Breaking News
Home / ਪੰਜਾਬ / ਯੋਗਰਾਜ ਸਿੰਘ ਨੇ ਰਾਜੇਵਾਲ ਨੂੰ ਸੁਣਾਈਆਂ ਖਰੀਆਂ ਖਰੀਆਂ

ਯੋਗਰਾਜ ਸਿੰਘ ਨੇ ਰਾਜੇਵਾਲ ਨੂੰ ਸੁਣਾਈਆਂ ਖਰੀਆਂ ਖਰੀਆਂ

ਜੱਟਾਂ ‘ਤੇ ਮਜ਼ਦੂਰਾਂ ਵਿੱਚ ਟਕਰਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਖੇਤ ਮਜ਼ਦੂਰ ਯੂਨੀਅਨ ਦਾ ਕੀ ਹੈ ਰੋਲ ?

ਅਸੀਂ ਪਿਛਲੇ ਦਿਨੀਂ ਪੋਸਟ ਪਾਈ ਸੀ ਕਿ ਕਿਵੇਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਸਹਾਇਕ ਜਥੇਬੰਦੀ ‘ਪੰਜਾਬ ਖੇਤ ਮਜ਼ਦੂਰ ਯੂਨੀਅਨ’ ਸਾਰੇ ਜੱਟਾਂ ਖਿਲਾਫ ਪ੍ਰੋਪੇਗੰਡਾ ਕਰ ਰਹੀ ਹੈ ਕਿ ਪੰਜਾਬ ਦੇ ਜੱਟ ਮਜਦੂਰਾਂ ਕੋਲੋਂ ਬੰਧੂਆ ਮਜਦੂਰੀ ਕਰਵਾਉਂਦੇ ਹਨ। ਉਹ ਪੋਸਟ ਟਿੱਪਣੀ ਖਾਤੇ ‘ਚ ਜਾਕੇ ਦੁਬਾਰਾ ਪੜ ਸਕਦੇ ਹੋ।

ਸਾਨੂੰ ਕੁੱਝ ਪਾਠਕਾਂ ਦੀਆਂ ਟਿੱਪਣੀਆਂ ਪੜ ਕੇ ਲੱਗਾ ਕਿ ਜਿਵੇਂ ਬਹੁਤਿਆਂ ਨੂੰ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪਿਛੋਕੜ ਬਾਰੇ ਕੁੱਝ ਪਤਾ ਹੀ ਨਹੀਂ।

ਅਸੀਂ ਤੁਹਾਨੂੰ ਉਗਰਾਹਾਂ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਪਿਛੋਕੜ ਦਾ ਊੜਾ ਆੜਾ ਦੱਸਣ ਲੱਗੇ ਹਾਂ। ਜੇ ਇਹਦੇ ਚੋਂ ਇਕ ਵੀ ਗੱਲ ਗਲਤ ਨਿਕਲੀ ਤਾਂ ਅਸੀਂ ਜਵਾਬਦੇਹ ਹੋਵਾਂਗੇ।
ਭਾਰਤ ਦੇ ਪੂਰਬੀ ਰਾਜਾਂ ‘ਚ ਨ ਕ ਸ ਲਾ ਈ ਟ ਲਹਿਰ ਦੀ ਸ਼ੁਰੁਆਤ ਹੋਈ ਅਤੇ ਵੀਹਵੀਂ ਸਦੀ ਦੇ ਸੱਠਵੇਂ ਦਹਾਕੇ ‘ਚ ਇਹ ਤੇਜ਼ੀ ਫੜ ਗਈ। ਇਸ ਲਹਿਰ ਦਾ ਅਸਰ ਪੰਜਾਬ ‘ਚ ਵੀ ਹੋਇਆ ਅਤੇ ਇਥੇ ਵੀ ਤਰ੍ਹਾਂ ਤਰ੍ਹਾਂ ਦੀਆਂ ਨ ਕ ਸ ਲੀ ਜਥੇਬੰਦੀਆਂ ਹੋਂਦ ‘ਚ ਆਈਆਂ। ਕੁੱਝ ਮੁੰਡਿਆਂ ਨੇ ਨ ਕ ਸ ਲੀ ਬਣ ਹ ਥਿ ਆ ਰ ਵੀ ਚੁੱਕੇ।

ਹ ਥਿ ਆ ਰ ਚੁੱਕ ਕੇ ਪਿੰਡਾਂ ਵਿਚ ਸ਼ਾਹੂਕਾਰਾ ਕਰਨ ਵਾਲੇ ਹਿੰਦੂ ਲਾਲੇ ਅਤੇ ਅਮੀਰ ਜੱਟਾਂ ਦਾ ਕਤਲ ਕੀਤਾ। ਪਰ ਪੰਜਾਬ ‘ਚ ਇਸ ਲਹਿਰ ਨੂੰ ਭਾਰਤ ਸਰਕਾਰ ਨੇ ਨਕਲੀ ਮੁਕਾਬਲਿਆਂ ਦਾ ਹ ਥਿ ਆ ਰ ਵਰਤ ਕੇ ਖ਼ਤਮ ਕਰ ਦਿੱਤਾ। ਬਾਕੀ ਬਚੇ ਨਕ ਸਲੀ ਆਂ ਦੇ ਪੂਰ ਨੂੰ ਸਰਕਾਰ ਨੇ ਪੁਰਚਾ ਲਿਆ। ਬਹੁਤਿਆਂ ਨੂੰ ਕਾਲਜਾਂ ਯੂਨੀਵਰਸਿਟੀਆਂ ‘ਚ ਨੌਕਰੀਆਂ ਦੇ ਦਿੱਤੀਆਂ, ਵਿਦੇਸ਼ਾਂ ‘ਚ ਸੈਟ ਕਰਵਾ ਦਿੱਤਾ ਅਤੇ ਉਨ੍ਹਾਂ ਦੀ ਸਾਰੀ ਊਰਜਾ ਸਿੱਖਾਂ ਖਿਲਾਫ ਪ੍ਰਚਾਰ ਕਰਨ ‘ਤੇ ਲਾ ਦਿੱਤੀ।

ਨ ਕ ਸ ਲੀ ਵਿਚਾਰਧਾਰਾ ਦਾ ਪੰਜਾਬ ਵਿੱਚ ਸਰਕਾਰ ਨਾਲ ਹ ਥਿ ਆ ਰ ਬੰ ਦ ਅਤੇ ਸਿਧਾਂਤਕ ਟਕਰਾ ਖ਼ਤਮ ਹੋ ਗਿਆ। ਪੰਜਾਬ ਵਿੱਚ ਨ ਕ ਸ ਲੀ ਧਿਰਾਂ ਨੂੰ ਸਰਕਾਰ ਨੇ ਇਹ ਜਚਾ ਦਿੱਤਾ ਕਿ ਪੰਜਾਬ ‘ਚ ਪਹਿਲਾਂ ਧਰਮ ਅਤੇ ਸਮਾਜ ਨੂੰ ਤੋੜੋ। ਫੇਰ ਸੰਪੂਰਨ ਕ੍ਰਾਂਤੀ ਆਊ। ਐਨਾ ਕੁ ਹੁਲਾਰਾ ਨ ਕ ਸ ਲੀ ਵਿਦਵਾਨਾਂ ਨੂੰ ਜਿਉਂਦੇ ਰੱਖਣ ਅਤੇ ਬੌਧਿਕ ਹੱਥ ਰਸੀ ਲਈ ਬਹੁਤ ਸੀ। ਵੈਸੇ ਵੀ ਜਦੋਂ ਸਰਕਾਰ ਸਿੱਧੇ ਅਸਿੱਧੇ ਤਰੀਕੇ ਨਾਲ ਨ ਕ ਸ ਲੀ ਆਂ ਨੂੰ ਫੰਡ ਕਰ ਰਹੀ ਸੀ ਤਾਂ ਹੋਰ ਕਿਹੜੀ ਕ੍ਰਾਂਤੀ ਦੀ ਲੋੜ ਰਹਿ ਗਈ ਸੀ!

ਧਰਮ ਖਿਲਾਫ ਤਾਂ ਨਕ ਸਲੀ ਧਿਰਾਂ ਪਹਿਲਾਂ ਹੀ ਚੱਲ ਰਹੀਆਂ ਸਨ। ਪਰ ਸਮਾਜ ਨੂੰ ਤੋੜਨ ਦਾ ਅਸਲੀ ਕੰਮ ਨਕ ਸਲੀ ਨਾਗਾ ਰੈਡੀ ਜਥੇਬੰਦੀ ਜੋ ਕਿ ਪੰਜਾਬ ਵਿਚ ਕਈ ਨਾਵਾਂ ਤੋਂ ਵਿਚਰਦੀ ਹੈ, ਨੇ ਸ਼ੁਰੂ ਕੀਤਾ।

ਇਸ ਨਾਗਾ ਰੈਡੀ ਜਥੇਬੰਦੀ ਨੇ ਅੱਗੇ ਦੋ ਮੁੱਖ ਯੂਨੀਅਨਾਂ ਬਣਾਈਆਂ। ਇਕ ਸੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਦੂਜੀ ਪੰਜਾਬ ਖੇਤ ਮਜ਼ਦੂਰ ਯੂਨੀਅਨ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਕੰਮ ਹੈ ਕਿ ਕਿਸਾਨਾਂ ਨੂੰ ਧਰਮ ਨਾਲੋਂ ਤੋੜ ਕੇ ਚੁੱਪ ਚਾਪ ਨ ਕ ਸ ਲ ਵਾ ਦ ਦੀ ਘੁੱਟੀ ਪਿਆਉਣਾ। ਧਰਮ ਨਾਲੋਂ ਟੁੱਟਿਆ ਬੰਦਾ ਸਮਾਜ ਨਾਲੋਂ ਵੀ ਟੁੱਟੂ, ਬੇਆਸਰਾ ਹੋਊ। ਫੇਰ ਉਸ ਨੂੰ ਜਿਧਰ ਮਰਜ਼ੀ ਲਾ ਲਓ। ਸਰਕਾਰ ਨੂੰ ਵੀ ਅਜਿਹੇ ਭਮੱਤਰੇ ਬੰਦੇ ਤੋਂ ਕੋਈ ਡਰ ਨਹੀਂ।

ਇਸ ਕਰਕੇ ਸਰਕਾਰ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਏਜੰਡੇ ਤੋਂ ਕੋਈ ਡ ਰ ਨਹੀਂ। ਹਾਲਾਂ ਕਿ ਸਰਕਾਰ ਨੂੰ ਇਹ ਚੰਗੀ ਤਰ੍ਹਾਂ ਪਤਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮਾਂ ਨਕ ਸਲੀ ਜਥੇਬੰਦੀ ਨਾਗਾ ਰੈਡੀ ਹੈ। ਪਰ ਪੂਰਬੀ ਭਾਰਤ ਦੇ ਜੰਗਲਾਂ ‘ਚ ਸਰਕਾਰ ਨ ਕ ਸ ਲੀ ਆਂ ਨੂੰ ਗੋ ਲੀ ਮਾਰਦੀ ਹੈ। ਪਰ ਪੰਜਾਬ ‘ਚ ਮੁੱਖ ਮੰਤਰੀ ਏਸੀ ਕਮਰਿਆਂ ‘ਚ ਨਕ ਸਲੀ ਆਂ ਨਾਲ ਮੀਟਿੰਗਾਂ ਕਰਦਾ ਹੈ।

ਕਿਉਂਕਿ ਭਾਰਤ ਸਰਕਾਰ ਨੂੰ ਪਤਾ ਕਿ ਬਸਤਰ ਦੇ ਜੰਗਲਾਂ ‘ਚ ਨਕ ਸਲੀ ਹ ਥਿ ਆ ਰ ਬੰ ਦ ਨੇ। ਉਨ੍ਹਾਂ ਦਾ ਏਜੰਡਾ ਸਰਕਾਰ ਖ਼ਿਲਾਫ਼ ਹੈ। ਇਸ ਕਰਕੇ ਉਨ੍ਹਾਂ ਦੇ ਗੋ ਲੀ ਮਾ ਰ ਦੀ ਹੈ। ਪੰਜਾਬ ਵਿੱਚ ਨਕ ਸਲੀ ਆਂ ਦਾ ਏਜੰਡਾ ਸਿਰਫ ਧਰਮ ਅਤੇ ਸਮਾਜ ਖਿਲਾਫ ਹੈ। ਸਰਕਾਰ ਨੂੰ ਤਾਂ ਕੋਈ ਸਿਧਾਂਤਕ ਚਨੌਤੀ ਪੇਸ਼ ਹੀ ਨਹੀਂ ਕਰਦੇ। ਇਸ ਕਰਕੇ ਇਥੇ ਨ ਕਸਲੀ ਸਰਕਾਰ ਨੂੰ ਘਿਉ ਵਾਂਗ ਲੱਗਦੇ ਨੇ‌।

ਇਸੇ ਤਰ੍ਹਾਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੀ ਨਾਗਾ ਰੈਡੀ ਗਰੁੱਪ ਦੀ ਜਥੇਬੰਦੀ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਕੰਮ ਹੈ ਕਿ ਜਾਤ ਪਾਤ ਦੇ ਕੋ ਹ ੜ ਦਾ ਇਲਜਾਮ ਮਨੂੰ ਸਮ੍ਰਿਤੀ ਦੇ ਸਿਰ ਤੋਂ ਲਾ ਹ ਕੇ ਪੰਜਾਬ ਵਿੱਚ ਜੱਟਾਂ ਦੇ ਸਿਰ ਪਾਉਣਾ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ‘ਚ ਜਾਤ ਪਾਤ ਹੈ। ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਇਹ ਜਾਤ ਪਾਤ ਆਰਥਿਕ ਨਾ ਬਰਾਬਰੀ ਦੇ ਰੂਪ ਵਿੱਚ ਹੈ। ਨਾ ਕਿ ਛੂਆ ਛਾਤ ਜਾਂ ਜਾਤ ਦੇ ਨਾਮ ‘ਤੇ ਮਨੁੱਖੀ ਅਧਿਕਾਰਾਂ ਦੇ ਘਾ ਣ ਦੇ ਰੂਪ ‘ਚ।

ਪਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਏਜੰਡਾ ਇਹ ਹੈ ਕਿ ਪੰਜਾਬ ਦਾ ਮਜ਼ਦੂਰ ਜਾਤ ਪਾਤ ਅਤੇ ਆਵਦੀ ਆਰਥਿਕ ਬਦਹਾਲੀ ਵਾਸਤੇ ਮਨੂੰ ਸਮ੍ਰਿਤੀ ਜਾਂ ਸਰਕਾਰ ਨੂੰ ਨਹੀਂ ਸਗੋਂ ਪੰਜਾਬ ਦੇ ਜੱਟਾਂ ਨੂੰ ਦੋਸ਼ੀ ਮੰਨੇ, ਨਾ ਕਿ ਸਰਕਾਰ ਨੂੰ।

ਇਹ ਏਜੰਡਾ ਸਰਕਾਰ ਨੂੰ ਫਿੱਟ ਬਹਿੰਦਾ। ਪਰ ਪਿੰਡਾਂ ‘ਚ ਇਹ ਏਜੰਡਾ ਅੱਗੇ ਜਾ ਕੇ ਵੱਡੇ ਫਸਾਦ ਖੜੇ ਕਰੂ। ਧਰਮ ਨਾਲੋਂ ਟੁੱਟੇ ਹੋਏ ਜੱਟਾਂ, ਸਰਕਾਰ ਅਤੇ ਮਨੂੰ ਸਮ੍ਰਿਤੀ ਨੂੰ ਦੋਸ਼ੀ ਨਾ ਮੰਨਣ ਵਾਲੇ ਮਜ਼ਦੂਰਾਂ ਦਾ ਆਪਸੀ ਟਕਰਾ ਬਹੁਤ ਖਤ ਰ ਨਾ ਕ ਹੋਊ। ਇਸ ਟਕਰਾ ‘ਚ ਸਰਕਾਰ ਦਾ ਫਾਇਦਾ ਹੋਊ। ਨ ਕ ਸ ਲੀ ਜਥੇਬੰਦੀ ਵਾਸਤੇ ਇਹੀ ਟਕਰਾ ਪ੍ਰਾਪਤੀ ਹੋਊ। ਪਰ ਪੰਜਾਬ ਦਾ ਇਹ ਬਹੁਤ ਵੱਡਾ ਨੁਕਸਾਨ ਕਰੂ।

ਸੱਭ ਤੋਂ ਮਾੜੀ ਗੱਲ ਇਹ ਹੈ ਕਿ ਨਾ ਤਾਂ ਜੱਟਾਂ ਨੂੰ ਪਤਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮਾਂ ਪਾਰਟੀ ਨਕਸਲੀ ਜਥੇਬੰਦੀ ਨਾਗਾ ਰੈਡੀ ਹੈ। ਨਾ ਮਜ਼ਦੂਰਾਂ ਨੂੰ ਪਤਾ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਮਾਂ ਪਾਰਟੀ ਨਾਗਾ ਰੈਡੀ ਜਥੇਬੰਦੀ ਹੈ।‌

ਜੱਟ ਅਤੇ ਮਜ਼ਦੂਰ ਲੱਖਾਂ ਰੁਪਏ ਦਾ ਫੰਡ ਇਕੱਠਾ ਕਰਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਰਾਹੀਂ ਨਕਸਲੀ ਜਥੇਬੰਦੀ ਨਾਗਾ ਰੈਡੀ ਦੀ ਜੇਬ ‘ਚ ਪਾ ਰਹੇ ਨੇ। ਮਤਲਬ ਆਵਦੇ ਹੀ ਪੈਰ ‘ਤੇ ਕੁ ਹਾ ੜਾ ਮਾ ਰ ਰਹੇ ਨੇ।

ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰੀ ਮਜਦੂਰ ਦਾ ਜੀਵਨ ਪੱਧਰ ਤੇ ਆਰਥਿਕਤਾ ਪੇਂਡੂ ਮਜਦੂਰ ਨਾਲੋਂ ਕੋਈ ਚੰਗੀ ਨਹੀਂ ਪਰ ਸ਼ਹਿਰਾਂ ‘ਚ ਮਜਦੂਰ ਦਾ ਵਾਹ ਜੱਟਾਂ ਨਾਲ ਨਾ ਹੋਣ ਕਰਕੇ ਇਹ ਯੂਨੀਅਨਾਂ ਸ਼ਹਿਰੀ ਖੇਤਰ ਵਿਚਲੇ ਮਜਦੂਰਾਂ ਦੀਆਂ ਖੈਰ ਖਵਾਹ ਨਹੀਂ ਬਣਦੀਆਂ। ਸਗੋਂ ਸ਼ਹਿਰੀ ਮਜਦੂਰ ਨਾਲ ਤਾਂ ਭੇਦਭਾਵ ਵੱਧ ਹੁੰਦਾ ਹੈ ਤੇ ਉਨ੍ਹਾਂ ਦੀਆਂ ਬਸਤੀਆਂ ਦੀ ਪਛਾਣ ਲਈ ਘਟੀਆ ਸ਼ਬਦ ਵੀ ਵਰਤੇ ਜਾਂਦੇ ਹਨ।

ਸਾਡੀ ਦਿੱਤੀ ਜਾਣਕਾਰੀ ਨੂੰ ਆਵਦੇ ਪੱਧਰ ‘ਤੇ ਪੜਚੋਲ ਲਓ।‌ ਜੇ ਇਕ ਵੀ ਗੱਲ ਝੂਠੀ ਨਿਕਲੀ ਤਾਂ ਅਸੀਂ ਦੇਣਦਾਰ ਹੋਵਾਂਗੇ।

ਕਿਸਾਨ ਮੋਰਚਾ ਜੱਟਾਂ ਅਤੇ ਮਜ਼ਦੂਰਾਂ ‘ਚ ਟਕਰਾ ਕਰਵਾਉਣ ਲਈ ਛਾਪੇ ਝੂਠੇ ਲੇਖ ‘ਤੇ ਚੁੱਪ ਕਿਉਂ ?ਜਦੋਂ ਗੋਦੀ ਮੀਡੀਆ ਕਿਸਾਨਾਂ ਵਿਰੁੱਧ ਕੋਈ ਗੱਲ ਕਰਦਾ ਹੈ ਤਾਂ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਉਣ ਵਾਲ਼ਾ ਹੜ੍ਹ ਆ ਜਾਂਦਾ ਹੈ। ਪਰ ‘ਪੰਜਾਬ ਖੇਤ ਮਜ਼ਦੂਰ ਯੂਨੀਅਨ’ ਵਲੋਂ ਕਿਸਾਨਾਂ ਵਿਰੁੱਧ ਕੀਤੇ ਜਾ ਰਹੇ ਝੂਠੇ ਪ੍ਰਚਾਰ ਬਾਰੇ ਕੋਈ ਨਹੀਂ ਬੋਲਿਆ।
ਕਾਂਗਰਸ ਪੱਖੀ ਵੈਬਸਾਈਟ ਦਿ ਵਾਇਰ ‘ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕਿਸਾਨਾਂ ਵਿਰੋਧੀ ਲੇਖ ਛਪਾਇਆ।

ਕਿਸਾਨਾਂ ਵਲੋਂ ਦਿੱਤੇ ਗਏ ਕਰੋੜਾਂ ਦੇ ਫੰ ਡ ਨਾਲ ਚੱਲ ਰਹੇ ਕਿਸਾਨ ਮੋਰਚੇ ਦੇ ਇਕ ਵੀ ਆਗੂ ਨੇ ਇਸ ਝੂਠੇ ਲੇਖ ਦਾ ਖੰਡਨ ਨਹੀਂ ਕੀਤਾ। ਇਹ ਉਹੀ ਆਗੂ ਨੇ ਜੋ ਗੋਦੀ ਮੀਡੀਆ ਦੇ ਝੂਠੇ ਪ੍ਰਚਾਰ ਤੋਂ ਡਰਦੇ ਨੌਜਵਾਨਾਂ ਨੂੰ ਨਿਸ਼ਾਨ ਸਾਹਿਬ ਲਾਉਣ ਤੋਂ ਰੋਕਦੇ ਨੇ। ਪਰ ਇਕ ਖੱਬੇ ਪੱਖੀ ਜਥੇਬੰਦੀ ਵਲੋਂ ਜੱਟਾਂ ਦਾ ਮਜ਼ਦੂਰਾਂ ਨਾਲ ਟਕਰਾ ਕਰਵਾਉਣ ਲਈ ਕੀਤੇ ਜਾ ਰਹੇ ਪ੍ਰਚਾਰ ਬਾਰੇ ਕੁੱਝ ਵੀ ਨਹੀਂ ਬੋਲ ਰਹੇ।

ਪੰਜਾਬ ਖੇਤ ਮਜ਼ਦੂਰ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕੋ ਹੀ ਸਿੱਕੇ ਦੇ ਦੋ ਪਾਸੇ ਨੇ। ਇਕ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਕਿਸਾਨਾਂ ਵਾਸਤੇ ਕੰਮ ਕਰਨ ਦਾ ਦਾਅਵਾ ਕਰਦੀ ਹੈ। ਦੂਜੇ ਪਾਸੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਮਜ਼ਦੂਰਾਂ ਵਾਸਤੇ। ਪਰ ਅਸਲ ਵਿੱਚ ਦੋਵੇਂ ਜਥੇਬੰਦੀਆਂ ਨ ਕ ਸ ਲੀ ਜਥੇਬੰਦੀ ਨਾਗਾ ਰੈਡੀ ਹੇਠ ਕੰਮ ਕਰਦੀਆਂ।

ਜੋਗਿੰਦਰ ਸਿੰਘ ਉਗਰਾਹਾਂ ਨੇ ਪਿਛਲੇ ਦਿਨੀਂ ਸ਼ ਰੇ ਆ ਮ ਲੰਗਰਾਂ ਅਤੇ ਕੀਰਤਨ ਖਿਲਾਫ ਹੀ ਨਹੀਂ ਸਗੋਂ ਸਿੰਗੂ ਬਾਡਰ ‘ਤੇ ਬੈਠੀਆਂ ਵਿਰੋਧੀ ਕਾਮਰੇਡ ਯੂਨੀਅਨਾਂ ਖਿਲਾਫ ਵੀ ਰੱਜ ਕੇ ਆਵਦੀ ਸਟੇਜ ਤੋਂ ਬੋਲਿਆ ਸੀ।

ਫੇਰ ਕਿਸਾਨ ਮੋਰਚੇ ਦੇ ਲੀਡਰ ਕਿਹੜੀ ਗੱਲੋਂ ਕਾਣੇ ਨੇ ਕਿ ਉਗਰਾਹਾਂ ਦੀ ਸਹਾਇਕ ਜਥੇਬੰਦੀ ਵਲੋਂ ਜੱਟਾਂ ਅਤੇ ਮਜ਼ਦੂਰਾਂ ‘ਚ ਟਕਰਾ ਪੈਦਾ ਕਰਨ ਵਾਸਤੇ ਛਾਪੇ ਝੂਠੇ ਲੇਖ ਖਿਲਾਫ ਇਕ ਵੀ ਸ਼ਬਦ ਇਨ੍ਹਾਂ ਦੀ ਜ਼ੁਬਾਨ ਤੋਂ ਨਹੀਂ ਨਿਕਲਿਆ ?

ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਛਪਵਾਏ ਝੂਠੇ ਲੇਖ ਮੁਤਾਬਕ ਪੰਜਾਬ ਦੇ ਪਿੰਡਾਂ ਵਿੱਚ ਮਜ਼ਦੂਰਾਂ ਨੂੰ ਕਿਸਾਨਾਂ ਦੁਆਰਾ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਜਾਂਦਾ। ਉਸੇ ਤਰ੍ਹਾਂ ਜਿਵੇਂ ਇੱਟਾਂ ਦੇ ਭੱਠੇ ‘ਤੇ ਰੱਖੇ ਬੰਧੂਆ ਮਜ਼ਦੂਰਾਂ ਦੀਆਂ ਖਬਰਾਂ ਆਪਾਂ ਪੜਦੇ ਹਾਂ। ਇਹ ਸਾਰਾ ਲੇਖ ਖੇਤ ਮਜ਼ਦੂਰ ਯੂਨੀਅਨ ਵਲੋਂ ਲੇਖਕ ਵਿਵੇਕ ਗੁਪਤਾ ਨੂੰ ਦਿੱਤੀ ਜਾਣਕਾਰੀ ਦੇ ਅਧਾਰ ‘ਤੇ ਛਾਪਿਆ ਹੈ। ਉਗਰਾਹਾਂ ਦੀ ਸਹਾਇਕ ਜਥੇਬੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਮੁਤਾਬਕ ਇਸਨੇ ਇਕ ਸਰਵੇ ਦੌਰਾਨ ਪੰਜਾਬ ਦੇ 12000 ਪਿੰਡਾਂ ਵਿੱਚ ਲੱਗਭੱਗ 1700 ਪਰਿਵਾਰ ਅਜਿਹੇ ਲੱਭੇ ਨੇ ਜੋ ਕਿਸਾਨਾਂ ਨੇ ਬੰਧੂਆ ਮਜ਼ਦੂਰ ਬਣਾ ਕੇ ਰੱਖੇ ਨੇ।

ਇਹ ਲੇਖ ਸਾਰੇ ਭਾਰਤ ਨੂੰ ਦੱਸ ਰਿਹਾ ਕਿ ਕਿਸਾਨ ਪਿੰਡਾਂ ਵਿੱਚ ਮਜ਼ਦੂਰਾਂ ਦੇ ਪਰਿਵਾਰਾਂ ‘ਤੇ ਅਤਿਆਚਾਰ ਕਰ ਰਹੇ ਨੇ। ਮਜ਼ਦੂਰ ਪਰਿਵਾਰਾਂ ਨੂੰ ਕਰਜਾ ਦੇਕੇ ਗੁਲਾਮ ਬਣਾ ਲੈਂਦੇ ਨੇ। ਫੇਰ ਭਾਰੀ ਵਿਆਜ ਲਾ ਕੇ ਹਮੇਸ਼ਾ ਵਾਸਤੇ ਮਜ਼ਦੂਰੀ ਕਰਵਾਉਂਦੇ ਨੇ। ਬਿਲਕੁੱਲ ਜਿਵੇਂ ਯੂਪੀ ਬਿਹਾਰ ਬਾਰੇ ਬਣੀਆਂ ਹਿੰਦੀ ਫ਼ਿਲਮਾਂ ‘ਚ ਹੁੰਦਾ।

ਜਿਹੜਾ ਕਰੋੜਾਂ ਰੁਪਈਆ ਉਗਰਾਹਾਂ ਨੇ ਪਿਛਲੇ ਇਕ ਸਾਲ ‘ਚ ਇਕੱਠਾ ਕੀਤਾ ਉਹ ਵੀ ਨਾਗਾ ਰੈਡੀ ਦੀ ਜੇਬ ‘ਚ ਹੀ ਗਿਆ। ਨਾਗਾ ਰੈਡੀ ਹੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਰਾਹੀਂ ਕਿਸਾਨਾਂ ਖਿਲਾਫ ਝੂਠੇ ਲੇਖ ਲਵਾ ਰਹੀ ਹੈ।

ਕੱਲ ਉਗਰਾਹਾਂ ਜਥੇਬੰਦੀ ਨੇ ਫੇਰ ਹੋਰ ਫੰਡ ਮੰਗ ਲਿਆ ਹੈ। ਪਹਿਲਾਂ ਦਿੱਤੇ ਫੰਡਾਂ ਦਾ ਵੀ ਕੋਈ ਹਿਸਾਬ ਨਹੀਂ ਦਿੱਤਾ।
#ਮਹਿਕਮਾ_ਪੰਜਾਬੀ

ਅਸੀਂ ਤੁਹਾਨੂੰ ਦੱਸਿਆ ਸੀ ਕਿ ਕਿਵੇਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਜੱਟਾਂ ਅਤੇ ਮਜ਼ਦੂਰਾਂ ‘ਚ ਪਾੜਾ ਪਵਾ ਕੇ ਸਰਕਾਰ ਦਾ ਏਜੰਡਾ ਅੱਗੇ ਵਧਾ ਰਹੇ ਨੇ।

ਦਲਿਤਾਂ ਅਤੇ ਜੱਟਾਂ ਦੀਆਂ ਬਹੁਤ ਸਾਰੀਆਂ ਧਿਰਾਂ ਵੀ ਲਾਲਚ ਵੱਸ ਜਾਂ ਸਿਆਸੀ ਮੂਰਖਤਾ ਕਰਕੇ ਅਜਿਹੀ ਸਰਕਾਰੀ ਨੀਤੀ ਨੂੰ ਅੱਗੇ ਵਧਾ ਰਹੀਆਂ ਹਨ।

ਹੁਣ ਤੁਸੀਂ ਹੀ ਸੋਚੋ ਕਿ ਆਪਣੇ ਆਪ ਨੂੰ ਦਲਿਤ ਵਿਦਵਾਨ ਸਮਝਣ ਵਾਲਾ ਬੰਦਾ ਚਰਾਸੀ ਬਾਰੇ ਇਹੋ ਜਿਹੀ ਸਮਝ ਰੱਖੇਗਾ ਤਾਂ ਸਰਕਾਰ ਨੂੰ ਹੋਰ ਕੀ ਚਾਹੀਦਾ ?

ਹਿੰਦੀ ਵਿੱਚ ਰਵਿੰਦਰ ਨੇ ਲਿਖਿਆ ਹੈ ਕਿ “ਪੰਜਾਬ ‘ਚ ਸਿੱਖ ਕ ਤ ਲੇ ਆ ਮ ਜੱਟਾਂ ਦੀ ਸਿਆਸਤ ਕਰਕੇ ਹੋਇਆ, ਪੰਜਾਬ ਦਾ ਜੱਟ ਇਕੱਲਾ ਸੱਤਾ ‘ਤੇ ਕਾਬਜ਼ ਹੋਣਾ ਚਾਹੁੰਦਾ ਹੈ, ਉਸ ਨੂੰ ਥੋੜੀ ਜਿਹੀ ਵੀ ਹਿੱਸੇਦਾਰੀ ਮੰਜ਼ੂਰ ਨਹੀਂ। ਜਦੋਂ ਕਦੇ ਜੱਟਾਂ ਤੋਂ ਬਿਨਾਂ ਹੋਰ ਪੱਛੜੀਆਂ ਜਾਤੀਆਂ ਇਕੱਠੀਆਂ ਹੁੰਦੀਆਂ ਤਾਂ ਜੱਟ ਚਰਾਸੀ ਨੂੰ ਅੰਜਾਮ ਦੇ ਦਿੰਦਾ ਹੈ, ਵਰਤਮਾਨ ‘ਚ ਅਸੀਂ ਫੇਰ ਉਥੇ ਖੜੇ ਹਾਂ।”

ਅੱਗੇ ਸੁਣੋ।
ਜਦੋਂ ਵਿਜੈ ਸਾਂਪਲਾ ਵਰਗੇ ਬੰਦੇ ਜਿਸ ਨੂੰ ਕਿ 2019 ‘ਚ ਭਾਜਪਾ ਨੇ ਟਿਕਟ ਵੀ ਨਹੀਂ ਸੀ ਦਿੱਤੀ, ਜੱਟ ਕਿਸਾਨ ਯੂਨੀਅਨਾਂ ਪਿੰਡਾਂ ‘ਚ ਵੜਣ ਤੋਂ ਰੋਕਦੀਆਂ ਹਨ ਤਾਂ ਇਸ ਤਰ੍ਹਾਂ ਕਰਕੇ ਸਿਆਸੀ ਮੂਰਖਤਾ ਜਾਂ ਏਜੰਡੇ ਤਹਿਤ ਜੱਟ ਕਿਸਾਨ ਆਗੂ ਭਾਜਪਾ ਦਾ ਹੀ ਏਜੰਡਾ ਅੱਗੇ ਵਧਾ ਰਹੇ ਨੇ। ਸਾਂਪਲਾ ਆਕੇ ਮੁੜ ਜਾਵੇ ਤਾਂ ਕੋਈ ਖ਼ਬਰ ਨਹੀਂ ਪਰ ਜਦੋਂ ਉਸਦਾ ਕਿਸੇ ਦਲਿਤ ਦੇ ਘਰ ਆਓਣ ਤੇ ਵਿਰੋਧ ਹੋਊ ਤਾਂ ਖ਼ਬਰ ਬਣੂ।

ਅੰਬਾਨੀ ਦੇ ਚੈਨਲ ‘ਤੇ ਹੁੱਬ ਹੁੱਬ ਕੇ ਬਿਆਨ ਦੇ ਕੇ ਭਾਜਪਾ ਦੇ ਏਜੰਡੇ ਨੂੰ ਅੱਗੇ ਵਧਾਉਂਦੇ ਭਾਰਤੀ ਕਿਸਾਨ ਯੂਨੀਅਨਾਂ ਅਤੇ ਦਲਿਤਾਂ ਦੇ ਲੀਡਰ ਜੱਟਾਂ ਅਤੇ ਮਜ਼ਦੂਰਾਂ ਦੇ ਟਕਰਾ ਵਾਸਤੇ ਜ਼ਰੂਰੀ ਮਾਹੌਲ ਤਿਆਰ ਕਰ ਰਹੇ ਨੇ।

ਪਰ ਖ਼ੈਰ! ਸੌਖਾ ਕੰਮ ਇਹੀ ਹੋਊ ਕਿ ਤੁਸੀਂ ਸਾਨੂੰ ਆਰ ਐੱਸ ਐੱਸ ਦੇ ਬੰਦੇ ਕਹਿ ਕੇ ਸੱਚਾਈ ਤੋਂ ਮੂੰਹ ਮੋੜ ਲਓ।
#ਮਹਿਕਮਾ_ਪੰਜਾਬੀ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: