Breaking News
Home / ਵਿਦੇਸ਼ / Mahatma Gandhi ਦੀ ਪੜਪੋਤਰੀ ਨੂੰ ਮਿਲੀ 7 ਸਾਲ ਦੀ ਸ ਜ਼ਾ

Mahatma Gandhi ਦੀ ਪੜਪੋਤਰੀ ਨੂੰ ਮਿਲੀ 7 ਸਾਲ ਦੀ ਸ ਜ਼ਾ

ਡਰਬਨ: ਮਹਾਤਮਾ ਗਾਂਧੀ (Mahatma Gandhi) ਦੀ 56 ਸਾਲਾ ਪੜਪੋਤੀ ਨੂੰ ਸਾਊਥ ਅਫਰੀਕਾ (South Africa) ਦੀ ਡਰਬਨ ਦੀ ਇਕ ਅਦਾਲਤ ਨੇ ਸੱਤ ਸਾਲ ਦੀ ਜੇ ਲ੍ਹ ਦੀ ਸ ਜ਼ਾ ਸੁਣਾਈ ਹੈ। ਦਰਅਸਲ ਉਹਨਾਂ ਉੱਤੇ ਧੋਖਾਧੜੀ ਅਤੇ ਜਾ ਲ ਸਾ ਜ਼ੀ ਦੇ ਦੋਸ਼ ਲੱਗੇ ਹਨ। ਸੋਮਵਾਰ ਨੂੰ ਕੋਰਟ ਨੇ ਆਸ਼ੀਸ਼ ਲਤਾ ਰਾਮਗੋਬਿਨ (Ashish Lata Ramgobin) ਨੂੰ ਦੋ ਸ਼ੀ ਕਰਾਰ ਦਿੱਤਾ ਸੀ।

ਆਸ਼ੀਸ਼ ਲਤਾ ਰਾਮਗੋਬਿਨ ਨੂੰ ਕੋਰਟ ਨੇ 6 ਮਿਲੀਅਨ ਦੱਖਣੀ ਅਫ਼ੀਕੀ ਰੈਂਡ (African rand) (3 ਕਰੋੜ 22 ਲੱਖ 84 ਹਜ਼ਾਰ 460 ਭਾਰਤੀ ਰੁਪਏ) ਦੀ ਧੋਖਾਧੜੀ ਦੇ ਕੇਸ ਵਿਚ ਦੋਸ਼ੀ ਪਾਇਆ ਹੈ। ਆਸ਼ੀਸ਼ ਲਤਾ ਉੱਤੇ ਕਾਰੋਬਾਰੀ ਐਸਆਰ ਮਹਾਰਾਜ (Businessman SR Maharaj) ਨੂੰ ਧੋਖਾ ਦੇਣ ਦਾ ਦੋਸ਼ ਹੈ।

ਐਸਆਰ ਮਹਾਰਾਜ ਨੇ ਐਸਆਰ ਮਹਾਰਾਜ ਨੇ ਲਤਾ ਨੂੰ ਇਕ ਕਨਸਾਇੰਮੈਂਟ ਦੇ ਦਰਾਮਦ ਅਤੇ ਕਸਟਮ ਡਿਊਟੀ ਨੂੰ ਕਥਿਤ ਤੌਰ ’ਤੇ ਕਲੀਅਰ ਕਰਵਾਉਣ ਲਈ 6.2 ਮਿਲੀਅਨ ਰੁਪਏ ਐਡਵਾਂਸ ਦਿੱਤੇ ਸੀ ਪਰ ਅਜਿਹਾ ਕੋਈ ਕਨਸਾਇੰਮੈਂਟ ਹੈ ਹੀ ਨਹੀਂ ਸੀ।

ਜਦੋਂ 2015 ਵਿਚ ਲਤਾ ਰਾਮਗੋਬਿਨ ਖਿਲਾਫ਼ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਨੈਸ਼ਨਲ ਪ੍ਰਾਸੀਕਿਊਸ਼ਨ ਅਥਾਰਟੀ (NPA) ਦੇ ਬ੍ਰਿਗੇਡੀਅਨ ਹੰਗਵਾਨੀ ਮੁਲੌਦਜੀ ਨੇ ਕਿਹਾ ਸੀ ਕਿ ਉਹਨਾਂ ਨੇ ਸੰਭਾਵਤ ਨਿਵੇਸ਼ਕਾਂ ਨੂੰ ਕਥਿਤ ਤੌਰ ‘ਤੇ ਜਾਅਲੀ ਚਲਾਨ ਅਤੇ ਦਸਤਾਵੇਜ਼ ਮੁਹੱਈਆ ਕਰਵਾਏ ਜਿਸ ਦੇ ਜ਼ਰੀਏ ਉਸ ਨੇ ਨਿਵੇਸ਼ਕਾਂ ਨੂੰ ਦੱਸਿਆ ਕਿ ਲਿਨਨ ਦੇ ਤਿੰਨ ਕੰਟੇਨਰ ਭਾਰਤ ਤੋਂ ਭੇਜੇ ਜਾ ਰਹੇ ਹਨ।

ਉਸ ਸਮੇਂ ਲਤਾ ਰਾਮਗੋਬਿਨ ਨੂੰ 50,000 ਰੈਂਡ ਦੀ ਜ਼ਮਾਨਤ ਉੱਤੇ ਰਿਹਾਅ ਕੀਤਾ ਗਿਆ ਸੀ। ਲਤਾ ਰਾਮਗੋਬਿਨ ਨੂੰ ਡਰਬਨ ਸਪੈਸ਼ਲਾਈਜਡ ਕਮਰਸ਼ੀਅਲ ਕੋਰਟ ਵੱਲੋਂ ਸਜ਼ਾ ਖ਼ਿਲਾਫ਼ ਅਪੀਲ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕੀਤਾ ਗਿਆ ਹੈ।

About admin

Check Also

ਅਫਵਾਹਾ ਤੋਂ ਜ਼ਰਾ ਬਚਕੇ … ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਰਟ ਦੀਆਂ ਖਬਰਾ ਹਨ ਮਹਿਜ ਅਫਵਾਹਾਂ

ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਟੇਸ਼ਨ ਦੀਆਂ ਖਬਰਾ ਹਨ ਮਹਿਜ ਅਫਵਾਵਾ ਸੋਸ਼ਲ ਮੀਡੀਆ ਉੱਤੇ ਇਹੋ …

%d bloggers like this: