ਅਮਰੀਕਾ ਵਲੋਂ 140 ਭਾਰਤੀ ਡਿਪੋਰਟ

ਰਾਜਾਸਾਂਸੀ, 21 ਸਤੰਬਰ (ਹੇਰ)-ਆਪਣੀਆਂ ਕੀਮਤੀ ਜਾਨਾਂ ਨੂੰ ਜੋਖ਼ਮ ‘ਚ ਪਾ ਕੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਏ ਅਤੇ ਉਸ ਮਗਰੋਂ ਉੱਥੋਂ ਦੀ ਪੁਲਿਸ ਅੜਿੱਕੇ ਆਉਣ ਅਤੇ ਜੇਲ੍ਹਾਂ ‘ਚੋਂ ਆਪਣੀ ਕਾਨੂੰਨੀ ਲੜਾਈ ਲੜਨ ਉਪਰੰਤ ਹਾਰ ਦਾ ਮੂੰਹ ਵੇਖਣ ਵਾਲੇ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਟਰੰਪ ਸਰਕਾਰ ਵਲੋਂ ਵਿੱਢੀ ਮੁਹਿੰਮ ਤਹਿਤ 23 ਸਤੰਬਰ ਨੂੰ 140 ਭਾਰਤੀ ਕੈ ਦੀ ਆਂ ਨੂੰ ਲੈ ਕੇ ਪੰਜਵੀਂ ਚਾਰਟਰਡ ਉਡਾਣ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸ਼ਾਮੀਂ 4.30 ਪੁੱਜ ਰਹੀ ਹੈ |

ਜ਼ਿਕਰਯੋਗ ਹੈ ਕਿ 23 ਸਤੰਬਰ ਨੂੰ ਆ ਰਹੀ ਇਸ ਉਡਾਣ ਤੋਂ ਪਹਿਲਾਂ ਵੱਖ-ਵੱਖ ਸਮਿਆਂ ਦੌਰਾਨ 4 ਚਾਰਟਰਡ ਉਡਾਣਾਂ ਰਾਹੀਂ ਛੇ ਸੌ ਦੇ ਕਰੀਬ ਪਹਿਲਾਂ ਵੀ ਅਜਿਹੇ ਢੰਗ ਨਾਲ ਲੱਖਾਂ ਰੁਪਏ ਖ਼ਰਚ ਕਰ ਗਏ ਭਾਰਤੀ ਵਾਪਸ ਆ ਚੁੱਕੇ ਹਨ |


ਸੁਪਰੀਮ ਕੋਰਟ ਦੀ ਖਾਲੀ ਹੋਈ ਸੀਟ ਨੂੰ ਭਰਨ ਦਾ ਕੰਮ ਨਵੰਬਰ ਚੋਣਾਂ ਦੇ ਜੇਤੂ ਉਪਰ ਛੱਡ ਦਿੱਤਾ ਜਾਵੇ- ਜੋਅ ਬਾਈਡੇਨ
ਸੈਕਰਾਮੈਂਟੋ, 21 ਸਤੰਬਰ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਚੋਣ ਲਈ ਡੈਮੋਕਰੈਟਿਕ ਉਮੀਦਵਾਰ ਜੋਅ ਬਾਈਡੇਨ ਨੇ ਕਿਹਾ ਹੈ ਕਿ ਰੂਥ ਬੇਡਰ ਗਿਨਜਬਰਗ ਦੀ ਮੌਤ ਕਾਰਨ ਖਾਲ੍ਹੀ ਹੋਈ ਸੁਪਰੀਮ ਕੋਰਟ ਦੇ ਜੱਜ ਦੀ ਸੀਟ ਨੂੰ ਭਰਨ ਦਾ ਕੰਮ ਨਵੰਬਰ ਚੋਣਾਂ ਦੇ ਜੇਤੂ ਉਪਰ ਛੱਡ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਭਰੀ ਸੀਟ ਨੂੰ ਮੁੜ ਖਾਲ੍ਹੀ ਕਰਨ ਦਾ ਜੋਖ਼ਮ ਉਠਾਉਣਾ ਪੈ ਸਕਦਾ ਹੈ, ਜੋ ਅਮਰੀਕੀ ਲੋਕਤੰਤਰ ਲਈ ਠੀਕ ਨਹੀਂ ਹੋਵੇਗਾ | ਫਿਲਾਡੇਲਫੀਆ ਵਿਚ ਸੰਵਿਧਾਨਕ ਸੈਂਟਰ ਵਿਚ ਬੋਲਦਿਆਂ ਜੱਜ ਗਿਨਜਬਰਗ ਦੀ ਪ੍ਰਸੰਸਾ ਕਰਦਿਆਂ ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਸਮਾਜ ਦੇ ਮਾਪਦੰਡਾਂ ਨੂੰ ਕਾਇਮ ਰੱਖਿਆ ਹੈ | ਸੁਪਰੀਮ ਕੋਰਟ ਦੇ ਬਹੁਤ ਥੋੜ੍ਹੇ ਅਜਿਹੇ ਜੱਜ ਹੋਏ ਹਨ, ਜਿਨ੍ਹਾਂ ਦੇ ਹਿੱਸੇ ਇਹ ਪ੍ਰਾਪਤੀ ਆਈ ਹੈ | ਉਨ੍ਹਾਂ ਕਿਹਾ ਕਿ ਜਸਟਿਸ ਮਾਰਸ਼ਲ ਵਾਂਗ ਗਿਨਜਬਰਗ ਨੇ ਸੰਵਿਧਾਨਕ ਹੱਕਾਂ, ਮੌਕਿਆਂ ‘ਤੇ ਔਰਤਾਂ ਲਈ ਨਿਆਂ ਵਾਸਤੇ ਆਪਣੀਆਂ ਸੇਵਾਵਾਂ ਸਮਰਪਿਤ ਰੱਖੀਆਂ | ਉਨ੍ਹਾਂ ਕਿਹਾ ਕਿ ਗਿਨਜਬਰਗ ਦੀ ਵੀ ਇਹ ਆਖ਼ਰੀ ਇੱਛਾ ਸੀ ਕਿ ਨਵੇਂ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਮੇਰੀ ਖਾਲੀ ਹੋਈ ਸੀਟ ਨਾ ਭਰੀ ਜਾਵੇ |