Breaking News
Home / ਸਾਹਿਤ / ਪਿੰਡਾਂ ਆਲੇ ਜ਼ਰੂਰ ਦੇਖਣ ਇਹ ਫਿਲਮ, ਕਿਸਾਨ ਆਗੂਆਂ ਨੂੰ ਵੀ ਦਿਖਾ ਦੇਣ।

ਪਿੰਡਾਂ ਆਲੇ ਜ਼ਰੂਰ ਦੇਖਣ ਇਹ ਫਿਲਮ, ਕਿਸਾਨ ਆਗੂਆਂ ਨੂੰ ਵੀ ਦਿਖਾ ਦੇਣ।

ਪਿੰਡਾਂ ਆਲੇ ਜ਼ਰੂਰ ਦੇਖਣ ਇਹ ਫਿਲਮ, ਕਿਸਾਨ ਆਗੂਆਂ ਨੂੰ ਵੀ ਦਿਖਾ ਦੇਣ।

ਕਈ ਵਾਰ ਕੋਈ ਰਚਨਾ ਐਹੋ ਜਿਹੀ ਹੁੰਦੀ ਹੈ ਕਿ ਤੁਹਾਡੇ ਦਿਮਾਗ ਦੇ ਕਪਾਟ ਖੋਲ ਦਿੰਦੀ ਹੈ। ਅਜਿਹੀ ਹੀ ਹੈ ਨਵੀਂ ਆਈ ਤਾਮਿਲ ਫਿਲਮ ਕਰਨੰਨ।
ਇਕ ਪਿੰਡ ਨੂੰ ਕੇਂਦਰ ‘ਚ ਰੱਖਕੇ ਬਣੀ ਇਹ ਫਿਲਮ ਪੇਂਡੂ ਮਾਹੌਲ ਦੇ ਬਿੰਬਾਂ ਨੂੰ ਵਰਤਕੇ ਇਕ ਅਜਿਹਾ ਨੰਗਾ ਸੱਚ ਪੇਸ਼ ਕਰਦੀ ਹੈ ਜਿਸ ਨਾਲ ਨਜ਼ਰਾਂ ਮਿਲਾਉਣ ਤੋਂ ਅਸੀਂ ਡਰਦੇ ਹਾਂ ਜਾਂ ਟਲਦੇ ਹਾਂ।

ਰਾਜ ਸੱਤਾ (ਸਟੇਟ) ਨੂੰ ਸਮਝਣਾ‌ ਬਹੁਤ ਮੁਸ਼ਕਲ ਹੈ। ਕਾਲਜਾਂ ਸਕੂਲਾਂ ਵਿੱਚ ਪੜਕੇ ਰਾਜ ਸੱਤਾ ਨੂੰ ਸਮਝਣਾ ਹੋਰ ਵੀ ਔਖਾ ਹੋ ਜਾਂਦਾ। ਸਕੂਲਾਂ ਕਾਲਜਾਂ ਵਿੱਚ ਬਹੁਤ ਹੀ ਲੁਕਵੇਂ ਅਤੇ ਚੁੱਪ ਚਾਪ ਤਰੀਕੇ ਨਾਲ ਬੱਚਿਆਂ ਅਤੇ ਨੌਜਵਾਨਾਂ ਦੇ ਦਿਮਾਗ ‘ਚ ਸਟੇਟ ਪ੍ਰਤੀ ਵਫ਼ਾਦਾਰੀ ਭਰੀ ਜਾਂਦੀ ਹੈ। ਉਨ੍ਹਾਂ ਨੂੰ ਇਹ ਜਚਾਇਆ ਜਾਂਦਾ ਹੈ ਕਿ ਭਾਵੇਂ ਸਟੇਟ ‘ਚ ਸੌ ਕਮੀਆਂ ਹੋਣ। ਪਰ ਉਹ ਸਟੇਟ ਨੂੰ ਆਵਦੀ ਚੰਗੀ ਪੜ੍ਹਾਈ ਅਤੇ ਇਮਾਨਦਾਰੀ ਨਾਲ ਸੁਧਾਰ ਸਕਦੇ ਨੇ। ਇਸ ਵਾਸਤੇ ਰਾਜ ਸੱਤਾ ਨੂੰ ਪਲਟਣਾ ਜ਼ਰੂਰੀ ਨਹੀਂ। ਸਟੇਟ ਵਲੋਂ ਸਿਰਜੇ ਗਏ ਇਸੇ ਵਹਿਮ ਨੂੰ ਤੋੜਦੀ ਹੈ ਕਰਨੰਨ।

ਫਿਲਮ ਦੀ ਵੱਡੀ ਗੱਲ ਇਹ ਹੈ ਕਿ ਇਹ ਇਕ ਛੋਟੇ ਜਿਹੇ ਮਸਲੇ ਨੂੰ ਲ਼ੈ ਕੇ ਸਟੇਟ ਨਾਲ ਭਿੜ ਜਾਂਦੀ ਹੈ। ਇਹ ਦੱਸਣ ਲਈ ਕਿ ਸਟੇਟ ਛੋਟੇ ਤੋਂ ਛੋਟੇ ਮਸਲੇ ਵਿੱਚ ਵੀ ਆਵਦੀ ਹੈਂਕੜ ਛੱਡਣ ਵਾਸਤੇ ਤਿਆਰ ਨਹੀਂ ਹੁੰਦੀ।

ਨਾਲ ਹੀ ਇਹ ਫਿਲਮ ਦੱਸਦੀ ਹੈ ਕਿ ਕਿਵੇਂ ਪਿੰਡ ਦੀ ਸੱਤਾ ਨੂੰ ਸਟੇਟ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰਦੀ। ਅਸਲ ਵਿੱਚ ਫਿਲਮ ਇਹ ਸਮਝਾਉਣ ਦਾ ਜਤਨ ਕਰਦੀ ਹੈ ਕਿ ਪਿੰਡਾਂ ਦਾ ਸਦੀਵੀ ਢਾਂਚਾ ਹੀ ਸਟੇਟ ਦੀ ਵਧਦੀ ਹੋਈ ਸ਼ਕਤੀ ਵਿੱਚ ਇਕ ਅੜਿਕਾ ਹੈ। ਅਤੇ ਸਟੇਟ ਇਸ ਅੜਿਕੇ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦੀ।

ਫਿਲਮ ਵਿੱਚ ਦਰਸਾਈ ਗਈ ਪਿੰਡ ਅਤੇ ਸਟੇਟ ਵਿਚਲੀ ਲ ੜਾ ਈ ਦਿੱਲੀ ਦੇ ਬਾਡਰਾਂ ‘ਤੇ ਵੀ ਚੱਲ ਰਹੀ ਹੈ‌। ਪਰ ਮੂਹਰੇ ਲੱਗੇ ਪੜੇ ਲਿਖੇ ਚਾਲੀ ਸਾਲਾਂ ਦੇ ਤਜਰਬੇ ਵਾਲੇ ਸਾਡੇ ਸਿਆਸੀ ਲੀਡਰ ਹਾਲੇ ਵੀ ਸਟੇਟ ਨੂੰ ਨਹੀਂ, ਸਗੋਂ ਸਿਰਫ ਇਕ ਸਿਆਸੀ ਪਾਰਟੀ ਨੂੰ ਹੀ ਨਿਸ਼ਾਨੇ ‘ਤੇ ਲ਼ੈ ਰਹੇ ਨੇ।

ਕਰਨਾਨ ਅਜਿਹਾ ਕੋਈ ਭੁਲੇਖਾ ਨਹੀਂ ਸਿਰਜਦੀ। ਇਹ ਸਾਨੂੰ ਦੱਸਦੀ ਹੈ ਕਿ ਕਿਵੇਂ ਸਟੇਟ ਸਾਡੇ ਪਿੰਡਾਂ ਦੇ ਜਵਾਕਾਂ ਨੂੰ ਹੀ ਪੁਲਿਸ ਤੇ ਫੌਜ ‘ਚ ਭਰਤੀ ਕਰ ਲੈਂਦੀ ਹੈ। ਅਤੇ ਫੇਰ ਉਹੀ ਪੁਲਿਸ ਅਤੇ ਫੌਜ ਤੁਹਾਡੇ ‘ਤੇ ਚੜ ਕੇ ਆ ਜਾਂਦੀ ਹੈ।

ਸਾਡੀਆਂ ਪਿੰਡਾਂ ਵਾਲਿਆਂ ਦੀਆਂ ਛੋਟੀਆਂ ਛੋਟੀਆਂ ਕਮੀਆਂ, ਕ ਲੇ ਸ਼ ਅਤੇ ਲਾਲਚ ਹੀ ਸਟੇਟ ਨੂੰ ਤਾਕਤਵਰ ਬਣਾਉਂਦੇ ਨੇ। ਪਰ ਨਾਲ ਹੀ ਇਹ ਫਿਲਮ ਹਰੇਕ ਪਿੰਡ ਨੂੰ ਸਾਫ ਸ਼ਬਦਾਂ ਵਿੱਚ ਦੱਸਦੀ ਹੈ ਕਿ ਉਨ੍ਹਾਂ ਦਾ ਬਚਾ ਇਕ ਪਿੰਡ ਵਜੋਂ ਹੀ ਹੋ ਸਕਦਾ ਹੈ। ਨਹੀਂ ਤਾਂ ਇਕ ਇਕ ਕਰਕੇ ਸਭ ਦੀ ਵਾਰੀ ਆਉਗੀ। ਜਿਵੇਂ ਕਿ ਫਿਲਮ‌ ਦੇ ਸ਼ੁਰੂਆਤੀ ਸੀਨ ‘ਚ ਇਕ ਬਾਜ਼ ਵਿਹੜੇ ਚੋਂ ਚੂਚਾ ਚੁੱਕ ਕੇ ਲ਼ੈ ਜਾਂਦਾ।

ਇਹ ਫਿਲਮ ਆਪ ਵੀ ਦੇਖੋ ਅਤੇ ਦੂਜਿਆਂ ਨੂੰ ਵੀ ਦਿਖਾਉ। ਫਿਲਮ ਵਿੱਚ ਬਹੁਤ ਤਕੜੇ ਬਿੰਬ ਘੜੇ ਗਏ ਨੇ। ਇਸ ਕਰਕੇ ਤਾਮਿਲ ਬੋਲੀ ਨਾ ਆਉਣ ਦੇ ਬਾਵਜੂਦ ਬਿਨਾਂ ਸਬਟਾਈਟਲਸ ਤੋਂ ਵੀ ਤਹਾਨੂੰ ਇਹ ਫਿਲਮ ਸਮਝ ਆ ਜਾਵੇਗੀ।‌ ਪਿੰਡਾਂ ਵਾਲੇ ਇਹ ਫਿਲਮ ਜ਼ਰੂਰ ਦੇਖਣ। ਅਤੇ ਕਿਸਾਨ ਆਗੂਆਂ ਨੂੰ ਵੀ ਦਿਖਾਉਣ। ਸਟੇਟ ਨੂੰ ਚਨੌਤੀ ਦਿੱਤੇ ਬਿਨਾਂ ਕੋਈ ਜੰਗ ਨਹੀਂ ਜਿੱਤੀ ਜਾ ਸਕਦੀ। ਫਿਲਮ ਪ੍ਰਾਈਮ ਵੀਡੀਉ ‘ਤੇ ਦੇਖੀ ਜਾ ਸਕਦੀ ਹੈ।

ਹੋ ਸਕਦਾ ਫਿਲਮ ਦੇਖ ਕੇ ਤਹਾਨੂੰ ਇਹ ਵੀ ਸਮਝ ਆ ਜਾਵੇ ਕਿ ਕੁਝ ਜ਼ਿਆਦਾ ਪੜੇ ਲਿਖੇ ਲੋਕ ਭਗਤ ਰਵਿਦਾਸ ਜੀ ਅਤੇ ਭਗਤ ਸਿੰਘ ਦੇ ਸਿਰਾਂ ‘ਤੇ ਪੱਗ ਦਾ ਵਿਰੋਧ ਕਿਉਂ ਕਰਦੇ ਨੇ।

#ਮਹਿਕਮਾ_ਪੰਜਾਬੀ

About admin

Check Also

32 ਸਾਲ ਬਾਅਦ ਪਾਸ਼ ਦੀ ਮੌਤ ਉੱਤੇ ਵੱਡਾ ਖੁਲਾਸਾ

ਪਾਸ਼ ਨੂੰ ਉਸਦੇ ਜੀਜੇ ਨੇ ਹੀ ਮ ਰ ਵਾ ਇ ਆ ਸੀ? ਪਾਸ਼ ਦੀ ਮੌਤ …

%d bloggers like this: