Breaking News
Home / ਵਿਦੇਸ਼ / ਜੈਜ਼ੀ ਬੀ ਦਾ ਟਵਿਟਰ ਖਾਤਾ ਭਾਰਤ ਵਿਚ ਬੈਨ

ਜੈਜ਼ੀ ਬੀ ਦਾ ਟਵਿਟਰ ਖਾਤਾ ਭਾਰਤ ਵਿਚ ਬੈਨ

ਭਾਰਤ ਵਿੱਚ ਜੈਜ਼ੀ ਬੀ ਦਾ ਟਵਿਟਰ ਖਾਤਾ ਬੈਨ ਕਰ ਦਿੱਤਾ ਗਿਆ ਹੈ। ਕਾਰਨ ’84 ਦੇ ਘੱਲੂਘਾਰੇ ਦੀ ਗੱਲ, ਸ਼ਹੀਦਾਂ ਦੀ ਗੱਲ ਕਰਨਾ। ਇਸਤੋਂ ਪਹਿਲਾਂ ਕਿਸਾਨ ਮੋਰਚੇ ਬਾਰੇ ਵੀ ਜੈਜ਼ੀ ਨੇ ਅੱਡੀ ਗੱਡ ਕੇ ਪੋਸਟਾਂ ਪਾਈਆਂ ਸਨ।


ਸ਼ਾਇਰ ਗੁਰਭਜਨ ਗਿੱਲ ਦੇ ਬੋਲ ਬੜੇ ਢੁਕਦੇ ਹਨ:
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ,
ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ।

ਕ੍ਰਿਕਟਰ ਹਰਭਜਨ ਨੇ ਪਹਿਲਾਂ ਯੋਧਿਆਂ ਦੀ ਗੱਲ ਕੀਤੀ ਤੇ ਫਿਰ ਮਾਫ਼ੀ ਮੰਗ ਲਈ।

ਮੈਨੂੰ ਹਰਭਜਨ ਜਾਂ ਉਸ ਵਰਗਿਆਂ ‘ਤੇ ਗ਼ੁੱਸਾ ਨੀ ਆਉਂਦਾ ਤੇ ਨਾ ਹੀ ਨਾਰਾਜ਼ਗੀ ਹੁੰਦੀ ਕਿਉਂਕਿ ਉਹ ਉਸ ਰਾਜ ਪ੍ਰਬੰਧ ‘ਚ ਹਨ, ਜਿੱਥੇ ਉਹ ਚਾਹੁੰਦਿਆਂ ਹੋਇਆਂ ਵੀ ਕੁਝ ਨਹੀਂ ਕਹਿ ਸਕਦੇ।

ਬਹੁਤਿਆਂ ਦੀ ਤਾਂ ਸਕੂਲੀ ਅਤੇ ਸਮਾਜਿਕ ਪੜ੍ਹਾਈ ਹੀ ਇਸ ਤਰਾਂ ਹੋਈ ਹੈ ਕਿ ਉਹ ਆਪਣੀ ਕੌਮ ਦੇ ਯੋਧਿਆਂ ਨੂੰ ਅੱ ਤ ਵਾ ਦੀ ਸਮਝਦੇ ਹਨ। ਫਿਰ ਸੋਸ਼ਲ ਮੀਡੀਏ ‘ਤੇ ਕੁਝ ਸਾਲ ਵਿਚਰਦਿਆਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਮੈਨੂੰ ਤਾਂ ਸਕੂਲ ਅਤੇ ਸਮਾਜ ਕੁਝ ਹੋਰ ਹੀ ਪੜ੍ਹਾਈ ਗਿਆ, ਅਸਲੀਅਤ ਤਾਂ ਕੁਝ ਹੋਰ ਹੈ।

ਫਿਰ ਉਹ ਕਿਤੇ ਨਾ ਕਿਤੇ ਆਪਣੇ ਕੌਮੀ ਯੋਧਿਆਂ ਲਈ ਹਾਅ ਦਾ ਨਾਅਰਾ ਮਾਰਦੇ ਹਨ ਪਰ ਭੁੱਲ ਜਾਂਦੇ ਹਨ ਕਿ ਉਹ ਕਿਨ੍ਹਾਂ ਜ਼ੰ ਜੀ ਰਾਂ ਨਾਲ ਬੱਝੇ ਹੋਏ ਹਨ। ਉਨ੍ਹਾਂ ਦੇ ਕੰਟਰੈਕਟ, ਕਈਆਂ ਦੀ ਨੌਕਰੀ, ਕਈਆਂ ਦੇ ਭੱਤੇ ਉਨ੍ਹਾਂ ਨੂੰ ਮਾਫ਼ੀ ਮੰਗਣ ਅਤੇ ਅੱਗੇ ਤੋਂ ਚੁੱਪ ਰਹਿਣ ਲਈ ਮਜਬੂਰ ਕਰ ਦਿੰਦੇ ਹਨ। ਇਸੇ ਲਈ ਫਿਰ ਬਹੁਤੇ ਲੋਕ ਬੁੱਢੇ ਹੋ ਕੇ ਫਿਰ ਕਿਤਾਬਾਂ ਲਿਖ ਕੇ ਸੱਚ ਲਿਖਣ ਲੱਗਦੇ ਹਨ।

ਇੱਕ ਹੋਰ ਕਿਸਮ ਹੈ, ਜਿਨ੍ਹਾਂ ਨੂੰ ਉਮਰ ਦੇ ਅੱਧ ਵਿਚਕਾਰ ਜਾ ਕੇ ਪਤਾ ਲੱਗ ਜਾਂਦਾ ਕਿ ਅਸੀਂ ਸਰਕਾਰੀ ਪ੍ਰਾਪੇਗੰਡੇ ਦੇ ਸ਼ਿਕਾਰ ਰਹੇ ਪਰ ਫਿਰ ਉਨ੍ਹਾਂ ਦਾ ਨਿੱਜੀ ਹੰਕਾਰ ਉਨ੍ਹਾਂ ਨੂੰ ਮੁੜਨ ਨਹੀਂ ਦਿੰਦਾ ਕਿ ਸੈਂਤੀ ਸਾਲ ਤਾਂ ਮੈਂ ਵਿਰੋਧ ਕਰਦਾ ਰਿਹਾਂ, ਹੁਣ ਸਹੀ ਕਿਵੇਂ ਕਹਿਣ ਲੱਗ ਜਾਵਾਂ। ਉਹ ਜਾਣਦੇ ਹੋਏ ਵੀ ਕਿ ਉਹ ਝੂਠ ਨਾਲ ਖੜ੍ਹੇ ਹਨ, ਸਾਰੀ ਉਮਰ ਉਨ੍ਹਾਂ ਤੋਂ ਝੂਠ ਤੋਂ ਮੁਨਕਰ ਹੋਣ ਦੀ ਜੁਰਅਤ ਹੀ ਨੀ ਹੁੰਦੀ। ਝੂਠ ਹੰਢਾਉਂਦੇ ਹੀ ਤੁਰ ਜਾਂਦੇ।

ਹਰਭਜਨ ਵਲੋੰ ਪੋਸਟ ਪਾਉਣਾ ਕੌਮੀ ਉਬਾਲਾ ਸੀ ਤੇ ਮਾਫ਼ੀ ਭਾਰਤੀ ਸਮਾਜ ‘ਚ ਉਸਦਾ ਬੱਝੇ ਹੋਣਾ। ਮੈਂ ਤਾਂ ਓਹਦੀ ਮਜਬੂਰੀ ਸਮਝਦਾਂ। ਸ਼ਾਇਦ ਇਸੇ ਕਾਰਨ ਨਾ ਮੈਨੂੰ ਗੁੱਸਾ ਤੇ ਨਾ ਨਾਰਾਜ਼ਗੀ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

About admin

Check Also

Mahatma Gandhi ਦੀ ਪੜਪੋਤਰੀ ਨੂੰ ਮਿਲੀ 7 ਸਾਲ ਦੀ ਸ ਜ਼ਾ

ਡਰਬਨ: ਮਹਾਤਮਾ ਗਾਂਧੀ (Mahatma Gandhi) ਦੀ 56 ਸਾਲਾ ਪੜਪੋਤੀ ਨੂੰ ਸਾਊਥ ਅਫਰੀਕਾ (South Africa) ਦੀ …

%d bloggers like this: