Breaking News
Home / ਪੰਥਕ ਖਬਰਾਂ / ਬਰਗਾੜੀ ਪੁੱਜੇ ਦੀਪ ਸਿੱਧੂ ਨੇ ਢੱਡਰੀਆਂ ਵਾਲੇ ਨੂੰ ਸੁਣਾ ਦਿੱਤੀਆਂ ਖਰੀਆਂ ਖਰੀਆਂ

ਬਰਗਾੜੀ ਪੁੱਜੇ ਦੀਪ ਸਿੱਧੂ ਨੇ ਢੱਡਰੀਆਂ ਵਾਲੇ ਨੂੰ ਸੁਣਾ ਦਿੱਤੀਆਂ ਖਰੀਆਂ ਖਰੀਆਂ

ਰਣਜੀਤ ਸਿੰਘ ਢੰਡਰੀਆਂਵਾਲਾ ਸਿੱਖੀ ਦੀ ਆਤਮਾ ਦਾ ਕ-ਤ-ਲ਼ ਕਰਨਾ ਚਾਹੁੰਦਾ ਹੈ। ਸਿੱਖ ਕਦੇ ਵੀ ਅਖੌਤੀ ਸ਼ਾਂਤੀ ਲਈ ਬੁਜ਼ਦਿਲ ਬਣ ਕੇ ਜ਼ਿੰਦਗੀ ਨਹੀਂ ਕੱ-ਟ ਸਕਦਾ। ਜਿੱਥੇ ਸਿੱਖ ਸੰਤ ਹੈ ਉਥੇ ਸਿਪਾਹੀ ਵੀ ਹੈ। ਜਿੱਥੇ ਸਿੱਖੀ’ਚ ਭਗਤੀ ਹੈ ਉੱਥੇ ਸ਼ਕਤੀ ਵੀ ਹੈ। ਜਿੱਥੇ ਸਿੱਖ ਕੋਲ ਪੋਥੀ ਹੈ ਉੱਥੇ ਸਿੱਖ ਕੋਲ ਕਿਰਪਾਨ ਵੀ ਹੈ।

ਢੰਡਰੀਆਂਵਾਲਾ ਲੋਕਾਂ’ਚ ਬਿਨਾਂ ਗੱਲੋੰ ਡਰ ਪਾ ਰਿਹਾ ਹੈ ਕਿ ਨੁਕਸਾਨ ਨਾ ਹੋ ਜਾਵੇ ਤੇ ਉਸ ਦੀ ਇਹ ਗੱਲ ਰੱਦ ਕਰਨ ਵਾਲਿਆਂ ਨੂੰ ਆਪਣਾ ਵੈਰੀ ਬਣਾ ਕੇ ਪੇਸ਼ ਕਰਦਾ ਹੈ। ਪਰ ਗੁਰੂ ਦਾ ਖਾਲਸਾ ਨਿਰਭਾਓ ਵੀ ਹੈ ਤੇ ਨਿਰਵੈਰ ਹੈ। ਇਹ ਆਪਣੇ ਪ੍ਰਚਾਰ ਨਾਲ ਸਿੱਖੀ ਦੀਆਂ ਇਹ ਦੋਵੇਂ ਪਹਿਚਾਣਾਂ ਖ਼ਤਮ ਕਰਨਾ ਚਾਹੁੰਦਾ ਹੈ। ਅੱਧਿਆਂ’ਚ ਇਸ ਨੇ ਪ੍ਰਚਾਰ ਕਰ ਕੇ ਡਰ-ਭੈਅ ਭਰ ਦੇਣਾ ਅਤੇ ਅੱਧਿਆਂ ਨੂੰ ਆਪਣਾ ਵੈਰੀ ਐਲਾਨ ਦੇਣਾ।

ਇਹ ਇੱਕ ਨੰਬਰ ਦਾ ਝੂਠਾ; ਜਾਗਤ ਜੋਤ ਗੁਰੂ ਨੂੰ “ਜ਼ਰੀਆ” ਦੱਸਦਾ ਹੋਇਆ ਆਖਦਾ ਹੈ ਕਿ ਜ਼ਰੀਆ ਸ ੜ ਵੀ ਸਕਦਾ ਹੈ, ਡੁੱਬ ਵੀ ਸਕਦਾ ਹੈ ਤੇ ਚੋਰੀ ਵੀ ਹੋ ਸਕਦਾ ਹੈ। ਇਹ ਗੁਰੂ ਵਾਰੇ ਕਹਿ ਰਿਹਾ ਹੈ “ਜੱਗ ਨੂੰ ਤਾਰਨ ਵਾਲਾ ਗੁਰੂ ਗ੍ਰੰਥ ਸਾਹਿਬ” ਡੁੱਬ ਸਕਦਾ ਹੈ।

ਇਹਨੂੰ ਤੇ ਇਸ ਦੇ ਚੇਲਿਆਂ ਨੂੰ ਹੀ ਚੱਪਣੀ’ਚ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਹੈ। ਇਹ ਮੰਦਬੁੱਧੀ ਪ੍ਰਚਾਰਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤੁਲਨਾ ਫੌਨ ਨਾਲ ਕਰਦਾ ਹੈ ਅਤੇ ਇਸ ਦੇ ਚੇਲੇ ਇਸ ਦੀ ਬਕਵਾਸ ਮੂਹਰੇ ਬਹਿ ਕੇ ਸੁਣੀ ਜਾ ਰਹੇ ਹਨ।

ਇਸ ਦੇ ਝੂਠੇ ਪ੍ਰਚਾਰ ਤੇ ਮੁਕੰਮਲ ਤੌਰ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਤਾਂ ਕਿ ਸ਼ੋਸਲ ਮੀਡੀਆ ਅਤੇ ਗੁਰਦੁਆਰਾ ਸਾਹਿਬ ਦੋਵਾਂ’ਚ ਇਹ ਸਿੱਖੀ ਵਾਰੇ ਕੋਈ ਬਕਵਾਸ ਨਾ ਕਰ ਸਕੇ। ਜੇ ਇਹ ਅਤੇ ਇਸ ਦੇ ਚੇਲੇ ਆਪਣਾ ਠਕਠਕਾ ਚਲਾਉਣਾ ਚਾਹੁੰਦੇ ਹੋਣ ਤਾਂ ਰਾਧਾ ਸੁਆਮੀਆਂ ਜਾਂ ਨਿਰੰਕਾਰੀਆਂ ਵਾਂਗੂ ਸਿੱਖੀ ਤੋੰ ਵੱਖ ਹੋ ਕੇ ਚਲਾ ਲੈਣ। ਸਿੱਖੀ ਦੀ ਆਤਮਾ ਦਾ ਕ ਤ ਲ ਕਰਨ ਦਾ ਇਹਨਾਂ ਨੂੰ ਕੋਈ ਹੱਕ ਨਹੀਂ।

– ਸਤਵੰਤ ਸਿੰਘ


ਦੀਪ ਸਿੱਧੂ ਨੇ ਰਣਜੀਤ ਢੱਡਰੀਆਂਵਾਲੇ ਨੂੰ ਦਿੱਤੇ ਠੋਕਵੇਂ ਜਵਾਬ..ਮੈਂ ਅਕਾਲੀ ਦਲ ਜਾਂ ਕੋਈ ਵੀ ਹੋਰ ਪਾਰਟੀ ਨਹੀਂ ਜੋਇਨ ਕਰ ਰਿਹਾ – ਦੀਪ ਸਿੱਧੂ..ਹਰਿਆਣਾ ਬਾਰੇ ਕਹੀਆਂ ਗੱਲਾਂ ਬਾਰੇ ਦੀਪ ਸਿੱਧੂ ਦਾ ਸਪਸ਼ੱਟੀਕਰਨ..ਬੱਬੂ ਮਾਨ ਦੇ ਬਾਰੇ ਕਹੀ ਇਹ ਗਲ..Deep Sidhu ਦਾ Babbu Mann ਨੂੰ ਠੋਕਵਾਂ ਜਵਾਬ ਨਿੱਜੀ ਵਿਰੋਧ ਕਰ ਕੇ ਬਿਆਨ ਬਾਜ਼ੀ ਕਰਨੀ ਚੰਗੀ ਗੱਲ ਨਹੀਂ।ਢੱਡਰੀਆਂਵਾਲੇ ਨੂੰ ਕਿਹਾ ਸਰਕਾਰ ਦੀਆਂ ਐਨਕਾਂ ਲਾਹ ਕੇ ਦੇਖੋ..ਲੱਖਾ ਸਿਧਾਣਾ ਦੇ ਮਾਤਾ ਪਿਤਾ ਬਾਰੇ ਮੁਲਾਕਾਤ ਬਾਰੇ

ਜਿਹੜੇ ਗਿਆਨ ਦੀ ਭਾਈ ਸਾਬ੍ਹ ਗੱਲ ਕਰ ਰਹੇ ਨੇ ਇਹ ਮਾਨਸਿਕ ਬੁੱਧੀ ਚੋਂ ਉਪਜਦਾ ਜਿਹੋ ਜਿਹੀ ਸੋਝੀ ਉਹੋ ਜਿਹਾ ਗਿਆਨ ਪਰ ਗੁਰੂ ਗ੍ਰੰਥ ਸਾਹਿਬ ਨੂੰ ਮਹਿਜ ਆਮ ਕਿਤਾਬਾਂ ਨਾਲ ਤੋਲਕੇ ਦੇਖਣਾ ਨਲਾਇਕੀ ਤੋਂ ਉਪਰ ਕੁੱਝ ਨਹੀਂ। ਕਿੰਨੀਆਂ ਕਿਤਾਬਾਂ ਨੂੰ ਅਸੀਂ ਸਿਰ ਨਾਲ ਲਗਾਉਨੇ ਆਂ ਜਾਂ ਸਾਂਭ ਸੰਭਾਲ ਕਰਦੇ ਆਂ ਇਹ ਤਾਂ ਸ਼ਰਧਾ ਜਾਂ ਮਹਿਸੂਸ ਕਰਨ ਦੀ ਗੱਲ ਆ। ਕਦੇ ਕਦੇ ਅਸੀਂ ਕੁੱਲ ਕਾਇਨਾਤ ਨੂੰ ਪਿਆਰ ਕਰ ਰਹੇ ਹੁੰਨੇ ਆਂ ਅਤੇ ਕਦੇ ਕਦੇ ਅਸੀਂ ਕੱਲੇ ਹੁੰਨੇ ਆਂ ਇਹ ਅਹਿਸਾਸ ਹੀ ਆ ਜੋ ਸਾਨੂੰ ਧਾਰਮਿਕ, ਆਸਤਿਕ ਜਾਂ ਨਾਸਤਿਕ ਬਣਾਂਉਦਾਂ ਹੈ। ਜਦੋਂ ਅਸੀਂ ਬਹਿਸ ਵਿੱਚ ਪੈਦੇਂ ਹਾਂ ਉਦੋਂ ਸਾਡੇ ਅੰਦਰ ਦਾ ਹੰਕਾਰ ਗਿਆਨ ਨੂੰ ਦਰਸਾਉਣ ਦੀ ਕੋਸਿਸ਼ ਕਰਦਾ ਹੈ ਪਰ ਤੁਸੀਂ ਸੱਚੇ ਹੋ ਤਾਂ ਅਹਿਸਾਸ ਕਰੋਗੇ ਅਕਸਰ ਅਸੀਂ ਸਹੀਂ ਨਹੀਂ ਹੁੰਦੇ। ਲੋਕ ਜੁਬਾਨੀ ਕੁਲਾਮੀ ਚੱਲ ਸਕਦੇ ਨੇ ਪਰ ਪੇਪਰ ਵਰਤਦੇ ਨੇ, ਐਗਰੀਮੈਂਟ ਕਰਦੇ ਤਾਂ ਜੋ ਉਸ ਵਕਤ ਜੋ ਤੈਅ ਹੋਇਆ ਉਹ ਲਿਖਕੇ ਰੱਖਿਆ ਜਾਵੇ ਕੱਲ ਨੂੰ ਉਸਦੇ ਅਰਥ ਹੋਰ ਨਾਂ ਨਿਕਲਣ ਪਰ ਅਸੀਂ ਅਕਸਰ ਲਿਖੇ ਦਾ ਅਰਥ ਆਪਣੇ ਹਿਸਾਬ ਨਾਲ ਕੱਢ੍ਹਦੇ ਹਾਂ। ਜੇਕਰ ਅਸੀਂ ਸਾਧਾਰਣ ਕਾਗਜ ਨੂੰ ਮੰਨਣ ਤੋਂ ਮੁਨਕਰ ਹੋ ਸਕਦੇ ਆਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਕਿਓਂ ਨਹੀਂ ਹੋ ਸਕਦੇ ?

ਤਰਕ ਇਹ ਆ ਕਿ ਮੈਂ ਦੀਵਾਨ ਲਗਾਉਨਾਂ, ਮੈਂ ਸਿਖੀ ਨਾਲ ਜੋੜਦਾਂ ਜਾਂ ਮੇਰੇ ਦੀਵਾਨ ਸੁੱਣ ਲਵੋ ਭਾਈ ਸਾਬ੍ਹ 🙏 ਇਹ ਸਭ ਤੁਸੀਂ ਚੁੱਣਿਆ ਜਿਵੇਂ ਕੋਈ ਵਾਲ ਕੱਟਦਾ, ਕੋਈ ਮਾਸ ਵੱਢ੍ਹਦਾ, ਕੋਈ ਬੰਦਾ ਮਾਰਦਾ, ਕੋਈ ਸਰਕਾਰ ਬਣਾਂਉਦਾ ਜਾਂ ਕੋਈ ਪ੍ਰਚਾਰਕ ਹੁੰਦਾ ਪ੍ਰਚਾਰਕ ਹੋਣ ਦੇ ਨਾਲ ਨਾਲ ਤੁਸੀਂ ਵੰਨ ਸਵੁੰਨੇ ਭੋਗ ਛਕਦੇ ਹੋ ਰਾਜਿਆਂ ਮਹਾਰਿਜਆਂ ਵਾਲੀ ਜਿੰਦਗੀ ਜਿਉੰਦੇ ਹੋ, ਚਿੱਟੀਆਂ ਪੋਸ਼ਾਕਾਂ ਅਤੇ ਲਗਜਰੀ ਗੱਡੀਆਂ ਮਾਣਦੇ ਹੋ! ਤੁਹਾਨੂੰ ਦੇਖਕੇ ਕਈਆਂ ਦੇ ਮਨ ਵਿੱਚ”ਬੇਬੇ ਜੀ ਮੈਂ ਸੰਤ ਬਣੂੰਗਾ, ਬੰਦਾਂ ਬਹੁਤ ਚਲੰਤ ਬਣੂੰਗਾ” ਵਾਲੀ ਫੀਲਿੰਗ ਆਂਉਦੀ ਹੈ। ਜਿਸ ਵਕਤ ਤੁਸੀਂ ਲੋਕਾਂ ਨੂੰ ਧਰਮ ਨਾਲ, ਸਿੱਖੀ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਜਾਂ ਸੱਚ ਨਾਲ ਜੋੜਦੇ ਸੀ ਤੁਹਾਡੇ ਦੀਵਾਨ ਲਵਾਏ ਵੀ ਨੇ ਸੁੱਣੇ ਵੀ ਨੇ ਤੇ ਤੁਹਾਡੇ ਲਈ ਪੋਜਿਟਵ ਵੀ ਸੀ ਪਰ ਅੱਜ ਜਿੰਨਾਂ ਕੁ ਸਮਝਿਆ ਅਤੇ ਸੁੱਣੀਆ ਉਸ ਗਿਆਨ ਨੂੰ ਮੁੱਖ ਰੱਖਕੇ ਆਪਣੀਆਂ ਭੇਡਾਂ ਦੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਮਹਿਜ ਇੱਕ ਕਿਤਾਬ ਕਹਿਕੇ ਕੇ ਛੱਪਦੀਆਂ ਵੀ ਨੇ ਸੜਦੀਆਂ ਵੀ ਨੇ ਫੇਰ ਕੀ ਹੋਇਆ ਤੂੰ ਬਚ ਨਹੀਂ ਸਕਦਾ। ਨਾ ਭੁੱਲੋ ਕਿ ਤੁਸੀਂ ਸਾਰੀ ਜਿੰਦਗੀ ਇਸੇ ਗ੍ਰੰਥ ਦੇ ਸਿਰ ਤੇ ਰੋਟੀ ਖਾਧੀ ਆ ਤੇ ਦੇਸ਼ ਵਿਦੇਸ਼ ਘੁੰਮੇ ਆ ਤੇਰੀਆਂ ਸਾਰੀਆਂ ਭੇਡਾਂ ਨੂੰ ਨਹੀਂ ਪਤਾ ਕਿ ਇਸ ਮੁੱਲਕ ਵਿੱਚ ਸਿਰਫ ਗਿਆਨ ਦਾ ਦਾਵਾ ਕਰਨ ਵਾਲਾ ਹੀ ਰਾਜਾ ਬਣ ਜਾਂਦਾ ਤੂੰ ਤਾਂ ਗਿਆਨ ਦੀ ਠੇਕੇਦਾਰੀ ਸਾਂਭੀ ਬੈਠਾਂ। ਸਾਰੀ ਜਿੰਦਗੀ ਨਿਸ਼ਾਨ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆਂ ਤੇ ਉਹਦੇ ਬਾਰੇ ਤੇਰੇ ਵਰਗੇ ਵੀਹ ਕੁ ਲੰਡੂੰ ਨੇ ਜਿਹਨਾਂ ਨੂੰ ਮੈੰ ਜਾਂਣਦਾਂ ਜੋ ਬੋਲਦੇ ਨੇ ਉਹਨਾਂ ਦੇ ਬੋਲਿਆਂ ਸਾਡਾ ਇਸ਼ਟ ਬਦਲ ਨਹੀਂ ਜਾਂਣਾ, ਬਾਕੀ ਸਭ ਠੀਕ ਆ ਬਿਊਟੀ ਪਾਰਲਰ ਦਾ ਐਡਰੈੱਸ ਦੱਸ ਜਿੱਥੋੰ ਚਮਕ ਕੇ ਆਕੇ ਗਿਆਨੀ ਹੋਣ ਦਾ ਦਾਅਵਾ ਠੋਕਦਾਂ, ਅੱਜ ਲਈ ਇੰਨਾਂ ਹੀ ਬਾਕੀ ਮਿਲਦੇ ਆਂ ਜਲਦੀ ਅਗਲੀ ਪੋਸਟ ਨਾਲ।
Harpreet Singh Devgun

About admin

Check Also

ਕੀ ਪੁਲਿਸ ਨੇ ਖ਼ੁਦ ਮਾ ਰ ਕੇ ਨਾਮ ਸੰਗਤ ਦਾ ਲਾਇਆ?

ਵੀਡੀਓ ਸਬੂਤ ਹਨ ਕਿ ਪੁਲਿਸ ਬੰਦਾ ਜਿਓਂਦਾ ਲੈ ਕੇ ਗਈ ਪਰ ਕਹਿ ਰਹੇ ਕਿ ਸੰਗਤ …

%d bloggers like this: