Breaking News
Home / ਦੇਸ਼ / ਭੱਜੀ ਜਵਾਬ ਦੇਣੋਂ ਭੱਜਿਆ।

ਭੱਜੀ ਜਵਾਬ ਦੇਣੋਂ ਭੱਜਿਆ।

ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਭੱਜੀ ਇੱਕ ਇੱਕ ਫੇਰ ਵਿਵਾਦਾਂ ‘ਚ ਹੈ। ਇਸ ਵਾਰ ਭੱਜੀ ਨੇ ਇੱਕ ਨੌਜਵਾਨ ਨੂੰ ਇੰਸਟਾਗ੍ਰਾਮ ‘ਤੇ ਮੈਸੇਜ ਕਰਕੇ ਮਾੜੀ ਸ਼ਬਦਾਵਲੀ ਬੋਲੀ ਹੈ। ਦੱਸ ਦਈਏ ਕਿ ਭੱਜੀ ਨੇ ਕੁਝ ਦਿਨ ਪਹਿਲਾਂ ਆਪਣੀ ਟੋਪੀ ਵਾਲੀ ਫੋਟੋ ਸੋਸ਼ਲ ਮੀਡੀਆ ‘ਤੇ ਪਾਈ ਸੀ। ਇੰਸਟਾਗ੍ਰਾਮ ‘ਤੇ ਇੱਕ ਵਿਅਕਤੀ ਨੇ ਕਮੈਂਟ ਕਰ ਦਿੱਤਾ ਕਿ “ਨਾ ਸਿਰ ‘ਤੇ ਪੱਗ ਨਾ ਹੱਥ ਕੜਾ, ਸਾਡੇ ਲੋਕ ਇਸ ਚਵਲ ਬਾਰੇ ਕਹਿਣਗੇ ਕਿ ਸਾਡਾ ਪੰਜਾਬੀ ਸਰਦਾਰ।”

ਹਾਲਾਂਕਿ ਜਦੋਂ ਅਸੀਂ ਟਿੱਪਣੀ ਕਰਨ ਵਾਲੇ ਨੌਜਵਾਨ ਨਾਲ ਸੰਪਰਕ ਕੀਤਾ ਤਾਂ ਉਸ ਨੇ ਸਾਨੂੰ ਉਸਦੀ ਭੱਜੀ ਨਾਲ ਹੋਈ ਗੱਲ-ਬਾਤ ਦੇ ਸਕਰੀਨਸ਼ਾਟ ਭੇਜਦਿਆਂ ਕਿਹਾ ਕਿ ਭੱਜੀ ਨੇ ਉਸਦੀ ਟਿੱਪਣੀ ਨੂੰ ਤਾਂ ਹਟਾ ਦਿੱਤਾ ਪਰ ਭੱਜੀ ਨੇ ਉਸ ਨੂੰ ਨਿੱਜੀ ਮੈਸੇਜ ਕਰਕੇ ਬਦਜ਼ੁਬਾਨੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਭੱਜੀ ਨੇ ਆਪਣੇ ਆਪ ਨੂੰ ਸਰਦਾਰ ਕਿਹਾ ਤਾਂ ਟਿੱਪਣੀ ਕਰਨ ਵਾਲੇ ਨੌਜਵਾਨ ਨੇ ਭੱਜੀ ਨੂੰ ਕਈ ਸਾਲਾਂ ਪੁਰਾਣੇ ਵਿਵਾਦ ਬਾਰੇ ਵੀ ਯਾਦ ਕਰਾਇਆ ਜਦੋਂ ਭੱਜੀ ਨੇ ਵਾਲ ਖੋਲ ਕੇ ਇੱਕ ਸ਼ ਰਾ ਬ ਦੀ ਮਸ਼ਹੂਰੀ ਕੀਤੀ ਸੀ।

ਇਸ ਤੋਂ ਇਲਾਵਾ ਇਸ ਨੌਜਵਾਨ ਨੇ ਭੱਜੀ ਨੂੰ ਕਿਸਾਨਾਂ ਦੇ ਹੱਕ ‘ਚ ਨਾ ਬੋਲਣ ‘ਤੇ ਸ਼ਰਮ ਕਰਨ ਨੂੰ ਕਿਹਾ ਅਤੇ ਇਹ ਵੀ ਕਿਹਾ ਕਿ ਭੱਜੀ ਨੇ ਇਸੇ ਸਾਲ ਹੋਲੇ-ਮੁਹੱਲੇ ਖ਼ਿਲਾਫ਼ ਟਵੀਟ ਕਰਦਿਆਂ ਲਿਖਿਆ ਸੀ “ਐਸੇ ਕੈਸੇ ਖਤਮ ਹੋਗਾ ਕੋਰੋਨਾ’ ਜਦਕਿ ਭੱਜੀ ਨੇ ਕੁੰਭ ਦੇ ਮੇਲੇ ਬਾਰੇ ਜ਼ੁਬਾਨ ਨਹੀਂ ਖੋਲੀ।


ਨੌਜਵਾਨ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ ਕਿ ਭੱਜੀ ਪਹਿਲਾਂ ਤਾਂ ਗਾ ਲ੍ਹਾਂ ‘ਤੇ ਉੱਤਰ ਆਇਆ ਪਰ ਜਦੋਂ ਕੋਈ ਜਵਾਬ ਨਾ ਆਇਆ ਤਾਂ ਬਲਾੱਕ ਕਰ ਕੇ ਖਹਿੜਾ ਛੁਡਾ ਗਿਆ।
Via Pacific Punjab

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: