Breaking News
Home / ਪੰਜਾਬ / ਘੁੱਲੂਘਾਰਾ ਦਿਹਾੜੇ ‘ਤੇ ਉਗਰਾਹਾਂ ਨੇ ਮੰਗੇ ਫੰਡ

ਘੁੱਲੂਘਾਰਾ ਦਿਹਾੜੇ ‘ਤੇ ਉਗਰਾਹਾਂ ਨੇ ਮੰਗੇ ਫੰਡ

ਪੰਜਾਬ ਅਤੇ ਬਾਹਰਲੇ ਮੁਲਕਾਂ ਦੇ ਬਹੁਤ ਸਾਰੇ ਗੁਰਦੁਆਰਿਆਂ ਅਤੇ ਸਿੱਖ ਜਥੇਬੰਦੀਆਂ ਨੇ ਨਕਸਲੀ ਜਥੇਬੰਦੀ ‘ਭਾਰਤੀ ਕਿਸਾਨ ਯੂਨੀਅਨ ਉਗਰਾਹਾਂ’ ਵਾਸਤੇ ਪਿਛਲੇ ਮਹੀਨਿਆਂ ਦੌਰਾਨ ਫੰਡ ਭੇਜਿਆ। ਅੱਜ ਜਦੋਂ ਸੰਸਾਰ ਦਾ ਹਰ ਇਨਸਾਫ ਪਸੰਦ ਇਨਸਾਨ ਅਤੇ ਜਥੇਬੰਦੀ ਘੁੱਲੂਘਾਰਾ ਦਿਹਾੜੇ ‘ਤੇ ਸਿੱਖਾਂ ਲਈ ਆਪਣੀਆਂ ਭਾਵਨਾਵਾਂ ਪ੍ਰਗਟ ਕਰ ਰਿਹਾ ਹੈ ਤਾਂ ਅਜਿਹੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਜੂਨ ਚੁਰਾਸੀ ਲਈ ਦੋ ਅੱਖਰ ਵੀ ਨਹੀਂ ਸਰੇ।

ਉਲਟਾ ਅੱਜ ਛੇ ਜੂਨ ਦਾ ਦਿਨ ਉਗਰਾਹਾਂ ਨੇ ਹੋਰ ਫੰਡ ਇਕੱਠਾ ਕਰਨ ਦੀਆਂ ਅਪੀਲਾਂ ‘ਚ ਲੰਘਾ ਦਿੱਤਾ।ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਇਨ੍ਹਾਂ ਦੋਵਾਂ ਦੀ ਮਾਂ ਨਕਸਲੀ ਜਥੇਬੰਦੀ ਨਾਗਾ ਰੈਡੀ ਬਾਰੇ ਹੋਰ ਜਾਣਕਾਰੀ ਲਈ ਸਾਡੀਆਂ ਪੁਰਾਣੀਆਂ ਪੋਸਟਾਂ ਪੜੋ। ਜਿੰਨਾ ਦੇ ਲਿੰਕ ਟਿੱਪਣੀ ਖ਼ਾਨੇ ‘ਚ ਹਨ।

ਫੇਰ ਤਹਾਨੂੰ ਸਮਝ ਆ ਜਾਵੇਗੀ ਕਿ ਕਿਵੇਂ ਉਗਰਾਹਾਂ ਦਾ ਅਸਲੀ ਏਜੰਡਾ ਲੋਕਾਂ ਤੋਂ ਫੰਡ ਲੈ ਕੇ ਸਰਕਾਰ ਦੇ ਹੱਕ ‘ਚ ਭੁਗਤਨਾ ਹੈ।

#ਮਹਿਕਮਾ_ਪੰਜਾਬੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਦੇਸ਼ ਬਦੇਸ਼ ਚ ਬੈਠੇ ਦਿੱਲੀ ਮੋਰਚੇ ਦੇ ਹਮਦਰਦ ਭਰਾਵਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਅਸੀਂ ਟਿਕਰੀ ਮੋਰਚੇ ਤੇ ਪਕੌੜਾ ਚੌਂਕ ਤੇ ਅਸੀਂ ਸਟੇਜ ਦਾ ਵੱਡਾ ਸੈਡ ਬਣਾ ਰਹੇ ਹਾਂ ਸੋ ਜੋ ਵੀ ਵੀਰ ਮੋਰਚੇ ਚ ਸਹਾਇਤਾ ਦੇ ਰੂਪ ਚ ਤਿੱਲ ਫੁੱਲ ਪਾਉਣਾ ਚਾਹੇ ਉਹ ਸੈਡ ਬਣਾਉਣ ਵਾਸਤੇ ਹੀ ਮਦਦ ਕਰੇ ਧੰਨਵਾਦੀ ਹੋਵਾਂਗੇ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: