ਕੋਰੋਨਾ ਕਾਰਨ ਮਸ਼ਹੂਰ ਅਦਾਕਾਰਾ ਆਸ਼ਾਲਤਾ ਦਾ ਦਿਹਾਂਤ

ਮੁੰਬਈ, 22 ਸਤੰਬਰ (ਇੰਦਰਮੋਹਨ ਪੰਨੂੰ)- ਮਸ਼ਹੂਰ ਅਦਾਕਾਰਾ ਆਸ਼ਾਲਤਾ ਵਾਬਗਾਂਵਕਰ ਦੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ਸਤਾਰਾ (ਮਹਾਰਾਸ਼ਟਰ) ਦੇ ਹਸਪਤਾਲ ‘ਚ ਅੱਜ ਸਵੇਰੇ ਕਰੀਬ 4.45 ਵਜੇ ਆਖ਼ਰੀ ਸਾਹ ਲਏ। ਉਨ੍ਹਾਂ ਦੀ ਉਮਰ 83 ਸਾਲ ਸੀ ਅਤੇ ਬੀਤੇ ਦਿਨੀਂ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਸਤਾਰਾ ਦੇ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਸੀ।

ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਉਹ ਸਤਾਰਾ ‘ਚ ਆਪਣੇ ਮਰਾਠੀ ਸੀਰੀਅਲ ‘ਆਈ ਕੁਲਬਾਈ’ ਦੀ ਸ਼ੂਟਿੰਗ ਕਰਨ ਲਈ ਪਹੁੰਚੇ ਸਨ, ਜਿੱਥੇ ਕਿ ਉਨ੍ਹਾਂ ਦੀ ਕੋਰੋਨਾ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ। ਆਸ਼ਾਲਤਾ ਵਾਬਗਾਂਵਕਰ ਦਾ ਅੰਤਿਮ ਸਸਕਾਰ ਸਤਾਰਾ ‘ਚ ਹੀ ਕੀਤਾ ਜਾਵੇਗਾ। ਦੱਸ ਦਈਏ ਕਿ ਆਸ਼ਾਲਤਾ ਨੇ ਕਈ ਮਰਾਠੀ ਅਤੇ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਵੱਡੇ ਪਰਦੇ ‘ਤੇ ਅਮਿੱਟ ਛਾਪ ਛੱਡੀ ਸੀ।