Breaking News
Home / ਦੇਸ਼ / ਕੰਗਨਾ ਕੋਲ ਨਹੀਂ ਹੈ ਕੰਮ, ਅੱਧੇ ਸਾਲ ਦਾ ਭਰਿਆ ਟੈਕਸ

ਕੰਗਨਾ ਕੋਲ ਨਹੀਂ ਹੈ ਕੰਮ, ਅੱਧੇ ਸਾਲ ਦਾ ਭਰਿਆ ਟੈਕਸ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਬਾਕ ਬਿਆਨਾਂ ਦੇ ਚਲਦਿਆਂ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਆਪਣੇ ਕੰਮ ਨੂੰ ਸਾਬਿਤ ਕਰਨਾ, ਕਿਸੇ ਨੂੰ ਸਪੋਰਟ ਕਰਨਾ ਜਾਂ ਕਿਸੇ ਨਾਲ ‘ਪੰਗਾ’ ਲੈਣਾ ਹੋਵੇ, ਕੰਗਨਾ ਕੁਝ ਵੀ ਕਰਨ ’ਚ ਕਦੇ ਨਹੀਂ ਝਿਜਕਦੀ।

ਹਾਲ ਹੀ ’ਚ ਅਦਾਕਾਰਾ ਨੇ ਖ਼ੁਦ ਨੂੰ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲੀ ਅਦਾਕਾਰਾ ਦੱਸਿਆ ਹੈ। ਹਾਲਾਂਕਿ ਅਦਾਕਾਰਾ ਨੇ ਇਹ ਖ਼ੁਲਾਸਾ ਕੀਤਾ ਕਿ ਪਿਛਲੇ ਕਈ ਮਹੀਨਿਆਂ ਤੋਂ ਉਸ ਕੋਲ ਕੰਮ ਨਹੀਂ ਹੈ ਤੇ ਇਸ ਕਾਰਨ ਤੋਂ ਉਹ ਅੱਧੇ ਸਾਲ ਦਾ ਟੈਕਸ ਨਹੀਂ ਭਰ ਸਕੀ ਹੈ।

ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਲਿਖਿਆ, ‘ਜਦਕਿ ਮੈਂ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਸਲੈਬ ’ਚ ਆਉਂਦੀ ਹਾਂ ਤੇ ਆਪਣੀ ਇਨਕਮ ਦਾ 45 ਫੀਸਦੀ ਹਿੱਸਾ ਟੈਕਸ ਦੇ ਰੂਪ ’ਚ ਦਿੰਦੀ ਹਾਂ, ਜਦਕਿ ਮੈਂ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੀ ਅਦਾਕਾਰਾ ਹਾਂ ਪਰ ਕੰਮ ਨਾ ਹੋਣ ਕਾਰਨ ਮੈਂ ਅਜੇ ਤਕ ਪਿਛਲੇ ਸਾਲ ਦਾ ਅੱਧਾ ਟੈਕਸ ਨਹੀਂ ਭਰ ਸਕੀ ਹਾਂ।’

ਕੰਗਨਾ ਨੇ ਅੱਗੇ ਕਿਹਾ, ‘ਅਜਿਹਾ ਮੇਰੀ ਜ਼ਿੰਦਗੀ ’ਚ ਪਹਿਲੀ ਵਾਰ ਹੋਇਆ ਹੈ, ਜਦੋਂ ਮੈਂ ਟੈਕਸ ਭਰਨ ’ਚ ਲੇਟ ਹੋਈ ਹਾਂ ਪਰ ਸਰਕਾਰ ਮੇਰੇ ਪੈਂਡਿੰਗ ਟੈਕਸ ਦੇ ਪੈਸੇ ’ਤੇ ਵਿਆਜ ਲਗਾ ਰਹੀ ਹੈ। ਫਿਰ ਵੀ ਮੈਂ ਇਸ ਕਦਮ ਦਾ ਸਵਾਗਤ ਕਰਦੀ ਹਾਂ। ਇਹ ਸਮਾਂ ਸਾਡੇ ਲਈ ਬਹੁਤ ਮੁਸ਼ਕਿਲ ਹੋ ਸਕਦਾ ਹੈ ਪਰ ਜੇ ਅਸੀਂ ਇਕੱਠਿਆਂ ਨਾਲ ਹਾਂ ਤਾਂ ਇਸ ਸਮੇਂ ਤੋਂ ਜ਼ਿਆਦਾ ਮਜ਼ਬੂਤ ਹਾਂ।’

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: