ਕੈਲੀਫੋਰਨੀਆ ‘ਚ ਪੰਜਾਬੀ ਨੌਜਵਾਨ ਦੀ ਕੋਰੋਨਾ ਨਾਲ ਮੌਤ

ਸਾਨ ਫਰਾਂਸਿਸਕੋ, 21 ਸਤੰਬਰ (ਐੱਸ.ਅਸ਼ੋਕ ਭੌਰਾ) – ਇੱਥੋਂ ਦੇ ਸ਼ਹਿਰ ਮਨਟੀਕਾ ਵਸਦੇ ਦੇਹਲ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਪਰਿਵਾਰ ਦੇ ਮੋਢੀ ਜਗਰੂਪ ਸਿੰਘ ਦੇਹਲ (49) ਦੀ ਕੋਵਿਡ-19 ਨਾਲ ਜੂਝਦਿਆਂ ਮੌਤ ਹੋ ਗਈ ¢

ਜਗਰੂਪ ਸਿੰਘ ਦੇਹਲ ਜ਼ਿਲ੍ਹਾ ਜਲੰਧਰ ਦੇ ਪਿੰਡ ਪਾਸਲਾ ਦਾ ਜੰਮਪਲ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਲਗਪਗ 21 ਸਾਲ ਦੀ ਉਮਰ ਵਿਚ ਆਪਣੇ ਅਤੇ ਪਰਿਵਾਰ ਦੇ ਰੌਸ਼ਨ ਭਵਿੱਖ ਦੀ ਆਸ ਨਾਲ 1992 ਵਿਚ ਅਮਰੀਕਾ ਆਇਆ ਸੀ ਅਤੇ ਇੱਥੇ ਕੈਲੀਫੋਰਨੀਆ ਦੇ ਬੇ-ਏਰੀਏ ਵਿਚ ਪਹਿਲਾਂ ਟੈਕਸੀ ਤੇ ਬਾਅਦ ‘ਚ ਟਰੱਕ ਚਲਾਉਣਾ ਦਾ ਕੰਮ ਸ਼ੁਰੂ ਕੀਤਾ ਤੇ ਲਗਾਤਾਰ ਹੁਣ ਤੱਕ ਟਰੱਕ ਕਾਰੋਬਾਰ ਵਿਚ ਹੀ ਰਿਹਾ |

ਜਗਰੂਪ ਸਿੰਘ ਦੇਹਲ ਨੂੰ ਕੋਰੋਨਾ ਨਾਮਕ ਭਿਆਨਕ ਬਿਮਾਰੀ ਨੇ ਅਜਿਹਾ ਘੇਰ ਲਿਆ ਕਿ ਉਹ ਸਦਾ ਲਈ ਅਲਵਿਦਾ ਆਖ ਗਿਆ | ਜਗਰੂਪ ਸਿੰਘ ਦੇਹਲ ਨੂੰ ਲਗਪਗ ਇਕ ਮਹੀਨਾ ਹਸਪਤਾਲ ਮਨਟੀਕਾ ਵਿਚ ਰੱਖ ਕਿ ਇਲਾਜ ਕੀਤਾ ਗਿਆ, ਪਰ ਜ਼ਿੰਦਗੀ ਮੌਤ ਦੀ ਲੜਾਈ ਵਿਚ ਮੌਤ ਮੂਹਰੇ ਹਾਰ ਗਿਆ | ਜਗਰੂਪ ਆਪਣੇ ਪਿੱਛੇ ਪਤਨੀ ਜਤਿੰਦਰ ਕੌਰ ਤੇ ਦੋ ਪੁੱਤਰ ਛੱਡ ਗਿਆ ਹੈ |