Breaking News
Home / ਦੇਸ਼ / ਰਾਮਦੇਵ ਦਾ ਐਲੋਪੈਥੀ ਵਿਵਾਦ

ਰਾਮਦੇਵ ਦਾ ਐਲੋਪੈਥੀ ਵਿਵਾਦ

ਸਲਵਾਰ ਵਾਲੇ ਬਾਬੇ ਨੇ ਐਲੋਪੈਥੀ ਵਿਵਾਦ ਨੂੰ ਗੋਦੀ ਮੀਡੀਆ ਦੀ ਮਦੱੱਦ ਨਾਲ ਬੜੀ ਚਲਾਕੀ ਨਾਲ ਸਨਾਤਨ ਦੇ ਹ ਮ ਲਾ ਦੀ ਤਰ੍ਹਾ ਪੇਸ਼ ਕਰ ਦਿੱੱਤਾ

ਭਾਰਤੀ ਮੈਡੀਕਲ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਡਾ. ਜੇ.ਏ.ਜਯਾਲਾਲ ਨੇ ਅੱਜ ਕਿਹਾ ਕਿ ਯੋਗ ਗੁਰੂ ਰਾਮਦੇਵ ਜੇਕਰ ਕੋਵਿਡ-19 ਵੈਕਸੀਨਾਂ ਤੇ ਆਧੁਨਿਕ ਵੈਕਸੀਨ (ਐਲੋਪੈਥੀ) ਬਾਰੇ ਕੀਤੀਆਂ ਆਪਣੀ ਵਿਵਾਦਿਤ ਟਿੱਪਣੀਆਂ ਵਾਪਸ ਲੈਂਦੇ ਹਨ ਤਾਂ ਡਾਕਟਰਾਂ ਦੀ ਸਿਖਰਲੀ ਜਥੇਬੰਦੀ ਉਨ੍ਹਾਂ ਖ਼ਿਲਾਫ਼ ਦਾਇਰ ਪੁਲੀਸ ਸ਼ਿਕਾਇਤਾਂ ਤੇ ਮਾਣਹਾਨੀ ਨੋਟਿਸ ਵਾਪਸ ਲੈਣ ’ਤੇ ਵਿਚਾਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਯੋਗ ਗੁਰੂ ਨੇ ਮੈਡੀਸਨ ਦੀ ਆਧੁਨਿਕ ਪ੍ਰਣਾਲੀ ਨੂੰ ਨਿਸ਼ਾਨਾ ਬਣਾ ਕੇ ਅਸਲ ਵਿੱਚ ਸਰਕਾਰ ਨੂੰ ਹੀ ਸਵਾਲ ਕੀਤਾ ਸੀ। ਡਾ. ਜਯਾਲਾਲ ਨੇ ਕਿਹਾ, ‘ਸਾਡੇ ਮਨ ਵਿੱਚ ਯੋਗ ਗੁਰੂ ਬਾਬਾ ਰਾਮਦੇਵ ਖ਼ਿਲਾਫ਼ ਕੁਝ ਵੀ ਨਹੀਂ ਹੈ। ਉਨ੍ਹਾਂ ਦੇ ਬਿਆਨ ਕੋਵਿਡ-19 ਟੀਕਾਕਰਨ ਖ਼ਿਲਾਫ਼ ਹਨ। ਸਾਡਾ ਮੰਨਣਾ ਹੈ ਕਿ ਉਨ੍ਹਾਂ ਦੇ ਬਿਆਨ ਨਾਲ ਲੋਕਾਂ ਵਿੱਚ ਉਲਝਣ ਵੱਧ ਸਕਦੀ ਹੈ ਤੇ ਉਨ੍ਹਾਂ ਦਾ ਧਿਆਨ ਵੀ ਭਟਕ ਸਕਦਾ ਹੈ। ਸਾਡੇ ਲਈ ਇਹ ਵੱਡੀ ਫ਼ਿਕਰਮੰਦੀ ਹੈ ਕਿਉਂਕਿ ਯੋਗ ਗੁਰੂ ਦੇ ਕਈ ਸ਼ਰਧਾਲੂ ਹਨ।’ ਚੇਤੇ ਰਹੇ ਕਿ ਆਈਐੱਮਏ ਨੇ ਯੋਗ ਗੁਰੂ ਨੂੰ ਆਧੁਨਿਕ ਮੈਡੀਸਨ ਤੇ ਇਸ ਦੇ ਡਾਕਟਰਾਂ ਬਾਰੇ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਮਾਣਹਾਨੀ ਨੋਟਿਸ ਭੇਜਦਿਆਂ 1000 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਸੀ।

ਉੱਤਰ ਪ੍ਰਦੇਸ਼ ਤੋਂ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਐਲੋਪੈਥੀ ਬਾਰੇ ਦਿੱਤੇ ਵਿਵਾਦਿਤ ਬਿਆਨ ਲਈ ਯੋਗ ਗੁਰੂ ਦੀ ਪਿੱਠ ’ਤੇ ਆਉਂਦਿਆਂ ਕਿਹਾ ਕਿ ਰਾਮਦੇਵ ਭਾਰਤੀ ਮੈਡੀਸਨ ਪ੍ਰਣਾਲੀ ਦਾ ਝੰਡਾ ਬਰਦਾਰ ਹੈ। ਸਿੰਘ ਨੇ ਕਿਹਾ ਕਿ ਕੁਝ ਡਾਕਟਰ ‘ਸ਼ੈਤਾਨਾਂ’ ਵਾਂਗ ਹਨ।

ਬੈਰੀਆ ਦੇ ਸੋਨਬਰਸਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਨੇ ਕਿਹਾ ਕਿ ਜਿਹੜੇ ਡਾਕਟਰ ਮਰੇ ਹੋਏ ਵਿਅਕਤੀ ਨੂੰ ਆਈਸੀਯੂ ਵਿੱਚ ਜਿਊਂਦਾ ਦੱਸ ਕੇ ਪੈਸੇ ਵਸੂਲਦੇ ਹਨ, ਉਨ੍ਹਾਂ ਨੂੰ ਤਾਂ ਸਿਰਫ਼ ‘ਸ਼ੈ ਤਾ ਨ’ ਹੀ ਆਖਿਆ ਜਾ ਸਕਦਾ ਹੈ।

ਬੈਰੀਆ ਤੋਂ ਵਿਧਾਇਕ ਸਿੰਘ ਨੇ ਇਕ ਫੇਸਬੁੱਕ ਪੋਸਟ ’ਚ ਕਿਹਾ, ‘‘ਮੌਜੂਦਾ ਮੈਡੀਕਲ ਪ੍ਰਣਾਲੀ ਨੂੰ ਮਹਿੰਗੀ ਬਣਾ ਕੇ ਸਮਾਜ ਨੂੰ ਲੁੱਟਣ ਵਾਲੇ ਹੁਣ ਨੈਤਿਕਤਾ ਦਾ ਪਾਠ ਪੜ੍ਹਾ ਰਹੇ ਹਨ। ਐਲੋਪੈਥੀ ਖੇਤਰ ਦੇ ਜਿਹੜੇ ਲੋਕ 10 ਰੁਪੲੇ ਦੀ ਗੋਲੀ ਨੂੰ 100 ਰੁਪਏ ਵਿੱਚ ਵੇਚਦੇ ਹਨ, ਉਹ ਚਿੱਟੇ ਕੱਪੜਿਆਂ ਵਿੱਚ ਅਪਰਾਧੀ ਹਨ। ਉਹ ਸਮਾਜ ਦਾ ਭਲਾ ਸੋਚਣ ਵਾਲਿਆਂ ’ਚੋਂ ਨਹੀਂ।’

ਸਿੰਘ ਨੇ ਹਾਲਾਂਕਿ ਕਿਹਾ ਕਿ ਐਲੋਪੈਥੀ ਤੇ ਆਯੁਰਵੇਦਾ ਦੋਵੇਂ ਮਦਦਗਾਰ ਹਨ। ਭਾਜਪਾ ਵਿਧਾਇਕ ਨੇ ਕਿਹਾ, ‘‘ਐਲੋਪੈਥੀ ਜੇਕਰ ਫਾਇਦੇਮੰਦ ਹੈ ਤਾਂ ਆਯੁਰਵੈਦ ਵੀ ਘੱਟ ਨਹੀਂ। ਡਾਕਟਰਾਂ ਨੂੰ ਇਸੇ ਸੰਵੇਦਨਾ ਨਾਲ ਬਿਮਾਰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।’’

ਭਾਜਪਾ ਵਿਧਾਇਕ ਨੇ ਇਕ ਦੂਜੀ ਪੋਸਟ ਵਿੱਚ ਕਿਹਾ, ‘ਮੈਂ ਭਾਰਤੀ ਮੈਡੀਕਲ ਪ੍ਰਣਾਲੀ ਦੇ ਝੰਡਾਬਰਦਾਰ ਰਾਮਦੇਵ ਜੀ ਨੂੰ ਦਿਲੋਂ ਵਧਾਈ ਦਿੰਦਾ ਹਾਂ। ਉਨ੍ਹਾਂ ਆਯੁਰਵੈਦ ਜ਼ਰੀਏ ‘ਸਵਸਥ ਭਾਰਤ, ਸਮਰੱਥ ਭਾਰਤ ਅਭਿਆਨ’ ਚਲਾਇਆ ਸੀ। ਸਿਆਸਤ ਤੋਂ ਸੇਵਾ ਮੁਕਤ ਹੋਇਆ ਤਾਂ ਮੈਂ ਇਸ ਦੇ ਪ੍ਰਚਾਰ ਪਾਸਾਰ ਦੀ ਜ਼ਿੰਮੇਵਾਰੀ ਲਵਾਂਗਾ।’

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: