Breaking News
Home / ਵਿਦੇਸ਼ / ਭਾਰਤ ਤੋਂ ਪਰਤੇ ਯਾਤਰੀ ਦੇ ਸਾਮਾਨ ਵਿੱਚੋਂ ਦੋ ਪਾਥੀਆਂ ਬਰਾਮਦ

ਭਾਰਤ ਤੋਂ ਪਰਤੇ ਯਾਤਰੀ ਦੇ ਸਾਮਾਨ ਵਿੱਚੋਂ ਦੋ ਪਾਥੀਆਂ ਬਰਾਮਦ

ਵਾਸ਼ਿੰਗਟਨ, 11 ਮਈ- ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਸਕਿਓਰਿਟੀ ਅਧਿਕਾਰੀਆਂ ਨੇ ਵਾਸ਼ਿੰਗਟਨ ਡੀਸੀ ਉਪਨਗਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਭਾਰਤ ਤੋਂ ਪਰਤੇ ਯਾਤਰੀ ਦੇ ਸਾਮਾਨ ਵਿੱਚੋਂ ਦੋ ਪਾਥੀਆਂ ਬਰਾਮਦ ਕੀਤੀਆਂ ਹਨ। ਜਿਸ ਬੈਗ ਵਿਚ ਭਾਰਤੀ ਯਾਤਰੀ ਪਾਥੀਆਂ ਗੋਬਰ ਲੈ ਕੇ ਆਇਆ ਸੀ, ਉਸ ਨੂੰ ਉਹ ਹਵਾਈ ਅੱਡੇ ’ਤੇ ਹੀ ਛੱਡ ਗਿਆ।

ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਵਿੱਚ ਪਾਥੀਆਂ ’ਤੇ ਪਾਬੰਦੀ ਹੈ,ਕਿਉਂਕਿ ਅਜਿਹਾ ਮੰਨਿਆਂ ਜਾਂਦਾ ਹੈ ਕਿ ਇਸ ਨਾਲ ਮੂੰਹ-ਖੁਰ ਦੀ ਬਿਮਾਰੀ ਫੈਲਦੀ ਹੈ। ਇਨ੍ਹਾਂ ਪਾਥੀਆਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ।

ਕਰੋਨਾਂ ਤੋਂ ਬਚਣ ਲਈ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਲੋਕ RSS ਤੇ ਹੋਰ ਹਿੰਦੂਵਾਦੀ ਸੰਗਠਨਾਂ ਦੇ ਕਹਿਣ ਤੇ ਕਰਨ ਲੱਗੇ ਗੋਹੇ ਦਾ ਲੇਪ, ਡਾਕਟਰਾਂ ਨੇ ਦਿੱਤੀ ਵਾਰਨਿੰਗ ਕਿਹਾ, ਲੋਕਾਂ ਦੇ ਅਜਿਹਾ ਕਰਨ ਦੇ ਨਾਲ ਕਰੋਨਾ ਤੋਂ ਇਲਾਵਾ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਹੈ ।

ਵਾਸ਼ਿੰਗਟਨ, 11 ਮਈ-ਅਮਰੀਕੀ ਖੋਜਾਰਥੀਆਂ ਨੇ ਇਕ ਨਵੀਂ ਵੈਕਸੀਨ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ, ਜੋ ਕਰੋਨਾਵਾਇਰਸ ਦੇ ਅਸਲ ਰੂਪ ਸਾਰਸ-ਕੋਵ-1, ਸਾਰਸ-ਕੋਵ-2 ਸਮੇਤ ਇਸ ਦੀਆਂ ਯੂਕੇ, ਦੱਖਣੀ ਅਫ਼ਰੀਕਾ ਤੇ ਬ੍ਰਾਜ਼ੀਲੀ ਕਿਸਮਾਂ ਤੋਂ ਇਲਾਵਾ ਚਮਗਿੱਦੜਾਂ ਨਾਲ ਜੁੜੇ ਕਰੋਨਾਵਾਇਰਸ, ਜੋ ਸ਼ਾਇਦ ਅਗਲੀ ਮਹਾਮਾਰੀ ਦਾ ਕਾਰਨ ਹੋ ਸਕਦੇ ਹਨ, ਖ਼ਿਲਾਫ਼ ਵੀ ਅਸਰਦਾਰ ਸਾਬਤ ਹੋਇਆ ਹੈ।

ਇਹ ਨਵੀਂ ਵੈਕਸੀਨ, ਜਿਸ ਨੂੰ ‘ਪੈਨ-ਕਰੋਨਾਵਾਇਰਸ ਵੈਕਸੀਨ’ ਦਾ ਨਾਂ ਦਿੱਤਾ ਗਿਆ ਹੈ, ਬਾਂਦਰਾਂ ਤੇ ਚੂਹਿਆਂ ਤੋਂ ਪੈਦਾ ਹੋਣ ਵਾਲੇ ਵਾਇਰਸ ਖਿਲਾਫ਼ ਵੀ ਅਸਰਦਾਰ ਦੱਸੀ ਜਾਂਦੀ ਹੈ। ਪੈਨ-ਕਰੋਨਾਵਾਇਰਸ ਵੈਕਸੀਨ ਐਂਟੀਬਾਡੀਜ਼ ਨੂੰ ਨੈਨੋਪਾਰਟੀਕਲ ਜ਼ਰੀਏ ਪ੍ਰਭਾਵਹੀਣ ਕਰਦੀ ਹੈ। ‘ਨੇਚਰ’ ਨਾਂ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਇਨ੍ਹਾਂ ਲੱਭਤਾਂ ਮੁਤਾਬਕ ਨੈਨੋਪਾਰਟੀਕਲ ਵੈਕਸੀਨ, ਬਾਂਦਰਾਂ ਵਿੱਚ ਕੋਵਿਡ-19 ਦੀ ਲਾਗ ਨੂੰ ਸੌ ਫੀਸਦ ਰੋਕਦੀ ਹੈ।-ਆਈਏਐੱਨਐੱਸ

About admin

Check Also

Mahatma Gandhi ਦੀ ਪੜਪੋਤਰੀ ਨੂੰ ਮਿਲੀ 7 ਸਾਲ ਦੀ ਸ ਜ਼ਾ

ਡਰਬਨ: ਮਹਾਤਮਾ ਗਾਂਧੀ (Mahatma Gandhi) ਦੀ 56 ਸਾਲਾ ਪੜਪੋਤੀ ਨੂੰ ਸਾਊਥ ਅਫਰੀਕਾ (South Africa) ਦੀ …

%d bloggers like this: