Breaking News
Home / ਵਿਦੇਸ਼ / ਤਪਤੇਜ ਸਿੰਘ ਲੋਕਾਂ ਦੀ ਜਾਣ ਬਚਾਉਂਦਾ ਹੀ ਤੁਰ ਗਿਆ

ਤਪਤੇਜ ਸਿੰਘ ਲੋਕਾਂ ਦੀ ਜਾਣ ਬਚਾਉਂਦਾ ਹੀ ਤੁਰ ਗਿਆ

ਯੂਨੀਅਨ ਸਿਟੀ: ਕੱਲ੍ਹ ਸੈਨਹੋਜੇ ਵੀਟੀਏ ਯਾਰਡ ਵਿੱਚ ਇੱਕ ਘਟੀਆ ਬੰਦੇ ਵੱਲੋਂ ਕੀਤੀ ਫਾ-ਇੰ-ਰਿੰ-ਗ ਵਿੱਚ ਮਰਨ ਵਾਲ਼ਿਆਂ ਦੀ ਗਿਣਤੀ 9 ਹੋ ਗਈ ਹੈ। ਹਸਪਤਾਲ ਵਿੱਚ ਫੱ-ਟ-ੜ ਵਿਅਕਤੀ ਵੀ ਦਮ ਤੋੜ ਗਿਆ ਹੈ।


ਤਪਤੇਜ ਸਿੰਘ ਦੇ ਪਿਤਾ ਭਾਈ ਸਰਬਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਹੋਰਾਂ ਦੀ ਜਾਨ ਬਚਾਉਂਦਾ ਹੀ ਕਾ-ਤਿ-ਲ ਦੇ ਸਾਹਮਣੇ ਆ ਗਿਆ ਅਤੇ ਇੱਕ ਤਰੀਕੇ ਨਾਲ ਸ਼ਹੀਦ ਹੀ ਹੈ। ਉਸਨੇ ਆਪਣੀ ਬਿਲਡਿੰਗ ਵਿੱਚ ਸਾਰਿਆਂ ਨੂੰ ਲੁੱਕ ਜਾਣ ਲਈ ਕਿਹਾ ਤੇ ਅੰਦਰੋਂ ਤਾਲਾ ਲਾਉਣ ਨੂੰ ਕਿਹਾ। ਉਹ ਹੇਠਲੀ ਬਿਲਡਿੰਗ ਵਿੱਚ ਤਾਲਾ ਲਾਉਣ ਜਾ ਰਿਹਾ ਸੀ ਕਿ ਕਾ-ਤਿ-ਲ ਵੀ ਉਸੇ ਵੇਲੇ ਪੌੜੀਆਂ ਚੜ੍ਹ ਆਇਆ ਤੇ ਆਹਮੋ-ਸਾਹਮਣੇ ਟਾਕਰਾ ਹੋ ਗਿਆ। ਤਪਤੇਜ ਸਿੰਘ ਦੀ ਉਸੇ ਜਗ੍ਹਾ ਹੀ ਮੌਤ ਹੋ ਗਈ ਦੱਸੀ ਜਾਂਦੀ ਹੈ। ਭਾਈ ਸਰਬਜੀਤ ਸਿੰਘ ਗਿੱਲ ਨੇ ਬੜੇ ਹੌਸਲਾ ਰੱਖਦੇ ਹੋਏ ਇਸਨੂੰ ਸਤਿਗੁਰ ਦਾ ਭਾਣਾ ਮੰਨਦੇ ਹੋਏ ਵਾਹਿਗੁਰੂ ਦਾ ਸਿਮਰਨ ਕਰਨ ਤੇ ਹੀ ਜ਼ੋਰ ਦਿੱਤਾ। ਤਪਤੇਜ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਹ ਲੋਕਾਂ ਦੀ ਮਦਦ ਕਰ ਕੇ ਬਹੁਤ ਖੁਸ਼ ਹੁੰਦਾ ਸੀ ਅਤੇ ਸ਼ਾਇਦ ਮਾਲਿਕ ਨੇ ਉਹਦੀ ਏਨੀ ਹੀ ਲਿਖੀ ਸੀ।


ਤਪਤੇਜ ਸਿੰਘ ਇਸ ਇਲਾਕੇ ਵਿੱਚ ਨੇਕ ਤੇ ਲੋਕਾਂ ਦੀ ਮਦਦ ਕਰਣ ਵਾਲਾ ਇਨਸਾਨ ਗਿਣਿਆ ਜਾਂਦਾ ਸੀ। ਉਹ ਗੁਰਦੁਆਰਾ ਸਾਹਿਬ ਫਰੀਮਾਂਟ ਵੀ ਹਮੇਸ਼ਾ ਸੇਵਾ ਲਈ ਤਤਪਰ ਰਹਿੰਦਾ ਸੀ ਅਤੇ ਕ੍ਰਿਕਟ ਦਾ ਵੀ ਸ਼ੋਕੀਨ ਸੀ। ਤਪਤੇਜ ਸਿੰਘ ਦੇ 19 ਮਹੀਨਿਆਂ ਦੀ ਬੱਚੀ ਅਤੇ 4 ਸਾਲ ਦਾ ਬੇਟਾ ਹੈ। ਉਸਤੋਂ ਛੋਟਾ ਇੱਕ ਭਰਾ ਅਤੇ ਭੈਣ ਵੀ ਕੈਲੇਫੋਰਨੀਆਂ ਵਿੱਚ ਹੀ ਰਹਿੰਦੇ ਹਨ।

ਦੂਜਿਆਂ ਦੀ ਜਾ ਨ ਬਚਾਉਂਦਾ ਤਪਤੇਜਦੀਪ ਸਿੰਘ ਆਪ ਦੁਨੀਆਂ ਤੋਂ ਚਲਾ ਗਿਆ

ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਰੇਲਯਾਰਡ ਵਿਚ ਹੋਈ ਘਟਨਾ ’ਚ ਮਾ ਰੇ ਗਏ ਅੱਠ ਵਿਅਕਤੀਆਂ ’ਚ 36 ਸਾਲਾ ਸਿੱਖ ਵਿਅਕਤੀ ਵੀ ਸ਼ਾਮਲ ਹੈ। ‘ਦਿ ਮਰਕਰੀ ਨਿਊਜ਼’ ਨੇ ਦੱਸਿਆ ਕਿ ਮਾ ਰੇ ਗਏ ਸਿੱਖ ਦੀ ਪਛਾਣ ਤਪਤੇਜਦੀਪ ਸਿੰਘ ਵਜੋਂ ਹੋਈ ਹੈ।

ਕੈਲੀਫੋਰਨੀਆ ਦੀ ਯੂਨੀਅਨ ਸਿਟੀ ਵਿੱਚ ਵੱਡੇ ਹੋਏ ਤਪਤੇਜਦੀਪ ਦੇ ਪਰਿਵਾਰ ਵਿੱਚ ਪਤਨੀ, ਤਿੰਨ ਸਾਲ ਦਾ ਬੇਟਾ ਤੇ ਇਕ ਸਾਲ ਦੀ ਬੇਟੀ ਹੈ। ਸਾਂ ਫਰਾਂਸਿਸਕੋ ਬੇਅ ਏਰੀਆ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੇ ਤਪਤੇਜਦੀਪ ਸਿੰਘ ਨੂੰ ‘ਸਾਰਿਆਂ ਦੀ ਮਦਦ ਕਰਨ ਵਾਲਾ ਤੇ ਖਿਆਲ ਰੱਖਣ ਵਾਲਾ’ ਵਿਅਕਤੀ ਦੱਸਿਆ ਹੈ।


ਵੈਲੀ ਟਰਾਂਸਪੋਰਟੇਸ਼ਨ ਅਥਾਰਿਟੀ (ਵੀਟੀਏ) ਦੇ ਸਾਥੀਆਂ ਨੇ ਸਿੰਘ ਨੂੰ ਨਾਇਕ ਦੱਸਦਿਆਂ ਕਿਹਾ ਕਿ ਉਹ ਦੂਜਿਆਂ ਨੂੰ ਬਚਾਉਣ ਲਈ ਕਮਰੇ ਤੋਂ ਬਾਹਰ ਚਲਾ ਗਿਆ, ਜਿੱਥੇ ਉਸ ਦੇ ਕੁਝ ਹੋਰ ਸਹਿ ਕਰਮੀ ਲੁਕੇ ਹੋਏ ਸਨ।ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗਗੜੇਵਾਲ ਨਾਲ ਸੰਬੰਧਤ ਤਪਤੇਜਦੀਪ ਸਿੰਘ ਆਪਣੇ ਪਿੱਛੇ ਪਤਨੀ ਸਮੇਤ 2 ਸਾਲ ਤੇ 4 ਸਾਲ ਦੀਆਂ ਦੋ ਬੱਚੀਆਂ ਛੱਡ ਗਿਆ ਹੈ। ਉਸ ਕੋਲ ਇੰਸ਼ੋਰੈਂਸ ਏਜੰਟ ਅਤੇ ਰੀਐਲਟਰ ਦਾ ਲਾ ਇ ਸੰ ਸ ਵੀ ਸੀ।

ਤਪਤੇਜ ਸਿੰਘ ਗਿੱਲ ਨਾਮੀ ਗੁਰਸਿੱਖ ਸੀ ਜਿਸਦੇ ਦੋ ਬੱਚੇ 2 ਸਾਲ ਦੀ ਬੇਟੀ ਅਤੇ 4 ਸਾਲ ਦਾ ਬੇਟਾ ਹਨ। ਇਹ ਗਗੜੇਵਾਲ ਜ਼ਿਲ੍ਹਾ ਅੰਮ੍ਰਿਤਸਰ ਤੋਂ ਸੀ ਅਤੇ ਹੁਣ ਯੂਨੀਅਨ ਸਿਟੀ, ਕੈਲੋਫੋਰਨੀਆਂ ਰਹਿੰਦੇ ਸਨ।

About admin

Check Also

ਅਫਵਾਹਾ ਤੋਂ ਜ਼ਰਾ ਬਚਕੇ … ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਰਟ ਦੀਆਂ ਖਬਰਾ ਹਨ ਮਹਿਜ ਅਫਵਾਹਾਂ

ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਟੇਸ਼ਨ ਦੀਆਂ ਖਬਰਾ ਹਨ ਮਹਿਜ ਅਫਵਾਵਾ ਸੋਸ਼ਲ ਮੀਡੀਆ ਉੱਤੇ ਇਹੋ …

%d bloggers like this: