੀਆਂ ਖਬਰਾ ਹਨ ਮਹਿਜ ਅਫਵਾਵਾ ਸੋਸ਼ਲ ਮੀਡੀਆ ਉੱਤੇ ਇਹੋ …

%d bloggers like this: