Breaking News
Home / ਪੰਥਕ ਖਬਰਾਂ / ਟਕਸਾਲੀ ਸਿੰਘ ਪਰਵਾਨੇ ਨੇ ਚੁੱਕੇ ਕਿਸਾਨ ਲੀਡਰਾਂ ਤੇ ਵੱਡੇ ਸਵਾਲ

ਟਕਸਾਲੀ ਸਿੰਘ ਪਰਵਾਨੇ ਨੇ ਚੁੱਕੇ ਕਿਸਾਨ ਲੀਡਰਾਂ ਤੇ ਵੱਡੇ ਸਵਾਲ

ਕਿਸਾਨ ਮੋਰਚੇ ਦੇ ਆਗੂਆਂ ਨੇ ਸਟਾਲਿਨ ਤੋਂ ਲੈਕੇ ਮਾਓ ਤੱਕ ਮਨੁੱਖਤਾ ਦੇ ਹਰ ਕਾ-ਤ-ਲ ਨੂੰ ਜਨਮ/ਮਰਨ ਦਿਨ ‘ਤੇ ਕਿਸਾਨ ਮੋਰਚੇ ਦੀ ਸਟੇਜ ਤੋਂ ਸ਼ਰਧਾ ਨਾਲ ਯਾਦ ਕੀਤਾ ਹੈ। ਭਾਵੇਂ ਕਿ ਇਕ ਵੀ ਬੋਧੀ ਕਿਸਾਨ ਮੋਰਚੇ ਦੇ ਸਮਰਥਨ ‘ਚ ਨਹੀਂ ਆਇਆ ਦਿਸਿਆ, ਪਰ ਮੋਰਚੇ ਦੀ ਸਟੇਜ ਤੋਂ ਬੁੱਧ ਪੂਰਨਿਮਾ ਵੀ ਮਨਾਈ ਗਈ। ਇਫਤਾਰੀਆਂ ਖਾਣੀਆਂ ਖਵਾਉਣੀਆ ਤਾਂ ਚਲੋ ਲਿਬਰਲ/ਕਾਮਰੇਡ/ਕਾਂਗਰਸੀ ਤੇ ਧਰਮ ਨਿਰਪੱਖ ਮਾਡਲ ਹੀ ਬਣ ਗਿਆ ਹੈ।

ਪਰ ਹੈਰਾਨੀ ਦੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹ-ਮ-ਲੇ ਦਾ ਮੂੰਹ ਤੋੜ ਜੁਆਬ ਦੇਣ ਵਾਲੇ ਜੁਝਾਰੂ ਯੋਧਿਆਂ ਨੂੰ ਤਾਂ ਚਲੋ ਕਾਮਰੇਡ ਯੂਨੀਅਨਾਂ ਨੇ ਕੀ ਯਾਦ ਕਰਨਾ ਸੀ, ਹਜਾਰਾਂ ਬੇਕਸੂਰ ਸੰਗਤਾਂ ਜਿਨ੍ਹਾਂ ਵਿਚ ਬੀਬੀਆਂ ਤੇ ਦੁੱਧ ਚੁੰਘਦੇ ਬਾਲ ਵੀ ਸਨ, ਜਿਨ੍ਹਾਂ ਨੂੰ 6 ਜੂਨ 1984 ਨੂੰ ਸ਼ ਹੀ ਦ ਕਰ ਦਿੱਤਾ ਗਿਆ। ਉਨ੍ਹਾਂ ਨੂੰ ਕਿਸਾਨ ਮੋਰਚੇ ਵੱਲੋਂ ਯਾਦ ਕਰਨ ਲਈ ਕੋਈ ਪ੍ਰੋਗਰਾਮ ਨਹੀਂ ਉਲੀਕਿਆ ਗਿਆ। ਸਿਤਮਯਰੀਫੀ ਵੇਖੋ ਕਿ 5 ਜੂਨ ਨੂੰ ‘ਸੰਪੂਰਨ ਕ੍ਰਾਂਤੀ ਦਿਵਸ’ ਰੱਖ ਲਿਆ। ਸੰਪੂਰਨ ਕ੍ਰਾਂਤੀ ਦਾ ਕਮਿਊਨਿਜ਼ਮ ਦੀਆਂ ਕਿਤਾਬਾਂ ‘ਚ ਜੋ ਅਰਥ ਹੈ ਉਸ ਮੁਤਾਬਕ ਸਿਆਸੀ ਤਖਤਾ ਪਲਟਣ ਦੇ ਨਾਲ ਨਾਲ ਸਭਿਆਚਾਰਕ ਇਨਕਲਾਬ ਵੀ ਕਰਨਾ। ਭਾਵ ਲੋਕਾਂ ਦਾ ਧਰਮ, ਰਵਾਇਤਾਂ, ਰਿਸ਼ਤੇ, ਪੁਰਾਤਨ ਖਿਆਲ, ਪਿਛੋਕੜ ਦੀ ਖਿੱਚ, ਜੜ੍ਹਾਂ ਦੀਆਂ ਬਾਤਾਂ, ਆਰਥਿਕ ਜਮਾਤਾਂ ਆਦਿ ਸਭ ਖਤ ਮ ਕਰ ਦੇਣੀਆਂ ਤੇ ਇਸ ਸਭ ਜਜਬਾਤਾਂ ਤੋਂ ਮਹਿਰੂਮ ਇਕ ਮਸ਼ੀਨ ਵਰਗਾ ਇਨਕਲਾਬੀ ਮਨੁੱਖ ਸਿਰਜਣਾ।

ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੇ ਲਿਬਰਲ ਖਲਿਸਤਾਨੀ ਧੜੇ ਜੋ ਬਿਨਾਂ ਸ਼ਰਤ ਕਿਸਾਨ ਧਰਨੇ ਨੂੰ ਸਮਰਥਨ ਦੇ ਰਹੇ ਸਨ, ਉਹ ਵੀ ਬੇਨਤੀ ਕਰ ਰਹੇ ਨੇ ਕਿ ਘੱਲੂਘਾਰਾ ਦਿਹਾੜੇ ਤੇ ਸ਼ਹੀਦਾਂ ਨੂੰ ਯਾਦ ਕਰ ਲਓ, ਸੰਪੂਰਨ ਕ੍ਰਾਂਤੀ ਚਾਰ ਦਿਨ ਠਹਿਰ ਕੇ ਕਰ ਲਿਓ।
#ਮਹਿਕਮਾ_ਪੰਜਾਬੀ

About admin

Check Also

ਕੀ ਪੁਲਿਸ ਨੇ ਖ਼ੁਦ ਮਾ ਰ ਕੇ ਨਾਮ ਸੰਗਤ ਦਾ ਲਾਇਆ?

ਵੀਡੀਓ ਸਬੂਤ ਹਨ ਕਿ ਪੁਲਿਸ ਬੰਦਾ ਜਿਓਂਦਾ ਲੈ ਕੇ ਗਈ ਪਰ ਕਹਿ ਰਹੇ ਕਿ ਸੰਗਤ …

%d bloggers like this: