Breaking News
Home / ਮੰਨੋਰੰਜਨ / ਕਿਸਾਨਾਂ ਬਾਰੇ ਟਵੀਟ ਬਾਰੇ ਕੰਗਨਾ ਨੇ ਦਿੱਤੀ ਸਫਾਈ

ਕਿਸਾਨਾਂ ਬਾਰੇ ਟਵੀਟ ਬਾਰੇ ਕੰਗਨਾ ਨੇ ਦਿੱਤੀ ਸਫਾਈ

ਦੇਸ਼ ਭਰ ‘ਚ ਇਸ ਸਮੇਂ ਨਵੇਂ ਕਿਸਾਨੀ ਬਿੱਲ ਦੀ ਚਰਚਾ ਹੋ ਰਹੀ ਹੈ। ਲੋਕ ਇਸ ਦਾ ਵਿਰੋਧ ਕਰ ਰਹੇ ਹਨ ਤੇ ਇਸ ਵਿਰੋਧ ਦੀ ਆਂਚ ਕੰਗਨਾ ਤਕ ਪਹੁੰਚ ਗਈ ਹੈ। ਕੰਗਨਾ ਦਾ ਦੋਸ਼ ਹੈ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਅੱ ਤ ਵਾ ਦੀ ਕਿਹਾ ਹੈ। ਹਾਲਾਂਕਿ ਅਦਾਕਾਰਾ ਨੇ ਇਸ ਦਾ ਜਵਾਬ ਦਿੱਤਾ ਹੈ। ਦਰਅਸਲ, ਐਤਵਾਰ ਨੂੰ ਕੰਗਨਾ ਨੇ ਟਵੀਟ ਕੀਤਾ ਸੀ, ਜਿਸ ‘ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਟਵੀਟ ਨੂੰ ਰੀਟਵੀਟ ਕੀਤਾ ਸੀ। ਪੀਐੱਮ ਮੋਦੀ ਨੇ ਆਪਣੇ ਟਵੀਟ ਰਾਹੀਂ ਵਿਰੋਧ ਕਰ ਰਹੇ ਕਿਸਾਨਾਂ ਦੀ ਗਲਤਫਹਿਮੀ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਕੰਗਨਾ ਨੇ ਇਸ ਟਵੀਟ ‘ਚ ਲਿਖਿਆ ਸੀ- ‘ਪ੍ਰਧਾਨ ਮੰਤਰੀ ਜੀ ਕੋਈ ਸੋ ਰਿਹਾ ਹੋਵੇ ਉਸ ਨੂੰ ਜਗਾਇਆ ਜਾ ਸਕਦਾ ਹੈ, ਜਿਸ ਨੂੰ ਗਲਤਫਹਿਮੀ ਹੋਵੇ ਉਸ ਨੂੰ ਸਮਝਾਇਆ ਜਾ ਸਕਦਾ ਹੈ, ਪਰ ਸੋਣ ਦੀ ਐਕਟਿੰਗ ਕਰੇ, ਨਾ ਸਮਝਨ ਦੀ ਐਕਟਿੰਗ ਕਰੇ ਉਸ ਨੂੰ ਤੁਹਾਨੂੰ ਸਮਝਾਉਣ ਨਾਲ ਕੀ ਫ਼ਰਕ ਪਵੇਗਾ? ਇਹ ਉਹੀ ਅੱ ਤ ਵਾ ਦੀ ਹੈ। CAA ਨਾਲ ਇਕ ਵੀ ਇਨਸਾਨ ਦੀ ਸਿਟੀਜ਼ਨਸ਼ਿਪ ਨਹੀਂ ਗਈ ਪਰ ਇਨ੍ਹਾਂ ਨੇ ਖ਼ੂਨ ਦੀਆਂ ਨਦੀਆਂ ਵਹਾ ਦਿੱਤੀਆਂ।’

ਕੰਗਨਾ ਨੇ ਇਸ ਟਵੀਟ ਦਾ ਲੋਕਾਂ ਨੇ ਮਤਲਬ ਕੱਢਿਆ ਕਿ ਕੰਗਨਾ ਕਿਸਾਨਾਂ ਨੂੰ ਅੱਤਵਾਦੀ ਕਹਿ ਰਹੀ ਹੈ। ਇਸ ਦਾ ਜਵਾਬ ਦਿੰਦਿਆਂ ਅਦਾਕਾਰ ਨੇ ਸੋਮਵਾਰ ਨੂੰ ਟਵੀਟ ਕੀਤਾ, ਜਿਸ ਰਾਹੀਂ ਉਨ੍ਹਾਂ ਨੇ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ‘ਤੇ ਨਿ ਸ਼ਾ ਨਾ ਵਿੰ ਨ੍ਹਿ ਆ। ਕੰਗਨਾ ਨੇ ਲਿਖਿਆ- ‘ਜਿਵੇਂ ਸ੍ਰੀ ਕ੍ਰਿਸ਼ਨ ਦੀ ਨਾਰਾਇਣੀ ਫ਼ੌਜ ਸੀ, ਉਵੇਂ ਹੀ ਪਪੂ ਦੀ ਆਪਣੀ ਇਕ ਚੰਪੂ ਫ਼ੌਜ ਹੈ, ਜੋ ਕਿ ਸਿਰਫ਼ ਅਫਵਾਹਾਂ ਦੇ ਦਮ ‘ਤੇ ਲੜਨਾ ਜਾਣਦੀ ਹੈ। ਇਹ ਮੇਰਾ ਓਰੀਜ਼ਿਨਲ ਟਵੀਟ। ਜੇ ਕੋਈ ਇਹ ਸਿੱਧ ਕਰ ਦੇਵੇ ਤਾਂ ਕਿ ਮੈਂ ਕਿਸਾਨਾਂ ਨੂੰ ਅੱ ਤ ਵਾ ਦੀ ਕਿਹਾ, ਮੈਂ ਮਾਫ਼ੀ ਮੰਗ ਕੇ ਹਮੇਸ਼ਾ ਲਈ ਟਵਿੱਟਰ ਛੱਡ ਦਵਾਂਗੀ।’

ਕੰਗਨਾ ਨੇ ਆਪਣੀ ਗੱਲ ਨੂੰ ਸਾਫ਼ ਕਰਦਿਆਂ ਕਿਹਾ ਕਿ ਜੋ ਸੀਏਏ ਬਾਰੇ ‘ਚ ਭਰਮਾਊ ਸੂਚਨਾਵਾਂ ਤੇ ਅਫ਼ਵਾਹਾਂ ਫੈਲਾਉਂਦੇ ਹਨ ਉਹ ਲੋਕ ਕਿਸਾਨਾਂ ਦੇ ਬਿੱਲਾਂ ਨੂੰ ਲੈ ਕੇ ਗਲਤ ਸੂਚਨਾ ਫੈਲਾ ਰਹੇ ਹਨ ਤੇ ਦੇਸ਼ ‘ਚ ਅੱ ਤ ਵਾ ਦ ਦੀ ਸਥਿਤੀ ਬਣਾ ਰਹੇ ਹਨ। ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਕੀ ਕਿਹਾ ਸੀ ਪਰ ਉਨ੍ਹਾਂ ਨੇ ਤਾਂ ਭਰਮਾਊ ਸੂਚਨਾਵਾਂ ਫੈਲਾਉਣੀਆਂ ਹਨ।

About admin

Check Also

ਮੂਸੇਵਾਲੇ ਦੇ ਇਸ ਗੀਤ ਦਾ ਸਵਾਗਤ ਹੈ – ਬਹੁਤ ਵਧੀਆ ਕਮਾਲ ਕਰ ਦਿੱਤੀ ਜੀ

ਭਾਈ ਕੇਹਰ ਸਿੰਘ ਨੇ ਬੇਅੰਤ ਸਿੰਘ ਨੂੰ ਦੱਸਿਆ ਕਿ ਅੱਜ ਕੱਲ ਗੁਰਦੁਆਰਾ ਸਾਹਿਬ ਅਸਮਾਨ ‘ਚ …

%d bloggers like this: