Breaking News
Home / ਪੰਥਕ ਖਬਰਾਂ / ਗਵਾਹਾਂ ਦੇ ਬਿਆਨ- ਇਨ੍ਹਾਂ ਵੀਡੀਉ ਕਲਿਪ ਨੂੰ ਦੇਖ ਕੀ ਕਹੋਗੇ?

ਗਵਾਹਾਂ ਦੇ ਬਿਆਨ- ਇਨ੍ਹਾਂ ਵੀਡੀਉ ਕਲਿਪ ਨੂੰ ਦੇਖ ਕੀ ਕਹੋਗੇ?

ਲੋਕ ਪੰਚਮ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਮਨਾਉਣ ਹਰ ਸਾਲ ਦੀ ਤਰਾਂ ਪਰਿਵਾਰਾਂ ਸਮੇਤ ਸ੍ਰੀ ਦਰਬਾਰ ਸਾਹਿਬ ਜਾ ਰਹੇ ਸਨ ਪਰ ਉਨ੍ਹਾਂ ਨੂੰ ਇਲਮ ਨਹੀਂ ਸੀ ਕਿ ਭਾਰਤ ਸਰਕਾਰ ਉਨ੍ਹਾਂ ਦਾ ਸ਼ਿ ਕਾ ਰ ਖੇਡਣ ਲਈ ਨਕਸ਼ਾ ਤਿਆਰ ਕਰ ਚੁੱਕੀ ਹੈ। ਵੱਧ ਤੋਂ ਵੱਧ ਨੁਕਸਾਨ ਲਈ ਇਹ ਦਿਨ ਖ਼ਾਸ ਤੌਰ ‘ਤੇ ਚੁਣੇ ਗਏ ਸਨ।ਹੈ ਕੋਈ ਜੁਆਬ ??????

ਨੇੜਿਓ ਡਿਠੇ ਸੰਤ ਭਿੰਡਰਾਂਵਾਲੇ …..
ਲੰਗਰ ਦੀ ਸਭ ਤੋਂ ਉਪਰਲੀ ਮੰਜ਼ਿਲ ਸੰਤਾਂ ਦੇ ਰੋਜ਼ ਦੇ ਭਾਸ਼ਣ ਦਾ ਟਿਕਾਣਾ ਸੀ। ਦਿੱਲੀ ਦੀ ਇੱਕ ਮਸ਼ਹੂਰ ਪੱਤਰਕਾਰ ਤਵਲੀਨ ਸਿੰਘ ਇੱਕ ਦਿਨ ਸਵੇਰੇ ਉਨ੍ਹਾਂ ਦੀ ਚੱਲ ਰਹੀ ਸਭਾ ਵਿਚ ਸੰਤਾਂ ਦੇ ਕੋਲ ਜਾ ਕੇ ਬੈਠ ਗਈ। ਮਨਸ਼ਾ ਉਸ ਦਾ ਸੰਤਾਂ ਦੀ ਇੰਟਰਵਿਊ ਕਰਨ ਦਾ ਸੀ ।ਦੂਜੇ ਮਸਲਿਆਂ ਤੋਂ ਵਿਹਲੇ ਹੋ ਕੇ ਉਨ੍ਹਾਂ ਉਸ ਬੀਬੀ ਦੀ ਆਮਦ ਬਾਰੇ ਪੁੱਛਿਆ ਤੇ ਕਹਿਣ ਲੱਗੇ ਤੂੰ ਉਹ ਬੀਬੀ ਤਾਂ ਨਹੀਂ, ਜਿਸ ਨੇ ਆਪਣੇ ਲੇਖ ਵਿਚ ਕਿਹਾ ਹੈ ਕਿ ਹਰਮਿੰਦਰ ਸਾਹਿਬ ਦੀ ਪਰਿਕਰਮਾ ਅੰਦਰ ਸ਼ਸਤਰਧਾਰੀ ਲੋਕਾਂ ਨੂੰ ਵੇਖ ਕੇ ਬਤੌਰ ਸਿੱਖ ਹੋਣ ਤੇ ਉਸ ਨੂੰ ਸ਼ਰਮ ਆਉਂਦੀ ਹੈ। ਜਦੋਂ ਉਸ ਪੱਤਰਕਾਰ ਬੀਬੀ ਨੇ ਇਸ ਦਾ ਉੱਤਰ ਹਾਂ ਵਿਚ ਦਿੱਤਾ, ਤਾਂ ਸੰਤ ਕਹਿਣ ਲੱਗੇ “ਬੀਬੀ ਮੈਨੂੰ ਤੇਰੇ ਹੱਥ ਵਿਚ ਪੈੱਨ ਵੇਖ ਕੇ ਬਹੁਤ ਸ਼ਰਮ ਆਉਂਦੀ ਹੈ।” ਉਹਨਾਂ ਦਾ ਭਾਵ ਇਹ ਸੀ ਕਿ ਜਿਵੇਂ ਸ਼ਸਤਰ ਤੋਂ ਬਿਨਾਂ ਕੋਈ ਸਿੰਘ ਭੇਡ ਨਿਆਈਂ ਹੁੰਦਾ ਹੈ, ਅਤੇ ਨਾਲ ਹੀ ਇਹ ਕਹਿ ਦਿੱਤਾ ਕਿ ਤੁਸੀਂ ਤਸ਼ਰੀਫ ਲੈ ਜਾਓ। ਬਾਹਰ ਖੜ੍ਹੇ ਭਾਈ ਅਮਰੀਕ ਸਿੰਘ ਕੋਲ ਉਸ ਬੀਬੀ ਨੇ ਬੜਾ ਸ਼ਿਕਵਾ ਕੀਤਾ, ਜੋ ਕੋਲ ਖੜ੍ਹੇ ਮੈਂ (ਦਲਬੀਰ ਸਿੰਘ) ਵੀ ਸੁਣਿਆ।
{ਪੱਤਰਕਾਰ ਦਲਬੀਰ ਸਿੰਘ ਦੀ ਕਿਤਾਬ ਵਿਚੋਂ}
– ਸਤਵੰਤ ਸਿੰਘ

About admin

Check Also

ਬਰਗਾੜੀ ਪੁੱਜੇ ਦੀਪ ਸਿੱਧੂ ਨੇ ਢੱਡਰੀਆਂ ਵਾਲੇ ਨੂੰ ਸੁਣਾ ਦਿੱਤੀਆਂ ਖਰੀਆਂ ਖਰੀਆਂ

ਰਣਜੀਤ ਸਿੰਘ ਢੰਡਰੀਆਂਵਾਲਾ ਸਿੱਖੀ ਦੀ ਆਤਮਾ ਦਾ ਕ-ਤ-ਲ਼ ਕਰਨਾ ਚਾਹੁੰਦਾ ਹੈ। ਸਿੱਖ ਕਦੇ ਵੀ ਅਖੌਤੀ …

%d bloggers like this: