Breaking News
Home / ਦੇਸ਼ / ਕੋਰੋਨਾਵਾਇਰਸ: ਬਿਹਾਰ-ਯੂਪੀ ‘ਚ ਦਰਿਆਵਾਂ ‘ਚ ਤੈਰਦੀਆਂ ਅੱਧ-ਸੜੀਆਂ ਲਾ ਸ਼ਾਂ

ਕੋਰੋਨਾਵਾਇਰਸ: ਬਿਹਾਰ-ਯੂਪੀ ‘ਚ ਦਰਿਆਵਾਂ ‘ਚ ਤੈਰਦੀਆਂ ਅੱਧ-ਸੜੀਆਂ ਲਾ ਸ਼ਾਂ

ਬਿਹਾਰ ਦੇ ਬਕਸਰ ਦੇ ਚੌਸਾ ਬਲਾਕ ‘ਚ ਹੀ ਗੰਗਾਂ ਨਦੀ ‘ਚ ਲਾ ਸ਼ਾਂ ਤੈਰਦੀਆਂ ਨਹੀਂ ਵਿਖਾਈ ਦਿੱਤੀਆਂ ਹਨ ਬਲਕਿ ਜ਼ਿਲ੍ਹੇ ਦੇ ਸਿਮਰੀ ਬਲਾਕ ਦੀ ਕੇਸ਼ੋਪੁਰ ਪੰਚਾਇਤ, ਵੀਸ ਦਾ ਡੇਰਾ, ਤਿਲਕ ਰਾਏ ਦਾ ਹਾਤਾ ਅਤੇ ਮਾਨ ਸਿੰਘ ਪੱਟੀ ‘ਚ ਵੀ ਗੰਗਾਂ ‘ਚ ਲਾ ਸ਼ਾਂ ਸੁੱਟੀਆਂ ਜਾ ਰਹੀਆਂ ਹਨ। ਸਥਾਨਕ ਲੋਕਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਸਿਮਰੀ ਪੱਛਮੀ ਦੇ ਜ਼ਿਲ੍ਹਾ ਕੌਂਸਲਰ ਵਿਜੇ ਮਿਸ਼ਰਾ ਨੇ ਦੱਸਿਆ, “ਲੋਕ ਗਰੀਬ ਹਨ, ਅੰਤਿਮ ਸਸਕਾਰ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਵੀ ਕੋਈ ਸਹਿਯੋਗ ਹਾਸਲ ਨਹੀਂ ਹੋ ਰਿਹਾ ਹੈ।”

“ਇਸ ਲਈ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਵੱਲੋਂ ਲਾ ਸ਼ਾਂ ਇੰਝ ਹੀ ਗੰਗਾ ‘ਚ ਸੁੱਟੀਆਂ ਜਾ ਰਹੀਆਂ ਹਨ। ਲਾ ਸ਼ਾਂ ਕਿਨਾਰੇ ਆ ਕੇ ਲੱਗ ਰਹੀਆਂ ਹਨ। ਮਾਨ ਸਿੰਘ ਪੱਟੀ, ਕੇਸ਼ੋਪੁਰ ਪੰਚਾਇਤ ਜੋ ਕਿ ਗੰਗਾ ਤੋਂ ਮਹਿਜ਼ 100-150 ਮੀਟਰ ਹੀ ਦੂਰੀ ‘ਤੇ ਸਥਿਤ ਹੈ, ਉੱਥੇ ਇੰਨ੍ਹਾਂ ਲਾ ਸ਼ਾ ਨਾਲ ਬਦਬੂ ਫੈਲ ਰਹੀ ਹੈ।”

ਪਰ ਬਲਾਕ ਵਿਕਾਸ ਅਫ਼ਸਰ ਦੇ ਦਾਅਵਿਆਂ ਨੂੰ ਨਕਾਰਦਿਆਂ ਪਿੰਡਵਾਸੀ ਨਹਿਰ ਕੰਢੇ ਲਾ ਸ਼ਾਂ ਮਿਲਣ ਦੀ ਗੱਲ ਕਰ ਰਹੇ ਹਨ।

ਕੇਸ਼ੋਪੁਰ ਪੰਚਾਇਤ ਦਾ ਯੋਗੇਸ਼ ਯਾਦਵ ਕਾਲਜ ਦਾ ਵਿਦਿਆਰਥੀ ਹੈ। ਉਸ ਦਾ ਘਰ ਪਿੰਡ ਦੀ ਨਹਿਰ ਕੰਢੇ ਹੈ।

ਯੋਗੇਸ਼ ਦਾ ਕਹਿਣਾ ਹੈ, “ਸਾਡਾ ਪੂਰਾ ਵਾਰਡ ਹੀ ਲਾਸ਼ਾਂ ਦੀ ਬਦਬੂ ਤੋਂ ਪ੍ਰੇਸ਼ਾਨ ਹੈ। ਰੋਟੀ-ਟੁੱਕ ਵੀ ਅੰਦਰ ਨਹੀਂ ਲੰਘਦਾ ਹੈ। ਕੋਰੋਨਾ ਦੇ ਸਮੇਂ ‘ਚ ਲੋਕ ਲਾ ਸ਼ਾਂ ਇੰਝ ਹੀ ਸੁੱਟ ਕੇ ਜਾ ਰਹੇ ਹਨ। ਮਨਾ ਕਰਨ ਦੇ ਬਾਵਜੂਦ ਵੀ ਉਹ ਅਜਿਹਾ ਕਰਦੇ ਹਨ। ਰੋਜ਼ਾਨਾ ਹੀ ਲਾ ਸ਼ਾਂ ਇੱਥੇ ਮਿਲਦੀਆਂ ਹਨ, ਪਰ ਪ੍ਰਸ਼ਾਸਨ ਦਾ ਇਸ ਮਸਲੇ ਵੱਲ ਕੋਈ ਧਿਆਨ ਨਹੀਂ
ਹੈ।”


ਬਲਾਕ ਦੀ ਬਲਿਹਾਰ ਪੰਚਾਇਤ ਦੇ ਦਿਵਾਕਰ ਨੇ ਦੱਸਿਆ, “ਸਾਡੇ ਪਿੰਡ ਦੇ ਨਾਲ ਹੀ ਵੀਸ ਦੇ ਡੇਰੇ ਦਾ ਘਾਟ ਹੈ। 10 ਮਈ ਦੀ ਸ਼ਾਮ ਨੂੰ ਇੱਥੇ 10-15 ਲਾ ਸ਼ਾਂ ਕਿਨਾਰੇ ‘ਤੇ ਲੱਗੀਆਂ ਮਿਲੀਆਂ। ਜਿਸ ਤੋਂ ਬਾਅਦ ਅਸੀਂ ਸਾਰਿਆਂ ਨੇ ਲੰਬੇ ਬਾਂਸ ਦੀ ਮਦਦ ਨਾਲ ਲਾ ਸ਼ਾਂ ਨੂੰ ਵਗਦੇ ਪਾਣੀ ‘ਚ ਰੋੜਿਆ। ਇਹ ਸਾਰੀਆਂ ਲਾ ਸ਼ਾਂ ਕੋਰੋਨਾ ਦੇ ਕਾਰਨ ਹੀ ਆ ਰਹੀਆਂ ਹਨ।”

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: