Breaking News
Home / ਪੰਥਕ ਖਬਰਾਂ / ਨਿਸ਼ਾਨ ਸਾਹਿਬ ਸਾੜਨ ਦਾ ਮਾਮਲਾ- ਗੁਰਪ੍ਰੀਤ ਮਿੰਟੂ ਦਾ ਵੀਡੀਉ ਆਇਆ ਸਾਹਮਣੇ

ਨਿਸ਼ਾਨ ਸਾਹਿਬ ਸਾੜਨ ਦਾ ਮਾਮਲਾ- ਗੁਰਪ੍ਰੀਤ ਮਿੰਟੂ ਦਾ ਵੀਡੀਉ ਆਇਆ ਸਾਹਮਣੇ

ਜਦੋੰ ਤੁਸੀ ਕਿਸੇ ਦੁਨੀਆਵੀ ਲਾਲਚ ਚ ਅੰਨੇ ਹੋ ਜਾਵੋ ਤਾਂ ਸੱਚ ਬੋਲਣ ਵਾਲੇ ਨੂੰ ਜਿਉਦੇ ਸਾੜ ਦਿੰਦੇ ਹੋ .. ਪੰਥਕ ਧਿਰਾਂ ਨੇੰ ਅਖੌਤੀ ਏਕਤਾ ਦਾ ਅਜਿਹਾ ਮਾਹੌਲ ਸਿਰਜਿਆ ਸੀ ਕਿ ਸਿੱਖ ਆਪਣੇ ਆਪ ਨੂੰ ਸਿੱਖ ਕਹਿਣ ਤੋੰ ਝਕਦੇ ਸੀ ਤੇ ਕਿਸਾਨ ਕਹਿਣਾ ਬਿਹਤਰ ਸਮਝਦੇ ਸੀ .. ਬਿੱਲ ਰੱਦ ਕਰਵਾ ਕੇ ਵੀ ਪੰਜਾਬ ਦਾ ਬਚਾਅ ਨਹੀੰ ਹੋ ਸਕਦਾ ਪੰਜਾਬ ਨੂੰ ਅਜਾਦ ਕਰਾਉਣਾ ਹੀ ਹੱਲ ਹੈ .. ਇਹ ਗੱਲ ਕਹਿਣ ਵਾਲੇ ਨੂੰ ਤੁਸੀ ਨੋ ਚ ਕੇ ਖਾ ਜਾਣਾ ਚਾਹੁੰਦੇ ਸੀ ..

ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਵਾਲੇ ਨੂੰ ਤੁਸੀ ਆਖਦੇ ਸੀ ਕਿ ਚੁੱਪ ਰਹੋ ਹਰਿਆਣੇ ਵਾਲਿਆਂ ਨਾਲ ਸਾਡੀ ਏਕਤਾ ਟੁੱਟ ਜਾਣੀ .. ਤੁਸੀਂ ਕਿਹਾ ਇਹ ਹੋਂਦ ਦਾ ਮਸਲਾ ਹੈ .. ਪਰ ਨਾਲ ਹੀ ਸਿੱਖਾਂ ਨੂੰ ਸਿੱਖੀ ਨਾਲੋੰ ਨਾਤਾ ਤੋੜਨ ਲਈ ਮਜਬੂਰ ਕੀਤਾ .. ਨਿਸ਼ਾਨ ਸਾਹਿਬ ਲਾਹ ਦੇਣ ਦੀ ਗੱਲ ਰਾਜੇਵਾਲ ਨੇਂ ਕਹੀ .. ਤੇ ਪੰਥਕ ਧਿਰਾਂ ਤੇ ਉਸਦਾ ਬਚਾਅ ਕੀਤਾ .. ਸਿੱਖੀ ਤੇ ਹਰ ਮੌਕੇ ਹ ਮ ਲਾ ਕਾਮਰੇਡਾਂ ਨੇਂ ਕੀਤਾ ਤੇ ਤੁਸੀ ਦੋਸ਼ ਜਾਂ ਸਿੱਖਾਂ ਸਿਰ ਮੜਿਆ ਜਾਂ ਦੋਵਾ ਧਿਰਾ ਦੇ ਸਿਰ .. ਦੋਵੇ ਕਿਵੇਂ ਦੋ ਸ਼ੀ ਹੋ ਗਏ? ਤੁਸੀ ਮੋਰਚੇ ਚ ਅਜਿਹਾ ਸਿੱਖ ਵਿਰੋਧੀ ਮਾਹੌਲ ਖੜਾ ਕਰ ਦਿੱਤਾ ਕਿ ਸਿੱਖਾਂ ਕੋਲੋ ਆਪਣੇ ਜੀ ਨਿਸ਼ਾਨ ਸਾਹਿਬ ਨੂੰ ਅੱ ਗ ਲਵਾ ਦਿੱਤੀ ..

ਹੁਣ ਵੀ ਤੁਸੀ ਇਹ ਰੌਲਾ ਪਾ ਲਿਆ ਕਿ ਇਹ ਗੱਲ ਪਹਿਲਾਂ ਬਾਹਰ ਕਿਉ ਨਾਂ ਆਈ ..ਅੱਜ ਵੀ ਤੁਹਾਨੂੰ ਕਾਮਰੇਡਾਂ ਦਾ ਬਚਾਅ ਕਰਨ ਦਾ ਫਿਕਰ ਹੈ .. ਤੇ ਉਸ ਧਿਰ ਨੂੰ ਦੋਸ਼ ਦੇਣ ਦਾ ਚਾਅ ਹੈ ਜਿਹੜੀ ਧਿਰ ਨੇੰ ੨੬ ਤਰੀਕ ਨੂੰ ਡੱਟ ਕੇ ਨਿਸ਼ਾਨ ਸਾਹਿਬ ਦੇ ਹੱਕ ਚ ਸਟੈਂਡ ਲਿਆ ..ਤੁਸੀ ਫਿਰ ਵੀ ਅਖੌਤੀ ਏਕਤਾ ਦਾ ਰਾਗ ਅਲਾਪਦੇ ਰਹੇ .. ਇਹ ਗੱਲ ਲੁਕਣੀ ਨਹੀੰ ਸੀ ਚਾਹੀਦੀ ਪਰ ਤੁਸੀ ਮੋਰਚੇ ਦਾ ਮਾਹੌਲ ਹੀ ਏਨਾਂ ਸਿੱਖ ਵਿਰੋਧੀ ਬਣਾ ਦਿੱਤਾ ਸੀ ਕਿ ਸਿੱਖ ਆਪਣੀ ਹੋੰਦ ਤੋੰ ਮੁਕਰਣ ਲੱਗ ਪਏ ਸਨ …

ਉਸ ਸਮੇਂ ਜੇ ਇਹ ਗੱਲ ਬਾਹਰ ਆਉਦੀ ਤਾਂ ਬਹੁਤੇ ਸਿੱਖਾਂ ਦਾ ਆਲਮ ਇਹ ਸੀ ਕਿ ਉਹਨਾਂ ਨੇਂ ਇਸ ਗੱਲ ਨੂੰ ਤਵੱਜੋਂ ਹੀ ਨਹੀਂ ਸੀ ਦੇਣੀ … ਹੁਣ ਵੀ ਤੁਸੀ ਬੇਅਦਬੀ ਕਰਨ ਤੇ ਕਰਾਉਣ ਵਾਲਿਆਂ ਨੂੰ ਬਰੀ ਕਰਕੇ ਇਹ ਗੱਲ ਦੇਰ ਨਾਲ ਸਾਹਮਣੇ ਲਿਆਉਣ ਵਾਲਿਆਂ ਤੇ ਇ ਲ ਜਾ ਮ ਲਾ ਕੇ ਅਖੌਤੀ ਏਕਤਾ ਨੂੰ ਬਚਾਉਣ ਲੱਗੇ ਹੋ।
– ਅਮ੍ਰਿਤਪਾਲ ਸਿੰਘ

About admin

Check Also

ਬਰਗਾੜੀ ਪੁੱਜੇ ਦੀਪ ਸਿੱਧੂ ਨੇ ਢੱਡਰੀਆਂ ਵਾਲੇ ਨੂੰ ਸੁਣਾ ਦਿੱਤੀਆਂ ਖਰੀਆਂ ਖਰੀਆਂ

ਰਣਜੀਤ ਸਿੰਘ ਢੰਡਰੀਆਂਵਾਲਾ ਸਿੱਖੀ ਦੀ ਆਤਮਾ ਦਾ ਕ-ਤ-ਲ਼ ਕਰਨਾ ਚਾਹੁੰਦਾ ਹੈ। ਸਿੱਖ ਕਦੇ ਵੀ ਅਖੌਤੀ …

%d bloggers like this: