
ਬਲਵੰਤ ਸਿੰਘ ਮੁਲਤਾਨੀ ਦੀ ਹੱ ਤਿ ਆ ਦੇ ਮਾਮਲੇ ਵਿਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁੱਧ ਦਰਜ ਐੱਫਆਈਆਰ ਦੀ ਜਾਂਚ ਨੂੰ ਪੰਜਾਬ ਤੋਂ ਬਾਹਰ ਕਰਵਾਉਣ ਦੀ ਮੰਗ ਨੂੰ ਖ਼ਾਰਜ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਸਾਬਕਾ ਡੀਜੀਪੀ ਖ਼ੁਸ਼ਹਾਲ ਤੇ ਸਮਰੱਥ ਹਨ ਤੇ ਉਹ ਦੂਜੀ ਥਾਂ ‘ਤੇ ਵੀ ਬਿਹਤਰ ਵਕੀਲ ਰੱਖ ਕੇ ਆਪਣਾ ਕੇਸ ਲ ੜ ਸਕਦੇ ਹਨ ਪਰ ਹੋ ਸਕਦਾ ਹੈ ਕਿ ਪੀੜਤ ਧਿਰ ਅਜਿਹਾ ਨਾ ਕਰ ਸਕੇ। ਇਸ ਮਾਮਲੇ ਦੀ ਜਾਂਚ ਨੂੰ ਪੰਜਾਬ ਵਿਚ ਹੀ ਰੱਖੇ ਜਾਣ ਦੀ ਹਮਾਇਤ ਕਰਦਿਆਂ ਆਪਣੇ ਫ਼ੈਸਲੇ ਵਿਚ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਜਾਂਚ ਦੌਰਾਨ ਗਵਾਹਾਂ ਲਈ ਆਪਣੀਆਂ ਗਵਾਹੀਆਂ ਦੇਣੀਆਂ ਸੌਖੀਆਂ ਹੋਣਗੀਆਂ ਤੇ ਇਹ ਪਹਿਲਾਂ ਹੀ ਏਨੀ ਦੇਰ ਨਾਲ ਸ਼ੁਰੂ ਹੋਏ ਟਰਾਇਲ ਨੂੰ ਸੌਖਿਆ ਬਣਾਏਗਾ।
ਸੈਣੀ ਵੱਲੋਂ ਉਨ੍ਹਾਂ ਵਿਰੁੱਧ ਮੋਹਾਲੀ ਦੇ ਮਟੌਰ ਥਾਣੇ ਵਿਚ ਬਲਵੰਤ ਸਿੰਘ ਮੁਲਤਾਨੀ ਨੂੰ ਅ ਗ ਵਾ ਕਰ ਕੇ ਹੱ ਤਿ ਆ ਕਰਨ ਸਬੰਧੀ ਦਰਜ ਐੱਫਆਈਆਰ ਨੂੰ ਰੱਦ ਕਰਨ ਜਾਂ ਮਾਮਲੇ ਦੀ ਜਾਂਚ ਸੂਬੇ ਤੋਂ ਬਾਹਰ ਕਰਵਾਉਣ ਦੀ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਸੁਮੇਧ ਸੈਣੀ ਦੇ ਕਾਰੇ ਨੇ ਨਾ ਸਿਰਫ਼ ਪੁਲਿਸ ਫੋਰਸ ਨੂੰ ਬ ਦ ਨਾ ਮ ਕੀਤਾ ਬਲਕਿ ਫੋਰਸ ਵਿਚ ਆਉਣ ਤੋਂ ਪਹਿਲਾਂ ਲੋਕਾਂ ਦੀ ਰਾਖੀ ਲਈ ਚੁੱਕੀ ਸਹੁੰ ਵੀ ਪੂਰੀ ਨਹੀਂ ਕੀਤੀ।
ਅਦਾਲਤ ਨੇ ਕਿਹਾ ਕਿ ਸੈਣੀ ‘ਤੇ ਪੂਰੇ ਹੋਸ਼-ਹਵਾਸ ਨਾਲ ਅ ਪ ਰਾ ਧ ਕਰਨ ਦੇ ਦੋ ਸ਼ ਹਨ ਜੋ ਉਨ੍ਹਾਂ ਨੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੀਤਾ ਇਸ ਲਈ ਉਨ੍ਹਾਂ ਨੂੰ ਬੇਕਸੂਰ ਜਾਂ ਮਾਸੂਮ ਮੰਨਦਿਆਂ ਐੱਫਆਈਆਰ ਰੱਦ ਨਹੀਂ ਕੀਤੀ ਜਾ ਸਕਦੀ।
ਸੈਣੀ ਨੇ ਇਸ ਪਟੀਸ਼ਨ ਵਿਚ ਕਿਹਾ ਸੀ ਕਿ ਇਕ ਹੀ ਮਾਮਲੇ ਵਿਚ ਦੋ ਐੱਫਆਈਆਰ ਦਰਜ ਨਹੀਂ ਕੀਤੀਆਂ ਜਾ ਸਕਦੀਆਂ।