Breaking News
Home / ਪੰਜਾਬ / ਸੁਖਬੀਰ ਬਾਦਲ ਨੇ ਕੋਰੋਨਾ ਦਾ ਲਵਾਇਆ 62 ਹਜ਼ਾਰ ਵਾਲਾ ਟੀਕਾ – ਬਲਬੀਰ ਸਿੱਧੂ

ਸੁਖਬੀਰ ਬਾਦਲ ਨੇ ਕੋਰੋਨਾ ਦਾ ਲਵਾਇਆ 62 ਹਜ਼ਾਰ ਵਾਲਾ ਟੀਕਾ – ਬਲਬੀਰ ਸਿੱਧੂ

ਚੰਡੀਗੜ੍ਹ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ (Punjab Health Minister Balbir Singh Sidhu) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Singh Badal) ਨੂੰ ਜਵਾਬ ਦਿੱਤਾ ਹੈ। ਸਿਹਤ ਮੰਤਰੀ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਐਸਜੀਪੀਸੀ ਨੂੰ ਵੈਕਸੀਨ (Vaccine to SGPC) ਮਿਲਣ ਦੀ ਗੱਲ ਕਰ ਰਹੇ ਹਨ। ਸੁਖਬੀਰ ਦੀਆਂ ਗੱਲਾਂ ਦੀ ਤੁਲਨਾ ਪੰਜਾਬ ਸਰਕਾਰ (Punjab Government) ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਤਾਂ ਕੁਝ ਵੀ ਕਹਿ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੈਕਸੀਨ ਦੀ ਗੱਲ ਕਰਦਾ ਹੈ ਪਰ ‘ਆਪ’ ਖੁਦ ਉਸ ਨੇ 62 ਹਜ਼ਾਰ ਵਾਲਾ ਕੋਰੋਨਾ ਵੈਕਸੀਨ ਦਾ ਟੀਕਾ ਲਵਾਇਆ ਹੈ, ਜੋ ਡੋਨਾਲਡ ਟਰੰਪ ਵਾਲਾ ਹੈ। ਇਸੇ ਲਈ ਸੁਖਬੀਰ ਬਾਦਲ 3 ਦਿਨ ਵਿੱਚ ਕੋਰੋਨਾ ਨੈਗੇਟਿਵ ਹੋ ਕੇ ਹਸਪਤਾਲ ਤੋਂ ਵਾਪਸ ਆ ਗਿਆ ਸੀ।

ਸਿਹਤ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ ਕੋਰੋਨਾ ਦੇ ਪੌਜੇਟਿਵ ਮਾਮਲਿਆਂ ਵਿੱਚ ਕਮੀ ਆ ਰਹੀ ਹੈ। ਪੰਜਾਬ ਵਿੱਚ ਵੈਕਸੀਨ ਦੀ ਕਮੀ ਹੈ, ਜਿੰਨੀ ਸਾਡੀ ਮੰਗ ਹੈ, ਓਨੀ ਸਪਲਾਈ ਸਾਨੂੰ ਮਿਲ ਨਹੀਂ ਰਹੀ। ਹੁਣ ਤੱਕ ਪੰਜਾਬ ਵਿਚ 46 ਲੱਖ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਪੰਜਾਬ ਵਿੱਚ ਵੈਕਸੀਨ ਵੇਸਟ ਹੋਣ ਦੇ ਇਲਜ਼ਾਮਾਂ ਬਾਰੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਵੈਕਸੀਨ ਦੀ ਕੋਈ ਵੈਸਟੇਜ ਨਹੀਂ ਹੋ ਰਹੀ।


ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਅੱਜ ਚੰਡੀਗੜ੍ਹ ਵਿੱਚ ਕੋਰੋਨਾ ਮਾਹਾਮਾਰੀ ਲਈ ਅੰਕੁਰ ਨਰੁਲਾ ਇੰਡਸਟਰੀ ਵੱਲੋਂ ਦਿੱਤੇ ਸਾਮਾਨ ਮਾਸਕ, ਆਕਸੀ ਮੀਟਰ, ਸੈਨੇਟਾਈਜਰ ਆਦਿ ਦੀ ਵੰਡ ਕੀਤੀ ਗਈ। ਸਿਹਤ ਮੰਤਰੀ ਨੇ ਕਿਹਾ ਕਿ ਅਸਲ ਇਨਸਾਨੀਅਤ ਦੀ ਸੇਵਾ ਇਹ ਹੈ। ਔਖੇ ਸਮੇਂ ਵਿੱਚ ਸਰਕਾਰ ਮੋਢੇ ਨਾਲ ਮੋਢਾ ਜੋੜ ਕੇ ਜੋ ਮਦਦ ਕਰ ਰਹੇ ਹਨ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: