Breaking News
Home / ਵਿਦੇਸ਼ / ਵੀਡੀਉ – ‘ਟਾਰਜ਼ਨ’ ਦੇ ਅਦਾਕਾਰ ਜੋ ਲਾਰਾ ਸਮੇਤ ਜਹਾਜ਼ ਹਾਦਸੇ ‘ਚ 7 ਲੋਕਾਂ ਦੀ ਮੌਤ

ਵੀਡੀਉ – ‘ਟਾਰਜ਼ਨ’ ਦੇ ਅਦਾਕਾਰ ਜੋ ਲਾਰਾ ਸਮੇਤ ਜਹਾਜ਼ ਹਾਦਸੇ ‘ਚ 7 ਲੋਕਾਂ ਦੀ ਮੌਤ

ਹਾਲੀਵੁੱਡ ਫ਼ਿਲਮ ‘ਟਾਰਜਨ ਇਨ ਮੈਨਹੋਟਨ’ ‘ਚ ਟਾਰਜਨ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਜੋ ਲਾਰਾ (58) ਤੇ ਉਨ੍ਹਾਂ ਦੀ ਪਤਨੀ ਗਵੇਨ ਸ਼ਵਰਿਨ ਲਾਰਾ ਕੱਲ੍ਹ ਇਕ ਨਿੱਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਮਾਰੇ ਗਏ | ਜੋ ਲਾਰਾ ਦੀ ਅਚਾਨਕ ਮੌਤ ਨਾਲ ਹਾਲੀਵੁੱਡ ‘ਚ ਸੋਗ ਦੀ ਲਹਿਰ ਦੌੜ ਗਈ ਹੈ |

ਇਨ੍ਹਾਂ ਦੋਵਾਂ ਸਮੇਤ ਜਹਾਜ਼ ‘ਚ ਕੁੱਲ 7 ਵਿਅਕਤੀ ਸਵਾਰ ਸਨ, ਜੋ ਸਾਰੇ ਮਾਰੇ ਗਏ | ਉਕਤ ਜਹਾਜ਼ ਅਮਰੀਕਾ ਦੇ ਫਲੋਰੀਡਾ ਦੇ ਸ਼ਹਿਰ ਨੈਸ਼ਵਿਲ ਨੇੜੇ ਇਕ ਝੀਲ ‘ਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਡਿਗ ਗਿਆ | ‘ਰਦਰਫੋਰਡ ਕਾਊਾਟੀ ਫਾਇਰ ਐਂਡ ਰੈਸਕਿਊ’ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਹਾਦਸਾ ਸਵੇਰੇ 11 ਵਜੇ ਦੇ ਕਰੀਬ ਪਰੇਡ ਬੀਚ, ਫਲੋਰੀਡਾ ਦੇ ਟੇਂਨੇਸੀ ਹਵਾਈ ਅੱਡੇ ਸਮਾਇਰਨਾ ਤੋਂ ਉੱਡਣ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ ਅਤੇ ਝੀਲ ‘ਚ ਡਿੱਗ ਗਿਆ |

ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ‘ਚ ਹਾਲੀਵੁੱਡ ਫ਼ਿਲਮ ਅਦਾਕਾਰ ਜੋ ਲਾਰਾ ਤੇ ਉਨ੍ਹਾਂ ਦੀ ਪਤਨੀ ਸਮੇਤ ਕੁੱਲ 7 ਜਣੇ ਮਾਰੇ ਗਏ ਹਨ | ਬਚਾਅ ਮੁਹਿੰਮ ਦੌਰਾਨ ਜਹਾਜ਼ ਦਾ ਕੁਝ ਮਲਬਾ ਬਰਾਮਦ ਕੀਤਾ ਗਿਆ ਹੈ, ਜਦਕਿ ਲਾ ਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ |

About admin

Check Also

Mahatma Gandhi ਦੀ ਪੜਪੋਤਰੀ ਨੂੰ ਮਿਲੀ 7 ਸਾਲ ਦੀ ਸ ਜ਼ਾ

ਡਰਬਨ: ਮਹਾਤਮਾ ਗਾਂਧੀ (Mahatma Gandhi) ਦੀ 56 ਸਾਲਾ ਪੜਪੋਤੀ ਨੂੰ ਸਾਊਥ ਅਫਰੀਕਾ (South Africa) ਦੀ …

%d bloggers like this: