Breaking News
Home / ਦੇਸ਼ / MP ਨੁਸਰਤ ਜਹਾਂ ਅਤੇ ਨਿਖਿਲ ਜੈਨ: ਪਿਆਰ ਅਤੇ ਵਿਆਹ ਟੁੱਟਣ ਤੱਕ ਦੀ ਪੂਰੀ ਕਹਾਣੀ

MP ਨੁਸਰਤ ਜਹਾਂ ਅਤੇ ਨਿਖਿਲ ਜੈਨ: ਪਿਆਰ ਅਤੇ ਵਿਆਹ ਟੁੱਟਣ ਤੱਕ ਦੀ ਪੂਰੀ ਕਹਾਣੀ

ਬੰਗਾਲੀ ਫ਼ਿਲਮਾਂ ਦੀ ਉੱਘੀ ਅਦਾਕਾਰਾ ਨੁਸਰਤ ਜਹਾਂ ਦਾ ਨਾਂਅ ਦੋ ਸਾਲ ਪਹਿਲਾਂ ਸੁਰਖੀਆਂ ਵਿੱਚ ਰਿਹਾ ਸੀ।

ਇਸ ਦੀ ਵਜ੍ਹਾ ਸੀ, ਅਦਾਕਾਰੀ ਤੋਂ ਸਿਆਸਤ ਵਿੱਚ ਪੈਰ ਧਰਦੇ ਹੋਏ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਟੀਐੱਮਸੀ ਦੀ ਟਿਕਟ ‘ਤੇ ਉਨ੍ਹਾਂ ਦੀ ਬਸ਼ੀਰਹਾਟ ਹਲਕੇ ਤੋਂ ਵੱਡੇ ਫਰਕ ਨਾਲ ਜਿੱਤ ਅਤੇ ਉਸ ਤੋਂ ਇੱਕ ਮਹੀਨੇ ਦੇ ਅੰਦਰ ਹੀ ਇੱਕ ਮਾਰਵਾੜੀ ਕਾਰੋਬਾਰੀ ਨਿਖਿਲ ਜੈਨ ਨਾਲ ਤੁਰਕੀ ਵਿੱਚ ਕਰਵਾਇਆ ਗਿਆ ਵਿਆਹ।

ਉਸ ਤੋਂ ਬਾਅਦ ਕਦੇ ਦੁਰਗਾ ਪੂਜਾ ਦੇ ਮੌਕੇ ‘ਤੇ ਢੋਲ ਵਜਾ ਕੇ ਅਤੇ ਕਦੇ ਆਪਣੇ ਬਿਆਨਾਂ ਰਾਹੀਂ ਉਹ ਲਗਾਤਾਰ ਖ਼ਬਰਾਂ ਵਿੱਚ ਬਣੇ ਰਹੇ।
ਉਹ ਹੁਣ ਵੀ ਖ਼ਬਰਾਂ ਵਿੱਚ ਹਨ ਪਰ ਵਜ੍ਹਾ ਹੈ ਆਪਣੇ ਪਤੀ ਨਿਖਿਲ ਜੈਨ ਉੱਪਰ ਉਨ੍ਹਾਂ ਵੱਲੋਂ ਲਗਾਏ ਗਏ ਇਲਜ਼ਾਮ ਅਤੇ ਇਹ ਕਹਿਣਾ ਕਿ ਉਨ੍ਹਾਂ ਦਾ ਵਿਆਹ ਕਾਨੂੰਨੀ ਤੌਰ ’ਤੇ ਵੈਧ ਨਹੀਂ ਸੀ।

ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ, ਇੱਕ ਫਿਲਮ ਕਹਾਣੀ ਬਣ ਚੁੱਕੀ ਹੈ, ਜਿਸ ਵਿੱਚ ਆਏ ਦਿਨ ਨਵੇਂ ਮੋੜ ਆ ਰਹੇ ਹਨ।
ਬੰਗਾਲੀ ਅਭਿਨੇਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਆਪਣੇ ਵਿਆਹ ਅਤੇ ਗਰਭ ਅਵਸਥਾ ਨੂੰ ਲੈ ਕੇ ਚਰਚਾ ਵਿੱਚ ਹੈ।

ਨੁਸਰਤ ਅਤੇ ਉਸ ਦੇ ਪਤੀ ਨਿਖਿਲ ਜੈਨ ਵਿਚਾਲੇ ਪਿਛਲੇ ਸਾਲ ਤੋਂ ਸੰਬੰਧ ਵਿਗੜ ਗਏ ਸਨ।

ਜਦੋਂ ਤਲਾਕ ਦਾ ਮਾਮਲਾ ਉੱਠਿਆ ਤਾਂ ਨੁਸਰਤ ਨੇ ਸਪੱਸ਼ਟ ਕਿਹਾ ਸੀ ਕਿ ਉਸ ਦਾ ਤੁਰਕੀ ਦਾ ਵਿਆਹ ਦੇਸ਼ ਵਿਚ ਜਾਇਜ਼ ਨਹੀਂ ਹੈ ਤਾਂ ਫੇਰ ਤਲਾਕ ਕਿਵੇਂ। ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਨੁਸਰਤ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ।

ਨੁਸਰਤ ਜਹਾਂ ਪਿਛਲੇ 6 ਮਹੀਨਿਆਂ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਨੁਸਰਤ ਜਹਾਂ ਨੇ ਆਪਣੇ ਪਤੀ ‘ਤੇ ਇਲਜ਼ਾਮ ਲਾਇਆ ਸੀ ਕਿ ਨਿਖਿਲ ਜੈਨ ਨੇ ਉਸ ਦੀ ਜਾਣਕਾਰੀ ਤੋਂ ਬਿਨਾਂ ਉਸਦੇ ਬੈਂਕ ਖਾਤੇ ਤੋਂ ਗੈਰਕਾਨੂੰਨੀ ਤਰੀਕੇ ਨਾਲ ਪੈਸੇ ਕਢਵਾਏ ਸਨ।

ਹੁਣ ਨਿਖਿਲ ਜੈਨ ਨੇ ਨੁਸਰਤ ਦੇ ਦੋਸ਼ਾਂ ਅਤੇ ਵਿਆਹੁਤਾ ਜੀਵਨ ਬਾਰੇ ਆਪਣਾ ਪੱਖ ਦਿੱਤਾ ਹੈ। ਆਪਣੇ ਇਕ ਪੰਨੇ ਦੇ ਬਿਆਨ ਵਿਚ, ਨਿਖਿਲ ਨੇ ਲਿਖਿਆ ਹੈ- ‘ਕੋਈ ਪਿਆਰ ਨਹੀਂ ਹੋਇਆ, ਇਸ ਤੋਂ ਬਾਅਦ ਵੀ ਮੈਂ ਨੁਸਰਤ ਨੂੰ ਪ੍ਰਪੋਜ ਕੀਤਾ। ਉਸ ਨੇ ਖੁਸ਼ੀ-ਖੁਸ਼ੀ ਨਾਲ ਮੈਨੂੰ ਅਪਣਾਇਆ। ਅਸੀਂ ਡੇਸਟਿਨੇਸ਼ ਵੈਡਿੰਗ ਦੇ ਲਈ ਤੁਰਕੀ ਗਏ ਸੀ। 2019 ਵਿਚ ਵਿਆਹ ਤੋਂ ਬਾਅਦ, ਅਸੀਂ ਕੋਲਕਾਤਾ ਵਿਚ ਰਿਸੈਪਸ਼ਨ ਵੀ ਦਿੱਤੀ’

ਇਸ ਤੋਂ ਇਲਾਵਾ ਉਸਨੇ ਲਿਖਿਆ ਹੈ ਕਿ ‘ਅਸੀਂ ਦੋਵੇਂ ਪਤੀ-ਪਤਨੀ ਵਾਂਗ ਰਹਿੰਦੇ ਸਨ ਅਤੇ ਅਸੀਂ ਸਮਾਜ ਵਿਚ ਆਪਣੇ ਆਪ ਨੂੰ ਉਸੇ ਤਰ੍ਹਾਂ ਪੇਸ਼ ਕੀਤਾ। ਮੈਂ ਆਪਣਾ ਸਮਾਂ ਅਤੇ ਪਤੀ ਵਾਂਗ ਹੋਰ ਚੀਜ਼ਾਂ ਦਾ ਨਿਵੇਸ਼ ਕੀਤਾ।

ਪਰਿਵਾਰ, ਦੋਸਤ ਅਤੇ ਨਜ਼ਦੀਕੀ ਸਾਰੇ ਜਾਣਦੇ ਹਨ ਕਿ ਮੈਂ ਨੁਸਰਤ ਲਈ ਕੀ ਨਹੀਂ ਕੀਤਾ। ਮੈਂ ਹਮੇਸ਼ਾ ਬਿਨਾਂ ਕਿਸੇ ਲਾਲਚ ਦੇ ਉਸ ਦਾ ਸਮਰਥਨ ਕੀਤਾ ਹੈ। ਹਾਲਾਂਕਿ, ਵਿਆਹ ਦੇ ਕੁਝ ਸਮੇਂ ਬਾਅਦ ਮੇਰੇ ਪ੍ਰਤੀ ਉਸ ਦਾ ਰਵੱਈਆ ਅਤੇ ਵਿਆਹੁਤਾ ਜੀਵਨ ਬਦਲਣਾ ਸ਼ੁਰੂ ਹੋਇਆ।

ਨੁਸਰਤ ਨੇ ਨਿਖਿਲ ‘ਤੇ ਦੋਸ਼ ਲਗਾਇਆ ਹੈ ਕਿ ਇਸ ਵਿਅਕਤੀ ਨੇ ਆਪਣੇ ਆਪ ਨੂੰ ਅਮੀਰ ਦੱਸਦਿਆਂ ਮੇਰੇ ‘ਤੇ ਆਪਣੇ ਪੈਸੇ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ, ਜਦੋਂ ਕਿ ਮੇਰੇ ਤੋਂ ਵੱਖ ਹੋਣ ਦੇ ਬਾਅਦ ਵੀ ਗੈਰ ਕਾਨੂੰਨੀ ਤਰੀਕੇ ਨਾਲ ਮੇਰੇ ਖਾਤੇ ‘ਚੋਂ ਪੈਸੇ ਕੱਢਵਾਏ ਹਨ।

ਨੁਸਰਤ ਨੇ ਅੱਗੇ ਦੱਸਿਆ ਕਿ ਮੈਂ ਇਸ ਬਾਰੇ ਬੈਂਕਰਾਂ ਨਾਲ ਗੱਲਬਾਤ ਕੀਤੀ ਹੈ। ਜਲਦੀ ਹੀ ਮੈਂ ਪੁਲਸ ਨੂੰ ਸ਼ਿਕਾਇਤ ਕਰਾਂਗੀ। ਪੁੱਛੇ ਜਾਣ ‘ਤੇ ਮੈਂ ਖਾਤੇ ਦਾ ਵੇਰਵਾ ਦਿੱਤਾ। ਮੇਰੀ ਇਜਾਜ਼ਤ ਤੋਂ ਬਿਨਾਂ ਮੇਰੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ।

ਜਲਦੀ ਹੀ ਮੈਂ ਇਸ ਦਾ ਪ੍ਰਮਾਣ ਵੀ ਸਾਹਮਣੇ ਲਿਆਵਾਂਗੀ। ਇਸ ਤੋਂ ਇਲਾਵਾ ਨੁਸਰਤ ਨੇ ਦੱਸਿਆ ਕਿ ਨਿਖਿਲ ਨੇ ਆਪਣੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੁਆਰਾ ਦਿੱਤੇ ਗਹਿਣਿਆਂ ਨੂੰ ਆਪਣੇ ਕੋਲ ਰੱਖ ਲਿਆ ਹੈ। ਸਿਰਫ਼ ਇਹ ਹੀ ਨਹੀਂ ਉਸ ਦੀ ਮਿਹਨਤ ਦੀ ਕਮਾਈ ਨਾਲ ਖਰੀਦੇ ਗਹਿਣੇ ਵੀ ਹਨ।

ਨੁਸਰਤ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਨਿਖਿਲ ਨਾਲ ਵਿਆਹ ਨਹੀਂ ਕੀਤਾ ਸੀ।

ਲੇਕਿਨ ਲੋਕ ਸਭਾ ਦੀ ਵੈਬਸਾਈਟ ਉੱਪਰ ਪੱਛਮੀ ਬੰਗਾਲ ਦੇ ਸਾਂਸਦ ਵਜੋਂ ਦਰਜ ਉਨ੍ਹਾਂ ਦੇ ਨਾਂਅ ਦੇ ਸਾਹਮਣੇ ਵਿਆਹੁਤਾ ਅਤੇ ਪਤੀ ਦਾ ਨਾਂਅ ਨਿਖਿਲ ਜੈਨ ਲਿਖਿਆ ਹੈ।

ਆਖ਼ਰ ਇਹ ਵਿਵਾਦ ਸ਼ੁਰੂ ਕਿਵੇਂ ਹੋਇਆ? ਦਰਅਸਲ, ਨੁਸਰਤ ਅਤੇ ਉਨ੍ਹਾਂ ਦੇ ਪਤੀ ਨਿਖਿਲ ਵਿੱਚ ਅਣਬਣ ਦੀਆਂ ਖ਼ਬਰਾਂ ਤਾਂ ਪਿਛਲੇ ਛੇ ਮਹੀਨਿਆਂ ਤੋਂ ਬਾਹਰ ਆ ਰਹੀਆਂ ਸਨ ਪਰ ਨੁਸਰਤ ਜਾਂ ਨਿਖਿਲ ਨੇ ਇਸ ਬਾਰੇ ਕਦੇ ਕੋਈ ਟਿੱਪਣੀ ਨਹੀਂ ਕੀਤੀ ਸੀ।

ਉਸ ਤੋਂ ਬਾਅਦ ਭਾਜਪਾ ਆਗੂ ਯਸ਼ ਦਾਸਗੁਪਤਾ, ਜੋ ਪਿਛਲੀਆਂ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਸਨ ਨਾਲ ਕਰੀਬੀਆਂ ਵਧਣ ਦੀਆਂ ਖ਼ਬਰਾਂ ਆਈਆਂ ਸਨ। ਪਿਛਲੇ ਦਿਨੀਂ ਜਦੋਂ ਇਨ੍ਹਾਂ ਦੋਵਾਂ ਨੇ ਇਕੱਠਿਆਂ ਅਜਮੇਰ ਸ਼ਰੀਫ਼ ਸਮੇਤ ਕਈ ਸ਼ਹਿਰਾਂ ਦੇ ਦੌਰੇ ਵੀ ਕੀਤੇ ਸਨ।

ਨੁਸਰਤ ਨੇ ਆਪਣੇ ਬਿਆਨ ਵਿੱਚ ਆਪਣੇ ਬੈਂਕ ਖਾਤਿਆਂ ਵਿੱਚੋਂ ਅਵੈਧ ਢੰਗ ਨਾਲ ਪੈਸੇ ਕੱਢੇ ਜਾਣ ਦੇ ਇਲਜ਼ਾਮ ਲਾਏ ਹਨ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਅਲਹਿਦਾ ਹੋਣ ਤੋਂ ਬਾਅਦ ਵੀ ਨਿਖਿਲ ਉਨ੍ਹਾਂ ਦੇ ਖਾਤੇ ਵਿੱਚੋਂ ਪੈਸੇ ਕਢਵਾ ਰਹੇ ਹਨ।

ਨਿਖਿਲ ਜੈਨ ਕੋਲਕਾਤਾ ਦੇ ਕਾਰੋਬਾਰੀ ਹਨ ਅਤੇ ਦੋਵਾਂ ਦੀ ਮੁਲਾਕਾਤ ਵਿਆਹ ਤੋਂ ਇੱਕ ਸਾਲ ਪਹਿਲਾਂ ਇੱਕ ਪ੍ਰੋਗਰਾਮ ਦੌਰਾਨ ਹੋਈ ਸੀ।

ਨੁਸਰਤ ਦੇ ਗਰਭਵਤੀ ਹੋਣ ਤੋਂ ਬਾਅਦ ਨਿਖਿਲ ਨੇ ਇੱਕ ਸਥਾਨਕ ਟੀਵੀ ਚੈਨਲ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਲੰਬੇ ਸਮੇਂ ਤੋਂ ਨੁਸਰਤ ਦੇ ਸੰਪਰਕ ਵਿੱਚ ਨਹੀਂ ਹਨ।

ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਕੋਲਕਾਤਾ ਵਿੱਚ ਨੁਸਰਤ ਤੋਂ ਅਲਹਿਦਾ ਹੋਣ ਦੀ ਅਰਜੀ ਲਗਾਈ ਹੈ। ਮਾਮਲਾ ਅਦਾਲਤ ਵਿੱਚ ਹੋਣ ਕਾਰਨ ਉਨ੍ਹਾਂ ਨੇ ਇਸ ਬਾਰੇ ਬਹੁਤੀ ਗੱਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ।

ਲੇਕਿਨ ਹਾਲ ਹੀ ਵਿੱਚ ਨੁਸਰਤ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਵਿਵਾਦ ਅਚਾਨਕ ਤੇਜ਼ ਹੋ ਗਿਆ। ਨੁਸਰਤ ਅਤੇ ਨਿਖਿਲ ਪਿਛਲੇ ਛੇ ਮਹੀਨਿਆਂ ਤੋਂ ਵੱਖੋ-ਵੱਖ ਰਹਿ ਰਹੇ ਹਨ। ਇਸ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ।

ਜਦੋਂ ਇਨ੍ਹਾਂ ਸਵਾਲਾਂ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਹੋਈ ਤਾਂ ਜੋੜੇ ਦੀ ਜ਼ਿੰਦਗੀ ਦੀਆਂ ਤਹਿਆਂ ਵੀ ਖੁੱਲ੍ਹਣ ਲੱਗੀਆਂ ਅਤੇ ਇਸ ਦੀ ਪਹਿਲ ਵੀ ਨੁਸਰਤ ਨੇ ਆਪ ਹੀ ਕੀਤੀ।


ਪਿਛਲੇ ਪੰਜਾਂ ਦਿਨਾਂ ਤੋਂ ਇਹ ਕਿਆਸ ਵੀ ਲਾਏ ਜਾ ਰੇਹ ਹਨ ਕਿ ਨੁਸਰਤ ਦੀ ਕੁੱਖ ਵਿੱਚ ਪਲ ਰਹੇ ਬੱਚੇ ਦਾ ਪਿਤਾ ਕੈਣ ਹੈ।

ਉੱਘੀ ਲੇਖਿਕਾ ਤਸਲੀਮਾ ਨਸਰੀਨ ਨੇ ਵੀ ਆਪਣੇ ਫੇਸਬੁੱਕ ਪੋਸਟ ਵਿੱਚ ਇਸ ਮਾਮਲੇ ਬਾਰੇ ਲਿਖਿਆ ਸੀ ਕਿ ਜੇ ਅਫ਼ਵਾਹਾਂ ਸੱਚ ਹਨ ਤਾਂ ਕੀ ਨਿਖਿਲ ਅਤੇ ਨੁਸਰਤ ਦਾ ਤਲਾਕ ਹੋਣੀ ਬਿਹਤਰ ਗੱਲ ਨਹੀਂ ਹੈ?

ਉਸ ਤੋਂ ਬਾਅਦ ਨੁਸਰਤ ਨੇ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਕਿ ਨਿਖਿਲ ਨਾਲ ਤਾਂ ਉਨ੍ਹਾਂ ਦਾ ਵਿਆਹ ਹੀ ਨਹੀਂ ਹੋਇਆ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਉਹ ਵਿਆਹ ਨਹੀਂ ਸਗੋਂ ਲਿਵ-ਇਨ-ਰਿਲੇਸ਼ਨਸ਼ਿਪ ਸੀ। ਇਸ ਲਈ ਉਸ ਮਾਮਲੇ ਵਿੱਚ ਤਲਾਕ ਦਾ ਸਵਾਲ ਹੀ ਨਹੀਂ ਉਠਦਾ। ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਪਹਿਲਾਂ ਵੱਖੋ ਹੋ ਚੁੱਕੇ ਹਨ।

ਉਨ੍ਹਾਂ ਦਾ ਕਹਿਣਾ ਸੀ, “ਮੈਂ ਪਿਛਲੇ ਸਾਲ ਨਵੰਬਰ ਤੋਂ ਹੀ ਨੁਸਰਤ ਤੋਂ ਵੱਖ ਰਹਿ ਰਿਹਾ ਹਾਂ। ਜਿਸ ਦਿਨ ਮੈਨੂੰ ਪਤਾ ਲੱਗਿਆ ਕਿ ਨੁਸਰਤ ਕਿਸੇ ਹੋਰ ਨਾਲ ਰਹਿਣਾ ਚਾਹੁੰਦੀ ਹੈ, ਮੈਂ ਉਸੇ ਦਿਨ ਦੀਵਾਨੀ ਮਾਮਲਾ ਦਰਜ ਕੀਤਾ। ਵਿਆਹ ਰਜਿਸਟਰਡ ਨਾ ਹੋਣ ਕਾਰਨ ਮੈਂ ਵਿਆਹ ਰੱਦ ਕਰਨ ਦੀ ਅਪੀਲ ਕੀਤੀ ਹੈ। ਜੁਲਾਈ ਵਿੱਚ ਕੇਸ ਦੀ ਸੁਣਵਾਈ ਹੋਵੇਗੀ।”

ਟੌਲੀਵੁੱਡ ਦੇ ਨਾਂਅ ਨਾਲ ਮਸ਼ਹੂਰ ਬੰਗਲਾ ਫ਼ਿਲਮ ਸਨਅਤ ਦੇ ਨਾਲ ਹੀ ਸਿਆਸੀ ਹਲਕਿਆਂ ਵਿੱਚ ਵੀ ਇਸ ਵਿਵਾਦ ਨੂੰ ਹੈਰਾਨਗੀ ਨਾਲ ਦੇਖਿਆ ਜਾ ਰਿਹਾ ਹੈ।


ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਟੀਐੱਮਸੀ ਸਾਂਸਦ ਨੁਸਰਤ ਜਹਾਂ ਨੇ ਕਿਹਾ ਕਿ ਨਿਖਿਲ ਜੈਨ ਨਾਲ ਉਨ੍ਹਾਂ ਦਾ ਵਿਆਹ ਕਦੇ ਕਾਨੂੰਨੀ ਤੌਰ ‘ਤੇ ਵੈਧ ਨਹੀਂ ਸੀ ਕਿਉਂਕਿ ਭਾਰਤ ਵਿੱਚ ਅੰਤਰ-ਧਾਰਮਿਕ ਵਿਆਹਾਂ ਨੂੰ ਵਿਸ਼ੇਸ਼ ਵਿਆਹ ਕਾਨੂੰਨ ਤਹਿਤ ਮਾਨਤਾ ਦੀ ਲੋੜ ਹੁੰਦੀ ਹੈ, ਜੋ ਉਨ੍ਹਾਂ ਦੇ ਮਾਮਲੇ ਵਿੱਚ ਕਦੇ ਹੋਇਆ ਹੀ ਨਹੀਂ ਹੈ।

ਨੁਸਰਤ ਦੀ ਦਲੀਲ ਹੈ, “ਕਿਉਂਕਿ ਵਿਆਹ ਕਾਨੂੰਨੀ, ਵੈਧ ਅਤੇ ਟਿਕਾਊ ਨਹੀਂ ਸੀ, ਇਸ ਲਈ ਤਲਾਕ ਦਾ ਕੋਈ ਸਵਾਲ ਹੀ ਨਹੀਂ ਹੈ। ਸਾਡੀ ਅਲਹਿਦਗੀ ਬਹੁਤ ਪਹਿਲਾਂ ਹੋ ਗਈ ਸੀ ਪਰ ਮੈਂ ਇਸ ਬਾਰੇ ਗੱਲ ਨਹੀਂ ਕੀਤੀ ਕਿਉਂਕਿ ਮੈਂ ਆਪਣੀ ਨਿੱਜੀ ਜ਼ਿੰਦਗੀ ਨੂੰ ਆਪਣੇ ਤੱਕ ਮਹਿਦੂਦ ਰੱਖਣਾ ਚਾਹੁੰਦੀ ਸੀ।”


ਨੁਸਰਤ ਨੇ ਜੂਨ, 2019 ਵਿੱਚ ਤੁਰਕੀ ਵਿੱਚ ਕਾਰੋਬਾਰੀ ਨਿਖਿਲ ਜੈਨ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਨੇ ਉਸੇ ਸਾਲ ਲੋਕ ਸਭਾ ਚੋਣਾਂ ਜਿੱਤ ਕੇ ਸਿਆਸੀ ਜੀਵਨ ਦੀ ਸ਼ੁਰੂਆਤ ਵੀ ਕੀਤੀ ਸੀ।

ਬਾਅਦ ਵਿੱਚ ਵਿਆਹ ਦੀ ਦਾਅਵਤ ਵਿੱਚ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸ਼ਾਮਲ ਹੋਏ ਸਨ।

ਵਿਆਹ ਤੋਂ ਕੁਝ ਦਿਨਾਂ ਤੱਕ ਤਾਂ ਸਭ ਕੁਝ ਠੀਕ ਰਿਹਾ ਪਰ ਬਾਅਦ ਵਿੱਚ ਰਿਸ਼ਤੇ ਤਿੜਕਣ ਦੀਆਂ ਗੱਲਾਂ ਬਾਹਰ ਆਉਣ ਲੱਗ ਪਈਆਂ। ਇਸ ਦੇ ਨਾਲ ਹੀ ਨੁਸਰਤ ਦੀਆਂ ਅਦਾਕਾਰ ਤੇ ਭਾਜਪਾ ਉਮੀਦਵਾਰ ਯਸ਼ਦਾਸ ਗੁਪਤਾ ਨਾਲ ਕਰੀਬੀਆਂ ਦੇ ਚਰਚੇ ਹੋਣ ਲੱਗ ਪਏ।

ਉਨ੍ਹਾਂ ਦਾ ਕਹਿਣਾ ਸੀ, “ਮੈਂ ਪਿਛਲੇ ਸਾਲ ਨਵੰਬਰ ਤੋਂ ਹੀ ਨੁਸਰਤ ਤੋਂ ਵੱਖ ਰਹਿ ਰਿਹਾ ਹਾਂ। ਜਿਸ ਦਿਨ ਮੈਨੂੰ ਪਤਾ ਲੱਗਿਆ ਕਿ ਨੁਸਰਤ ਕਿਸੇ ਹੋਰ ਨਾਲ ਰਹਿਣਾ ਚਾਹੁੰਦੀ ਹੈ, ਮੈਂ ਉਸੇ ਦਿਨ ਦੀਵਾਨੀ ਮਾਮਲਾ ਦਰਜ ਕੀਤਾ। ਵਿਆਹ ਰਜਿਸਟਰਡ ਨਾ ਹੋਣ ਕਾਰਨ ਮੈਂ ਵਿਆਹ ਰੱਦ ਕਰਨ ਦੀ ਅਪੀਲ ਕੀਤੀ ਹੈ। ਜੁਲਾਈ ਵਿੱਚ ਕੇਸ ਦੀ ਸੁਣਵਾਈ ਹੋਵੇਗੀ।”

ਟੌਲੀਵੁੱਡ ਦੇ ਨਾਂਅ ਨਾਲ ਮਸ਼ਹੂਰ ਬੰਗਲਾ ਫ਼ਿਲਮ ਸਨਅਤ ਦੇ ਨਾਲ ਹੀ ਸਿਆਸੀ ਹਲਕਿਆਂ ਵਿੱਚ ਵੀ ਇਸ ਵਿਵਾਦ ਨੂੰ ਹੈਰਾਨਗੀ ਨਾਲ ਦੇਖਿਆ ਜਾ ਰਿਹਾ ਹੈ।

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: