Breaking News
Home / ਫਿਲਮੀ ਦੁਨੀਆ / ਸੁਸ਼ਾਂਤ ਮਾਮਲਾ – ਸੈਫ ਅਲੀ ਖਾਨ ਦੀ ਕੁੜੀ ਨੂੰ ਭੇਜੇ ਜਾਣਗੇ ਸੰਮੰਨ

ਸੁਸ਼ਾਂਤ ਮਾਮਲਾ – ਸੈਫ ਅਲੀ ਖਾਨ ਦੀ ਕੁੜੀ ਨੂੰ ਭੇਜੇ ਜਾਣਗੇ ਸੰਮੰਨ

ਸੁਸ਼ਾਂਤ ਮਾਮਲਾ -ਸਾਰਾ ਅਲੀ ਖਾਨ ਸਮੇਤ 3 ਹੋਰ ਨਾਮੀ ਹਸਤੀਆਂ ਨੂੰ ਐਨ.ਸੀ.ਬੀ. ਵਲੋਂ ਭੇਜੇ ਜਾਣਗੇ ਸੰਮਨ

ਮੁੰਬਈ, 21 ਸਤੰਬਰ (ਏਜੰਸੀ)-ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡ ਰੱ ਗ ਮਾਮਲੇ ਦੀ ਜਾਂਚ ਕਰ ਰਹੀ ਨਾਰਕੋਟਿਸ ਕੰਟਰੋਲ ਬਿਊਰੋ (ਐਨ.ਸੀ.ਬੀ.) ਵਲੋਂ ਇਸ ਹਫਤੇ ਦੌਰਾਨ ਅਦਾਕਾਰਾ ਸਾਰਾ ਅਲੀ ਖਾਨ, ਰਕੁਲਪ੍ਰੀਤ ਸਿੰਘ ਤੇ ਫੈਸ਼ਨ ਡਿਜ਼ਾਈਨਰ ਸਿਮੋਨ ਖੰਬਾਟਾ ਨੂੰ ਸੰਮਨ ਭੇਜੇ ਜਾਣਗੇ |

ਇਸ ਦੀ ਪੁਸ਼ਟੀ ਇਕ ਸੀਨੀਅਰ ਅਧਿਕਾਰੀ ਨੇ ਕੀਤੀ | ਅਦਾਕਾਰਾ ਰੀਆ ਚੱਕਰਵਰਤੀ ਜਿਨ੍ਹਾਂ ਨੂੰ ਐਨ.ਸੀ.ਬੀ. ਵਲੋਂ 8 ਸਤੰਬਰ ਨੂੰ ਗਿ੍ਫ ਤਾ ਰ ਕੀਤਾ ਗਿਆ ਸੀ, ਦੀ ਜਾਂਚ ਦੌਰਾਨ ਇਨ੍ਹਾਂ ਤਿੰਨਾਂ ਨਾਮੀ ਹਸਤੀਆਂ ਦੇ ਨਾਂਅ ਸਾਹਮਣੇ ਆਏ ਹਨ |

ਅਦਾਕਾਰ ਸੈਫ ਅਲੀ ਖਾਨ ਦੀ ਬੇਟੀ ਸਾਰਾ ਨੇ 2018 ‘ਚ ਰਿਲੀਜ਼ ਹੋਈ ਫਿਲਮ ਕੇਦਾਰਨਾਥ ‘ਚ ਸੁਸ਼ਾਂਤ ਨਾਲ ਅਦਾਕਾਰੀ ਕੀਤੀ ਸੀ | ਇਸੇ ਤਰ੍ਹਾਂ ਰਕੁਲ ਨੇ ਹਿੰਦੀ ਤੇ ਦੱਖਣੀ ਸਿਨੇਮਾ ‘ਚ ਕੰਮ ਕੀਤਾ ਹੈ |

ਸਮਾਚਾਰ ਏਜੰਸੀ ਆਈਏਐੱਨਐੱਸ ਨੇ ਸੂਤਰਾਂ ਦੇ ਹਵਾਲੇ ਤੋਂ ਸੋਮਵਾਰ ਨੂੰ ਦੱਸਿਆ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਵੇਰਵਿਆਂ (ਸੀਬੀਆਈ), ਏਮਜ਼ (AIIMS) ਦੇ ਮੈਡੀਕਲ ਬੋਰਡ ਨਾਲ ਮੰਗਲਵਾਰ ਨੂੰ ਇਕ ਅਹਿਮ ਬੈਠਕ ਕਰੇਗੀ।

ਸੂਤਰਾਂ ਮੁਤਾਬਿਕ, ਇਸ ਬੈਠਕ ਦੌਰਾਨ ਕੇਂਦਰੀ ਜਾਂਚ ਵੇਰਵਿਆਂ ਤੇ ਸੀਐੱਫਐੱਸਐੱਲ ਟੀਮਾਂ ਵੱਲੋਂ ਕੀਤੀ ਗਈ ਜਾਂਚ ਦੇ ਸਿੱਟਾ ‘ਤੇ ਚਰਚਾ ਕੀਤੀ ਜਾਵੇਗੀ। ਸੀਬੀਆਈ ਦੀ ਟੀਮ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਲਗਾਤਾਰ ਮੁੰਬਈ ‘ਚ ਰਹਿ ਕੇ ਕੀਤੀ ਹੈ।

About admin

Check Also

ਦੀਪਿਕਾ ਪਾਦੂਕੋਨ ਨੇ ਡ ਰੱ ਗ ਚੈਟ ਦੀ ਗਲ ਕਬੂਲ ਕੀਤੀ

NCB ਦਫਤਰ ਪਹੁੰਚੀ ਦੀਪਿਕਾ ਪਾਦੂਕੋਣ ਤੇ ਭਾਰਤੀਆਂ ਨੇ ਕੀਤੀਆਂ ਟਿੱਪਣੀਆਂ- ਕੂੜਾ ਚੱਕਣ ਵਾਲੀ ਲੱਗਦੀ ਅਦਾਕਾਰਾ …

%d bloggers like this: