Breaking News
Home / ਲੇਖ / ਗਾਥਾ ਕੈਨੇਡੀਅਨ ਮੂਲ ਨਿਵਾਸੀਆਂ ਦੀ.. ਜਾਣੋ ਕੋਣ ਹਨ ਮੂ਼ਲ ਨਿਵਾਸੀ..ਇਕ ਵਾਰ ਜ਼ਰੂਰ ਪੜੋ

ਗਾਥਾ ਕੈਨੇਡੀਅਨ ਮੂਲ ਨਿਵਾਸੀਆਂ ਦੀ.. ਜਾਣੋ ਕੋਣ ਹਨ ਮੂ਼ਲ ਨਿਵਾਸੀ..ਇਕ ਵਾਰ ਜ਼ਰੂਰ ਪੜੋ

ਕੈਨੇਡਾ ਜਿਸ ਨੂੰ ਦੁਨੀਆ ਦਾ ਸਵਰਗ ਵੀ ਆਖ ਦਿੱਤਾ ਜਾਂਦਾ ਹੈ ਰਹਿਣ ਪੱਖੋ ਦੁਨੀਆਂ ਦੇ ਬੇਹਤਰੀਨ ਮੁਲਕਾ ਵਿੱਚੋ ਇੱਕ ਹੈ । ਦੁਨੀਆ ਭਰ ਵਿੱਚੋ ਕੈਨੇਡਾ ਪਹੁੰਚਣ ਇੱਥੇ ਦੇ ਪੱਕੇ ਸ਼ਹਿਰੀ ਬਣਨ ਦੀ ਲਾ ਲ ਸਾ ਬਹੁਤਿਆ ਦੇ ਮਨਾ ਵਿੱਚ ਰਹੀ ਹੈ । ਅੱਜ ਕੈਨੇਡੀਅਨ ਸਮਾਜ ਅੰਦਰ ਬਹੁਤਾਤ ਇੰਗਲਿਸ਼ ਜਾਂ ਫਰੈਂਚ ਬੋਲਣ ਵਾਲਿਆ ਦੀ ਹੈ ਪਰ ਸ਼ਾਇਦ ਇਸ ਤੱਥ ਬਾਰੇ ਗੱਲ ਘੱਟ ਹੀ ਹੁੰਦੀ ਹੈ ਕਿ ਇੱਥੇ ਦੇ ਅਸਲ ਬਾਸ਼ਿੰਦੇ ਜਾ ਮੂਲ ਵਾਸੀ ਕੋਣ ਹਨ ??

ਕੈਨੇਡੀਅਨ ਸੰਵਿਧਾਨ ਮੁਤਾਬਕ ਇੱਥੇ ਦੇ ਮੂਲਨਿਵਾਸੀ ਆਦਿਵਾਸੀ ਕਬੀਲੇ ਤਿੰਨ ਤਰਾਂ ਦੇ ਹਨ। ਇੰਡੀਅਨ(ਆਮ ਤੌਰ ਤੇ ਇਹ ਲੋਕ ਫਸਟ ਨੇਸ਼ਨਸ ਵਜੋਂ ਜਾਣੇ ਜਾਂਦੇ ਹਨ), ਇਨਯੂਟ ਅਤੇ ਮੈਟਿਸ। ਇਹ ਤਿੰਨ ਤਰਾਂ ਦੇ ਲੋਕ ਹਨ ਜੋ ਆਪਣੇ ਵਿਲੱਖਣ ਇਤਿਹਾਸ, ਭਾਸ਼ਾਵਾਂ, ਸਭਿਆਚਾਰਕ ਅਤੇ ਆਤਮਿਕ ਵਿਸ਼ਵਾਸਾਂ ਵਜੋ ਜਾਣੇ ਜਾਂਦੇ ਹਨ ਜੋ ਕੈਨੇਡੀਅਨ ਮੇਨਸਟ੍ਰੀਮ ਭਾਈਚਾਰੇ ਤੋ ਵੱਖਰੇ ਹਨ। ਸਾਲ 2016 ਦੀ ਮਰ ਦਮ ਸ਼ੁ ਮਾਰੀ ਦੇ ਅਨੁਸਾਰ, ਕਨੇਡਾ ਵਿੱਚ 1.67 ਮਿਲੀਅਨ ਤੋਂ ਵੱਧ ਲੋਕਾਂ ਨੇ ਆਪਣੇ ਆਪ ਨੂੰ ਮੂਲਨਿਵਾਸੀ ਵਜੋਂ ਪ੍ਰਭਾਸ਼ਿਤ ਕੀਤਾ ਹੈ ਜੋ ਆਬਾਦੀ ਦਾ 4.9% ਬਣਦਾ ਹੈ । ਇੰਨਾ ਕਬੀਲਿਆਂ ਦੀ ਗਿਣਤੀ 600 ਦੇ ਕਰੀਬ ਹੈ , ਇੰਨਾ ਦੀਆਂ 11 ਭਾਸ਼ਾਵਾ ਅਤੇ 65 ਦੇ ਕਰੀਬ ਉਪ ਬੋਲੀਆਂ ਹਨ । ਜੇਕਰ ਅੱਜ ਦੀ ਗੱਲ ਕਰੀਏ ਤਾ ਪ੍ਰਮੁੱਖ ਤੌਰ ਤੇ ਇਹ ਫਰੈਂਚ ਜਾਂ ਇੰਗਲਿਸ਼ ਹੀ ਬੋਲਦੇ ਹਨ। ਇਹ ਸ਼ੁਰੂਆਤ ਵਿੱਚ ਸਾਇਬੇਰੀਆ ਰਾਹੀਂ ਹੁੰਦੇ ਹੋਏ ਅਲਾਸਕਾ ਦੇ ਰਸਤੇ ਕੈਨਡਾ ਪਹੁੰਚੇ ਸਨ।

ਕ੍ਰਿਸਟੋਫਰ ਕੋਲੰਬਸ ਵੱਲੋ 1492 ਵਿਖੇ ਅਮਰੀਕਾ ਦੀ ਖੋਜ ਹੋਈ ਸੀ , ੳਸਤੋ ਬਾਅਦ ਯੂਰਪੀਅਨ ਲੋਕ ਤੇ ਖਾਸਕਰ ਫਰੈਂਚ ਮਿਸ਼ਨਰੀ ਵੀ ਆਪਣੇ ਧਰਮ ਪ੍ਰਚਾਰ ਦੇ ਮਿਸ਼ਨ ਲਈ ਕੈਨੇਡਾ ਦੀ ਧਰਤੀ ਤੇ ਪਹੁੰਚਣ ਲੱਗ ਪਏ। ਇੱਥੇ ਹੀ ਕੈਨੇਡੀਅਨ ਮੂਲ ਨਿਵਾਸੀਆਂ ਦੀ ਬਰਬਾਦੀ ਦਾ ਆਗਾਜ਼ ਹੋਣਾ ਸ਼ੁਰੂ ਹੋਇਆ ।ਯੂਰਪੀਅਨ ਲੋਕਾਂ ਵੱਲੋ ਕੈਨੇਡੀਅਨ ਮੂਲਨਿਵਾਸੀ ਲੋਕਾਂ ਨਾਲ ਸ਼ੁਰੂਆਤ ਵਿੱਚ ਫ਼ਰ ਦਾ ਕਾਰੋਬਾਰ ਸ਼ੁਰੂ ਕੀਤਾ , ਫ਼ਰ ਬਦਲੇ ਮੂਲ ਨਿਵਾਸੀ ਲੋਕਾਂ ਨੂੰ ਲੋਹੇ ਨਾਲ ਬਣੇ ਤਿੱਖੇ ਔ ਜਾ ਰ ਦਿੱਤੇ ਜਾਂਦੇ ਸਨ ਜਿਸ ਨਾਲ ਮੂਲ ਨਿਵਾਸੀ ਲੋਕਾਂ ਲਈ ਸ਼ਿ ਕਾ ਰ ਕਰਨਾ ਸੌਖਾ ਹੋ ਗਿਆ ਸੀ। ਹੌਲੀ -ਹੌਲੀ ਫਰੈਂਚ ਲੋਕਾਂ ਨੇ ਮੱ ਕਾ ਰੀ ਰਾਹੀ ਮੂਲ ਨਿਵਾਸੀ ਔਰਤਾ ਨੂੰ ਵ ਰ ਗ ਲਾ ਕੇ ਉਨਾਂ ਨਾਲ ਵਿਆਹ ਕਰਨੇ ਸ਼ੁਰੂ ਕਰ ਦਿੱਤੇ , ਵਿਆਹ ਤੋ ਬਾਅਦ ਮੂਲ ਨਿਵਾਸੀ ਔਰਤਾ ਕੋਲੋ ਸਾਰੇ ਕੰਮ ਵੀ ਕਰਵਾਏ ਜਾਂਦੇ ਸਨ ਤੇ ਬੱਚੇ ਜੰਮਣ ਤੋ ਬਾਅਦ ਉਨਾਂ ਨੂੰ ਛੱਡ ਵੀ ਦਿੱਤਾ ਜਾਂਦਾ ਸੀ । ਆਪਣੇ ਬਿਜ਼ਨਸ ਸਥਾਪਤ ਕਰਨ ਤੋ ਬਾਅਦ ਯੂਰਪੀਅਨ ਲੋਕਾਂ ਨੇ ਮੂਲ ਨਿਵਾਸੀ ਲੋਕਾ ਤੋ ਫ਼ਰ ਖਰੀਦਣੀ ਵੀ ਬੰ ਦ ਕਰ ਦਿੱਤੀ ਜਿਸ ਨਾਲ ਮੂਲ ਨਿਵਾਸੀ ਬੇਰੋਜ਼ਗਾਰ ਹੋ ਗਏ ਇਸਤੋ ਬਾਅਦ ਉਨਾਂ ਨੂੰ ਨ-ਸ਼ਿ-ਆ ਵਿੱਚ ਧੱ-ਕ ਦਿੱਤਾ ਗਿਆ । ਮੂਲ ਨਿਵਾਸੀ ਲੋਕਾਂ ਦਾ ਪ੍ਰਮੁੱਖ ਕੰਮ ਮੱਛੀ ਆਂ ਫੜਨ ਦਾ ਸੀ ਇਹ ਵੀ ਯੂਰਪੀਅਨ ਲੋਕ ਕਰਨ ਲੱਗ ਪਏ ਤੇ ਮੂਲ ਨਿਵਾਸੀ ਲੋਕਾ ਦਾ ਦਾਇਰਾ ਇਸ ਕੰਮ ਵਿੱਚ ਵੀ ਸੀਮਤ ਕਰ ਦਿੱਤਾ ਗਿਆ ਜੋ ਅੱਜ ਤੱਕ ਜਾਰੀ ਹੈ । ਇਸੇ ਬੇਰੋਜ਼ਗਾਰੀ ਨੇ ਮੂਲ ਨਿਵਾਸੀਆਂ ਦਾ ਲੱਕ ਤੋੜ ਦਿੱਤਾ । ਇਸਤੋ ਬਾਅਦ ਆਈ ਉਨਾਂ ਦੇ ਬੱਚਿਆ ਦੀ , ਬੱਚਿਆ ਤੋਂ ਉਨਾ ਦੀ ਜੁਬਾਨ,ਬੋਲੀ ,ਇਤਿਹਾਸ,ਸਭਿਆਚਾਰ ਤੇ ਪਛਾਣ ਖੋਹਣ ਦੀ ਗੱਲ ਤੁਰੀ ਜੋ ਰੇਜਿਡੇੰਸ਼ਿਅਲ ਸਕੂਲਾ ਰਾਹੀਂ ਸਿਰੇ ਚੜਾਈ ਗਈ।

ਕੈਨੇਡਾ ਵਿਖੇ ਪਹਿਲਾ ਰੇਜਿਡੇੰਸ਼ਿਅਲ ਸਕੂਲ ਓਨਟਾਰੀਓ ਦੇ ਬ੍ਰੈਂਟਫੋਰਡ ਵਿਖੇ 1831 ਵਿੱਚ ਖੁੱਲ੍ਹਿਆ ਸੀ ਜੋ ਕੈਨੇਡੀਅਨ ਕਨਫੈਡਰੇਸ਼ਨ ਤੋਂ ਪਹਿਲਾ ਦੀ ਗੱਲ ਹੈ । ਟੀਆਰਸੀ (Truth and Reconciliation Commission) ਦੇ ਅਨੁਸਾਰ ਰੇਜਿਡੇੰਸ਼ਿਅਲ ਸਕੂਲ ਪ੍ਰਣਾਲੀ ਵਿਚੋਂ ਘੱਟੋ ਘੱਟ 150,000 ਫਸਟ ਨੇਸ਼ਨਜ਼, ਇਨਯੂਟ ਅਤੇ ਮੈਟਿਸ ਬੱਚੇ ਲੰਘੇ ਹਨ । ਇੰਨਾ ਸਕੂਲਾ ਦੇ ਵਿਦਿਆਰਥੀ ਕੈਥੋਲਿਕ ਚਰਚ ਦੇ ਸਟਾਫ ਦੁਆਰਾ ਜਿ ਨ ਸੀ ਅਤੇ ਮਾਨਸਿਕ ਸ਼ੋ ਸ਼ ਣ ਦੇ ਸ਼ਿਕਾਰ ਵੀ ਹੋਏ। ਅਕਸਰ ਇਹ ਮੂਲ ਨਿਵਾਸੀ ਬੱਚੇ ਇੰਨਾ ਸਕੂਲਾ ਵਿੱਚ ਕੁ ਪੋ ਸ਼ ਣ ਜਾਂ ਘਟੀਆ ਰਿਹਾਇਸ਼ੀ ਹਾਲਤਾਂ ਵਿਚ ਰਹਿੰਦੇ ਸਨ ਜਿਸ ਕਾਰਨ ਉਨ੍ਹਾਂ ਨੂੰ ਛੂ ਤ ਦੀਆਂ ਬੀਮਾਰੀਆਂ ਵਰਗੀਆਂ ਬਿਮਾਰੀਆ ਅਕਸਰ ਲੱਗ ਜਾਂਦੀਆ ਸਨ ਅਤੇ ਕਈਆਂ ਦੀ ਮੌਤ ਹੋ ਜਾਂਦੀ ਸੀ। ਟੀਆਰਸੀ ਨੇ ਆਪਣੀ ਪੜਤਾਲ ਦੌਰਾਨ ਘੱਟੋ-ਘੱਟ 3,200 ਬੱਚਿਆ ਦੀਆਂ ਮੌ ਤਾਂ ਦੀ ਪਛਾਣ ਕੀਤੀ ਹੈ। ਇਹ ਬੱਚੇ ਉਨਾਂ ਦਿਆਂ ਮਾਪਿਆਂ ਤੋ ਜ ਬ ਰੀ ਖੋਹੇ ਜਾਂਦੇ ਸਨ ਅਤੇ ਇੰਨਾ ਬੱਚਿਆ ਨੂੰ ਇੰਨਾ ਰੇਜਿਡੇੰਸ਼ਿਅਲ ਸਕੂਲਾ ਵਿਖੇ ਆਪਣੀ ਮਾਂ ਬੋਲੀ ਬੋਲਣ ਤੇ ਸ ਖ ਤ ਸ ਜਾ ਵਾਂ ਦਿੱਤੀਆ ਜਾਂਦੀਆ ਸਨ ।

ਕੈਨੇਡੀਅਨ ਸਰਕਾਰ ਨੇ 1969 ਵਿੱਚ ਕੈਥੋਲਿਕ ਇਸਾਈ ਮਿਸ਼ਨਰੀਆਂ ਤੋ ਇੰਨਾ ਦਾ ਪ੍ਰਬੰਧ ਆਪਣੇ ਹੱਥਾ ਵਿੱਚ ਲੈ ਲਿਆ ਤੇ ਹੌਲੀ- ਹੌਲੀ ਇਹ ਸਕੂਲ ਬੰਦ ਕਰ ਦਿੱਤੇ ਗਏ । ਅੱਜ ਵੀ ਇੰਨਾ ਕੈਨੇਡੀਅਨ ਮੂਲ ਨਿਵਾਸੀਆਂ ਦੀ ਗੱਲ ਕਰੀਏ ਤਾਂ ਇੰਨਾ ਦੇ ਬੱਚਿਆ ਨੂੰ ਪੜਾਈ ਲਈ ਦੂਰ ਦੁਰਾਡੇ ਜਾਣਾ ਪੈਂਦਾ ਹੈ ਪੀਣ ਲਈ ਯੋਗ ਪਾਣੀ ਨਹੀਂ ਹੈ ,ਰੁਜ਼ਗਾਰ ਦੇ ਵਧੀਆ ਮੌਕੇ ਨਹੀਂ ਹਨ ।ਉਚ ਸਿੱਖਿਆ ਹਾਸਲ ਕਰਨ ਵਿੱਚ ਇੰਨਾ ਦੀ ਦਰ ਮਸਾਂ 10% ਹੈ । ਅੱਜ ਵੀ ਇਹ ਲੋਕ ਨਸਲਵਾਦ ਦਾ ਸ਼ਿਕਾਰ ਹੋ ਰਹੇ ਹਨ ਤੇ ਅੱਜ ਵੀ ਇਹ ਆਪਣੇ ਹੱਕਾ ਲਈ ਸੰਘਰਸ਼ ਦੇ ਰਾਹ ਤੇ ਚੱਲ ਰਹੇ ਹਨ । ਇਹ ਵਰਤਾਰਾ ਕਦੋ ਤੱਕ ਚਲਦਾ ਰਹੇਗਾ ਫਿਲਹਾਲ ਕਹਿਣਾ ਮੁਸ਼ਕਲ ਹੈ ….!!
ਕੁਲਤਰਨ ਸਿੰਘ ਪਧਿਆਣਾ

ਕਨੇਡਾ ਦੇ ਇਤਿਹਾਸ ਦਾ ਕਾਲਾ ਪੰਨਾ
ਕਨੇਡਾ ਦੇ ਇੱਕ ਸਕੂਲ ‘ਚੋਂ 215 ਬੱਚਿਆਂ ਦੇ ਪਿੰਜਰ ਮਿਲਣ ਤੇ ਉੱਥੋਂ ਦੇ ਮੂਲ ਵਾਸੀਆਂ ,ਅਸਲ ਬਸ਼ਿੰਦਿਆਂ ਨਾਲ ਜੋ ਜ਼ੁ-ਲ -ਮ ਪਿਛਲੇ ਸਮੇਂ ‘ਚ ਹੋਣ ਦੀ ਜਾਣਕਾਰੀ ਮੇਰੀ ਪਿਛਲੀ ਕਨੇਡਾ ਫੇਰੀ ਦੌਰਾਨ ਮਿਲੀ ਸੀ ਉਸੇ ਦੀ ਪੁਸ਼ਟੀ ਹੋਈ ,ਇਸ ਬਾਰੇ ਸੁਣ ਕੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਕਤੇ ‘ਚ ਹਨ ਕਿ ਕਨੇਡਾ ਵਰਗੇ ਖ਼ੂਬਸੂਰਤ ਮੁਲਕ ‘ਚ ਵੀ ਇਹੋ ਜਾ ਕੁਸ਼ ਕਦੇ ਵਾਪਰਿਆ ਸੀ ,ਮੈਨੂੰ ਇਸਦਾ ਅਹਿਸਾਸ ਐਡਮਿੰਟਨ ਯਾਤਰਾ ਦੌਰਾਨ ਉਦੋਂ ਹੋਇਆ ਸੀ ਜਦੋਂ ਉੱਥੋਂ ਦਾ ਪਰਮੁੱਖ ਮਿਊਜ਼ਮ ਦੇਖਣ ਦਾ ਮੌਕਾ ਮਿਲਿਆ ਸੀ ..ਐਡਮਿੰਟਨ ਦੇ ਇਸ ਸਰਕਾਰੀ ਮਿਊਜਮ ਅੰਦਰ ਇੱਕ ਕੋਨਾ ਉੱਥੋਂ ਦੇ ਮੂਲ ਵਾਸੀਆਂ ਦੇ ਬੱਚਿਆਂ ਦੀ ਯਾਦ ‘ਚ ਬਣਾਇਆ ਹੋਇਆ ਹੈ ,ਇੱਥੇ ਇਸ ਤ੍ਰਾਸਦੀ ਨੂੰ ਯਾਦ ਕਰਵਾਉਦੀਆਂ ਤਸਵੀਰਾਂ ਹਨ ,ਬੱਚਿਆਂ ਦੇ ਬਣਾਏ ਚਿੱਤਰ ਹਨ ,ਚਿੱਠੀਆਂ ਹਨ ,ਓਹਨਾਂ ਬੱਚਿਆਂ ਦੀਆ ਤਸਵੀਰਾਂ ਦੇਖ ਕੇ ਓਹਨਾਂ ਦੇ ਚੇਹਰਿਆਂ ਤੇ ਪੈ ਰਿਹਾ ਡਰ ਦਾ ਪ੍ਰਭਾਵ ਦੇਖਿਆ ਜਾ ਸਕਦੈ ਤੇ ਓਹਨਾਂ ਦੀ ਬੇਬਸੀ ਵੀ …ਕਨੇਡਾ ‘ਚ ਜਦੋਂ ਬਾਹਰੋਂ ਅੰਗਰੇਜ਼ ਜਾ ਕੇ ਕਾ ਬ ਜ਼ ਹੋਏ ਤਾਂ ਓਹਨਾਂ ਉੱਥੋਂ ਦੇ ਮੂਲ ਵਾਸੀਆਂ ਨੂੰ ਹਰਾ ਕੇ ਓਹਨਾਂ ਦੇ ਬੱਚਿਆਂ ਨੂੰ ਜ਼ ਬ ਰ ਦ ਸ ਤੀ ਓਹਨਾਂ ਤੋਂ ਖੋਹ ਕੇ ਅੰਗਰੇਜ਼ੀ ਬੋਰਡਿੰਗ ਸਕੂਲਾਂ ‘ਚ ਭੇਜ ਦਿੱਤਾ ਤਾਂ ਜੋ ਓਹਨਾਂ ਨੂੰ ਓਹਨਾਂ ਦੇ ਸਭਿੱਆਚਾਰ,ਭਾਸ਼ਾ ਨੂੰ ਭੁਲਾ ਕੇ ਓਹਨਾਂ ਤੇ ਅੰਗਰੇਜ਼ੀ ਕਲਚਰ ਲੱਦਿਆ ਜਾਵੇ ..ਇਹਨਾਂ ਬੋਰਡਿੰਗ ਸਕੂਲਾਂ ‘ਚ ਇਹਨਾਂ ਬੱਚਿਆਂ ਨੂੰ ਹੀਣ ਸਮਝ ਕੇ ਇਹਨਾਂ ਨਾਲ ਬ ਦ ਸ ਕੂ ਲੀ ਤੇ ਅ ਣ ਮ ਨੁੱ ਖੀ ਵਿਵਹਾਰ ਹੁੰਦਾ ਸੀ ..ਇੱਕ ਅਨੁਮਾਨ ਮੁਤਾਬਿਕ ਡੇਢ ਲੱਖ ਦੇ ਕਰੀਬ ਬੱਚੇ ਜ਼ਬ ਰ ਦ ਸ ਤੀ ਮਾਪਿਆਂ ਤੋਂ ਖੋਹ ਕੇ ਇਹਨਾੰ ਸਕੂਲਾਂ ਅੰਦਰ ਲਿਆ ਕੇ ਰੱਖੇ ਗਏ ਸਨ ਜਿਸ ਚੋਂ 5000 ਦੇ ਕਰੀਬ ਮੌਤ ਦਾ ਸ਼ਿ ਕਾ ਰ ਹੋਏ ..ਇਸ ਬਾਰੇ ਹੁਣ ਕਾਫ਼ੀ ਕੁਸ਼ ਜੱਗਜਾਹਰ ਹੈ ,ਮੌਜੂਦਾ ਅੰਗਰੇਜ਼ ਸ਼ਾਸ਼ਕ ਇਸ ਗੱਲ ਨੂੰ ਮੰਨਦੇ ਹਨ ਤੇ ਓਹ ਇਸਤੇ ਖੇਦ ਪ੍ਰਗਟ ਕਰ ਚੁੱਕੇ ਹਨ ..ਮਿਊਜਮ ਅੰਦਰ ਜੋ ਜਾਂਦੇ ਹਨ,ਅਜੇਹਾ ਦੇਖ ਸੁਣ ਕੇ ਓਹਨਾੰ ਦੀਆਂ ਅੱਖਾਂ ਭਰ ਆਉੰਦੀਆਂ ਹਨ …ਪੰਜਾਬੀ ਸਾਹਿਤ ਜਗਤ ਅੰਦਰ ਕਹਾਣੀਕਾਰ ਜਰਨੈਲ ਸਿੰਘ ਵੱਲੋਂ ਇਸ ਵਿਸ਼ੇ ਤੇ ਕਾਲੇ ਵਰਕੇ ਅਤੇ ਗੁਰਮੀਤ ਪਨਾਗ ਵੱਲੋਂ ਗੁਰਗਾਬੀਆਂ ਕਹਾਣੀਆਂ ਲਿਖੀਆਂ ਮਿਲਦੀਆਂ ਹਨ ..ਦੁਨੀਆਂ ‘ਚ ਕੋਈ ਏਹੋ ਜਾ ਮੁਲਕ ਨੀ ਹੋਣਾ ਜਿੱਥੇ ਗੁਲਾਮ ਕੌਮਾਂ ਨਾਲ ਏਹੋ ਜਹੇ ਜ਼ੁ ਲ ਮ ਨਾ ਹੋਏ ਹੋਣ.. ..ਜਦੋਂ ਤੱਕ ਅਜੇਹਾ ਚੱਲਦਾ ਰਹੇਗਾ ਵਿਸ਼ਵ ‘ਚ ਅਸ਼ਾਂਤੀ ਰਹੇਗੀ
– ਗੁਰਸੇਵਕ ਸਿੰਘ ਚਹਿਲ

About admin

Check Also

ਸਿੱਖਾਂ ਦੀ ਨ ਸ ਲ ਕੁ ਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ

ਕਾਮਰੇਡਾਂ ਦੇ ਅਖਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਜਤਿੰਦਰ ਪੰਨੂ ਨੇ ਸਿੱਖ ਕਤਲੇਆਮ ਵਿਚ ਜਿਸ ਤਰਾਂ …

%d bloggers like this: