Breaking News
Home / ਵਿਦੇਸ਼ / ਨਿਊਜ਼ੀਲੈਂਡ ਦਾ ਆਕਲੈਂਡ ਸ਼ਹਿਰ ਰਹਿਣਯੋਗ ਬਿਹਤਰ ਸ਼ਹਿਰਾਂ ਦੀ ਸੂਚੀ ‘ਚ ਪਹਿਲੇ ਨੰਬਰ ‘ਤੇ

ਨਿਊਜ਼ੀਲੈਂਡ ਦਾ ਆਕਲੈਂਡ ਸ਼ਹਿਰ ਰਹਿਣਯੋਗ ਬਿਹਤਰ ਸ਼ਹਿਰਾਂ ਦੀ ਸੂਚੀ ‘ਚ ਪਹਿਲੇ ਨੰਬਰ ‘ਤੇ

ਚਾਰੇ ਪਾਸਿਆਂ ਤੋਂ ਪਾਣੀ ਨਾਲ ਘਿਰੇ ਛੋਟੇ ਜਿਹੇ ਦੇਸ਼ ਨਿਊਜ਼ੀਲੈਂਡ ਨੇ ਜਿੱਥੇ ਕੋਰੋਨਾ ਮਹਾਂਮਾਰੀ ਨੂੰ ਦੇਸ਼ ‘ਚੋਂ ਸਭ ਤੋਂ ਪਹਿਲਾਂ ਖ਼ਤਮ ਕਰਨ ਦਾ ਐਲਾਨ ਕਰਕੇ ਦੁਨੀਆ ਭਰ ‘ਚ ਆਪਣਾ ਨਾਂਅ ਚਮਕਾਇਆ ਸੀ ਉੱਥੇ ਹੀ ਹੁਣ ਨਿਊਜ਼ੀਲੈਂਡ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਸ਼ਹਿਰ ਆਕਲੈਂਡ ਨੇ ਵੀ ਰਹਿਣਯੋਗ ਬਿਹਤਰੀਨ ਸ਼ਹਿਰਾਂ ਦੀ ਸੂਚੀ ‘ਚ ਪਹਿਲਾ ਸਥਾਨ ਹਾਸਲ ਕਰਕੇ ਦੁਨੀਆ ਭਰ ਦਾ ਧਿਆਨ ਫਿਰ ਆਪਣੇ ਵੱਲ ਖਿੱਚ ਲਿਆ ਹੈ |

ਇਕਨਾਮਿਸਟ ਇੰਟੈਲੀਜੈਂਸ ਯੂਨਿਟ (ਆਈ.ਈ.ਯੂ) ਦਾ ਗਲੋਬਲ ਲਿਵੇਬਿਲਟੀ ਇੰਡੈਕਸ-2021 ਜਾਰੀ ਹੋਇਆ ਹੈ ਜਿਸ ‘ਚ ਦੁਨੀਆ ਭਰ ਤੋਂ 140 ਸ਼ਹਿਰਾਂ ‘ਚੋਂ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਨੇ ਰਹਿਣਯੋਗ (ਚੰਗੀ ਜ਼ਿੰਦਗੀ) ਬਿਹਤਰੀਨ ਸ਼ਹਿਰਾਂ ਦੀ ਸੂਚੀ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ | ਜਦੋਂਕਿ ਦੇਸ਼ ਦੀ ਰਾਜਧਾਨੀ ਵੈਲਿੰਗਟਨ ਸ਼ਹਿਰ ਨੂੰ ਇਸ ਸੂਚੀ ‘ਚ ਚੌਥਾ ਸਥਾਨ ਹਾਸਲ ਹੋਇਆ ਹੈ

ਅੰਕੜਿਆਂ ਅਨੁਸਾਰ ਆਕਲੈਂਡ ਸ਼ਹਿਰ 96 ਅੰਕਾਂ ਨਾਲ ਪਹਿਲੇ ਸਥਾਨ ਉੱਤੇ, ਜਾਪਾਨ ਦਾ ਓਸਾਕਾ ਸ਼ਹਿਰ 94.2 ਅੰਕਾਂ ਨਾਲ ਦੂਜੇ ਸਥਾਨ ਉੱਤੇ ਅਤੇ ਆਸਟ੍ਰੇਲੀਆ ਦਾ ਐਡੀਲੇਡ 94 ਅੰਕਾਂ ਨਾਲ ਤੀਸਰੇ ਸਥਾਨ ‘ਤੇ ਰਿਹਾ ਹੈ | ਜਦੋਂਕਿ ਚੌਥਾ ਸਥਾਨ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਨੂੰ 93.7 ਅੰਕਾਂ ਨਾਲ ਅਤੇ ਪੰਜਵਾਂ ਸਥਾਨ ਜਾਪਾਨ ਦੇ ਸ਼ਹਿਰ ਟੋਕੀਓ ਨੂੰ ਮਿਲਿਆ ਹੈ |

ਜੇਕਰ ਪਹਿਲੇ 10 ਸਥਾਨਾਂ ਦੀ ਗੱਲ ਕੀਤੀ ਜਾਵੇ ਤਾਂ ਛੇਵੇਂ ਨੰਬਰ ‘ਤੇ ਆਸਟ੍ਰੇਲੀਆ ਦਾ ਪਰਥ, ਸੱਤਵੇਂ ਨੰਬਰ ‘ਤੇ ਸਵਿਟਜ਼ਰਲੈਂਡ ਦਾ ਯੂਰਿਚ, ਅੱਠਵੇਂ ਨੰਬਰ ‘ਤੇ 2 ਸ਼ਹਿਰ ਸਵਿਟਜ਼ਰਲੈਂਡ ਦਾ ਜਨੇਵਾ ਅਤੇ ਆਸਟ੍ਰੇਲੀਆ ਦਾ ਮੈਲਬੌਰਨ ਅਤੇ ਦਸਵੇਂ ਨੰਬਰ ‘ਤੇ ਆਸਟ੍ਰੇਲੀਆ ਦਾ ਸ਼ਹਿਰ ਬਿ੍ਸਬੇਨ ਆਇਆ ਹੈ |

ਆਕਲੈਂਡ ਨੂੰ ਭਾਵੇਂ ਆਮ ਤੌਰ ‘ਤੇ ਕੁਝ ਲੋਕਾਂ ਵਲੋਂ ਮਹਿੰਗਾ ਸ਼ਹਿਰ ਕਿਹਾ ਜਾਂਦਾ ਹੈ ਪਰ ਜਾਰੀ ਹੋਈ ਇਸ ਸੂਚੀ ਤੋਂ ਬਾਅਦ ਆਕਲੈਂਡ ‘ਚ ਰਹਿਣ ਵਾਲਿਆਂ ਨੂੰ ਖ਼ੁਸ਼ੀ ਤੇ ਮਾਣ ਮਹਿਸੂਸ ਹੋਇਆ ਹੈ | ਆਕਲੈਂਡ ਦੀ ਆਬਾਦੀ ‘ਚ ਵੱਡੀ ਗਿਣਤੀ ‘ਚ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਜਿਨ੍ਹਾਂ ‘ਚ ਦੱਖਣੀ ਆਕਲੈਂਡ ਦਾ ਵੱਡਾ ਖੇਤਰ ਪੰਜਾਬੀਆਂ ਦਾ ਗੜ੍ਹ ਖੇਤਰ ਵਲੋਂ ਜਾਣਿਆ ਜਾਂਦਾ ਹੈ |

About admin

Check Also

ਫਰਾਂਸ ਦੇ ਰਾਸ਼ਟਰਪਤੀ ਨਾਲ ਦੇਖੋ ਕੀ ਹੋਇਆ

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੂੰ ਇੱਕ ਵਿਅਕਤੀ ਨੇ ਥੱਪੜ ਜੜ ਦਿੱਤਾ ਹੈ। ਇਹ ਘਟਨਾ …

%d bloggers like this: